ਤੇ ਉਹ ਦੌੜਦਾ ਹੀ ਗਿਆ
“ਮੈਨੂੰ ਕਹਿੰਦੇ ਪੱਗ ਬੰਨ ਕੇ
ਨਹੀਂ ਦੌੜਨ ਨਹੀਂ ਦੇਣਾ
ਮੈਂ ਕਿਹਾ ਮੈਂ ਇਸ ਦੌੜ ਚੋਂ ਬੜੇਵਾਂ ਲੈਣਾ ਮੈਂ ਕਿਹਾ ਮੈਂ ਦੌੜਨਾ ਨਹੀਂ
ਬਿਮਾਰੀ ਤਾਂ ਦੱਸੀ ਹੀ ਨਾ
ਉਹ ਕਹਿੰਦੇ ਚੱਲ ਪੱਗ ਮੰਜ਼ੂਰ ਆ
ਬੜੀਆਂ ਫੋਟੋ ਲੱਗ ਗਈਆਂ
ਡੈਂਕੇ ਵੱਜ ਗਏ
ਫੌਜਾਂ ਨੇ ਪੱਗ ਮਨਜ਼ੂਰ ਕਰ ਲਈ
ਦੇਖੇਂ ਗੱਲ ਅਕਲਮੰਦੀ ਦੀ ਕਿੱਥੇ ਜਾਂਦੀ ਆ
ਮੈਂ ਕਿਹਾ ਮੈਂ ਇਸ ਦੌੜ ਚੋਂ ਕੀ ਲੈਣਾ ਸਾਫ਼ਾ ਮੇਰੇ ਸਿਰੋਂ ਲਹਿ ਗਿਆ
ਐਡੀ ਐਡੀ ਦਾੜੀ ਆ
ਦੇਖੋ ਮੇਰੀ ਇੱਜ਼ਤ ਬਣਨੀ ਸੀ
ਉਦੋਂ ਫੌਜਾਂ ਨੇ ਪੱਗ ਮਨਜ਼ੂਰ ਕਰ ਲਈ
ਮੇਰਾ ਉਥੇ ਪੇ ਬੈਠਾ ਸੀ
ਗਿੱਧੇ ਪਾਏ ਗਏ
ਪੱਗ ਮੰਜੂਰ ਕਰ ਦਿੱਤੀ ਗਈ”
ਦੁਨੀਆ ਦਾ ਸਭ ਤੋਂ ਬਜ਼ੁਰਗ ਦੌੜਾਕ
114 ਸਾਲ ਦੀ ਉਮਰ ਵਾਲਾ
ਨਵੀਆਂ ਲੀਹਾਂ ਪਾ ਗਿਆ
ਆਪਣੇ ਹੀ ਘਰ ਦੇ ਬਾਹਰ
ਸੈਰ ਕਰਨ ਗਿਆ
ਕੱਲ ਮੁੜ ਨਾ ਘਰ ਪਰਤਿਆ
ਖ਼ਬਰੇ ਕਿਤੇ ਬੱਦਲਾਂ ਚ
ਲੰਬੀ ਨੌਵੀਂ ਦੌੜ ਚ
ਹਿੱਸਾ ਲੈਣ ਚਲਾ ਗਿਆ ਹੈ
ਨਵੀਂ ਮੈਰਾਥਨ ਯਾਤਰਾ ਸ਼ੁਰੂ ਕਰਨ
ਹੁਣ ਅਰਸ਼ਾਂ ਤੇ ਦੌੜਿਆ ਕਰੇਗਾ
ਚੰਨ ਤਾਰਿਆਂ ਦੇ ਨਾਲ
ਸਭ ਤੋਂ ਵੱਧ ਉਮਰ ਦੇ
ਮੈਰਾਥਨ ਦੌੜਾਕ ਦਾ
ਨਾਮ ਗਿਨੀਜ਼ ਬੁੱਕ ਵਿਚ ਸ਼ਾਮਲ
ਕੱਲ ਪਰਸੋਂ
ਅੰਬਰ ਤੇ ਵੀ ਨਾ ਲਿਖ ਗਿਆ
ਲੰਡਨ ਮੈਰਾਥਨ ਵਿਚ
20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਤਾਂ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ
ਆਖਰੀ ਵਾਰ 101 ਸਾਲਾਂ ਦੇ
ਦੌੜਾਕ ਨੇ ਹਾਂਗਕਾਂਗ ਮੈਰਾਥਨ ਵਿਚ
ਅਰਸ਼ ਨੂੰ ਛੁਹ ਕੇ ਦੱਸ ਦਿਤਾ
ਏਦਾਂ ਹੀ ਉਹਨਾਂ ਦੀ ਪਤਨੀ
ਅਤੇ ਇੱਕ ਬੱਚਾ ਵੀ ਟੁਰ ਗਿਆ ਸੀ
ਜਿਥੋਂ ਕੋਈ ਮੁੜ ਕੇ ਨਹੀਂ ਪਰਤਦਾ
ਓਦੋਂ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਸੀ
ਅਤੇ ਤਣਾਅ ਨੇ ਘੇਰ ਲਿਆ ਸੀ
ਸ਼ਾਮ ਨੂੰ ਉਹਨਾਂ ਨੂੰ ਤਾਰਿਆਂ ਚੋਂ ਭਾਲਦਾ ਰਹਿੰਦਾ ਬੱਦਲਾਂ ਚੋਂ ਟੋਲਦਾ
ਉਦੋਂ ਤੋਂ ਹੀ ਉਹਨਾਂ ਨੇ
ਮੈਰਾਥਨ ਦੌੜ ਨਾਲ
ਦਿਲ ਪਰਚਾਉਣਾ ਸ਼ੁਰੂ ਕਰ ਦਿੱਤਾ ਸੀ
ਇਦਾਂ ਨਹੀਂ ਸੀ ਜਾਣਾ
ਤੁਸੀਂ ਤਾਂ ਸਿਆਣੇ ਸੀ
ਜੇ ਘਰ ਦੱਸ ਕੇ ਜਾਂਦੇ
ਤਾਂ ਚੰਗਾ ਹੁੰਦਾ
ਅਲਵਿਦਾ! ਬਾਬਾ ਫ਼ੌਜਾ ਸਿੰਘ ਜੀ
