*ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਪੋਹ ਮਹੀਨੇ ਦੀਆਂ ਸ਼ਹਾਦਤਾਂ ਅਤੇ ਕ੍ਰਿਸਮਸ ਨੂੰ ਸਮਰਪਿਤ ਰਹੀ*

IMG-20251222-WA0035.resizedਕੈਲਗਰੀ:  ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਦਸੰਬਰ ਮਹੀਨੇ ਦੀ ਮੀਟਿੰਗ, ਜੈਨੇਸਸ ਸੈਂਟਰ ਵਿਖੇ 21 ਦਸੰਬਰ, ਐਤਵਾਰ ਨੂੰ ਖਚਾ ਖਚ ਭਰੇ ਹਾਲ ਵਿੱਚ ਹੋਈ।

ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਅੱਤ ਦੀ ਸਰਦੀ ਵਿੱਚ ਪਹੁੰਚੀਆਂ, ਸਾਰੀਆਂ ਭੈਣਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਹਨਾਂ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ, ਇਸ ਮਹੀਨੇ ਦੇ ਇੱਕ ਹਫ਼ਤੇ ਵਿੱਚ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਸਾਂਝੀ ਕੀਤੀ।

ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਇਸ ਨੂੰ ਸਿੱਖ ਇਤਿਹਾਸ ਦਾ ਕਾਲਾ ਪੰਨਾ ਦੱਸਿਆ। ਉਨ੍ਹਾਂ ਕਿਹਾ ‘ਸਰਸਾ ਹਰ ਇੱਕ ਦੀ ਜ਼ਿੰਦਗੀ ਵਿਚ ਚੜ੍ਹ ਕੇ ਆਉਂਦੀ ਹੈ, ਪਰ ਤਰਨਾ ਕਿਸੇ ਵਿਰਲੇ ਨੂੰ ਹੀ ਆਉਂਦਾ ਹੈ!’

IMG-20251222-WA0036.resizedਇਸ ਤੋਂ ਬਾਅਦ ਨਵੇਂ ਮੈਂਬਰਾਂ ਨਾਲ ਜਾਣ ਪਛਾਣ ਕਰਵਾਈ ਗਈ-  ਜਿਨ੍ਹਾਂ ਵਿੱਚ ਅਮਰਜੀਤ ਕੌਰ ਧਾਲੀਵਾਲ, ਜਸਪਾਲ ਕੌਰ ਰੰਧਾਵਾ, ਪਰਮਜੀਤ ਕੌਰ ਅਤੇ ਪ੍ਰਿੰਸੀਪਲ ਚਰਨਦੀਪ  ਕੌਰ ਸ਼ਾਮਿਲ ਸਨ।

ਮੀਟਿੰਗ ਦਾ ਪਹਿਲਾ ਇਕ ਘੰਟਾ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਰਿਹਾ। ਇਸ ਵਿਸ਼ੇ ਤੇ- ਗੁਰਦੀਸ਼ ਕੌਰ ਗਰੇਵਾਲ ਨੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਕਵਿਤਾ-

IMG-20251222-WA0032.resized“ਸਮੇਂ ਜ਼ੋਰ ਲਾਇਆ, ਉਹ ਤਾਂ ਵੀ ਨਾ ਡੋਲੀ!” ਅਤੇ ਪ੍ਰਿੰਸੀਪਲ ਚਰਨਦੀਪ ਕੌਰ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵਿਤਾ ਸੁਣਾ ਕੇ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਹਰਜੀਤ ਕੌਰ ਜੌਹਲ, ਗੁਰਤੇਜ ਕੌਰ ਸਿੱਧੂ ਬਲਬੀਰ ਹਜ਼ੂਰੀਆਂ, ਮੁਖਤਿਆਰ ਕੌਰ, ਸਰਬਜੀਤ ਉਪੱਲ, ਹਰਦੇਵ ਕੌਰ, ਭਗਵੰਤ ਕੌਰ ਅਤੇ ਅਮਰਜੀਤ ਕੌਰ ਵਿਰਦੀ ਨੇ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਕਵਿਤਾਵਾਂ/ ਗੀਤ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।

ਬਰੇਕ ਤੋਂ ਬਾਅਦ, ਬਲਵੀਰ ਕੌਰ ਗਰੇਵਾਲ ਨੇ ਪੰਜਾਬੀ ਲੋਕ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਵੀਰਪਾਲ ਕੌਰ ਨੇ ੈਛ ਸੀਨੀਅਰ ਹੋਮ ਕੇਅਰ ਬਾਰੇ ਜਾਣਕਾਰੀ ਦਿੱਤੀ।

ਸਿੰਮੀ ਸੰਧਾਵਾਲੀਆ, ਰੂਪ ਸੈਣੀ ਅਤੇ ਨਵਦੀਪ ਨਾਗਰਾ ਨੇ ਮਾਇਕ ਸੈੱਟ ਦਾਨ ਕੀਤਾ। ਬਾਅਦ ਵਿੱਚ ਉਹਨਾਂ ਨੇ ਭੈਣਾਂ ਨੂੰ ਤੰਬੋਲਾ ਖਿਡਾ ਕੇ, ਜਿੱਥੇ ਸਭ ਦਾ ਮਨ ਪਰਚਾਵਾ ਕੀਤਾ, ਉਥੇ ਜਿੱਤਣ ਵਾਲੀਆਂ ਨੂੰ 25-25 ਡਾਲਰ ਦੇ ਗਿਫ਼ਟ ਕਾਰਡ ਵੀ ਦਿੱਤੇ। ਸਾਲ ਦਾ ਅੰਤ ਹੋਣ ਕਾਰਨ, ਹਰ ਸਾਲ ਦੀ ਤਰ੍ਹਾਂ ਸਭਾ ਵੱਲੋਂ ਸਮੂਹ ਮੈਂਬਰ ਨੂੰ ਤੋਹਫੇ ਵੰਡੇ ਗਏ।

ਫੂਡ ਕਮੇਟੀ ਵਾਲੀਆਂ ਭੈਣਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਚਾਹ, ਸਨੈਕਸ ਖਾਣਾ ਪਰੋਸਿਆ।
ਬੀ ਟੀ ਵੀ ਦੀ ਟੀਮ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਸ ਮੀਟਿੰਗ ਦੀ ਕਵਰੇਜ ਕੀਤੀ।

ਬਲਵਿੰਦਰ ਕੌਰ ਬਰਾੜ ਪ੍ਰਧਾਨ 403-590-9629

ਗੁਰਚਰਨ ਕੌਰ ਥਿੰਦ ਕੋਆਰਡੀਨੇਟਰ 403-402-9635

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>