ਗਿਆਨੀ ਰਘਬੀਰ ਸਿੰਘ ਜੀ ਦੇ ਨਾਮ ਨਾਲ ਦਾ ਟ੍ਰਿਬਿਊਨ ਗਰੁੱਪ ਵੱਲੋਂ ‘ਸਿੰਘ’ ਸ਼ਬਦ ਪ੍ਰਕਾਸ਼ਿਤ ਨਾ ਕਰਨਾ ਸਿੱਖ ਕੌਮ ਦੀ ਤੋਹੀਨ ਕਰਨ ਦੀ ਬਜਰ ਗੁਸਤਾਖੀ : ਮਾਨ

Simranjit-Singh-Mann(1).resizedਫ਼ਤਹਿਗੜ੍ਹ ਸਾਹਿਬ – “ਗਿਆਨੀ ਰਘਬੀਰ ਸਿੰਘ ਜੀ ਸਿੱਖ ਕੌਮ ਦੀ ਉਹ ਸਤਿਕਾਰਿਤ ਸਖ਼ਸੀਅਤ ਹਨ, ਜੋ ਬਾਬਾ ਬੁੱਢਾ ਜੀ ਦੇ ਸਥਾਂਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੇ ਅਹੁਦੇ ਉਤੇ ਬਿਰਾਜਮਾਨ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਪਦਵੀ ਦਾ ਮਾਣ-ਸਨਮਾਨ ਵੀ ਪ੍ਰਾਪਤ ਕਰ ਚੁੱਕੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਦਾ ਟ੍ਰਿਬਿਊਨ ਗਰੁੱਪ ਵੱਲੋ ਉਨ੍ਹਾਂ ਸੰਬੰਧੀ ਪ੍ਰਕਾਸਿਤ ਹੋਣ ਵਾਲੀ ਖ਼ਬਰ ਵਿਚ ਉਨ੍ਹਾਂ ਦੇ ਨਾਮ ਨਾਲ ‘ਸਿੰਘ’ ਸ਼ਬਦ ਨਾ ਲਗਾਕੇ ਦਾ ਟ੍ਰਿਬਿਊਨ ਗਰੁੱਪ ਨੇ ਸਿੱਖ ਕੌਮ ਦੇ ਅਹੁਦਿਆ ਤੇ ਸੇਵਾ ਨਿਭਾਅ ਚੁੱਕੇ ਗਿਆਨੀ ਰਘਬੀਰ ਸਿੰਘ ਜੀ ਦੀ ਸਖ਼ਸੀਅਤ ਦੀ ਹੀ ਤੋਹੀਨ ਨਹੀ ਕੀਤੀ ਬਲਕਿ ਸਾਡੇ ਦੋਵੇ ਮਹਾਨ ਅਸਥਾਂਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ-ਸਨਮਾਨ ਨੂੰ ਵੀ ਡੂੰਘੀ ਠੇਸ ਪਹੁੰਚਾਉਣ ਦੀ ਬਜਰ ਗੁਸਤਾਖੀ ਕੀਤੀ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਦਾ ਟ੍ਰਿਬਿਊਨ ਗਰੁੱਪ ਉਤੇ ਆਰੀਅਨ ਸੋਚ ਭਾਰੂ ਹੈ ਜੋ ਮੰਨੂਸਮ੍ਰਿਤੀ ਦੀ ਨਫ਼ਰਤ ਅਤੇ ਵਖਰੇਵੇ ਵਾਲੀ ਸੋਚ ਉਤੇ ਚੱਲਦੇ ਹੋਏ ਸਿੱਖ ਮਨਾਂ ਤੇ ਆਤਮਾਵਾ ਨੂੰ ਨਿਰੰਤਰ ਡੂੰਘੀ ਠੇਸ ਪਹੁੰਚਾਉਦੇ ਆ ਰਹੇ ਹਨ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਇਹ ਅਪੀਲ ਹੈ ਕਿ ਇਸ ਗੰਭੀਰ ਵਿਸੇ ਉਤੇ ਉਹ ਦਾ ਟ੍ਰਿਬਿਊਨ ਗਰੁੱਪ ਦੇ ਪ੍ਰਬੰਧਕਾਂ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਗੁਰਮਰਿਯਾਦਵਾ ਅਨੁਸਾਰ ਅਗੇਲਰੀ ਕਾਰਵਾਈ ਕਰਨ ਤਾਂ ਕਿ ਕਿਸੇ ਵੀ ਸਿੱਖ ਸਖ਼ਸੀਅਤ ਦੇ ਨਾਮ ਨਾਲ ਇਹ ਮੁਤੱਸਵੀ ਮੰਨੂਸਮ੍ਰਿਤੀ ਦੀ ਸੋਚ ਵਾਲੇ ਲੋਕ ‘ਸਿੰਘ’ ਸ਼ਬਦ ਹਟਾਉਣ ਦੀ ਗੈਰ ਜਿੰਮੇਵਰਾਨਾ ਅਮਲ ਨਾ ਕਰ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਗਰੁੱਪ ਵੱਲੋ ਗਿਆਨੀ ਰਘਬੀਰ ਸਿੰਘ ਸਾਬਕਾ ਹੈੱਡਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੰਬੰਧੀ ਖ਼ਬਰ ਪ੍ਰਕਾਸਿਤ ਕਰਦੇ ਹੋਏ ਉਨ੍ਹਾਂ ਦੇ ਨਾਮ ਨਾਲੋ ਸਿੰਘ ਸ਼ਬਦ ਹਟਾਕੇ ਉਪਰੋਕਤ ਮਹਾਨ ਸਥਾਨਾਂ ਅਤੇ ਸਿੱਖ ਕੌਮ ਦੇ ਵੱਡੇ ਅਹੁਦਿਆ ਦੀ ਤੋਹੀਨ ਕਰਨ ਦੇ ਹੋਏ ਦੁੱਖਦਾਇਕ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਸ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹੁਣੇ ਹੀ ਹੋਈਆ ਅਸੈਬਲੀ ਚੋਣਾਂ ਵਿਚ ਬੀਜੇਪੀ ਦੀ ਜਿੱਤ ਹੋਈ ਹੈ, ਉਸ ਨਾਲ ਪਹਿਲੋ ਹੀ ਹਊਮੈ ਵਿਚ ਗ੍ਰਸਤ ਹੋਏ ਸ੍ਰੀ ਅਮਿਤ ਸ਼ਾਹ ਗ੍ਰਹਿ ਵਜੀਰ ਬੀਜੇਪੀ ਪਾਰਟੀ ਦੇ ਫਾਊਡਰ ਸਿਆਮਾ ਪ੍ਰਸ਼ਾਦ ਮੁਕਰਜੀ ਜੋ ਮੁਤੱਸਵੀ ਸੋਚ ਦੇ ਮਾਲਕ ਸਨ, ਉਨ੍ਹਾਂ ਦੀ ਗੱਲ ਕਰਦੇ ਹੋਏ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮੁਸਲਿਮ, ਇਸਾਈ, ਸਿੱਖ, ਦਲਿਤ ਅਤੇ ਹੋਰ ਕਬੀਲਿਆ ਤੇ ਫਿਰਕਿਆ ਨਾਲ ਹੁਕਮਰਾਨਾਂ ਦਾ ਵਿਵਹਾਰ ਹੋਰ ਵੀ ਸਖਤ ਅਤੇ ਵਖਰੇਵੇ ਭਰਿਆ ਹੁੰਦਾ ਜਾ ਰਿਹਾ ਹੈ । ਇਸੇ ਫਿਰਕੂ ਸੋਚ ਅਧੀਨ ਇਨ੍ਹਾਂ ਹੁਕਮਰਾਨਾਂ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫੌLਜੀ ਹਮਲਾ ਕਰਕੇ ਘੱਟ ਗਿਣਤੀ ਸਿੱਖ ਕੌਮ ਦਾ ਕਤਲੇਆਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਅਤੇ ਉਸ ਸਮੇ ਦੀ ਵਜੀਰ ਏ ਆਜਮ ਮਰਹੂਮ ਇੰਦਰਾ ਗਾਂਧੀ ਨੂੰ ਅਜਿਹਾ ਕਰਨ ਲਈ ਖੂਬ ਉਕਸਾਇਆ ਅਤੇ ਇਨ੍ਹਾਂ ਦੇ ਆਗੂ ਸ੍ਰੀ ਵਾਜਪਾਈ ਨੇ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾਮਾਤਾ’ ਦਾ ਖਿਤਾਬ ਦੇ ਕੇ ਨਿਵਾਜਿਆ ਅਤੇ ਦੂਸਰੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲੇ ਹੋਣਾ ਚਾਹੀਦਾ ਸੀ । ਇਸੇ ਤਰ੍ਹਾਂ ਇਨ੍ਹਾਂ ਨੇ 22 ਅਪ੍ਰੈਲ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਦੋਵਾਂ ਕਾਂਗਰਸ ਤੇ ਬੀਜੇਪੀ ਨੇ ਰਲਕੇ ਉਸੇ ਤਰ੍ਹਾਂ ਢਹਿ-ਢੇਰੀ ਕੀਤਾ ਜਿਸ ਤਰ੍ਹਾਂ ਇਨ੍ਹਾਂ ਦੋਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ । 2002 ਵਿਚ ਗੁਜਰਾਤ ਦੇ ਸ੍ਰੀ ਮੋਦੀ ਵੱਲੋ ਮੁੱਖ ਮੰਤਰੀ ਹੁੰਦੇ ਹੋਏ ਗੋਧਰਾ ਵਿਖੇ 2 ਹਜਾਰ ਮੁਸਲਮਾਨਾਂ ਦਾ ਸਾਜਸੀ ਢੰਗ ਨਾਲ ਕਤਲੇਆਮ ਕੀਤਾ ਅਤੇ ਮੁਸਲਿਮ ਬੀਬੀਆ ਨਾਲ ਬਲਾਤਕਾਰ ਕਰਕੇ ਉਨ੍ਹਾਂ ਦੀਆਂ ਨਗਨ ਵੀਡੀਓਜ ਬਣਾਈਆ । ਫਿਰ 2013 ਵਿਚ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਗੁਜਰਾਤ ਵਿਚੋ ਸ੍ਰੀ ਮੋਦੀ ਨੇ ਜ਼ਬਰੀ ਬੇਘਰ ਅਤੇ ਬੇਜਮੀਨੇ ਕਰ ਦਿੱਤਾ । ਇਹ ਸਭ ਮੁਤੱਸਵੀ ਆਗੂ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਹਨ । ਪਾਕਿਸਤਾਨ ਨਾਲ ਜੰਗ ਲਗਾਕੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਤੇ ਸਿੱਖਾਂ ਨੂੰ ਅਤੇ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਉਣ ਦੀ ਮੰਦਭਾਵਨਾ ਭਰੀ ਸੋਚ ਰੱਖਦੇ ਹੋਏ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦੀ ਸਾਜਿਸ ਤੇ ਅਮਲ ਕਰ ਰਹੇ ਹਨ । ਇਥੋ ਤੱਕ ਜੋ ਇੰਡੀਆ ਦਾ ਚੋਣ ਕਮਿਸਨ ਹੈ, ਉਸਨੇ ਵੈਸਟ ਬੰਗਾਲ ਵਿਚ 90 ਲੱਖ ਮੁਸਲਮਾਨਾਂ ਦੀਆਂ ਵੋਟਾਂ ਖਤਮ ਕਰਕੇ ਉਥੋ ਦੇ ਮੂਲ ਬਸਿੰਦਿਆ ਨਾਲ ਬਹੁਤ ਵੱਡੀ ਬੇਇਨਸਾਫ਼ੀ ਤੇ ਜਬਰ ਕੀਤਾ ਹੈ । ਇਸੇ ਸੋਚ ਨੂੰ ਲੈਕੇ ਇਹ ਵੱਖ-ਵੱਖ ਸੂਬਿਆਂ ਵਿਚ ਮੰਨੂਸਮ੍ਰਿਤੀ ਵਾਲੀ ਸੋਚ ਉਤੇ ਅਮਲ ਕਰਕੇ ਸਮੁੱਚੇ ਮੁਲਕ ਵਿਚ ਅਰਾਜਕਤਾ ਫੈਲਾਉਦੇ ਹੋਏ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨਾ ਲੋੜਦੇ ਹਨ। ਜਿਸਦੇ ਨਤੀਜੇ ਕਦਾਚਿਤ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਸਹੀ ਸਾਬਤ ਨਹੀ ਹੋ ਸਕਣਗੇ । ਘੱਟ ਗਿਣਤੀ ਕੌਮਾਂ ਨੂੰ ਆਉਣ ਵਾਲੇ ਬੀਜੇਪੀ ਤੇ ਮੁਤੱਸਵੀ ਲੋਕਾਂ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਨੂੰ ਮੁੱਖ ਰੱਖਕੇ ਜਿੰਨੀ ਜਲਦੀ ਹੋ ਸਕੇ, ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਨ੍ਹਾਂ ਹੁਕਮਰਾਨਾਂ ਵਿਰੁੱਧ ਸਮੂਹਿਕ ਤੌਰ ਤੇ ਜੂਝਣਾ ਪਵੇਗਾ । ਤਦ ਹੀ ਘੱਟ ਗਿਣਤੀ ਕੌਮਾਂ ਇਥੇ ਸੁਰੱਖਿਅਤ ਰਹਿ ਸਕਣਗੀਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>