ਖ਼ਬਰਾਂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ‘ਚੋਣ ਸਰਗਰਮੀਆਂ ਸਿਖਰਾਂ ‘ਤੇ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ( ਚੋਣ ਨਿਸ਼ਾਨ ਉੱਡਦਾ ਬਾਜ਼) ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਸ੍ਰ ਤੀਰਥ ਸਿੰਘ ਨੇ ਕਿਹਾ ਹੈ ਨਾਨ ਟੀਚਿੰਗ ਐਸੋਸੀਏਸ਼ਨ ਦੀ ਚੋਣ ਉਨ੍ਹਾਂ ਦਾ ਫਰੰਟ ਹਾਲ ਵਿੱਚ ਪੂਰੇ ਬਹੁਮਤ ਜਿੱਤ ਕੇ … More
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸ. ਹਰਬੀਰ ਸਿੰਘ ਭੰਵਰ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਸ. ਹਰਬੀਰ ਸਿੰਘ ਭੰਵਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਦੇ … More
ਯੂਕੇ: ਸਾਲ 2022 ਦੌਰਾਨ ਇਹ ਕਾਰਾਂ ਹੋਈਆਂ ਸਭ ਤੋਂ ਵੱਧ ਚੋਰੀ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਹਰ ਸਾਲ ਹਜ਼ਾਰਾਂ ਹੀ ਕਾਰਾਂ ਚੋਰੀ ਹੁੰਦੀਆਂ ਹਨ। ਜੇਕਰ ਸਾਲ 2022 ਦੀ ਗੱਲ ਕੀਤੀ ਤਾਂ ਡੀ ਵੀ ਐੱਲ ਏ ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਯੂਕੇ ਵਿੱਚ ਇਸ ਸਾਲ ਦੇ ਸਭ ਤੋਂ … More
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਦਸਮ ਪਿਤਾ ਦਾ ਆਗਮਨ ਪੁਰਬ ਦਿੱਲੀ ਕਮੇਟੀ 29 ਦਸੰਬਰ ਨੂੰ ਮਨਾਏਗੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਦਸਮ … More
ਲੁਧਿਆਣਾ ਦੇ ਫੇਫੜੇ ਸਿਰਫ ਨੌ ਦਿਨਾਂ ‘ਚ ਹੀ ਹੋ ਗਏ ਕਾਲੇ
ਲੁਧਿਆਣਾ : ਨਵੰਬਰ 30 ਨੂੰ ਲੁਧਿਆਣਾ ਦੇ ਇਕ ਬਿਜੀ ਜੰਕਸ਼ਨ ਤੇ ਲਾਏ ਗਏ ਆਰਟਿਿਫਸ਼ਿਅਲ ਫੇਫੜੇ ਜੋ ਕਿ ਚਿੱਟੇ ਚਾਕ ਤੋਂ ਬਣੇ ਹੋਏ ਸਨ, ਸਿਰਫ ਨੌ ਦਿਨਾਂ ‘ਚ ਹੀ ਕਾਲੇ ਹੋ ਗਏ ਜੋ ਕਿ ਸ਼ਹਿਰ ਵਿਚ ਵੱਧ ਰਹੇ ਵਾਯੂ ਪ੍ਰਦੂਸ਼ਣ ਅਤੇ … More
ਸਿੱਖਾਂ ਦੇ ਗੜ੍ਹ ਚ ਭਾਜਪਾਈ ਅਕਾਲੀਆਂ ਦੀ ਨਗਰ ਨਿਗਮ ਚੋਣਾਂ ਵਿਚ ਹਾਰ, ਭਾਜਪਾ ਆਪ ਦੀਆਂ ਅੱਖਾਂ ਖੋਲ੍ਹਣ ਵਾਲਾ : ਸਰਨਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅਕਾਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇਵਾ ਨੂੰ ਐਮਸੀਡੀ ਚੋਣਾਂ ਵਿੱਚ ਦਿੱਲੀ ਦੇ ਸਿੱਖ ਗੜ੍ਹ ਵਿੱਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਬਾਰੇ ਸੋਚਣ ਦੀ ਲੋੜ ਹੈ। ਇੱਕ ਪ੍ਰੈਸ … More
ਕਿਸਾਨਾਂ ਦੀਆਂ ਲਟਕਦੀਆਂ ਮੰਗਾ ਨੂੰ ਆਗਾਮੀ ਬਜਟ ਸੈਸ਼ਨ ‘ਚ ਸੰਸਦ ਅੰਦਰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ: ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਦੀ ਇਕ ਅਹਿਮ ਮੀਟਿੰਗ ਕਰਨਾਲ, ਹਰਿਆਣਾ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹੋਈ। ਕਿਸਾਨ ਆਗੂ ਸਤਿਆਵਾਨ, ਕਿਸ਼ੋਰ ਧਮਾਲੇ, ਸੁਰੇਸ਼ ਕੌਠ ਨੇ ਸਾਂਝੇ ਤੌਰ ’ਤੇ ਇਸ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਾਰਿਆਂ ਨੇ ਵੱਧ … More
ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਰਪਿਨ ਮੁਲਕਾਂ ਅਤੇ ਇੰਡੀਆਂ ਵਿਚ ਝੁਲਾਏ ਜਾ ਰਹੇ ਖ਼ਾਲਿਸਤਾਨ ਦੇ ਝੰਡਿਆਂ ਉਤੇ ਹੁਕਮਰਾਨਾਂ ਵੱਲੋਂ ਕਿੰਤੂ-ਪ੍ਰੰਤੂ ਕਰਨ ਦਾ ਕੋਈ ਇਖਲਾਕੀ ਹੱਕ ਨਹੀਂ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਸਿੱਖ ਕੌਮ ਆਪਣੀਆ ਮਨੁੱਖਤਾ ਪੱਖੀ ਅਤੇ ਸਰਬੱਤ ਦੇ ਭਲੇ ਪੱਖੀ ਅਮਲਾਂ, ਕਾਰਵਾਈਆ ਦੀ ਬਦੌਲਤ ਨਿਰਪੱਖਤਾ ਨਾਲ ਲੋਕਾਈ ਦੀ ਸੇਵਾ ਕਰਦੇ ਹੋਏ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਯੂਰਪਿੰਨ ਮੁਲਕਾਂ ਵਿਚ ਅੱਛੀ ਤਰ੍ਹਾਂ ਸਥਾਪਿਤ ਹੋ ਚੁੱਕੀ ਹੈ ਅਤੇ ਉਥੋ ਦੇ … More
ਭਾਜਪਾ ਨੇ ਸਿੱਖ ਕੌਮ ਦੇ “ਸਟਾਰ ਦੋਸ਼ੀ” ਮਨਜਿੰਦਰ ਸਿੰਘ ਸਿਰਸਾ ਨੂੰ ਆਪਣੀ ਪਾਰਟੀ ਦਾ “ਸਟਾਰ ਪ੍ਰਚਾਰਕ” ਬਣਾ ਕੇ ਵੱਡੀ ਗਲਤੀ ਕੀਤੀ : ਜੀਕੇ
ਨਵੀਂ ਦਿੱਲੀ – ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਸਿੱਖ ਹਲਕਿਆਂ ‘ਚ ਹੋਈ ਹਾਰ ਦਾ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਤੌਰ ਉਤੇ ਵਿਸ਼ਲੇਸ਼ਣ ਕੀਤਾ ਹੈ। ਪਾਰਟੀ ਦਫਤਰ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ … More
ਦਿੱਲੀ ਨਗਰ ਨਿਗਮ ਚੋਣਾਂ ‘ਚ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਵਿਰੁੱਧ ਜਾਰੀ ਹੋਇਆ ਨੋਟਿਸ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਈਆਂ ਨਗਰ ਨਿਗਮ ਚੋਣਾਂ ਵਿਚ ਸਿੱਖਾਂ ਦੀ ਮਾਂ ਬੋਲੀ ਅਤੇ ਦਿੱਲੀ ਅੰਦਰ ਦੂਜਾ ਦਰਜ਼ਾ ਪ੍ਰਾਪਤ ਪੰਜਾਬੀ ਭਾਸ਼ਾ ਨਾਲ ਕੀਤੇ ਗਏ ਵਿਤਕਰੇ ਖਿਲਾਫ ਘੱਟ ਗਿਣਤੀ ਕਮਿਸ਼ਨ ਵਲੋਂ ਮਾਮਲੇ ਵਿਚ ਧਿਆਨ ਲੈਂਦਿਆਂ ਨੋਟਿਸ ਜਾਰੀ ਕਰ … More









