ਪੰਜਾਬ
ਐਨ.ਸੀ.ਸੀ. ਕੈਂਪ ਵਿਚ ਗੁਰੂ ਅੰਗਦ ਦੇਵ ਕਾਲਜ ਨੇ ਪ੍ਰਾਪਤ ਕੀਤੇ ਅਹਿਮ ਸਥਾਨ
ਖਡੂਰ ਸਾਹਿਬ -ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਕਾਰ ਸੇਵਾ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਐਨ.ਸੀ.ਸੀ. 11 ਪੰਜਾਬ ਬਟਾਲੀਅਨ ਦੇ ਦਸ ਰੋਜ਼ਾ ਕੈਂਪ ਦੌਰਾਨ ਫੌਜੀ ਸਿਖਲਾਈ … More
ਬਾਦਲਾਂ ਵੱਲੋਂ ਕੌਮੀ ਖੁਰਾਕ ਸੁਰੱਖਿਆ ਪ੍ਰੋਗਰਾਮ ਦਾ ਵਿਰੋਧ ਕਰਨਾ ਦਿਮਾਗੀ ਬੌਖਲਾਹਟ ਅਤੇ ਘਬਰਾਹਟ ਦੀ ਨਿਸ਼ਾਨੀ
ਕਾਦੀਆਂ – ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਉਹਨਾਂ ਵਲ਼ੋਂ ਕੌਮੀ ਖੁਰਾਕ ਸੁਰੱਖਿਆ ਪ੍ਰੋਗਰਾਮ ਪ੍ਰਤੀ ਕੀਤੀਆਂ ਜਾ ਰਹੀਆਂ ਆਲੋਚਨਾਤਮਿਕ ਟਿੱਪਣੀਆਂ ਨੂੰ … More
ਪੰਜਾਬ ‘ਚ ਹੜ੍ਹਾਂ ਦਾ ਖਤਰਾ
ਚੰਡੀਗੜ੍ਹ- ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਸਰਕਾਰ ਨੂੰ ਅਲਰਟ ਕਰ ਦਿੱਤਾ ਹੈ ਕਿ ਬਰਸਾਤ ਅਧਿਕ ਹੋਣ ਤੇ ਕਿਸੇ ਵੀ ਸਮੇਂ ਫਲਡ ਗੇਟ ਖੋਲ੍ਹੇ ਜਾ ਸਕਦੇ ਹਨ ਅਤੇ ਪਾਣੀ ਛੱਡਿਆ ਜਾ ਸਕਦਾ ਹੈ। ਭਾਖੜਾ ਡੈਮ ਦੇ ਪਾਣੀ ਦੇ ਪੱਧਰ ਨੇ … More
ਹੁਣ ਨਵੀਂ ਤਕਨੀਕ ਵਿਚ ਪੂਰਾ ਗੋਡਾ ਬਦਲਾਉਣ ਦੀ ਥਾਂ, ਖਰਾਬ ਹਿੱਸਾ ਹੀ ਬਦਲਵਾਓ
ਚੰਡੀਗੜ੍ਹ – ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਮਰੀਜਾਂ ਦੇ ਗੋਡੇ ਬਦਲਣ ਦੀ ਤਕਨੀਕ ਤਾਂ ਭਾਰਤ ਵਿਚ ਕਾਫੀ ਸਮੇ ਤੋਂ ਆ ਚੁੱਕੀ ਹੈ, ਪਰ ਇਸ ਵਿਚ ਨਵੀਂ ਕ੍ਰਾਂਤੀ ਗੋਡਾ ਬਦਲਣ ਦੇ ਮਾਹਿਰ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਿਦੇਸ਼ਾ ਤੋਂ ਲਿਆਂਦੀ ਗਈ ਇਸ … More
ਅਖੌਤੀ ਆਗੂਆਂ ਵਲੋਂ11 ਮੁਲਾਜਮ ਆਗੂਆਂ ਨੂੰ ਹਾਸੋਹੀਣੇ ਤਰੀਕੇ ਨਾਲ ਕੱਢੇ ਜਾਣ ਦੀ ਘੋਰ ਨਿੰਦਾ
ਲੁਧਿਆਣਾ – ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੈਂਨਸਨਰ ਯੂਨੀਅਨ ਦੇ ਦਫਤਰ ਵਿਖੇ ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਸਤਪਾਲ ਗੁਪਤਾ, ਆਸਾ ਸਿੰਘਅਤੇ ਜਸਵੰਤ ਜੀਰਖ ਆਦਿ ਅਖੌਤੀ ਆਗੂਆਂ ਵਲੋਂ11 ਮੁਲਾਜਮ ਆਗੂਆਂ ਨੂੰ ਹਾਸੋਹੀਣੇ ਤਰੀਕੇ … More
ਉੱਤਰਾਖੰਡ ‘ਚ ਆਈ ਕੁਦਰਤੀ ਆਫਤ ਮੌਕੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ
ਅੰਮ੍ਰਿਤਸਰ:- ਪਿਛਲੇ ਦਿਨੀਂ ਉੱਤਰਾਖੰਡ ਸੂਬੇ ‘ਚ ਆਈ ਕੁਦਰਤੀ ਆਫਤ ਹੜ੍ਹਾਂ ਨਾਲ ਸੂਬੇ ‘ਚ ਵੱਡੇ ਪੱਧਰ ਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਸਮੀਖਿਆ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ … More
ਸ਼ਹਾਦਤਾਂ ਦੇ ਇਤਿਹਾਸ ‘ਚ ਭਾਈ ਮਨੀ ਸਿੰਘ ਦਾ ਵਿਸ਼ੇਸ਼ ਸਥਾਨ ਹੈ- ਗਿ:ਗੁਰਬਚਨ ਸਿੰਘ
ਅੰਮ੍ਰਿਤਸਰ:- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ, ਸੱਚ ਤੇ ਧਰਮ ਦੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਸਿਰਮੌਰ ਧਾਰਮਿਕ … More
ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਵਿਰੁੱਧ ਫੈਸਲਾ ਤੁਰੰਤ ਵਾਪਸ ਲਵੇ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗਰੈਜੂਏਸ਼ਨ ਨੀਤੀ ‘ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਫੈਸਲਾ ਪੰਜਾਬੀ ਭਾਸ਼ਾ ਵਿਰੁੱਧ ਇੱਕ ਡੂੰਘੀ ਸਾਜਿਸ਼ ਹੈ … More
ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰ ਦਾ ਵਫਦ ਭਰੋਵਾਲ ਅਤੇ ਸਲੂਜਾ ਦੀ ਅਗਵਾਈ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਮਿਲੇਗਾ
ਲੁਧਿਆਣਾ – ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੀਤਮ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਜਤਿੰਦਰਪਾਲ ਸਿੰਘ ਸਲੂਜਾ ਨੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵਲੋਂ ਅਣ-ਅਧਿਕਾਰਿਤ ਕਲੋਨੀਆਂ ਨੂੰ ਜਾਇਜ਼ ਕਰਨ ਸਬੰਧੀ ਮੁਹਿੰਮ ਦਾ ਜਿਥੇ ਸਵਾਗਤ ਕੀਤਾ ਉਥੇ … More
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਅੰਮ੍ਰਿਤਸਰ :- ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁ: ਸ੍ਰੀ ਬਿਬੇਕਸਰ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ … More






