ਸਾਵਣ ਆਇਆ

ਸੜਿਆ  ਬਲਿਆ  ਸਾਵਣ  ਆਇਆ,
ਡਾਢ੍ਹਾ   ਮਨ   ਤਪਾਵਣ   ਆਇਆ ।
ਅੱਗ   ਬਿਰਹੋਂ  ਦੀ    ਸੀਨੇ  ਮਚੀ ,
ਤੇਲ   ਬਲਦੀ  ਤੇ  ਪਾਵਣ ਆਇਆ ।
ਕਢੀਆਂ    ਜਾਨਵਰਾਂ   ਨੇ    ਜੀਭਾਂ ,
ਪਰਿੰਦਿਆਂ  ਨੂੰ ਫ਼ੜਕਾਵਣ ਆਇਆ ।
ਬੇ- ਰਹਿਮੀ   ਜਿਸ  ਕਰ  ਵਿਖਾਈ ,
ਨਾ ਇਹ ਪਿਆਰ  ਜਿਤਾਵਣ ਆਇਆ ।

ਮੋਈਆਂ – ਮੋਈਆਂ  ਚੀਜ਼- ਵਹੁਟੀਆਂ,
ਸੜ  ਬਲ   ਕੇ  ਉਹ ਮਰ ਗਈਆਂ ਨੇ ।
ਲਾਲ  ਜ਼ਰੀ   ਦਾ   ਪਾ   ਕੇ   ਸੂਟ  .
ਬਲੀ   ਸਉਣ   ਦੀ  ਚੜ੍ਹ ਗਈਆਂ  ਨੇ ।

ਪਿੱਪਲ   ਰੁੰਡ_  ਮਰੁੰਡੇ   ਹੇ    ਗਏ ,
ਬੋਹੜਾਂ   ਹੇਠ   ਨਾ    ਬਹਿੰਦੇ   ਲੋਕ ।
ਕਿੱਥੇ     ਕੁੜੀਆਂ    ਪੀਂਘਾਂ   ਝੂਟਣ ,
ਇਹ   ਗੱਲ     ਸਾਰੇ   ਕਹਿੰਦੇ   ਨੇ ।
ਹੁਣ  ਤੀਆਂ   ਲਗੱਣ  ਫ਼ਰਜੀ   ਤੀਆਂ,
ਵਿਰਸੇ   ਦਾ    ਦੁੱਖ    ਸਹਿੰਦੇ   ਨੇ ।
ਸਹੁਰਿਉਂ  ਕੁੜੀ   ਨਾ    ਪੇਕੇ   ਆਵੇ ,
ਲੋਕ    ਸੋਚਾਂ    ਵਿਚ    ਰਹਿੰਦੇ  ਨੇ ।

ਕੀਹ !  ਸਾਵਣ  ਤੂੰ  ਚੰਨ  ਚੜ੍ਹਾਇਆ ,
ਸੱਭਿਆਚਾਰ   ਵੀ   ਮਾਰ  ਮੁਕਾਇਆ ।
ਏਨੀਆਂ   ਲਮੀਆਂ   ਵਿਥਾਂ   ਪਾ   ਕੇ ,
ਤੇਰੇ   ਹੱਥ  ਵੀ   ਕੁਝ  ਨਾ  ਆਇਆ ।

ਸੀ  ਤੈਥੋਂ   ਚੰਗਾ    ਜੇਠ   ਤੇ   ਹਾੜ ,
ਮਾਹੀਆ ਨਾ  ਜਿਸ   ਯਾਦ  ਕਰਾਇਆ ।
ਸਾਡੇ   ਵਿਹੜੇ    ਬਹਿ   ਕੇ  ਕੁੜੀਆਂ ,
ਤੀਆਂ   ਦਾ  ਕੋਈ  ਗੀਤ ਨਾ  ਗਾਇਆ।
ਨਾ    ਕੁੜੀਆਂ   ਨੇ   ਕਿੱਕਲੀ   ਪਾਈ ,
ਨਾ   ਢੋਲਾ   ਕੋਈ   ਲੈਵਣ  ਆਇਆ ।
ਰੀਝਾਂ    ਹੋਈਆਂ    ਨੇ   ਅਧਮੋਈਆਂ ,
ਨਾ   ਤੱਤੜੀ   ਨੇ  ਸੁਰਮਾਂ    ਪਾਇਆ ।

ਇਹ  ਰੁੱਤ    ਗੁਲਾਬੀ   ਗ਼ੁਲਜ਼ਾਰਾਂ   ਤੇ ,
ਬਣ    ਗਿਆ    ਸਾਵਣ    ਰਾਵਣ   ਹੈ ।
ਚਿੱਪ – ਚਿੱਪ    ਕਰਦਾ    ਰਹੇ  ਪਸੀਨਾ ,
ਆਇਆ    ਤਨ    ਨੂ    ਖਾਵਣ    ਹੈ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>