Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਸਰਕਾਰ ਚਟਵਾਲ ਦੀ ਹਿਮਾਇਤ ਵਿਚ ਖੜੀ ਹੋਈ

By ਬਲਵਿੰਦਰ ਕੌਰ • Jan 27th, 2010 • Category: ਭਾਰਤ

ਨਵੀਂ ਦਿੱਲੀ- ਅਮਰੀਕੀ ਹੋਟਲ ਚੇਨ ਦੇ ਉਦਯੋਗਪਤੀ ਸੰਤ ਸਿੰਘ ਚਟਵਾਲ ਨੂੰ ਪਦਮ ਭੂਸ਼ਣ ਮਿਲਣ ਸਬੰਧੀ ਉੱਠੇ ਵਿਵਾਦ ਦੇ ਇਤਰਾਜ਼ਾਂ ਨੂੰ ਕਾਂਗਰਸ ਵਲੋਂ ਸਿਰਿਉਂ ਖਾਰਜ ਕਰ ਦਿੱਤ ਗਿਆ ਹੈ। ਗ੍ਰਹਿ ਮੰਤਰਾਲੇ ਨੇ ਚਟਵਾਲ ਨੂੰ ਅਮਰੀਕਾ ਵਿਚ ਭਾਰਤੀ ਹਿਤਾਂ ਦਾ ਪ੍ਰਬਲ ਪੈਰੋਕਾਰ ਦਸਦੇ ਹੋਏ ਇਨਾਮ ਨੂੰ ਪੂਰੀ ਤਰ੍ਹਾਂ ਠੀਕ ਦਸਿਆ ਹੈ। ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਐਵਾਰਡ ਚੋਣ ਵਿਚ ਨਿਰਧਾਰਤ ਨਿਯਮਾਂ ਦੇ ਤਹਿਤ ਹੀ ਇਹ ਚੋਣ ਕੀਤੀ ਗਈ ਹੈ। ਨਾਲ ਹੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਭਾਰਤ ਵਿਚ ਕੋਈ ਮਾਮਲਾ ਦਰਜ ਨਹੀਂ ਹੈ।
ਇਸ ਸਬੰਧੀ ਹੋਣ ਕੋਈ ਵੀ ਖੁਲ੍ਹਕੇ ਬੋਲਣ ਲਈ ਤਿਆਰ ਨਹੀਂ ਹੈ। ਭਾਜਪਾ ਨੇ ਚਟਵਾਲ ਨੂੰ ਦਲਾਲ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਦਿੱਤੇ ਗਏ ਐਵਾਰਡ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਸੂਤਰਾਂ ਮੁਤਾਬਕ ਪਦਮ ਇਨਾਮ ਕੇਬੀ ਦੇ ਸਨਮੁੱਖ ਚਟਵਾਲ ਦਾ ਨਾਮ ਪ੍ਰਧਾਨ ਮੰਤਰੀ ਦਫ਼ਤਰ ਦੀ ਸਿਫਾਰਸਿ਼ ‘ਤੇ ਆਇਆ ਸੀ। ਇਕ ਉੱਚ ਅਧਿਕਾਰੀ ਨੇ ਕਿਹਾ ਵੀ ਕਿ ਭਾਰਤੀ ਮੂਲ ਦੇ ਵਿਦੇਸ਼ੀਆਂ ਦੇ ਨਾਮ ਕਮੇਟੀ ਦੇ ਸਨਮੁੱਖ ਆਮ ਤੌਰ ‘ਤੇ ਪੀਐਮਓ ਹੀ ਪੇਸ਼ ਕਰਨਦਾ ਹੈ। ਵੈਸੇ ਵੈ ਅਮਰੀਕਾ ਦੇ ਵੱਡੇ ਹੋਟਲਾਂ ਦੇ ਮਾਲਕਾਂ ਵਿਚ ਸ਼ੁਮਾਰ ਸੰਤ ਸਿੰਘ ਚਟਵਾਲ ਨੂੰ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਸਭ ਤੋਂ ਨਜ਼ਦੀਕੀ ਭਾਰਤੀ ਮੰਨਿਆ ਜਾਂਦਾ ਹੈ। ਗ੍ਰਹਿ ਮੰਤਰਾਲੇ ਨੇ ਆਪਣੇ ਸਪਸ਼ਟੀਕਰਨ ਵਿਚ ਇਸ ਸਬੰਧੀ ਇਸ਼ਾਰਾ ਕਰ ਦਿੱਤਾ ਕਿ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਚਟਵਾਲ ਦਾ ਚੰਗਾ ਅਤੇ ਅਹਿਮ ਯੋਗਦਾਨ ਰਿਹਾ ਹੈ। ਉਹ ਵਿਲੀਅਮ ਜੇ ਕਲਿੰਟਨ ਫਾਊਂਡੇਸ਼ਨ ਦੇ ਟਰਸਟੀ ਵੀ ਹਨ।
ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਚਟਵਾਲ ਅਮਰੀਕਾ-ਭਾਰਤ ਫਾਊਂਡੇਸ਼ਨ ਦੇ ਟਰਸਟੀ ਵੀ ਹਨ। ਉਹ ਭਾਰਤ ਦੇ ਸੁਨਾਮੀ ਅਤੇ ਏਡਜ਼ ਪੀੜਤਾਂ ਦੀ ਮਦਦ ਲਈ ਅਕਸਰ ਦੇਸ਼ ਦੇ ਦੌਰੇ ਕਰਦੇ ਰਹੇ ਹਨ। ਇੰਨਾ ਹੀ ਨਹੀਂ, ਉਹ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਮੁੱਖ ਲੀਡਰ ਹਨ ਅਤੇ ਪ੍ਰਮਾਣੂ ਸਮਝੌਤੇ ਵਿਚ ਉਨ੍ਹਾਂ ਨੇ ਅਮਰੀਕੀ ਕਾਂਗਰਸ ਵਿਚ ਭਾਰਤ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਵਿਚ ਅਹਿਮ ਯੋਗਦਾਨ ਦਿੱਤਾ। ਨਾਲ ਹੀ ੨੦੦੫ ਵਿਚ ਉਨ੍ਹਾਂ ਨੂੰ ਰਾਜੀਵ ਗਾਂਧੀ ਸਨਮਾਨ ਸਮੇਤ ਅਨੇਕਾਂ ਸਨਮਾਨ ਵੀ ਮਿਲੇ ਹਨ। ਚਟਵਾਲ ਦੇ ਖਿਲਾਫ਼ ਧੋਖਾਧੜੀ ਦੇ ਮਾਮਲਿਆਂ ਸਬੰਧੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ੧੯੯੨ ਅਤੇ ੧੯੯੪ ਵਿਚ ਸੀਬੀਆਈ ਨੇ ਬੈਂਕ ਆਫ਼ ਬੜੋਦਾ ਅਤੇ ਬੈਂਕ ਆਫ਼ ਇੰਡੀਆ ਦੇ ਨਾਲ ਧੋਖਾ ਕਰਨ ਵਿਚ ਪੰਜ ਮਾਮਲੇ ਦਰਜ ਕੀਤੇ ਸਨ। ਇਨ੍ਹਾਂ ਚੋਂ ਤਿੰਨ ਸੀਬੀਆਈ ਨੇ ਇਲਜ਼ਾਮ ਪੱਤਰ ਦਾਇਰ ਕਰਨ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ। ਬਾਕੀ ਦੋ ਮੁਕਦਮਿਆਂ ਵਿਚ ਵੀ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਹੁਣ ਚਟਵਾਲ ਦੇ ਖਿਲਾਫ਼ ਕੁਝ ਵੀ ਨਹੀਂ ਹੈ। ਜਿ਼ਕਰਯੋਗ ਹੈ ਕਿ ਪਦਮ ਇਨਾਮ ਦੇ ਲਈ ਚੁਣੇ ਜਾਣ ਵਾਲਿਆਂ ਵਿਚ ਆਈਬੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਦੀ ਗੁਪਤ ਰਿਪੋਰਟ ਪਦਮ ਇਨਾਮ ਕਮੇਟੀ ਦੇ ਸਨਮੁੱਖ ਜਾਂਦੀ ਹੈ।
ਕੇਂਦਰ ਦੇ ਸਖ਼ਤ ਰਵਈਏ ਤੋਂ ਬਾਅਦ ਕਾਂਗਰਸ ਹੁਣ ਚੁਪ ਹੋ ਗਈ ਹੈ। ਉਨ੍ਹਾਂ ਨੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਚਟਵਾਲ ਦੇ ਨਾਮ ‘ਤੇ ਕੋਈ ਖਾਸ ਇਤਰਾਜ਼ ਨਹੀਂ ਸੀ। ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਚਟਵਾਲ ਨੇ ਆਪਣੇ ਆਪ ਨੂੰ ਦੀਵਾਲੀਆ ( ਬੈਂਕਰਪਸੀ) ਐਲਾਨਿਆ ਸੀ ਅਤੇ ਉਨ੍ਹਾਂ ਦੇ ਖਿਲਾਫ਼ ਕਈ ਮਾਮਲੇ ਵੀ ਸਨ। ਹੁਣ ਉਨ੍ਹਾਂ ਨੂੰ ਸਨਮਾਨ ਦੇ ਕੇ ਸਰਕਾਰ ਨੇ ਆਪਣਾ ਦੀਵਾਲੀਆਪਨ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਦਲਾਲ ਦਾ ਸਨਮਾਨ ਹੈ, ਜਿਸਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply