ਸਿੱਖ ਧਰਮ, ਸਿਆਸਤ ਅਤੇ ਵਿਦਿਅਕ ਅਦਾਰਿਆ ਵਿਚ ਬੀਜੇਪੀ-ਆਰ.ਐਸ.ਐਸ ਦੀ ਦਖਲਅੰਦਾਜੀ ਅਤਿ ਚਿੰਤਾਜਨਕ : ਮਾਨ

4d318c65-5b68-44cc-ab6e-3a7680b39cdd.resizedਫ਼ਤਹਿਗੜ੍ਹ ਸਾਹਿਬ – “ਜਿਸ ਤਰੀਕੇ ਆਰ.ਐਸ.ਐਸ ਅਤੇ ਬੀਜੇਪੀ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਜਮਾਤਾਂ ਦਾ ਸਿੱਖ ਧਰਮ, ਸਿੱਖ ਸਿਆਸਤ ਅਤੇ ਸਿੱਖਾਂ ਦੇ ਵਿਦਿਅਕ ਅਦਾਰਿਆ, ਯੂਨੀਵਰਸਿਟੀਆਂ, ਕਾਲਜਾਂ ਦੇ ਵਿਦਿਆਰਥੀਆਂ ਦੇ ਸਿਲੇਬਸ ਵਿਚ ਹਿੰਦੂਤਵ ਸੋਚ ਦੀ ਘੂਸਪੈਠ ਕਰਕੇ ਸਾਡੇ ਅਤਿ ਫਖ਼ਰ ਵਾਲੇ ਮਨੁੱਖਤਾ ਪੱਖੀ ਇਤਿਹਾਸ ਨੂੰ ਕਿਤਾਬਾਂ ਵਿਚ ਤਰੋੜ-ਮਰੋੜ ਕੇ ਸਾਡੇ ਵਿਰਸੇ-ਵਿਰਾਸਤ, ਸੱਭਿਆਚਾਰ ਨੂੰ ਗੰਧਲਾ ਕੀਤਾ ਜਾ ਰਿਹਾ ਹੈ, ਇਹ ਉਪਰੋਕਤ ਸੰਗਠਨਾਂ ਦੇ ਅਮਲ ਜਿਥੇ ਅਤਿ ਚਿੰਤਾਜਨਕ ਹਨ, ਉਥੇ ਸਭ ਸਿੱਖ ਸੰਸਥਾਵਾਂ, ਸ੍ਰੀ ਅਕਾਲ ਤਖਤ ਸਾਹਿਬ, ਐਸ.ਜੀ.ਪੀ.ਸੀ, ਸਿਆਸੀ ਸਿੱਖ ਸੰਗਠਨਾਂ ਆਦਿ ਨੂੰ ਸੰਜ਼ੀਦਾ ਢੰਗ ਨਾਲ ਉਪਰੋਕਤ ਤਾਕਤਾਂ ਦੀਆਂ ਮੰਦਭਾਵਨਾ ਭਰੀਆ ਕਾਰਵਾਈਆ ਵਿਰੁੱਧ ਬੋਧਿਕ ਢੰਗ ਨਾਲ ਲਾਮਬੰਦ ਵੀ ਹੋਣਾ ਪਵੇਗਾ ਅਤੇ ਆਪਣੀ ਕੌਮ ਦੇ ਬੱਚਿਆਂ ਨੂੰ ਸਿੱਖ ਧਰਮ, ਸਿੱਖ ਇਤਿਹਾਸ, ਮਰਿਯਾਦਾਵਾ ਤੋ ਵਿਸਾਲਤਾ ਨਾਲ ਜਾਣਕਾਰੀ ਦਿੰਦੇ ਹੋਏ ਆਉਣ ਵਾਲੀ ਸਿੱਖ ਪਨੀਰੀ ਦੇ ਕਿਰਦਾਰ ਨੂੰ ਉੱਚਾ-ਸੁੱਚਾ ਬਣਾਉਣ ਵਿਚ ਵੱਡੀ ਜਿੰਮੇਵਾਰੀ ਨਿਭਾਉਣੀ ਪਵੇਗੀ। ਸ੍ਰੀ ਅਕਾਲ ਤਖਤ ਸਾਹਿਬ ਤੇ ਐਸ.ਜੀ.ਪੀ.ਸੀ ਦੀਆਂ ਕੌਮੀ ਸੰਸਥਾਵਾਂ ਨੂੰ ਸਿੱਦਤ ਨਾਲ ਇਸ ਅਤਿ ਗੰਭੀਰ ਵਿਸੇ ਵੱਲ ਉਦਮ ਕਰਨੇ ਪੈਣਗੇ ਤਾਂ ਕਿ ਇਹ ਹਿੰਦੂਤਵ ਤਾਕਤਾਂ ਸਾਡੀਆ ਧਰਮੀ ਅਤੇ ਵਿਦਿਅਕ ਸੰਸਥਾਵਾਂ ਵਿਚ ਘੂਸਪੈਠ ਕਰਕੇ ਸਾਡਾ ਕੌਮੀ, ਇਖਲਾਕੀ, ਸਮਾਜਿਕ, ਧਾਰਮਿਕ ਅਤੇ ਮਾਲੀ ਨੁਕਸਾਨ ਨਾ ਕਰ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਪਾਰਟੀ ਦੇ ਸੀਨੀਅਰ ਮੈਬਰਾਂ ਦੀ ਫਤਹਿਗੜ੍ਹ ਸਾਹਿਬ ਵਿਖੇ ਲੰਮਾਂ ਸਮਾਂ ਚੱਲੀ ਇਕੱਤਰਤਾ ਵਿਚ ਉਭਰਕੇ ਸਾਹਮਣੇ ਆਏ । ਇਸ ਮੀਟਿੰਗ ਵਿਚ ਉਪਰੋਕਤ ਮੁੱਦੇ ਤੋ ਇਲਾਵਾ ਮੁੱਖ ਮੰਤਰੀ ਪੰਜਾਬ ਵੱਲੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਅਤੇ ਗੁਰੂ ਸਾਹਿਬਾਨ ਜੀ ਦੀਆਂ ਫੋਟੋਆਂ ਦੇ ਕੀਤੇ ਗਏ ਅਪਮਾਨ ਦੀ ਵੀਡੀਓ ਦੀ ਸਾਹਮਣੇ ਆਈ ਜਾਂਚ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸ. ਭਗਵੰਤ ਸਿੰਘ ਮਾਨ ਸਿੱਖ ਕੌਮ ਦਾ ਦੋਸ਼ੀ ਹੈ, ਜਿਸ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਹੋਏ ਫੈਸਲੇ ਨਾਲ ਅਸੀ ਸਹਿਮਤ ਹਾਂ । ਕਿਉਂਕਿ ਅਜਿਹੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਮੁੱਖ ਮੰਤਰੀ ਨੇ ਬਰਗਾੜੀ ਵਿਖੇ, ਮਸਤੂਆਣਾ ਸਾਹਿਬ ਵਿਖੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਸ਼ਰਾਬ ਪੀ ਕੇ ਆਉਣ ਦੇ ਅਮਲ ਉਸਦੇ ਸਿੱਖ ਧਰਮ ਵਿਰੋਧੀ ਕਾਰਵਾਈਆ ਨੂੰ ਸਾਬਤ ਕਰਦੇ ਹਨ । ਜਿਥੇ ਅਸੀਂ ਇਸ ਫੈਸਲੇ ਨਾਲ ਸਹਿਮਤ ਹਾਂ, ਉਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਲਈ 02 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਹੋਏ ਹੁਕਮਨਾਮਿਆ ਨੂੰ ਵੀ ਲਾਗੂ ਕਰਵਾਉਣ ਅਤੇ ਉਸਦੀ ਉਲੰਘਣਾ ਕਰਨ ਵਾਲਿਆ ਨਾਲ ਕੌਮੀ ਮਰਿਯਾਦਾਵਾ ਅਨੁਸਾਰ ਸਿੱਝਣ ਦੀ ਜਿੰਮੇਵਾਰੀ ਨਿਭਾਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਸ੍ਰੇਸ਼ਟ ਉੱਚਤਾ ਅਤੇ ਮਹਾਨਤਾ ਨੂੰ ਹਰ ਕੀਮਤ ਤੇ ਕਾਇਮ ਰੱਖਣਾ ਚਾਹੀਦਾ ਹੈ । ਇਕ ਹੋਰ ਫੈਸਲੇ ਰਾਹੀ 21 ਜੂਨ ਦੇ ਗੱਤਕਾ ਦਿਹਾੜੇ ਨੂੰ ਸਮੁੱਚੇ ਪੰਜਾਬ ਵਿਚ ਪੂਰੀ ਸਾਨੋ ਸੌਕਤ ਨਾਲ ਮਨਾਉਣ ਦਾ ਫੈਸਲਾ ਹੋਇਆ ਹੈ, ਉਥੇ ਗੁਰਬਾਣੀ ਅਤੇ ਸਿੱਖ ਸੋਚ ਵਿਰੋਧੀ ‘ਯੋਗਾ’ ਦੇ ਸਾਡੇ ਪਿੰਡਾਂ-ਸ਼ਹਿਰਾਂ ਦੇ ਗੁਰੂਘਰਾਂ ਵਿਚ ਕਰਵਾਏ ਜਾ ਰਹੇ ਪ੍ਰਚਾਰ ਤੇ ਪ੍ਰਸਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਨੂੰ ਕਦਾਚਿਤ ਪ੍ਰਵਾਨ ਨਾ ਕਰਨ ਅਤੇ ਸਿੱਖ ਪ੍ਰੰਪਰਾਵਾ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ । ਇਸਦੇ ਨਾਲ ਹੀ ‘ਵੰਦੇ-ਮਾਤਰਮ’ ਦੇ ਹਿੰਦੂਤਵ ਗਾਇਨ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀ । ਸਾਡੇ ਗਾਇਨ ‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’ ਨੂੰ ਅਪਣਾਉਣ ਦੀ ਅਪੀਲ ਕਰਦੇ ਹਾਂ ।

ਇਕ ਹੋਰ ਫੈਸਲੇ ਰਾਹੀ ਜੋ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਹੁਕਮਰਾਨਾਂ ਵੱਲੋ ਚੋਣਾਂ ਨਾ ਕਰਵਾਕੇ ਸਾਡੀ ਜਮਹੂਰੀਅਤ ਭੰਗ ਕੀਤੀ ਹੋਈ ਹੈ, ਇਹ ਚੋਣਾਂ ਤੁਰੰਤ ਕਰਵਾਕੇ ਜ਼ਮਹੂਰੀਅਤ ਨੂੰ ਬਹਾਲ ਕੀਤਾ ਜਾਵੇ ਅਤੇ ਗੁਰੂਘਰਾਂ ਦੇ ਪ੍ਰਬੰਧ ਅਤੇ ਮਰਿਯਾਦਾਵਾ ਵਿਚ ਦਿੱਤੀ ਜਾ ਰਹੀ ਹਕੂਮਤੀ ਬੇਲੋੜੀ ਦਖਲਅੰਦਾਜੀ ਤੁਰੰਤ ਬੰਦ ਹੋਵੇ । ਇਕ ਫੈਸਲੇ ਰਾਹੀ ਅਮਰੀਕਾ-ਇਰਾਨ ਜੰਗ ਦੇ ਖਤਮ ਹੋਣ ਦੇ ਫੈਸਲੇ ਦਾ ਜਿਥੇ ਭਰਪੂਰ ਸਵਾਗਤ ਕੀਤਾ ਜਾਂਦਾ ਹੈ, ਉਥੇ ਪਾਕਿਸਤਾਨ ਦੇ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ ਅਤੇ ਪਾਕਿਸਤਾਨ ਹਕੂਮਤ ਵੱਲੋ ਸੰਸਾਰ ਪੱਧਰ ਦੇ ਅਮਨ ਚੈਨ ਨੂੰ ਕਾਇਮ ਕਰਨ ਵਾਲੇ ਉਦਮਾਂ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਪਾਕਿਸਤਾਨੀ ਅਧਿਕਾਰੀਆ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਬੁੱਕੇ ਦੇ ਕੇ ਅਸੀ ਧੰਨਵਾਦ ਕਰਨ ਦੇ ਅਮਲ ਕਰਾਂਗੇ । ਕਿਉਂਕਿ ਇਸ ਜੰਗ ਨਾਲ ਸਮੁੱਚੇ ਮੁਲਕਾਂ ਵਿਚ ਸਭ ਵਸਤਾਂ ਦੀਆਂ ਵੱਧਦੀਆ ਕੀਮਤਾਂ, ਮਹਿੰਗਾਈ, ਬੇਰੁਜਗਾਰੀ ਦੇ ਮਸਲੇ ਨੂੰ ਖਤਮ ਕਰਨ ਵਿਚ ਸਹਿਯੋਗ ਮਿਲੇਗਾ। ਇਕ ਹੋਰ ਫੈਸਲੇ ਰਾਹੀ ਪੰਜਾਬ ਵਿਚ ਪ੍ਰਵਾਸੀਆ ਦੀ ਵੱਧਦੀ ਗਿਣਤੀ ਦੇ ਸਾਡੀ ਡੈਮੋਗ੍ਰਾਫੀ ਦੇ ਖਤਰੇ ਭਾਪਦੇ ਹੋਏ ਉਨ੍ਹਾਂ ਦੇ ਬਣਾਏ ਜਾ ਰਹੇ ਰਾਸਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ, ਇਥੇ ਜਮੀਨਾਂ ਜਾਇਦਾਦਾਂ ਖਰੀਦਣ ਅਤੇ ਵੋਟ ਪਾਉਣ ਦੇ ਅਧਿਕਾਰ ਤੇ ਪਾਬੰਦੀ ਦੀ ਫੌਰੀ ਮੰਗ ਕਰਦਾ ਹੈ ਕਿ ਇਸ ਵਿਸੇ ਤੇ ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਕਾਨੂੰਨ ਪਾਸ ਕਰਕੇ ਲਾਗੂ ਕੀਤਾ ਜਾਵੇ ਤਾਂ ਕਿ ਕਿਸੇ ਵੀ ਪ੍ਰਵਾਸੀ ਨੂੰ ਪੰਜਾਬ ਦੇ ਉਪਰੋਕਤ ਕਾਨੂੰਨੀ ਦਸਤਾਵੇਜ ਪ੍ਰਾਪਤ ਨਾ ਹੋ ਸਕਣ ਅਤੇ ਨਾ ਹੀ ਉਹ ਇਥੋ ਦੀਆਂ ਨੌਕਰੀਆ ਦੇ ਲਾਭ ਪ੍ਰਾਪਤ ਕਰ ਸਕਣ ।

ਅਖੀਰਲੇ ਫੈਸਲੇ ਵਿਚ ਪਾਰਟੀ ਨੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜਾਂ ਦੀਆਂ ਨਿਯੁਕਤੀਆ ਕਰਨ ਲਈ ਕਾਇਮ ਹੋਈ ਕੋਲੋਜੀਅਮ ਵੱਲੋ ਇਹ ਨਿਯੁਕਤੀਆ ਕਰਦੇ ਹੋਏ ਕਾਬਲ, ਤੁਜਰਬੇਕਾਰ ਸਿੱਖ ਜੱਜਾਂ ਤੇ ਐਡਵੋਕੇਟਸ ਨੂੰ ਨਾ ਲਗਾਉਣ, ਹਾਈਕੋਰਟ ਤੇ ਸੁਪਰੀਮ ਕੋਰਟ ਦੇ ਮੁੱਖ ਜੱਜਾਂ ਵਿਚ ਸਿੱਖ ਜੱਜਾਂ ਨੂੰ ਨਜਰਅੰਦਾਜ ਕਰਨ ਦੇ ਵਿਤਕਰਿਆ ਦੀ ਜਿਥੇ ਘੋਰ ਨਿੰਦਾ ਕਰਦਾ ਹੈ, ਉਥੇ ਇਸ ਹੋ ਰਹੇ ਵਿਤਕਰੇ ਨੂੰ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਉਲੰਘਣ ਕਰਨਾ ਵੀ ਕਰਾਰ ਦਿੰਦਾ ਹੈ । ਇਹ ਵਿਤਕਰਾ ਫੌਰੀ ਬੰਦ ਹੋਵੇ । ਪਾਰਟੀ ਨੇ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੂਤਵ ਜਮਾਤਾਂ ਨੂੰ ਕਰਾਰੀ ਹਾਰ ਦੇਣ ਹਿੱਤ ਚੋਣ ਹਲਕਿਆ ਅਤੇ ਬੂਥ ਵਾਈਜ ਤਿਆਰੀ ਕਰਨ ਦੀ ਜਿੰਮੇਵਾਰੀ ਸੌਪਦੇ ਹੋਏ ਸਮੁੱਚੀਆ ਪੰਥਕ ਜਮਾਤਾਂ ਨੂੰ ਆਪੋ ਆਪਣੇ ਤਹਿ ਕੀਤੇ ਨਿਸਾਨਿਆ ਤੇ ਕਾਇਮ ਰਹਿੰਦੇ ਹੋਏ ਘੱਟੋ ਘੱਟ ਪ੍ਰੋਗਰਾਮ ਅਧੀਨ ਉਪਰੋਕਤ ਜਮਾਤਾਂ ਵਿਰੁੱਧ ਸਾਂਝੇ ਤੌਰ ਤੇ ਚੋਣ ਲੜਨ ਦੀ ਗੱਲ ਕੀਤੀ ਤਾਂ ਕਿ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਨੂੰ ਪੰਜਾਬ ਦੇ ਰਾਜਭਾਗ ਤੋ ਦੂਰ ਰੱਖਦੇ ਹੋਏ ਇਥੇ ‘ਬੇਗਮਪੁਰਾ’ ਦੀ ਵਿਸ਼ਾਲ ਸੋਚ ਤੇ ਅਧਾਰ ਉਤੇ ਇਨਸਾਫ਼ ਪਸੰਦ ਅਤੇ ਬਰਾਬਰਤਾ ਦੀ ਸੋਚ ਵਾਲਾ ਰਾਜ ਭਾਗ ਕਾਇਮ ਹੋ ਸਕੇ ਅਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਅਧਾਰਿਤ ਇਥੋ ਦੀ ਸਮੁੱਚੀ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਕਰਨ ਅਤੇ ਸਥਾਈ ਤੌਰ ਤੇ ਅਮਨ ਚੈਨ ਕਾਇਮ ਕਰਨ ਦੇ ਮਿਸਨ ਨੂੰ ਪ੍ਰਾਪਤ ਕਰ ਸਕੀਏ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸਮੁੱਚੇ ਜਰਨਲ ਸਕੱਤਰ, ਪੀ.ਏ.ਸੀ ਮੈਬਰ ਅਤੇ ਸੀਨੀਅਰ ਮੈਬਰਾਂ ਨੇ ਇਸ ਵਿਚਾਰ ਵਟਾਂਦਰੇ ਵਿਚ ਸਮੂਲੀਅਤ ਕੀਤੀ ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>