ਹੜ੍ਹ ਤੋਂ ਪ੍ਰਭਾਵਿਤ ਗਰੀਬਾਂ, ਕਿਸਾਨਾਂ ਤੇ ਦਿਹਾੜੀਦਾਰਾਂ ਦੀ ਸੰਜ਼ੀਦਗੀ ਨਾਲ ਦੇਖਭਾਲ ਕਰਦੇ ਹੋਏ 75 ਹਜਾਰ ਪ੍ਰਤੀਏਕੜ ਮੁਆਵਜਾ ਦਿੱਤਾ ਜਾਵੇ : ਮਾਨ

Simranjit-Singh-Mann.resizedਫ਼ਤਹਿਗੜ੍ਹ ਸਾਹਿਬ – “ਜੋ ਪੰਜਾਬ ਵਿਚ ਬੀਤੇ 15-20 ਦਿਨਾਂ ਤੋਂ ਬਹੁਤ ਭਾਰੀ ਹੜ੍ਹ ਆਏ ਹਨ ਅਤੇ ਜਿਸ ਨਾਲ ਪੰਜਾਬੀਆਂ ਦਾ ਵੱਡਾ ਮਾਲੀ, ਫਸਲੀ, ਇਮਾਰਤੀ, ਜਾਨੀ ਵੱਡਾ ਨੁਕਸਾਨ ਹੋਇਆ ਹੈ, ਉਸਦੀ ਤੁਰੰਤ ਪੂਰਤੀ ਲਈ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਂਝੇ ਤੌਰ ਤੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਸਾਰ ਲੈਦੇ ਹੋਏ ਗਰੀਬਾਂ, ਦਿਹਾੜੀਦਾਰਾਂ, ਕਿਸਾਨਾਂ ਨੂੰ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਆਪਣੀ ਮੁੜ ਜਿੰਦਗੀ ਸੁਰੂ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਹੜ੍ਹਾਂ ਕਾਰਨ ਤਬਾਹ ਹੋ ਚੁੱਕੀਆ ਹਨ ਜਾਂ ਉਨ੍ਹਾਂ ਦਾ ਡੰਗਰ-ਵੱਛਾ ਪਾਣੀ ਵਿਚ ਰੁੜਕੇ ਮਰ ਗਏ ਹਨ, ਉਨ੍ਹਾਂ ਨੂੰ 75 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਜਿਨ੍ਹਾਂ ਦੇ ਡੰਗਰ-ਵੱਛੇ ਮਰੇ ਹਨ ਉਨ੍ਹਾਂ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇ ਕੇ ਉਨ੍ਹਾਂ ਦੀ ਮੁੜ ਤੋ ਜਿੰਦਗੀ ਸੁਰੂ ਕਰਨ ਵਿਚ ਮਦਦ ਕੀਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੜ੍ਹਾਂ ਤੋ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਮਜਦੂਰਾਂ, ਕਿਸਾਨਾਂ, ਆਮ ਲੋਕਾਂ ਨੂੰ ਪੇਸ ਆ ਰਹੀਆ ਮੁਸਕਿਲਾਂ ਦਾ ਪਹਿਲ ਦੇ ਆਧਾਰ ਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਮਨਰੇਗਾ ਦੇ ਅਧੀਨ ਮਿਹਨਤ ਮੁਸੱਕਤ ਕਰਦੇ ਹਨ ਉਨ੍ਹਾਂ ਨੂੰ ਕੇਵਲ ਰੋਜਾਨਾ ਵੇਤਨ ਤੇ ਦਿੱਤੀ ਜਾਣ ਵਾਲੀ ਰਕਮ ਬਹੁਤ ਘੱਟ ਹੈ ਜਿਸ ਨਾਲ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਸਹੀ ਤਰੀਕੇ ਨਹੀ ਕਰ ਸਕਦੇ ਉਨ੍ਹਾਂ ਦੀਆਂ ਉਜਰਤਾ ਤਨਖਾਹਾਂ ਮਹਿੰਗਾਈ ਦੇ ਮੁਤਾਬਿਕ ਜਿਥੇ ਵਧਾਈਆ ਜਾਣ ਉਥੇ ਉਨ੍ਹਾਂ ਨੂੰ ਜੋ ਕੇਵਲ ਸਾਲ ਵਿਚ 100 ਦਿਨ ਕੰਮ ਕਰਨ ਲਈ ਦਿੱਤੇ ਜਾਂਦੇ ਹਨ ਉਹ ਵਧਾਕੇ 200 ਦਿਨ ਕੀਤੇ ਜਾਣ । ਤਾਂ ਕਿ ਸਹੀ ਤਰੀਕੇ ਨਾਲ ਇਹ ਵਰਗ ਆਪਣੀ ਜਿੰਦਗੀ ਬਤੀਤ ਕਰ ਸਕੇ । ਉਨ੍ਹਾਂ ਕਿਹਾ ਕਿ ਹੜ੍ਹਾ ਨਾਲ ਬਹੁਤ ਭਿਆਨਕ ਬਿਮਾਰੀਆ ਫੈਲ ਰਹੀਆ ਹਨ ਜਿਥੇ ਵੀ ਅਸੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦੌਰਾ ਕਰਨ ਗਏ ਹਾਂ ਉਥੇ ਨਾ ਤਾਂ ਕੋਈ ਡਾਕਟਰ ਹੈ, ਨਾ ਦਵਾਈਆ, ਨਾ ਸਰਕਾਰੀ ਸਹਾਇਤਾ, ਡੇਗੂ, ਮਲੇਰੀਆ ਆਦਿ ਫੈਲ ਰਹੀਆ ਹਨ । ਪ੍ਰਾਈਵੇਟ ਤੌਰ ਤੇ ਹੀ ਲੋਕ ਮਦਦ ਕਰਦੇ ਹਨ । ਸਰਕਾਰ ਤੇ ਪ੍ਰਸਾਸਨ ਕਿਤੇ ਨਜਰ ਨਹੀ ਆ ਰਿਹਾ । ਕੇਵਲ ਮਨਰੇਗਾ ਵਾਲੇ ਮਜਦੂਰ ਹੀ ਇਨ੍ਹਾਂ ਹੜ੍ਹ ਪੀੜ੍ਹਤਾਂ ਦੀ ਮਦਦ ਵਿਚ ਲੱਗੇ ਹੋਏ ਹਨ । ਜਿਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਉਦਮ ਹੋਣੇ ਚਾਹੀਦੇ ਹਨ ।

ਉਨ੍ਹਾਂ ਕਿਹਾ ਕਿ ਸੈਂਟਰ ਦੇ ਹੁਕਮਰਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਹਾਈਡ੍ਰੋਲੋਜੀਕਲ ਪਾਣੀਆ ਨੂੰ ਹਥਿਆਰ ਵੱਜੋ ਵਰਤਕੇ ਹੁਕਮਰਾਨ ਲੋਕਾਂ ਦਾ ਨੁਕਸਾਨ ਕਰ ਰਹੇ ਹਨ, ਇਸ ਪੰਜਾਬ ਮਾਰੂ ਨੀਤੀ ਤੋ ਤੋਬਾ ਕਰਕੇ ਅੱਗੋ ਲਈ ਮਨੁੱਖਤਾ ਪੱਖੀ ਉਦਮ ਹੋਣੇ ਚਾਹੀਦੇ ਹਨ ਅਤੇ ਇਸ ਸੋਚ ਨੂੰ ਦਫਨਾ ਦੇਣਾ ਚਾਹੀਦਾ ਹੈ । ਉਨ੍ਹਾਂ ਸੈਂਟਰ ਤੋ ਮੰਗ ਕੀਤੀ ਕਿ ਜੋ ਰੂਸ ਤੋ ਤੇਲ ਤੇ ਡੀਜਲ ਸਸਤੇ ਭਾਅ ਤੇ ਆ ਰਹੇ ਹਨ, ਉਨ੍ਹਾਂ ਤੇ ਕੋਈ ਟੈਕਸ ਨਾ ਲਗਾਕੇ ਪੰਜਾਬ ਵਾਸੀਆ ਨੂੰ ਉਸੇ ਸਸਤੇ ਰੂਪ ਵਿਚ ਇਹ ਤੇਲ ਜਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੇਲ ਰਾਹੀ ਹੀ ਇਸ ਅਸਤ-ਵਿਅਸਤ ਹੋਈ ਪੰਜਾਬ ਦੀ ਸਥਿਤੀ ਨੂੰ ਫਿਰ ਤੋ ਲਾਇਨ ਤੇ ਲਿਆਉਣ ਲਈ ਤੇਲ ਤੇ ਡੀਜਲ ਦੀ ਵੱਡੀ ਵਰਤੋ ਹੋ ਰਹੀ ਹੈ । ਇਨ੍ਹਾਂ ਦੁਆਰਾ ਹੀ ਟਰੈਕਟਰਾਂ ਵਿਚ ਤੇਲ ਪਵਾਕੇ ਵੱਡੇ-ਵੱਡੇ ਬੰਨ੍ਹ ਬੰਨੇ ਜਾ ਰਹੇ ਹਨ, ਪਾਣੀ ਕੱਢਿਆ ਜਾ ਰਿਹਾ ਹੈ ਅਤੇ ਮਿੱਟੀ ਢੋਈ ਜਾ ਰਹੀ ਹੈ । ਜਦੋ ਵੀ ਸ੍ਰੀ ਮੋਦੀ ਪੰਜਾਬ ਆਉਣ ਤਾਂ ਸਭ ਤੋ ਪਹਿਲੇ ਸਸਤੇ ਤੇਲ ਡੀਜਲ ਜਾਰੀ ਕਰਨ ਦਾ ਐਲਾਨ ਕਰਨ ।

ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਦੇ ਆਉਣ ਦੇ ਪਿੱਛੇ ਬੇਸੱਕ ਹੁਕਮਰਾਨਾਂ ਦੀ ਮੰਦਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਪਰ ਦੂਜੇ ਪਾਸੇ ਜੋ ਮਾਲ ਵਿਭਾਗ ਦੇ ਬਰਸਾਤਾਂ ਤੋ ਪਹਿਲੇ ਨਦੀਆ, ਨਾਲਿਆ ਦੀ ਦੇਖਭਾਲ ਕਰਨ, ਮੁਰੰਮਤ ਕਰਵਾਉਣ, ਸਫਾਈ ਕਰਨ ਦੇ ਨਿਯਮ ਇਸ ਮੈਨੂਅਲ (ਅਸੂਲਾਂ ਦੀ ਕਿਤਾਬ) ਵਿਚ ਦਰਜ ਹਨ । ਜਿਨ੍ਹਾਂ ਨੂੰ ਡਿਪਟੀ ਕਮਿਸਨਰ, ਐਸ.ਡੀ.ਐਮ ਅਤੇ ਨਿਜਾਮ ਨੇ ਬਰਸਾਤਾਂ ਤੋ ਪਹਿਲਾ ਲਾਗੂ ਕਰਕੇ ਨਦੀਆ, ਨਹਿਰਾਂ, ਕੱਸੀਆ, ਨਾਲਿਆ, ਚੋਇਆ ਆਦਿ ਨੂੰ ਸਾਫ ਕਰਵਾਉਣਾ ਹੁੰਦਾ ਹੈ ਜਿਥੇ ਬੰਨ ਕੱਚੇ ਹੁੰਦੇ ਹਨ ਪੱਕੇ ਕਰਵਾਉਣੇ ਹੁੰਦੇ ਹਨ ਉਹ ਜਿੰਮੇਵਾਰੀ ਸਰਕਾਰ ਤੇ ਅਫਸਰਸਾਹੀ ਨੇ ਨਹੀ ਨਿਭਾਈ । ਜਿਸਦੀ ਬਦੌਲਤ ਵੱਡਾ ਨੁਕਸਾਨ ਹੋਇਆ ਹੈ । ਇਸਦੀ ਵਜਹ ਇਹ ਵੀ ਹੈ ਕਿ ਮੌਜੂਦਾ ਆਈ.ਏ.ਐਸ ਅਫਸਰਸਾਹੀ ਆਲਸੀ ਅਤੇ ਕੰਮਜੋਰ ਹੋ ਚੁੱਕੀ ਹੈ ਜੋ ਸਮੁੱਚੇ ਪੰਜਾਬ ਲਈ ਵੱਡੇ ਖਤਰੇ ਦੀ ਘੰਟੀ ਹੈ । ਜਦੋਕਿ ਅਫਸਰਸਾਹੀ ਅੱਛੇ ਪ੍ਰਬੰਧ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ । ਇਸ ਲਈ ਅਫਸਰਸਾਹੀ ਨੂੰ ਜਿੰਮੇਵਾਰੀ ਨਾਲ ਚਾਹੀਦਾ ਹੈ ਕਿ ਉਹ ਅਜਿਹੇ ਸਮਿਆ ਤੇ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਸਹੀ ਸਮੇ ਅਮਲ ਕਰਕੇ ਅਜਿਹੀਆ ਹੋਣ ਵਾਲੀਆ ਅਣਗਹਿਲੀਆ ਦੀ ਰੋਕਥਾਮ ਕਰਨ ਅਤੇ ਆਪਣੇ ਸੂਬੇ ਦੇ ਨਿਵਾਸੀਆ ਦੇ ਜਾਨ-ਮਾਲ, ਫਸਲਾਂ, ਇਮਾਰਤਾਂ ਆਦਿ ਦੀ ਸਹੀ ਢੰਗ ਨਾਲ ਰਾਖੀ ਕਰਨ ਦੀ ਜਿੰਮੇਵਾਰੀ ਨਿਭਾਉਣ ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>