“ਹਮ ਨਹੀ ਚੰਗੇ ਬੁਰਾ ਨਹੀਂ ਕੋਏ”

ਵੈਸੇ ਤਾਂ ਪੰਜਾਬੀ ਅਜਿਹੇ ਲੋਕ ਹਨ ਜਿਹੜੇ ਕਿ ਆਪਣੀ ਮਿਹਨਤੀ ਤੇ ਲਗਨ ਦੇ ਸਦਕੇ ਕਿਸੇ ਵੀ ਦੇਸ਼ ਵਿੱਚ ਕਾਮਯਾਬ ਹੋਣ ਦਾ ਜ਼ੇਰਾ ਰੱਖਦੇ ਹਨ । ਇਸੇ ਕਾਰਨ ਇਸ ਭਾਈਚਾਰੇ ਦੀ ਹਰੇਕ ਦੇਸ਼ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਹੈ ਜੋ ਕਿ ਬਹੁਤ ਹੀ ਚੰਗੀ ਗੱਲ ਹੈ। ਅੱਜ ਸ਼ਾਇਦ ਹੀ ਦੁਨੀਆਂ ਦਾ ਕੋਈ ਅਜਿਹਾਂ ਦੇਸ਼ ਹੋਵੇਗਾ ਜਿਥੇ ਪੰਜਾਬੀ ਨਾ ਹੋਣ ਤੇ ਜਿਥੇ ਉਹਨਾਂ ਨੇ ਆਪਣਾ ਵਿਸ਼ੇਸ਼ ਸਥਾਨ ਨਾ ਪ੍ਰਾਪਤ ਕੀਤਾ ਹੋਵੇ । ਅੱਜ ਸਾਡੇ ਦੇਸ਼ ਭਾਰਤ ਤੋ ਬਾਦ ਪੰਜਾਬ ਨੂੰ ਹੀ ਵਿਸ਼ੇਸ਼ ਤੌਰ ਤੇ ਗੋਰੇ ਲੋਕ ਜਾਣਦੇ ਹਨ । ਸਾਡੇ ਭਾਈਚਾਰੇ ਵਿੱਚ ਲੱਖਾਂ ਹੀ ਚੰਗੇ ਗੁਣ ਹੋਣ ਦੇ ਬਾਵਜੂਦ ਪਤਾ ਨਹੀ ਇਹ ਰੱਬ ਦੀ ਕਰੋਪੀ ਕਿਉਂ ਹੈ ਕਿ ਚਾਹੇ ਪੰਜਾਬ ਹੋਵੇ ਜਾਂ ਕੋਈ ਹੋਰ ਦੇਸ਼ ਅਸੀਂ ਕਦੇ ਵੀ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ । ਅਸੀ ਹਰ ਸਮੇਂ ਆਪਣਾ ਆਪਣਾ ਰਾਗ ਹੀ ਅਲਾਪਦੇ ਹਾਂ । ਮੈਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਆਏ ਨੂੰ ਤਕਰੀਬਨ ਅੱਠ ਕੁ ਸਾਲਾਂ ਦਾ ਸਮਾਂ ਹੋ ਗਿਆ ਹੈ । ਇਸ ਦੌਰਾਨ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਹੋਣ ਕਰਕੇ ਮੈਂ ਇਥੇ ਬਹੁਤ ਸਾਰੀਆ ਘਟਨਾਵਾਂ ਨੂੰ ਆਪਣੇ ਅੱਖੀ ਦੇਖਿਆ ਜਿਵੇ ਕਿ ਗੁਰੂ ਘਰਾਂ ਦੀ ਕਮੇਟੀ ਦੀ ਚੋਣ ਵੇਲੇ ਹੋਣ ਵਾਲੇ ਦੰਗਲ । ਇੱਕ ਕਲੱਬ ਜਾਂ ਸੰਸਥਾਂ ਦੁਆਰਾ ਦੂਜੇ ਕਲੱਬਾਂ ਜਾਂ ਸੰਸਥਾਵਾਂ ਨੂੰ ਹਮੇਸਾਂ ਨੀਵਾਂ ਦਿਖਾਉਣ ਦਾ ਯਤਨ ਕਰਨਾ। ਆਸਟਰੇਲੀਆ ਡੇ ਤੇ ਹੋਰ ਭਾਈਚਾਰੇ ਦੇ ਲੋਕਾਂ ਦੁਆਰਾ ਸਿਰਫ ਇੱਕੋ ਝੰਡੇ ਹੇਠ ਚੱਲਣਾ ਤੇ ਸਾਡੇ ਭਾਈਚਾਰੇ ਦੁਆਰਾ ਵੱਖ ਵੱਖ ਹੋਕੇ ਤੁਰਨਾ । ਇਹ ਸਾਰਾ ਕੁਝ ਦੇਖਕੇ ਮਨ ਦੁੱਖੀ ਜਰੂਰ ਹੁੰਦਾ ਹੈ । ਅਖੀਰ ਅਜਿਹੀ ਕਿਹੜੀ ਚੀਜ ਹੈ ਜੋ ਕਿ ਸਾਨੂੰ ਇਕੱਠੇ ਨਹੀ ਹੋ ਦਿੰਦੀ । ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚ ਬਹੁਤ ਹੀ ਜਿਆਦਾ ਈਗੋ ਪਰੋਬਲਮ ਹੈ । ਇਹ ਸਮੱਸਿਆ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ । ਕਿਉਂਕਿ ਸਾਡਾ ਸੁਭਾਅ ਹੀ ਇਸ ਤਰ੍ਹਾ ਦਾ ਹੈ ਕਿ ਅਸੀ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀ ਹੁੰਦੇ । ਸਾਨੂੰ ਹਮੇਸ਼ਾ ਅਜਿਹਾ ਹੀ ਲੱਗਦਾ ਹੈ ਕਿ ਸਾਡੇ ਦੁਆਰਾ ਕੀਤੀ ਜਾਂਦੀ ਹਰੇਕ ਗੱਲ ਜਾਇਜ ਹੈ ਭਾਵੇ ਉਹ ਤਰਕ ਹੀਣ ਹੀ ਕਿਉਂ ਨਾਂ ਹੋਵੇ । ਸਾਨੂੰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਭੈੜੀ ਆਦਤ ਹੈ । ਅਸੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਿੱਚ ਜਰਾਂ ਵੀ ਸੰਕੋਚ ਨਹੀ ਕਰਦੇ । ਜਿਸ ਦੀ ਕਿ ਤਾਜ਼ਾ ਮਿਸਾਲ ਮਿਲਦੀ ਹੈ ਪਿੱਛੇ ਜਿਹੇ ਮੈਲਬੌਰਨ ਵਿੱਚ ਦੋ ਟੈਕਸੀ ਚਾਲਕਾਂ ਦਾ ਆਪਸ ਵਿੱਚ ਹੀ ਭਿੜਣਾ । ਇਹ ਸ਼ਰ੍ਹੇਆਮ ਹੀ ਇੱਕ ਦੂਜੇ ਨਾਲ ਸਵਾਰੀ ਚੁੱਕਣ ਨੂੰ ਲੈ ਕੇ ਹੱਥੋਪਾਈ ਹੋ ਗਏ ਤੇ ਇਹ ਸਾਰਾ ਡਰਾਮਾ ਰਾਹਗੀਰਾਂ ਜਿਹਨਾਂ ਵਿੱਚ ਬਹੁਤ ਸਾਰੇ ਗੋਰੇ ਵੀ ਸ਼ਾਮਿਲ ਸਨ ਨੇ ਦੇਖਿਆ । ਅਜਿਹੇ ਸਮੇ ਜਦੋ ਸਾਡੇ ਭਾਈਚਾਰੇ ਉੱਤੇ ਨਸਲੀ ਹਮਲੇ ਹੋ ਰਹੇ ਹਨ । ਆਸਟਰੇਲੀਆ ਦੀ ਪ੍ਰੈੱਸ ਨੂੰ ਸਾਡੇ ਖਿਲਾਫ ਇੱਕ ਮੁੱਦਾ ਮਿਲ ਗਿਆ । ਜਿਸ ਨੂੰ ਕਿ ਨਾ ਸਿਰਫ ਆਸਟਰੇਲੀਆਈ ਪ੍ਰੈੱਸ ਸਗੋਂ ਆਮ ਆਸਟਰੇਲੀਆਈ ਲੋਕਾਂ ਨੇ ਵੀ ਬੜੇ ਸਵਾਦ ਨਾਲ ਚੁੱਕਿਆ ਤੇ ਇਸ ਸਾਰੇ ਡਰਾਮੇ ਨਾਲ ਮੰਨੋ ਜਾਂ ਨਾਂ ਸਾਡੇ ਭਾਈਚਾਰੇ ਦੀ ਸਾਖ ਨੂੰ ਵੱਟਾ ਲੱਗਾ ਹੈ । ਜੋ ਕਿ ਇੱਕ ਬਹੁਤ ਹੀ ਮਾੜੀ ਗੱਲ ਹੈ ਭਾਵੇ ਦੋਵਾਂ ਚਾਲਕਾਂ ਵਿੱਚ ਕਿਸੇ ਇੱਕ ਨੇ ਵੀ ਗਲਤੀ ਕੀਤੀ ਸੀ ਪਰ ਕਿਸੇ ਨੂੰ ਤਾਂ ਸਿਆਣਪ ਦਿਖਾਉਣ ਦੀ ਲੋੜ ਸੀ । ਉਹਨਾਂ ਨੇ ਆਪਣਾ ਤੇ ਆਪਣੇ ਭਾਈਚਾਰੇ ਦਾ ਤਮਾਸ਼ਾ ਸ਼ਰ੍ਹੇ ਬਾਜ਼ਾਰ ਬਣਾ ਲਿਆ । ਇਸ ਘਟਨਾਂ ਦੀਆਂ ਤਸਵੀਰਾਂ ਬਾਦ ਵਿੱਚ ਬਹੁਤ ਸਾਰੇ ਲੋਕਲ ਪੰਜਾਬੀ ਤੇ ਅੰਗਰੇਜ਼ੀ ਅਖਬਾਰਾਂ ਵਿੱਚ ਵੀ ਛਪੀਆਂ । ਇਥੇ ਇਹ ਗੱਲ ਵੀ ਸੋਚਣ ਤੇ ਵਿਚਾਰਨਯੋਗ ਹੈ ਕਿ ਜਦੋ ਆਪਾਂ ਕਿਸੇ ਸਥਾਨ ਤੇ ਵਿਚਰਦੇ ਹਾਂ ਉਸ ਸਮਂੇ ਭਾਂਵੇ ਅਸੀਂ ਵਿਅਕਤੀਗਤ ਤੌਰ ਤੇ ਤਾਂ ਇਕੱਲੇ ਹੁੰਦੇ ਹਾਂ ਪਰ ਸਾਡੇ ਨਾਲ ਸਾਡੇ ਸਾਰੇ ਭਾਈਚਾਰੇ ਦੀ ਪਹਿਚਾਣ ਹੁੰਦੀ ਹੈ । ਕਹਿਣ ਦਾ ਭਾਵ ਕਿ ਸਾਡੇ ਦੁਆਰਾ ਕੀਤੀ ਗਈ ਕੋਈ ਗਲਤ ਜਾਂ ਠੀਕ ਹਰਕਤ ਸਾਡੇ ਸਾਰੇ ਭਾਈਚਾਰੇ ਦਾ ਚੰਗਾ ਜਾਂ ਮਾੜਾ ਅਕਸ ਬਣਾੳਂੁਦੀ ਹੈ । ਸਾਨੂੰ ਆਪਣੇ ਆਪ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ । ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗੁੱਸੇ ਵਾਲੇ ਸੁਭਾਅ ਦਾ ਤਿਆਗ ਕਰੀਏ । ਜੇਕਰ ਕੋਈ ਸਿਆਣਾ ਬੰਦਾ ਸਾਨੂੰ ਕੋਈ ਗੱਲ ਸਮਝਾਉਂਦਾ ਹੈ ਤਾਂ ਉਸ ਦੀ ਗੱਲ ਸੁਣਨੀ ਚਾਹੀਦੀ ਹੈ ਨਾ ਕਿ ਇਹ ਸੋਚਣਾ ਚਾਹੀਦਾ ਹੈ ਕਿ ਸਾਨੂੰ ਉਸ ਤੋਂ ਜਿਆਦਾ ਗਿਆਨ ਹੈ। ਸਾਨੂੰ ਹਰੇਕ ਨੂੰ ਨਿੱਜਵਾਦ ਤੋਂ ਉੱਪਰ ਉੱਠਕੇ ਸਰੱਬਤ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ। ਸਾਡਾ ਜੇਕਰ ਕੋਈ ਭਾਈ ਕੋਈ ਗਲਤ ਗੱਲ ਕਰਦਾ ਵੀ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । ਸਾਨੂੰ ਮੁਸੀਬਤ ਵੇਲੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ । ਇਹ ਨਹੀ ਸੋਚਣਾ ਚਾਹੀਦਾ ਕਿ ਇਹ ਸਮੱਸਿਆ ਤਾ ਕਿਸੇ ਵਿਅਕਤੀ ਵਿਸ਼ੇਸ਼ ਦੀ ਹੈ ਜਦੋ ਸਾਡੇ ਤੇ ਆਊ ਤਾਂ ਦੇਖੀ ਜਾਊ ਸਾਨੂੰ ਇੱਦਾਂ ਦੀ ਸੋਚ ਤਿਆਗਣ ਦੀ ਲੋੜ ਹੈ । ਬਾਕੀ ਜੇਕਰ ਕਿਸੇ ਨੂੰ ਇਹ ਗੱਲਾਂ ਚੰਗੀਆ ਨਾ ਲੱਗੀਆ ਹੋਣ ਤਾਂ ਮਂੈ ਉਸ ਤੋ ਖਿਮਾਂ ਦਾ ਜਾਚਕ ਹਾਂ । ਸਾਨੂੰ ਹਮੇਸਾ “ਹਮ ਨਹੀ ਚੰਗੇ ਬੁਰਾ ਨੀ ਕੋਏ ” ਵਾਲੀ ਸੋਚ ਅਪਾਉਣੀ ਚਾਹੀਦੀ ਹੈ ॥

ਹੋਰ:

  1. ਦੋਸਤਾਂ ਦੇ ਮਜਾਕ ਦਾ ਬੁਰਾ ਨਹੀਂ ਮਨਾਉਂਦੀ-ਪ੍ਰਿਯੰਕਾ
  2. ਡੂੰਮ ਮਰਾਸੀ ਵਿੱਚ ਕੋਈ ਫਰਕ ਨਹੀਂ- ਸਰਦੂਲ ਸਿੰਕਦਰ
  3. ਸੇਵਾ ਚੰਗੇ ਭਾਗਾਂ ਨਾਲ ਮਿਲਦੀ ਹੈ
  4. ਨਸਲੀ ਹਮਲਿਆ ਦਾ ਇੱਕ ਸੱਚ ਇਹ ਵੀ
  5. ਧਰਮ ਦੇ ਨਾਮ ‘ਤੇ ਰਿਜ਼ਰਵੇਸ਼ਨ ਠੀਕ ਨਹੀਂ

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ).

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>