31 ਅਕਤੂਬਰ 1984— ਜਦੋਂ ਮਨੁੱਖਤਾ ਰੋਈ ਸੀ ਸਵੇਰ ਦੀ ਰੌਸ਼ਨੀ ਅਜੇ ਧਰਤੀ ਨੂੰ ਛੂਹੀ ਵੀ ਨਾ ਸੀ ਕਿ ਦਿੱਲੀ ਦੀ ਧਰਤੀ ਲਹੂ ਨਾਲ ਭਰ ਦਿਤੀ ਗਈ।
ਸੜਕਾਂ ਰੰਗੀਆਂ ਗਈਆਂ ਹੈਵਾਨੀਅਤ ਨਾਲ।
ਚੁਰਾਹੇ ਰੁੱਖ ਦੇਖਦੇ ਰਹੇ ਖੜੇ ਨੰਗਾ ਨਾਚ।
ਕਿਸੇ ਨੇ ਵੀ ਇਹਨਾਂ ਸੜਦੇ ਬਲਦੇ ਇਤਿਹਾਸ ਦੇ ਸਫਿਆਂ ਉੱਤੇ ਪਾਣੀ ਦੀ ਚੁਲੀ ਵੀ ਨਾ ਭਰ ਕੇ ਪਾਈ।
ਉਹ ਦਿਨ ਸੀ, ਜਦੋਂ ਮਨੁੱਖ ਨੇ ਮਨੁੱਖ ਤੋਂ ਆਪਣਾ ਹੀ ਚਿਹਰਾ ਵੀ ਖੋਹ ਲਿਆ ਸੀ।
ਹਵਾ ਵਿਚ ਧੂੰਏ ਦੀ ਬੂ ਨਹੀਂ — ਸੜੇ ਸੁਪਨਿਆਂ ਦੀ ਖੁਸ਼ਬੂ ਸੀ।
ਘਰ, ਜੋ ਰੱਬ ਦੇ ਨਾਮ ਦੇ ਗੀਤ ਗਾਉਂਦੇ ਸਨ, ਵੇਖਦੇ ਹੀ ਵੇਖਦੇ ਰਾਖ਼ ਬਣਾ ਦਿੱਤੇ ਗਏ।
ਇਹ ਸਿਰਫ ਜਾਨਾਂ ਦੇ ਖ਼ਤਮ ਹੋਣ ਦੀ ਕਹਾਣੀ ਨਹੀਂ, ਇਹ ਵਿਸ਼ਵਾਸ ਦੇ ਚੂਰ ਹੋਣ ਦੀ ਕਥਾ ਸੀ, ਹੈ।
ਬੱਚਾ ਆਪਣੀ ਮਾਂ ਨੂੰ ਪੁੱਛ ਰਿਹਾ ਸੀ — “ਮਾਂ, ਸਾਡੇ ਗੁਰੁਆਂ ਨੇ ਤਾਂ ਸਾਨੂੰ ਮਾਫ਼ ਕਰਨਾ ਸਿਖਾਇਆ ਸੀ, ਫਿਰ ਇਹ ਲੋਕ ਸਾਨੂੰ ਕਿਉਂ ਸਾੜ ਰਹੇ ਹਨ?”
ਮਾਂ ਦੀਆਂ ਅੱਖਾਂ ਚੁੱਪ ਸਨ, ਪਰ ਅੰਦਰੋਂ ਮਾਇਆ ਦਾ ਸਮੁੰਦਰ ਝੱਲ ਰਿਹਾ ਸੀ।
ਉਸ ਦਿਨ ਗੁਰੂ ਤੇਗ਼ ਬਹਾਦਰ ਦੀ ਕੁਰਬਾਨੀ ਦੀ ਯਾਦ ਧੁੰਦਲੀ ਹੋਈ।
“ਸਿਰੁ ਦਿੱਤਾ ਪਰ ਸਿਰਰੁ ਨਾ ਦਿੱਤਾ” ਕਹਿਣ ਵਾਲੀ ਕੌਮ ਦੇ ਸਿਰ ਖਿੱਚ ਕੇ ਗਲੀਆਂ ਵਿਚ ਲਟਕਾ ਦਿੱਤੇ ਗਏ।
ਪਰ ਇਤਿਹਾਸ ਗਵਾਹ ਹੈ — ਜਿਹੜੀ ਕੌਮ ਸਾਬਰਤਾ ਨਾਲ ਦਰਦ ਸਹਾਰਦੀ ਹੈ, ਉਹ ਕਦੇ ਮਿਟਦੀ ਨਹੀਂ, ਉਹ ਰੱਬ ਦੇ ਦਰਗਾਹ ‘ਚ ਅਮਰ ਹੋ ਜਾਂਦੀ ਹੈ।
31 ਅਕਤੂਬਰ 1984 ਨੇ ਪੁੱਛਿਆ ਸੀ — ਕੀ ਤੂਫ਼ਾਨ ਸਾਡੀ ਰੂਹ ਨੂੰ ਮਾਰ ਸਕਦਾ ਹੈ? ਜਵਾਬ ਆਇਆ — ਨਹੀਂ।
ਸਿੱਖ ਆਤਮਾ ਸੜਦੀ ਨਹੀਂ, ਉਹ ਅੱਗ ਨੂੰ ਰੋਸ਼ਨ ਬਣਾਉਂਦੀ ਹੈ। ਉਹ ਦਰਦ ਜੋ ਉਸ ਦਿਨ ਜੰਮਿਆ ਸੀ, ਉਹ ਅੱਜ ਵੀ ਸਾਨੂੰ ਜਗਾਉਂਦਾ ਹੈ। ਉਹ ਸਾਡੇ ਮਨ ਵਿਚ ਇਕ ਸਦਾ ਜਗਦੀ ਜੋਤ ਹੈ — ਕਿ ਨਫ਼ਰਤ ਕਦੇ ਕਿਸੇ ਧਰਮ ਦੀ ਸਿੱਖਿਆ ਨਹੀਂ।
ਜੇ ਕਿਸੇ ਦਿਨ ਤੁਸੀਂ ਦਿੱਲੀ ਦੀ ਕਿਸੇ ਗਲੀ ਵਿਚ ਖ਼ਾਮੋਸ਼ੀ ਸੁਣੋ, ਤਾਂ ਧਿਆਨ ਨਾਲ ਸੁਣਨਾ — ਕਿਤੇ ਕਿਸੇ ਮਾਂ ਦੀ ਆਵਾਜ਼ ਵਿਰਕ ਰਹੀ ਹੈ, ਜੋ ਕਰਤਾ ਕੋਲੋਂ ਪੁੱਛ ਰਹੀ ਹੈ
— “ਮੇਰੇ ਪੁੱਤ ਦੀ ਕੀ ਗਲਤੀ ਸੀ?” ਅਤੇ ਰੱਬ ਖ਼ੁਦ ਰੁਕ ਕੇ ਚੁੱਪ ਹੋ ਜਾਂਦਾ ਹੈ।
31 ਅਕਤੂਬਰ ਦਾ ਦਰਦ ਸਾਨੂੰ ਕੁਰਬਾਨੀ, ਸਹਿਨਸ਼ੀਲਤਾ ਤੇ ਅਮਨ ਦਾ ਅਰਥ ਸਿਖਾਉਂਦਾ ਹੈ। ਜੇ ਅਸੀਂ
ਉਸ ਰਾਤ ਨੂੰ ਭੁੱਲ ਗਏ, ਤਾਂ ਮਨੁੱਖਤਾ ਦਾ ਸਵੇਰਾ ਕਦੇ ਨਹੀਂ ਚੜ੍ਹੇਗਾ।
ਉਹ ਰਾਤ ਜਜ਼ਬਾਤ, ਸਿੱਖ ਸਿਧਾਂਤ ਅਤੇ ਇਤਹਾਸ ਦੀ ਦਰਦ ਭਰੀ ਗੂੰਜ਼ ਵਿਚ ਰੋਂਦੀ ਹਾਉਕੇ ਭਰਦੀ ਰਹੀ।
ਇਹੀ ਸੀ ਉਹ ਦਿਨ ਤੇ ਰਾਤ
ਜਦੋਂ ਬੇਗੁਨਾਹ ਖੂਨ ਡੁੱਲਿਆ ਸੀ
ਤਾਰੀਖ ਦੇ ਪੰਨੇ ਉੱਤੇ
ਇਕ ਸੂਹਾ
ਦਾਗ ਬਣ ਕੇ ਰਹਿ ਗਿਆ ਸੀ
ਉਹ ਖੂਨ
ਦਾਗ ਏਨਾ ਗੂੜ੍ਹਾ ਸੀ
ਕਿ ਸਦੀਆਂ ਵੀ ਨਾ ਪੂੰਝ ਸਕਣਗੀਆਂ
ਧੜ ਅੱਗ ਨਾਲ ਜੂਝ ਰਹੇ ਸਨ
ਗਲੀਆਂ ਬਾਜ਼ਾਰਾਂ ਵਿੱਚ
ਸੱਤਾ ਬੰਸਰੀ ਵਜਾਉਂਦੀ ਰਹੀ
ਹੇ ਖੁਦਾ, ਸਾਨੂੰ ਦਿਲੀ ਭਰੇ ਦੁੱਖ ਦਾ ਸਹਾਰਾ ਦੇ, ਜੋ ਸਹਿਜ ਤੇ ਸਹਿਣਸ਼ੀਲਤਾ ਦੇ ਰਾਹ ਦਿਖਾਵੇ।
ਉਸ ਦਰਦ ਦੀ ਰਾਤ ਦੀ ਰੌਸ਼ਨੀ ਸਾਨੂੰ
ਹਰ ਰੋਜ਼ ਦੀ ਲੜਾਈ ਵਿਚ ਸਾਥ ਦੋਸਤੀ ਨਾਲ਼ ਬਣੇ ਰਿਸ਼ਤਿਆਂ ਦੀ ਕਦਰ ਸਿਖਾਵੇ, ਅਤੇ ਨਫ਼ਰਤ ਨੂੰ ਸ਼ਾਂਤੀ ਨਾਲ ਚੀਰ ਦੇਵੇ।
