ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੇਂਦਰ ਵਿਦਿਆਲਿਆਂ ਵਿਸ਼ੇਸ ਕਰਕੇ ਆਰਮੀ
ਸਕੂਲਾਂ ਵਿੱਚ ਮਾਤ-ਭਾਸ਼ਾ ਪੰਜਾਬੀ ਨੂੰ ਪੜ੍ਹਾਉਣ ਦੀ ਵਿਵਸਥਾ ਤੋਂ ਪਿੱਛੇ ਹਟਿਆ ਜਾ
ਰਿਹਾ ਹੈ। 9 ਅਪ੍ਰੈਲ 2026 ਨੂੰ ਜਾਰੀ ਸਰਕੂਲਰ ਵਿੱਚ ਅਜਿਹੀ ਸ਼ਰਾਰਤ ਨਜ਼ਰ ਆ ਰਹੀ ਹੈ
ਕਿ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਆਰ- 1 ਪੱਧਰ ਤੋਂ ਵਾਝਾਂ ਰੱਖਿਆ ਗਿਆ ਹੈ ਅਤੇ
ਆਰ- 2 ਰਾਹੀਂ ਮਾਤ ਭਾਸ਼ਾਵਾਂ ਨੂੰ ਯੋਗ ਸਥਾਨ ਨਹੀਂ ਦਿੱਤਾ ਗਿਆ। ਪੰਜਾਬੀ ਸਾਹਿਤ
ਅਕਾਡਮੀ ਲੁਧਿਆਣਾ ਨੇ ਡਾਇਰੈਕਟਰ ਸੈਂਟਰਲ ਬੋਰਡ ਆਫ ਸੈਕੰਡਰੀ ਆਜੂਕੇਸ਼ਨ ਨਵੀਂ ਦਿੱਲੀ
ਨੂੰ ਚਿੱਠੀ ਲਿੱਖ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਆਰ- 3 ਵਿੱਚ ਪੰਜਾਬੀ ਨੂੰ ਯੋਗ ਸਥਾਨ
ਦਿੱਤਾ ਜਾਵੇ। ਆਰ-3 ਵਿੱਚ ਪੰਜਾਬੀ ਭਾਸ਼ੀ ਖੇਤਰਾਂ ਵਿੱਚ ਪੰਜਾਬੀ ਨੂੰ ਲਾਜਮੀ ਭਾਸ਼ਾ
ਬਣਾਇਆ ਜਾਵੇ। ਐੱਨ. ਸੀ. ਈ.ਆਰ.ਟੀ ਨੂੰ ਪੰਜਾਬੀ ਲਈ ਪਾਠ ਸਮੱਗਰੀ ਤਿਆਰ ਕਰਨ ਲਈ
ਸਮਾਂਬੱਧ ਕੀਤਾ ਜਾਵੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੇਂਦਰ ਵਿਦਿਆਲਿਆ ਵਿਸ਼ੇਸ ਕਰਕੇ ਆਰਮੀ ਸਕੂਲਾਂ ‘ਚ ਪੰਜਾਬੀ ਨੂੰ ਪੜ੍ਹਾਉਣ ਦੀ ਵਿਵਸਥਾ ਤੋਂ ਪਿੱਛੇ ਹਟਣ ਦੀ ਨਿੰਦਾ ਕੀਤੀ
This entry was posted in ਪੰਜਾਬ.
