ਤਾਂਡਵ ਨਾਚ ਵੇਖਣ ਲੋਕ ਡਰਨ ਨਾਲੇ,
ਕਿਵੇਂ ਅਰਸ਼ ਉੱਤੋਂ ਵਰ੍ਹਦੇ ਢੇਲਿਆਂ ਨੂੰ।
ਕੈਸੀ ਹੜਾਂ ਨੇ ਲੋਕਾਂ ਦੇ ਹੱਡ ਰੋਲ਼ੇ ,
ਲੋਕੀਂ ਝੂਰਦੇ ਨੇਂ ਆਇਆਂ ਵੇਲ਼ਿਆਂ ਨੂੂੰ।
ਬੁਰਾ ਫਸਲ ਬਰਬਾਦੀ ਦਾ ਹਾਲ ਹੋਇਆ,
ਲੋਕੀਂ ਤਰਸਦੇ ਨੇਂ ਪੈਸੇ ਧੇਲਿਆਂ ਨੂੰ।
ਭੁੱਲ ਗਏ ਕਬੱਡੀਆਂ , ਘੋਲ ਛਿੰਝਾਂ ,
ਭੁੱਲ ਗਏ , ਦਸਹਿਰਿਆਂ ਮੇਲਿਆਂ ਨੂੰ।
ਕਿੱਥੇ ਲੁਕੇ ਨੇਂ ਡੇਰਿਆਂ ਵਿੱਚ ਬੈਠੇ ,
ਲੱਭਦੇ ਫਿਰਣ ਕਈ ਸਾਧ ਦੇ ਚੇਲਿਆਂ ਨੂੰ ।
ਜੇਹੜੇ ਪਾਣੀ ਦੀ ਬੂੰਦ ਤੋਂ ਝਗੜਦੇ ਸੀ ,
ਹੁਣ ਸਮਝ ਆਈ ਨੇਤਾ ਵੇਹਲਿਆਂ ਨੂੰ।
ਆਓ ਵਿੱਚ ਮੁਸੀਬਤਾਂ ਸਾਥ ਦਈਏ ,
ਸਾਰੇ ਛੱਡ ਕੇ ਝਗੜ , ਝਮੇਲਿਆਂ ਨੂੰ।
