ਲੁਧਿਆਣਾ : ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਨੇ ਅੱਜ ਅਚਾਨਕ ਪੰਜਾਬੀ ਭਵਨ ਫੇਰੀ ਪਾਈ। ਯਾਦ ਰਹੇ ਕਿ ਗੌਰੀ ਗਿੱਲ ਸਾਬਕਾ ਚੌਣ ਕਮਿਸ਼ਨਰ ਡਾ. ਮਨੋਹਰ ਸਿੰਘ ਗਿੱਲ ਦੀ ਬੇਟੀ ਨੇ ਉਹ ਅੱਜ ਕੱਲ ਡਾ. ਮਨੋਹਰ ਸਿੰਘ ਗਿੱਲ ਜੀ ਵਲੋਂ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਲਈ ਕੀਤੇ ਕੰਮਾਂ ਦਾ ਦਸਤਾਵੇਜੀਕਰਨ ਕਰ ਰਹੇ ਹਨ। ਡਾ. ਮਨੋਹਰ ਸਿੰਘ ਗਿੱਲ ਨੇ ਪੰਜਾਬੀ ਭਵਨ ਦੀ ਲਾਇਬੇ੍ਰਰੀ ਨੂੰ ਨਵੰਬਰ 2016 ਵਿੱਚ 25 ਲੱਖ ਰੁਪਏ ਐੱਮਪੀ ਲੈੱਡ ਫੰਡ ਵਿੱਚੋਂ ਗ੍ਰਾਂਟ ਦਿੱਤੀ ਸੀ। ਜਿਸ ਨਾਲ ਪੰਜਾਬੀ ਭਵਨ ਵਿੱਚ ਸਾਹਿਰ ਲੁਧਿਆਣਵੀ ਦੇ ਨਾਂ ਤੇ ਸ਼ਾਨਦਾਰ ਲਾਇਬ੍ਰਰੀ ਦੀ ਇਮਾਰਤ ਸੁਸ਼ੋਵਤ ਹੈ। ਡਾ. ਮਨੋਹਰ ਸਿੰਘ ਗਿੱਲ ਡਾ. ਮਹਿੰਦਰ ਸਿੰਘ ਰੰਧਾਵਾ ਦੀ ਤਰ੍ਹਾਂ ਹੀ ਪੰਜਾਬ ਦੇ ਉਸਰੱਈਏ ਦੇ ਤੌਰ ਤੇ ਜਾਣੇ ਜਾਂਦੇ ਹਨ।ਉਹਨਾਂ ਨੇ ਕਿਸੇ ਵੀ ਹੋਰ ਨੇਤਾ ਨਾਲੋਂ ਇੱਕੋ ਸਮੇਂ ਵੱਡੀ ਗ੍ਰਾਂਟ ਦਿੱਤੀ ਸੀ।
ਇਸ ਮੌਕੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਵਿੱਤ ਪ੍ਰਬੰਧਕ ਸ੍ਰੀ ਸੁਰਿੰਦਰ ਕੈਲੇ ਅਤੇ ਉੱਘੇ ਕਹਾਣੀਕਾਰ ਮੈਡਮ ਇੰਦਰਜੀਤ ਪਾਲ ਕੌਰ ਨੇ ਉਹਨਾਂ ਨੂੰ ਅਕਾਡਮੀ ਦੇ ਪ੍ਰਕਾਸ਼ਨਾਂ ਮੈਗਜ਼ੀਨ ਆਲੋਚਨਾ ਦੀ ਕਾਪੀ, ਆਪਣੇ ਸੰਪਾਦਕ ਕੀਤੇ ਮੈਗਜ਼ੀਨ ਸਮਾਂਤਰ ਨਜ਼ਰੀਆ, ਅਣੂ ਭੇਟ ਕੀਤੇ।ਇਸ ਮੌਕੇ ਉਹਨਾਂ ਨਾਲ ਡਾ. ਮਨੋਹਰ ਸਿੰਘ ਗਿੱਲ ਅਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ।
