ਸਾਜੇ ਪੰਜ ਪਿਆਰੇ

ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ,
ਸਾਜੇ ਪੰਜ  ਪਿਆਰੇ।
ਦੁਨੀਆਂ ‘ਤੇ ਉਹ ਚੱਮਕ ਰਹੇ ਨੇ,
ਬਣ ਕੇ ਚੰਨ ਸਿਤਾਰੇ।

ਨੀਂਹ  ਕੌਮ  ਦੀ  ਪੱਕੀ  ਕਰਨੀ ,
ਦਿਲ  ਦੇ  ਵਿਚ   ਧਿਆਇਆ ।
ਪੰਥ   ਖਾਲਸਾ   ਹਊ  ਨਿਆਰਾ ,
ਦਸਮੇਸ਼   ਪਿਤਾ    ਫੁਰਮਾਇਆ।
ਪਹਿਨ ਕੇ  ਪੰਜ ਕਕਾਰ  ਗੁਰਾਂ ਨੇ,
ਛਡੇ  ਪੰਜ  ਜੈਕਾਰੇ।
ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ ‘ਤੇ  ਉਹ………………।

ਸੀਸ  ਤਲੀ  ‘ਤੇ  ਧਰ  ਆਪਣਾ,
ਜੋ   ਦੇ   ਜਾਂਦਾ   ਕੁਰਬਾਨੀ  ।
ਉਹ  ਲੱਖਾਂ  ‘ਚੋਂ  ਵੱਖਰਾ  ਲੱਭੇ ,
ਉਹਦੀ  ਵੱਖਰੀ  ਹਊ  ਨਿਸ਼ਾਨੀ ।
ਜਾਤ ਪਾਤ ਦਾ  ਭੇਤ ਮਿਟਾਉਣਾਂ ,
ਇੱਕੋ ਜਿਹੇ ਹਾਂ ਸਾਰੇ।
ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ  ‘ਤੇ  ਉਹ ……………।

ਜਿਸ  ਨੇ   ਖੰਡੇ  ਬਾਟੇ   ਵਾਲਾ ,
ਹੱਸ – ਹੱਸ    ਅਮ੍ਰਿਤ  ਪੀਤਾ ।
ਉਹ  ਮੇਰਾ  ਹੈ  ਸਿੰਘ  ਪਿਆਰਾ ,
ਜਿਸ  ਵਾਰ  ਜ਼ੁਲਮ  ਤੇ  ਕੀਤਾ ।
ਏਸੇ ਲਈ  ਹੀ  ਪਿਤਾ  ਵਾਰਿਆ ,
ਵਾਰੇ  ਪੁਤੱਰ ਚਾਰੇ ।
ਗੁਰੂ  ਗੋਬਿੰਦ ਸਿੰਘ ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ  ‘ਤੇ  ਉਹ …………….।

ਸਾਰੇ   ਜੱਗ  ਤੇ  ਰਾਜ  ਕਰੇਗੀ ,
ਇਹ   ਸਿੰਘਾਂ   ਦੀ   ਸਰਦਾਰੀ ।
ਸਿਰ  ਲੱਥੇ   ਸਰਦਾਰਾਂ  ਦੀ  ਹੈ ,
ਇਹ   ਸਿੱਖ   ਕੌਮ   ਨਿਆਰੀ ।
“ਸੁਹਲ” ਕਲਗੀਆਂ ਵਾਲੇ ਤੋਂ ਮੈਂ ,
ਜਾਵਾਂ ਸੱਦ ਬਲਿਹਾਰੇ।
ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ ,
ਸਾਜੇ ਪੰਜ  ਪਿਆਰੇ ।
ਦੁਨੀਆਂ ‘ਤੇ ਉਹ ਚੱਮਕ ਰਹੇ ਨੇ ,
ਬਣ ਕੇ ਚੰਨ ਸਿਤਾਰੇ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>