ਪੰਜ ਪੁੱਤਰ ਗੁਆ ਚੁੱਕੀ ਮਾਂ ਦਾ “ਭਗਵੰਤ ਮਾਨ, ਮੈਨੂੰ ਗੋਲੀ ਮਰਵਾ ਦੇ” ਕਹਿਣਾ ਸਰਕਾਰ ਦੇ ਨਸ਼ਾ ਮੁਕਤੀ ਦਾਅਵਿਆਂ ਦੀ ਹਕੀਕਤ: ਅਸੀਮ ਗੋਇਲ

Screenshot_2026-09-28_14-35-33.resizedਨਡਾਲਾ : ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਨਡਾਲਾ ਵਿਖੇ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਨੇ ਕਿਹਾ ਕਿ ਇਹ ਯਾਤਰਾ ਮਹਿਜ਼ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਨਸ਼ਿਆਂ ਕਾਰਨ ਉਜੜੇ ਪਰਿਵਾਰਾਂ ਦਾ ਦਰਦ ਸਮਝਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਨੂੰ ਇਕਜੁੱਟ ਕਰਨ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਧਾਰਾ 370, ਰਾਮ ਮੰਦਰ ਅਤੇ ਨਕਸਲਵਾਦ ਵਰਗੇ ਮੁਸ਼ਕਲ ਮੰਨੇ ਜਾਂਦੇ ਮਸਲਿਆਂ ’ਤੇ ਫ਼ੈਸਲੇ ਸੰਭਵ ਹੋਏ ਹਨ ਤਾਂ ਨਸ਼ਾ ਤੰਤਰ ਦਾ ਖਾਤਮਾ ਵੀ ਸੰਭਵ ਹੈ—ਲੋੜ ਸਿਰਫ਼ ਇਮਾਨਦਾਰ ਨੀਅਤ ਅਤੇ ਨਿਰਣਾਇਕ ਕਾਰਵਾਈ ਦੀ ਹੈ।

ਸਾਂਪਲਾ ਨੇ ਕਿਹਾ ਕਿ ਕਾਂਗਰਸ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਦੀ-ਕਰਦੀ ਸੱਤਾ ਤੋਂ ਬਾਹਰ ਹੋ ਗਈ ਅਤੇ ਹੁਣ ‘ਆਪ’ ਵੀ ਆਪਣੇ ਵਾਅਦਿਆਂ ’ਤੇ ਪੰਜਾਬੀਆਂ ਨੂੰ ਜਵਾਬ ਦੇਣ ਦੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਨਹੀਂ ਕਿ ਸਰਕਾਰ ਕਿੰਨੇ ਅੰਕੜੇ ਗਿਣਾਉਂਦੀ ਹੈ, ਸਵਾਲ ਇਹ ਹੈ ਕਿ ਪਿੰਡਾਂ, ਗਲੀਆਂ ਅਤੇ ਘਰਾਂ ਤੱਕ ਨਸ਼ਾ ਕਿਵੇਂ ਪਹੁੰਚ ਰਿਹਾ ਹੈ ਅਤੇ ਵੱਡੇ ਤਸਕਰਾਂ, ਸਪਲਾਇਰਾਂ ਤੇ ਫਾਇਨੈਂਸਰਾਂ ਦਾ ਨੈੱਟਵਰਕ ਕਦੋਂ ਟੁੱਟੇਗਾ। ਉਨ੍ਹਾਂ ‘ਆਪ’ ਸਰਕਾਰ ਨੂੰ ਇਹ ਵੀ ਦੱਸਣ ਲਈ ਕਿਹਾ ਕਿ ਹਜ਼ਾਰਾਂ ਨੌਕਰੀਆਂ ਦੇ ਦਾਅਵਿਆਂ ਵਿੱਚੋਂ ਪੰਜਾਬ ਦੇ ਕਿੰਨੇ ਆਮ ਪਰਿਵਾਰਾਂ ਦੇ ਨੌਜਵਾਨਾਂ ਨੂੰ ਅਸਲ ਰੁਜ਼ਗਾਰ ਮਿਲਿਆ ਹੈ।
ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਨਸ਼ਿਆਂ ਕਾਰਨ ਆਪਣੇ ਪੰਜ ਜਵਾਨ ਪੁੱਤਰ ਗੁਆ ਚੁੱਕੀ ਮਾਂ ਦਾ ਦਰਦ ਪੰਜਾਬ ਦੀ ਤ੍ਰਾਸਦੀ ਦੀ ਸਭ ਤੋਂ ਵੱਡੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਉਸ ਮਾਂ ਦੀ ਪੁਕਾਰ—“ਭਗਵੰਤ ਮਾਨ, ਮੈਨੂੰ ਗੋਲੀ ਮਰਵਾ ਦੇ”—ਕਿਸੇ ਵੀ ਸਰਕਾਰੀ ਅੰਕੜੇ ਨਾਲੋਂ ਵੱਡੀ ਹੈ। ਗੋਇਲ ਨੇ ਕਿਹਾ ਕਿ ਨਸ਼ਾ ਮੁਕਤੀ ਸਿਰਫ਼ ਗ੍ਰਿਫ਼ਤਾਰੀਆਂ ਨਾਲ ਨਹੀਂ ਹੋਵੇਗੀ; ਸਪਲਾਈ ਚੇਨ ਤੋੜਨ ਦੇ ਨਾਲ ਨਸ਼ਾ ਪੀੜਤਾਂ ਦੇ ਇਲਾਜ, ਪੁਨਰਵਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ’ਤੇ ਵੀ ਬਰਾਬਰ ਧਿਆਨ ਦੇਣਾ ਪਵੇਗਾ।

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਯਾਤਰਾ ਇੰਚਾਰਜ ਰਜਨੀਸ਼ ਧੀਮਾਨ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਵਾਅਦਿਆਂ ਮਗਰੋਂ ਵੀ ਨਸ਼ਾ ਪੰਜਾਬੀ ਪਰਿਵਾਰਾਂ ਦੀ ਵੱਡੀ ਚਿੰਤਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦਾ ਵਿਰੋਧ ਕਰਨ ਦੀ ਥਾਂ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਵੱਡੇ ਨਸ਼ਾ ਤਸਕਰੀ ਨੈੱਟਵਰਕ ਖ਼ਿਲਾਫ਼ ਕਿੰਨੀ ਨਿਰਣਾਇਕ ਕਾਰਵਾਈ ਹੋਈ ਹੈ।
ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਯਾਤਰਾ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ‘ਬਦਲਾਅ’ ਅਤੇ ‘ਝਾੜੂ’ ਦੇ ਨਾਮ ’ਤੇ ਪੰਜਾਬ ਬਦਲਣ ਦਾ ਵਾਅਦਾ ਕਰਨ ਵਾਲੀ ਸਰਕਾਰ ਵਿੱਚ ਅੱਜ ਮਾਵਾਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਚੁੱਕ ਰਹੀਆਂਹਨ। “ਝਾੜੂ ਨਾਲ ਪੰਜਾਬ ਦੀਆਂ ਕੁਰੀਤੀਆਂ ਸਾਫ਼ ਕਰਨ ਦਾ ਵਾਅਦਾ ਸੀ, ਪਰ ਅੱਜ ਆਮ ਪੰਜਾਬੀ ਤੀਲਾ-ਤੀਲਾ ਹੋ ਰਿਹਾ ਹੈ।” ਉਨ੍ਹਾਂ ਕਿਹਾ ਕਿ ਨਸ਼ਾ ਤੰਤਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਮਿਲ ਕੇ ਸਪਲਾਈ ਨੈੱਟਵਰਕ ’ਤੇ ਵਾਰ ਕਰਨਾ ਪਵੇਗਾ।

ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਖ਼ਿਲਾਫ਼ ਸਿਰਫ਼ ਨਾਅਰਿਆਂ ਨਹੀਂ, ਸਖ਼ਤ ਕਾਰਵਾਈ, ਪੁਲਿਸ ਦੀ ਜਵਾਬਦੇਹੀ ਅਤੇ ਵੱਡੇ ਤਸਕਰਾਂ ਤੱਕ ਪਹੁੰਚਣ ਵਾਲੇ ਪ੍ਰਭਾਵਸ਼ਾਲੀ ਤੰਤਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨ ਨੂੰ ਹੀ ਨਿਸ਼ਾਨਾ ਬਣਾਉਣ ਦੀ ਥਾਂ ਨਸ਼ਾ ਘਰਾਂ ਤੱਕ ਪਹੁੰਚਾਉਣ ਵਾਲੇ ਸਪਲਾਇਰਾਂ ਅਤੇ ਪੂਰੇ ਨੈੱਟਵਰਕ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣਾ ਪਵੇਗਾ।

ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਕਿਸੇ ਇੱਕ ਪਾਰਟੀ ਦਾ ਨਹੀਂ, ਸਾਰੇ ਪੰਜਾਬ ਦਾ ਮੁੱਦਾ ਹੈ। ਨਸ਼ਾ ਪੀੜਤ ਨੂੰ ਇਲਾਜ ਤੇ ਪੁਨਰਵਾਸ, ਨੌਜਵਾਨ ਨੂੰ ਰੁਜ਼ਗਾਰ ਅਤੇ ਤਸਕਰ ਨੂੰ ਕਾਨੂੰਨ—ਇਹੀ ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ਹੈ। ਉਨ੍ਹਾਂ ਪੰਜਾਬੀਆਂ ਨੂੰ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਜੁੜ ਕੇ ਇਸ ਸਮਾਜਿਕ ਲੜਾਈ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>