ਖ਼ਾਹਿਸ਼

ਹਰ ਸ਼ਖ਼ਸ ਮੈਨੂੰ ਇੱਥੇ ਬਿਮਾਰ ਲੱਗਦਾ, ਧਰਤੀ ਦੀ ਹਿੱਕ ਤੇ ਉੱਤੇ ਭਾਰ ਲੱਗਦਾ। ਕਦ ਰੁਕੇ ਤਲਖ਼ ਹਵਾ ਸੋਚਦਾ ਰਹਿੰਦਾ, ਸੋਚਾਂ ਦੇ ਜਾਲ ਅੰਦਰ ਉਦਾਸ ਲੱਗਦਾ। ਪਰਵਾਸ ਦੇ ਨ੍ਹੇਰ ਵਾਵਰੋਲਿਆਂ ਵਿੱਚ, ਇਕੱਲੇਪਣ ਵਿੱਚ ਬੜਾ ਖੁਆਰ ਲੱਗਦਾ। ਖ਼ਾਹਿਸੀ ਝੱਖੜਾਂ ਵਿਚ ਝੰਬਿਆ ਮਨ … More »

ਕਵਿਤਾਵਾਂ | Leave a comment
 

ਰੁੱਖ ਤਾਂ ਲਗਾਈਏ

ਚਲੋ ਧਰਤੀ ਦਾ ਕਰਜ਼ ਚੁਕਾਈਏ, ਰੁੱਖ ਤਾਂ ਲਗਾਈਏ, ਹਰ ਇੱਕ ਸੁੰਨਾ ਵਿਹੜਾ ਮਹਿਕਾਈਏ, ਰੁੱਖ ਤਾਂ ਲਗਾਈਏ। ਤਪਸ਼ਾਂ ਨਾਲ ਝੁਲਸੇ ਖੇਤ, ਨਦੀਆਂ ਤੇ ਜੰਗਲ-ਬੇਲੇ, ਘਟਾਵਾਂ ਪਿਆਰ ਦੀਆਂ ਫਿਰ ਬੁਲਾਈਏ, ਰੁੱਖ ਤਾਂ ਲਗਾਈਏ। ਪਰਿੰਦੇ ਲੱਭਦੇ ਫਿਰਦੇ ਨੇ ਛਾਵਾਂ ਤੇ ਟਿਕਾਣੇ, ਉਹਨਾਂ ਵਾਸਤੇ … More »

ਕਵਿਤਾਵਾਂ | Leave a comment
 

ਨਫ਼ਰਤ ਤੋਂ ਪਰੇ

ਜੀਭ ਵਿੱਚ ਹੱਡੀ ਨਹੀਂ ,ਪਰ ਹੱਡੀਆਂ ਤੁੜਵਾ ਸਕਦੀ ਹੈ। ਚਾਹੇ ਤਾਂ ਜੰਗਾਂ ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਵਰਸਾ ਸਕਦੀ ਹੈ। ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਵੇਗਾ । ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗਮੇ ਗਾ ਸਕਦੀ ਹੈ। ਤੇਰੇ … More »

ਕਵਿਤਾਵਾਂ | Leave a comment
 

ਚੀਖ

ਦਰਦਾਂ ਦੇ ਛਾਲੇ ਉੱਧੜੇ ਪਏ ਨੇ, ਸਾਹ ਪੀੜਾਂ ਨਾਲ ਉੱਖੜੇ ਪਏ ਨੇ, ਜਿੰਦਗੀ ਦੇ ਸਵਾਲ ਉਲਝੇ ਪਏ ਨੇ, ਜਵਾਬ  ਲੇਖਾਂ ਨਾਲ ਰੁੱਸੇ ਪਏ ਨੇ, ਧਰਤੀ ਦੇ ਪਾਣੀ ਸੁੱਕਦੇ ਪਏ ਨੇ, ਬਿਰਖ ਵੀ ਜੰਗਲ ‘ਚ ਮੁੱਕਦੇ ਪਏ ਨੇ, ਕੁੱਖ ‘ਚ ਧੀ … More »

ਕਵਿਤਾਵਾਂ | Leave a comment