ਜਿਵੇ ਨਾਜੀਆਂ ਨੇ ਮੂਲ ਨਿਵਾਸੀ ਜਿਪਸੀਆਂ ਨੂੰ ਖਤਮ ਕਰ ਦਿੱਤਾ ਸੀ, ਬੀਜੇਪੀ ਉਸੇ ਤਰ੍ਹਾਂ ਦੀ ਘੱਟ ਗਿਣਤੀਆਂ ਨੂੰ ਖਤਮ ਕਰਨ ਵਾਲੀ ਪਾਰਟੀ ਹੈ : ਮਾਨ

Half size(33).resizedਫ਼ਤਹਿਗੜ੍ਹ ਸਾਹਿਬ – “ਜੋ ਦਹਿਸਤਗਰਦੀ ਇੰਡੀਆ ਵਿਚ ਸੁਰੂ ਹੋਈ ਹੈ ਇਹ ਅੰਗਰੇਜ਼ਾਂ ਸਮੇ ਬੰਗਾਲ ਵਿਚ ਸੁਰੂ ਹੋਈ ਸੀ । ਬੰਗਾਲੀ ਦਹਿਸਤਗਰਦੀ ਵਿਚ ਵਿਸਵਾਸ ਰੱਖਦੇ ਹਨ ਜਦੋ ਕੋਈ ਦੂਸਰੀ ਤਾਕਤ ਉਨ੍ਹਾਂ ਉਤੇ ਰਾਜ ਕਰਦੀ ਹੈ ਤਾਂ ਉਹ ਇਸ ਨੂੰ ਕਦਾਚਿਤ ਬਰਦਾਸਤ ਨਹੀ ਕਰਦੇ ਕਿਉਂਕਿ ਉਨ੍ਹਾਂ ਦਾ ਰਹਿਣ-ਸਹਿਣ, ਬੋਲੀ, ਲਿੱਪੀ ਆਦਿ ਸਭ ਵੱਖਰਾਂ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਨਕਸਲਾਈਟ ਦੀ ਵੱਡੀ ਲਹਿਰ ਬੰਗਾਲ ਵਿਚ ਹੀ ਸੁਰੂ ਹੋਈ ਸੀ ਜੋ ਪੰਜਾਬ ਤੱਕ ਪਹੁੰਚ ਗਈ ਸੀ । ਅਸੀ ਪਹਿਲੇ ਹੀ ਕਹਿ ਦਿੱਤਾ ਸੀ ਕਿ ਜੋ ਹੁਕਮਰਾਨ ਘੱਟ ਗਿਣਤੀ ਕੌਮਾਂ ਅਤੇ ਵਿਰੋਧੀ ਪਾਰਟੀਆ ਨੂੰ ਖਤਮ ਕਰਨ ਉਤੇ ਘਿਣੋਨੇ ਢੰਗ-ਤਰੀਕਿਆ ਨਾਲ ਅਮਲ ਕਰਦਾ ਆ ਰਿਹਾ ਹੈ ਉਸ ਨਾਲ ਬੰਗਾਲ ਵਿਚ ਗੜਬੜ ਹੋਣ ਦੀ ਸੰਭਾਵਨਾ ਵਧੇਰੇ ਵੱਧਦੀ ਜਾ ਰਹੀ ਹੈ । ਬੰਗਾਲ ਵਿਚ ਚੋਣਾਂ ਦੌਰਾਨ ਹੋਏ ਗੈਰ ਕਾਨੂੰਨੀ ਜਮਹੂਰੀਅਤ ਵਿਰੋਧੀ ਅਮਲ ਦੀ ਬਦੌਲਤ ਉਥੋ ਦੇ ਨਿਵਾਸੀਆ ਵਿਚ ਬਹੁਤ ਵੱਡਾ ਰੋਹ ਉੱਠ ਖੜਾ ਹੋਇਆ ਹੈ ਅਤੇ ਜਿਸ ਉਤੇ ਹੁਕਮਰਾਨ ਕਾਬੂ ਨਹੀ ਪਾ ਸਕਣਗੇ । ਇਨ੍ਹਾਂ ਹਾਲਾਤਾਂ ਉਤੇ ਇੰਡੀਆ ਦੇ ਗੁਆਂਢੀ ਮੁਲਕ ਪੂਰੀ ਨਜਰ ਰੱਖ ਰਹੇ ਹਨ ਕਿ ਇਸ ਨੂੰ ਹੋਰ ਹਵਾ ਦੇਣ ਲਈ ਕੀ ਮਦਦ ਕੀਤੀ ਜਾਵੇ ? ਆਪ੍ਰੇਸ਼ਨ ਸਿੰਧੂਰ ਦੀ ਇਹ ਹੁਕਮਰਾਨ ਵਰ੍ਹੇਗੰਢ ਮਨਾਕੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਪ੍ਰਤੀ ਅਤੇ ਵਿਰੋਧੀ ਜਮਾਤਾਂ ਦੇ ਆਗੂਆ ਨਾਲ ਕੀਤੇ ਜਾਣ ਵਾਲੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਉਤੇ ਵੈਸਟ ਬੰਗਾਲ ਦੇ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਉਣ ਦੀ ਗੱਲ ਕਰਦੇ ਹੋਏ ਅਤੇ ਆਪ੍ਰੇਸ਼ਨ ਸਿੰਧੂਰ ਵਰਗੀ ਵਰ੍ਹੇਗੰਢ ਮਨਾਕੇ ਇਸ ਗੜਬੜ ਨੂੰ ਹਵਾ ਦੇਣ ਦੀ ਗੁਸਤਾਖੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਵਰਗੇ ਭੜਕਾਹਟ ਪੈਦਾ ਕਰਕੇ ਅਮਲ ਕਰਨ ਵਾਲੇ ਹੁਕਮਰਾਨ ਅਸਲੀਅਤ ਵਿਚ ਬਿਨ੍ਹਾਂ ਵਜਹ ਪਾਕਿਸਤਾਨ ਨਾਲ ਜੰਗ ਲਗਾਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੂੰਡਣ ਦੀ ਮੰਦਭਾਵਨਾ ਰੱਖਦੇ ਹਨ ਇਕ ਤਾਂ ਚੜ੍ਹਦੇ ਪੰਜਾਬ ਦੇ ਸਿੱਖਾਂ ਨੂੰ ਨਿਸਾਨਾਂ ਬਣਾਇਆ ਜਾ ਸਕੇ ਅਤੇ ਦੂਸਰਾ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਸਕੇ । ਜਦੋਕਿ ਇਸ ਮੰਦਭਾਵਨਾ ਪਿੱਛੇ ਇਨਸਾਨੀਅਤ ਦਾ ਕਤਲ ਕਰਨ ਦੇ ਖਤਰਨਾਕ ਮਨਸੂਬੇ ਹਨ । ਜਿਸਨੂੰ ਘੱਟ ਗਿਣਤੀ ਕੌਮਾਂ ਅਤੇ ਮੁਲਕ ਵਿਚ ਹੁਕਮਰਾਨਾਂ ਵਿਰੁੱਧ ਸਿਆਸੀ ਲੜਾਈ ਲੜਨ ਵਾਲੀਆ ਜਮਾਤਾਂ ਕਦਾਚਿਤ ਪ੍ਰਵਾਨ ਨਹੀ ਕਰਨਗੀਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਜਬਰ ਜੁਲਮ ਤੇ ਵਿਤਕਰਿਆ ਨੂੰ ਨਾ ਤਾਂ ਬੀਤੇ ਸਮੇ ਵਿਚ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਪ੍ਰਵਾਨ ਕਰਾਂਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>