
ਵਸਿੰਗਟਨ- ਅਮਰੀਕਾ ਦੇ ਇਤਹਾਸ ਵਿਚ ਪਹਿਲੀ ਵਾਰ ਅਫਰੀਕੀ ਮੂਲ ਦਾ ਵਿਅਕਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਇਆ ਹੈ। ਓਬਾਮਾ ਨੇ ਅੱਜ ਕੈਪੀਟਲ ਹਿਲ ਵਿਚ ਆਪਣੇ ਪਦ ਦੀ ਸਹੁੰ ਚੁਕੀ। ਆਪਣੇ ਭਾਸ਼ਣ ਵਿਚ ਓਬਾਮਾ ਨੇ ਕਿਹਾ ਕਿ ਅਮਰੀਕਾ ਅੱਜ ਨਵੀ ਦਿਸ਼ਾ ਵਲ ਚਲ ਪਿਆ ਹੈ। ਅਸੀਂ ਸਾਰੇ ਵਿਵਾਦਾਂ ਦੇ ਖਿਲਾਫ ਇਕਠੇ ਖੜ੍ਹੇ ਹਾਂ। ਅਸੀਂ ਸਾਰੇ ਅਜਾਦ ਹਾਂ, ਅਸੀਂ ਸਾਰੇ ਬਰਾਬਰ ਹਾਂ। ਇਕ ਵਾਰ ਫਿਰ ਦੇਸ਼ ਦੀ ਮਹਾਨਤਾ ਸਾਬਿਤ ਹੋਈ ਹੈ। ਮਹਾਨਤਾ ਆਪਣੇ ਆਪ ਨਹੀ ਮਿਲ ਜਾਂਦੀ, ਉਸਨੂੰ ਹਾਸਿਲ ਕਰਨਾ ਪੈਂਦਾ ਹੈ। ਸਾਡੇ ਲਈ ਇਕ ਨਵਾ ਮੌਕਾ ਹੈ। ਸਾਨੂੰ ਇਕ ਵਾਰ ਫਿਰ ਖੜ੍ਹਾ ਹੋਣਾ ਹੈ, ਇਕ ਨਵੇ ਅਮਰੀਕਾ ਦੇ ਨਿਰਮਾਣ ਲਈ। ਅਸੀਂ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਪਰ ਉਸਦਾ ਮੁਕਾਬਲਾ ਕੀਤਾ ਜਾਵੇਗਾ। ਜੋ ਦੇਸ਼ ਅਤੇ ਲੋਕ ਸਾਨੂੰ ਵੇਖ ਰਹੇ ਹਨ, ਅਸੀਂ ਉਨ੍ਹਾਂ ਦੇ ਦੋਸਤ ਹਾਂ, ਜੋ ਸ਼ਾਂਤੀ ਚਾਹੁੰਦੇ ਹਨ। ਸਾਡੀ ਤਾਕਤ ਸਾਡੀ ਹਿਫਾਜਤ ਨਹੀ ਕਰ ਸਕਦੀ। ਅਸੀ ਇਰਾਕ ਨੂੰ ਉਸਦੇ ਲੋਕਾਂ ਦੇ ਲਈ ਛਡ ਦੇਵਾਂਗੇ। ਅਸੀਂ ਨਵੇ ਦੋਸਤਾਂ ਅਤੇ ਪੁਰਾਣੇ ਦੁਸ਼ਮਣਾਂ ਦੇ ਨਾਲ ਮਿਲਕੇ ਕੰਮ ਕਰਾਂਗੇ। ਮੈਂ ਜਾਰਜ ਬੁਸ਼ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ। ਆਰਥਿਕ ਸੰਕਟ ਬਾਰੇ ਵੀ ਓਬਾਮਾ ਨੇ ਕਿਹਾ ਕਿ ਇਹ ਸਿਰਫ ਅਮੀਰਾਂ ਦੇ ਲਈ ਨਹੀ ਹੈ। ਮਾਰਕਿਟ ਤੇ ਖਾਸ ਨਜਰ ਰੱਖਣੀ ਹੋਵੇਗੀ। ਅਮਰੀਕਾ ਵਿਚ ਕਈ ਕੌਮਾਂ ਦੇ ਲੋਕ ਰਹਿੰਦੇ ਹਨ, ਅਸੀਂ ਸਾਰੇ ਇਕਠੇ ਖੜ੍ਹੇ ਹਾਂ।
ਅਮਰੀਕਾ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਨ ਰਾਬਰਟ ਨੇ ਓਬਾਮਾ ਨੂੰ ਇਹ ਸਹੁੰ ਚੁਕਾਈ। ਉਸ ਸਮੇ 20 ਲੱਖ ਲੋਕ ਹਾਜਰ ਸਨ। ਸਹੁੰ ਚੁਕਣ ਵੇਲੇ ਓਬਾਮਾ ਨੇ ਉਸੇ ਬਾਈਬਲ ਤੇ ਹੱਥ ਰੱਖਿਆ ਜਿਸ ਤੇ ਲਿੰਕਨ ਨੇ ਹੱਥ ਰੱਖ ਕੇ ਸਹੁੰ ਚੁਕੀ ਸੀ। ਨੈਸ਼ਨਲ ਮਾਲ ਵਿਚ ਸੱਭ ਤੋਂ ਪਹਿਲਾਂ ਅਮਰੀਕਾ ਦੇ ਲੋਕਤੰਤਰ ਲਈ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਗਿਆ। ਸੈਨੇਟਰ ਡੈਨ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਪ ਰਾਸ਼ਟਰਪਤੀ ਬਾਈਡਨ ਨੇ ਸਹੁੰ ਚੁਕੀ। ਕਾਫੀ ਲੋਕ ਵਸਿ਼ੰਗਟਨ ਪਹੁੰਚੇ। ਲੋਕਾਂ ਦੀ ਸਹੂਲਤ ਲਈ ਕਾਫੀ ਇੰਤਜਾਮ ਕੀਤੇ ਗਏ ਸਨ।
