ਨਫ਼ਰਤ ਤੋਂ ਪਰੇ

ਜੀਭ ਵਿੱਚ ਹੱਡੀ ਨਹੀਂ ,ਪਰ ਹੱਡੀਆਂ ਤੁੜਵਾ ਸਕਦੀ ਹੈ।

ਚਾਹੇ ਤਾਂ ਜੰਗਾਂ ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਵਰਸਾ ਸਕਦੀ ਹੈ।

ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਵੇਗਾ ।

ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗਮੇ ਗਾ ਸਕਦੀ ਹੈ।

ਤੇਰੇ ਯੁੱਗ ਦੇ ਸੁਪਨੇ ਵੀ ਖੁਦਗਰਜ਼ੀ ਵਿੱਚ ਰੰਗੇ ਪਏ ਨੇ।

ਸਾਡੀ ਪਿਆਜ਼ੀ ਪੌਣ ਤੈਨੂੰ ਗੋਂਦੀ ਵਿੱਚ ਸੁਲਾ ਸਕਦੀ ਹੈ।

ਲੋਕ ਪਰਿੰਦਿਆਂ ਵਾਂਗ ਅੰਬਰ ਛੂਹਣ ਲੱਗ ਪਏ ਨੇ,

ਲਾਲਸਾਵਾਂ ਦੀ ਤ੍ਰਿਸ਼ਨਾ ਰਾਹਾਂ ਵਿਚ ਭਟਕਾ ਸਕਦੀ ਹੈ।

ਝੂਠਾਂ ਦੇ ਹਨੇਰਿਆਂ ਅੱਗੇ ਸੱਚ ਕਦੇ ਲੁਕਦਾ ਨਹੀਂ ਹੁੰਦਾ,

ਰੂਹਾਨੀ ਰੌਸ਼ਨੀ ਵੀ ਪੱਥਰ ਅੰਦਰ ਦੀਪ ਜਗਾ ਸਕਦੀ ਹੈ।

ਨਫ਼ਰਤ ਅੱਗ ਦੇ ਸੇਕ ਵਾਂਗ ਅੰਦਰੋਂ ਸਭ ਸਾੜ ਦਿੰਦੀ ਹੈ।

ਮੁਹੱਬਤ ਦੀ ਠੰਢੀ ਛਾਂ ਰੇਤ ਵਿੱਚ ਚਸ਼ਮੇ ਫੁੱਟਾ ਸਕਦੀ ਹੈ।

ਭੁੱਖ, ਗਰੀਬੀ ਜੰਗਾਂ ਵਾਲੇ ਜ਼ਖਮੀ ਵੇਲੇ ਵੇਖੇ ਨੇ ਅਸੀਂ।

ਦੀਵੇ ਬੁਝਣ ਦੀ ਕਲਪਨਾ ਵੀ ਦਿਲ ਨੂੰ ਕੰਬਾ ਸਕਦੀ ਹੈ।

“ਅਮਰ” ਡਲਕਦੇ ਤਾਰੇ, ਖਿੜਦੇ ਫੁੱਲ, ਤਿੱਤਰ-ਖੰਭੀ ਬੱਦਲ।

ਕੁਦਰਤ ਮੁਹੱਬਤਾਂ ਤੇ ਜਿੱਤਾਂ ਦੇ ਵੀ ਗੀਤ ਸੁਣਾ ਸਕਦੀ ਹੈ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>