ਮੇਰੀ ਜਿੰਦਗੀ ਦਾ ਅਭੁੱਲ ਦਿਨ

ਦਸੰਬਰ ਮਹੀਨੇ ਦੇ ਅਖੀਰਲੇ ਹਫਤੇ ਦੀ ਸ਼ਾਮ ਨੂੰ ਗਹਿਰੀ ਧੁੰਦ ਨੇ ਦਿਨੇ ਹੀ ਲੋਕੀ ਅੰਨੇ ਕੀਤੇ ਪਏ ਸਨ।ਜੀਪ ਵਿੱਚ ਬੈਠਿਆਂ ਨੂੰ ਬੱਦਲਾਂ ਵਿੱਚ ਦੀ ਲੰਘ ਰਹੇ ਹਵਾਈ ਜਹਾਜ਼ ਵਾਂਗ ਲੱਗ ਰਿਹਾ ਸੀ।ਸਾਥੋ ਡੇਢ ਮੀਟਰ ਦੇ ਫਾਸਲੇ ਤੇ ਅੱਗੇ ਪਿਛੇ ਕੁਝ ਵੀ ਨਹੀ ਸੀ ਦਿੱਸਦਾ।ਰੱਬ ਨੇੜੇ ਕੇ ਘਸੁੰਨ ਵਾਲੀ ਕਹਾਵਤ ਮੈਨੂੰ ਵਾਰ ਵਾਰ ਯਾਦ ਆ ਰਹੀ ਸੀ।ਪਿਛਲੀ ਸੀਟ ਤੇ ਬੈਠਾ ਮੈਂ ਕਦੇ ਡਰਾਇਵਰ (ਕਾਕੂ) ਵੱਲ ਤੇ ਕਦੇ ਸਾਹਮਣੇ ਜਿਵੇਂ ਬੱਦਲਾਂ ਵਿੱਚ ਘੁਸ ਰਿਹਾ ਹੋਵਾਂ,ਇੱਕ ਟੱਕ ਵੇਖ ਰਿਹਾ ਸੀ।ਸੰਘਣੀ ਧੁੰਦ ਵਿੱਚ ਅਗਰ ਕੋਈ ਮਾਰ ਕੁੱਟ ਕੇ ਵੀ ਸੁੱਟ ਜਾਦਾ ਤਾਂ ਅੰਨੇ ਦੇ ਮਿੱਟੀ ਵਿੱਚੋਂ ਪੈਸੇ ਲੱਭਣ ਵਾਲੀ ਗੱਲ ਸੀ।ਅੱਜ ਮੈਨੂੰ ਆਪਣੀ ਜਾਨ ਰੱਬ ਨਾਲੋਂ ਕਾਕੂ ਡਰਾਇਵਰ ਦੇ ਹੱਥ ਜਿਆਦਾ ਲੱਗਦੀ ਸੀ।ਤਾਹਓਿ ਤਾਂ ਮੈਂ ਸੀਟ ਤੋਂ ਵਾਰ ਵਾਰ ਉਠ ਕੇ ਗੱਡੀ ਦੇ ਸਾਹਮਣੇ ਨੂੰ ਵੇਖ ਰਿਹਾ ਸੀ।ਮਨ ਵਿੱਚ ਹੁਣੇ ਵੱਜੀ ਜਾਂ ਲੱਗੀ ਦਾ ਖੌਫ ਸੀ।ਮੈਨੂੰ ਬੇਚੈਨ ਜਿਹਾ ਵੇਖ ਕਿ ਕਾਕੂ ਬੋਲਿਆ।ਤੁਸੀ ਅੰਕਲ ਜੀ ਘਬਰਾਓ ਨਾ,ਸਾਡਾ ਤਾਂ ਧੁੰਦ ਨਾਲ ਰੋਜ ਦਾ ਹੀ ਵਾਹ ਵਾਸਤਾ ਰਹਿੰਦਾ।ਏਨੀ ਗੂਹੜੀ ਧੁੰਦ ਵਿੱਚ ਹਫਤੇ ਦੇ ਦਿੱਲੀ ਚਾਰ ਗੇੜੇ ਲਾਕੇ ਆਉਨੇ ਆ।ਥੋਡੇ ਅਰਗੀਆ ਬਾਹਰੋ ਤਿੰਨ ਚਾਰ ਪਾਰਟੀਆਂ ਆਈਆਂ ਹੋਈਆਂ ਨੇ।ਹਾਲੇ ਮੈ ਰਾਤ ਹੀ ਏਤੋ ਵੀ ਜਿਆਦਾ ਗੂਹੜੀ ਧੁੰਦ ਵਿੱਚ ਅੰਬਰਸਰ ਤੋਂ ਸਵਾਰੀਆ ਲੈਕੇ ਆਇਆ, ਉਹ ਵੀ ਬਾਹਰੋਂ ਆਏ ਸੀ।ਤੁਹਾਡੇ ਆਂਗੂ ਬਹੁਤ ਘਬਰਾਉਦੇ ਸੀ।ਕਾਕੂ ਨੇ ਕੁਝ ਇਧਰੋ ਉਧਰੋ ਉਦਾਹਰਣਾਂ ਜਿਹੀਆਂ ਦੇ ਕੇ ਮੇਰਾ ਹੌਸਲਾ ਵਧਾਉਣ ਦੀ ਭਰਪੂਰ ਕੋਸ਼ਿਸ ਕੀਤੀ।ਜਿਸ ਦਾ ਮੇਰੇ ਉਪਰ ਕੋਈ ਖਾਸ ਅਸਰ ਨਾ ਹੋਇਆ।ਕਿਉ ਕਿ ਸਦੀਕ ਦੇ ਗਾਣੇ ਵਾਂਗ ਮੇਰਾ ਬੋਕ ਦੇ ਸਿੰਗਾ ਨੂੰ ਹੱਥ ਲਾਇਆ ਲੱਗਦਾ ਸੀ।ਮੌਤ ਨੂੰ ਮਾਸੀ ਕਹਿਣ ਲਈ ਤਾਂ ਮੈਂ ਆਪ ਸ਼ਾਮ ਨੂੰ ਜਲੰਧਰ ਤੋਂ ਲੁਧਿਆਣੇ ਲਈ ਤੁਰਿਆ ਸੀ।

ਸ਼ਾਮ ਦੇ ਛੇ ਵਜੇ ਦੇ ਹਨੇਰੇ ਨੇ ਧੁੰਦ ਨੂੰ ਹੋਰ ਸੰਘਣਾ ਕਰ ਦਿੱਤਾ ਸੀ।ਚੀਂਅ ਕਰਦੀਆਂ ਗੱਡੀ ਦੀਆਂ ਬਰੇਕਾਂ ਨੇ ਪਿਛਲੀ ਸੀਟ ਤੇ ਬੈਠੇ ਨੂੰ ਇੱਕ ਗਿੱਠ ਚੁੱਕ ਕੇ ਫਿਰ ਸੀਟ ਤੇ ਸੁੱਟ ਦਿੱਤਾ।ਮੂਹਰੇ ਸ਼ੜਕ ਦੇ ਵਿਚਕਾਰ ਬਿਨਾਂ ਕੋਈ ਸਿਗਨਲ ਬੱਤੀ ਤੋਂ ਬੁਲਡੋਜ਼ਰ ਖੜਾ ਕੀਤਾ ਹੋਇਆ ਸੀ।ਲਗਦਾ ਸੀ ਕਾਮੇ ਸ਼ੜਕ ਦੀ ਮਰੁੰਮਤ ਦਾ ਕੰਮ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ।ਸਿਰਫ ਇੱਕ ਮੀਟਰ ਦੇ ਫਾਸਲੇ ਤੋਂ ਸਾਡੀ ਗੱਡੀ ਨੇ ਕੱਟ ਮਾਰਿਆ ਸੀ।

ਫੇਰੇ ਦੇਣਿਆਂ ਨੇ ਕਿਥੇ ਖੜਾ ਕੀਤਾ, ਥਥਲਾਉਦੀ ਅਵਾਜ ਵਿੱਚ ਕਾਕੂ ਬੋਲਿਆ।ਹਾਲੇ ਮੇਰੇ ਦਿੱਲ ਦੀ ਧੜਕਣ ਧੀਮੀ ਨਹੀ ਸੀ ਹੋਈ, ਇਤਨੇ ਮੇਰੇ ਮੋਬਾਈਲ ਦੀ ਘੰਟੀ ਵੱਜ ਪਈ।ਆੜੀ ਕਿਥੇ ਗਏ ਹੋਏਓ ਅੱਜ ? ਇਹ ਫੋਨ ਮੇਰੇ ਛੋਟੇ ਭਾਈ ਸੁਖਜੀਤ ਅਲਕੜਾ ਦਾ ਸੀ,ਜੋ ਨਾਮਵਰ ਪੱਤਰਕਾਰ ਤੇ ਪ੍ਰੈਸ ਫੋਟੋਗ੍ਰਾਫਰ ਹਨ।ਲੁਧਿਆਣੇ ਪੱਕੀ ਰਹਾਇਸ਼ ਹੈ ਤੇ ਅੱਜ ਕੱਲ ਦੇਸ਼ ਵਿਦੇਸ਼ ਟਾਈਮਜ਼ ਨਾਲ ਜੁੜੇ ਹੋਏ ਹਨ।ਅਸੀ ਭਾਈ ਇੱਕ ਦੂਜੇ ਨੂੰ ਪਿਆਰ ਨਾਲ ਆੜੀ ਕਹਿੰਦੇ ਹਾਂ।ਥੋੜਾ ਜਿਹਾ ਸੰਭਲ ਕੇ ਮੈਂ ਬੋਲਿਆ ਜਲੰਧਰੋਂ ਪਿੰਡ ਨੂੰ ਜਾ ਰਹੇ ਹਾਂ।ਤੇਰੇ ਸ਼ਹਿਰ ਦੇ ਬਿਲਕੁਲ ਨੇੜੇ ਹੀ ਹਾਂ।ਪਰ ਤੇਰੇ ਕੋਲ ਰੁੱਕ ਨਹੀ ਸਕਦੇ ਸਿੱਧੇ ਪਿੰਡ ਹੀ (ਅਲਕੜੇ) ਜਾਵਾਗੇ।ਤੈਨੂੰ ਪਤਾ ਘਰੇ ਸਵੇਰੇ ਮਹਾਰਾਜ਼ ਪ੍ਰਕਾਸ਼ ਕਰਾਉਣਾ ਹੈ।ਪਿੰਡ ਜਾਣਾ ਬਹੁਤ ਜਰੂਰੀ ਹੈ।ਆੜੀ ਰਾਤ ਨੂੰ ਧੁੰਦ ਹੋਰ ਵੱਧ ਜੂ ਗੀ,ਇਹ ਥੋਡਾ ਪੈਰਿਸ ਨਹੀ ਐਂਵੇ ਰਿਸਕ ਨਹੀ ਲਈਦਾ ਭਾਵੇ ਉਹ ਮੈਥੋਂ ਛੋਟਾ ਹੈ ਪਰ ਉਸ ਦੀ ਨਸੀਅਤ ਵਿੱਚ ਕੁਝ ਸਚਾਈ ਸੀ।

ਆੜੀ ਤੈਨੂੰ ਪਤਾ ਕਈ ਕੰਮ ਜਰੂਰੀ ਕਰਨੇ ਹੁੰਦੇ ਆ।

ਚੰਗਾ ਫਿਰ ਤੁਸੀ ਭਾਰਤ ਨਗਰ ਚੌਕ ਵਿੱਚ ਦੀ ਤਾਂ ਲੰਘੋ ਗੇ ਹੀ।ਮੈਂ ਤੁਹਾਡੀ ਉਥੇ ਉਡੀਕ ਕਰਾਂਗਾ।ਹਾਂ ਨਾਲੇ ਮੇਰੇ ਨਾਲ ਰਵਿੰਦਰ ਦੀਵਾਨਾ ਜੀ ਜੋ ਬਹੁਤ ਹੀ ਪੁਰਾਣੇ ਸਿੰਗਰ ਤੇ ਗੀਤਕਾਰ ਵੀ ਨੇ ਅੱਜ ਕੱਲ ਉਹ ਸਰਵਿਸ ਤੋਂ ਰਟਾਇਰ ਹੋ ਕਿ ਪੱਤਰਕਾਰੀ ਕਰ ਰਹੇ ਹਨ।ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਨ।

ਮੈਂ ਕਿਹਾ ਅਸੀ ਤੇਰੇ ਕੋਲ ਥੋੜੀ ਦੇਰ ਲਈ ਰੁਕਾਂਗੇ। ਸਾਨੂੰ ਹਾਲੇ ਰਸਤੇ ਵਿੱਚ ਕੋਈ ਅੱਧਾ ਘੰਟਾ ਹੋਰ ਲੱਗੇ ਗਾ।

ਇਤਨਾ ਕਹਿ ਕਿ ਫੋਨ ਬੰਦ ਕਰ ਦਿੱਤਾ, ਰਸਤੇ ਵਿੱਚ ਰੁੱਕ ਰੁੱਕ ਕਿ ਗੱਡੀ ਦੇ ਸੀਸ਼ੇ ਸ਼ਾਫ ਕਰਦਾ ਕਾਕੂ ਸਾਨੂੰ ਭਾਰਤ ਨਗਰ ਚੌਕ ਲੈ ਆਇਆ।ਇੱਕ ਕੋਨੇ ਤੇ ਜੂਸ ਦੀ ਦੁਕਾਨ ਤੇ ਭਾਈ ਨੇ ਪਹਿਲਾਂ ਹੀ ਗਿੱਠ ਉਚੇ ਪੰਜ ਗਲਾਸਾਂ ਦਾ ਆਰਡਰ ਦਿੱਤਾ ਹੋਇਆ ਸੀ।ਉਸ ਨੂੰ ਇਹ ਨਹੀ ਸੀ ਪਤਾ ਕਿ ਗੱਡੀ ਵਿੱਚ ਕਿੰਨੇ ਜਾਣੇ ਆ।ਜਦੋ ਗੱਡੀ ਵਿੱਚੋ ਮੈਂ ਇੱਕਲਾ ਹੀ ਉਤਰਿਆ ਤਾਂ ਉਸ ਨੇ ਕਿਹਾ ਮੈਂ ਤਾਂ ਪੰਜ ਗਲਾਸ ਮੰਗਵਾਏ ਨੇ ਹੁਣ ਤਾਂ ਆਪਾ ਨੂੰ ਪੀਣੇ ਹੀ ਪੈਣੇ ਆ।ਦੋ ਗਲਾਸ ਪੀਕੇ ਮੇਰਾ ਵੀ ਢਿੱਡ ਲੱਸੀ ਪੀਤੇ ਵਾਲੇ ਕਤੂਰੇ ਵਰਗਾ ਹੋ ਗਿਆ।ਸੂਖਜੀਤ ਅਲਕੜਾ ਤੇ ਰਾਵਿੰਦਰ ਦੀਵਾਨਾ ਜੀ ਨੇ ਕਿਹਾ ਕਿ ਘਰ ਜਾਣ ਦਾ ਤਾਂ ਤੇਰੇ ਕੋਲ ਟਾਈਮ ਨਹੀ ਹੈ।ਸਾਡੇ ਦਫਤਰ(ਦੇਸ਼ ਵਿਦੇਸ਼ ਟਾਈਮਸ਼) ਜਰੂਰ ਹੋ ਕਿ ਜਾਣਾ ਜਿਹੜਾ ਕਿ ਇਥੋ ਕੁਝ ਮੀਟਰ ਦੀ ਦੂਰੀ ਤੇ ਹੈ।ਅਸੀ ਪੈਦਲ ਹੀ ਚੱਲ ਕਿ ਪਹਿਲੀ ਮੰਜ਼ਲ ਤੇ ਦਫਤਰ ਵਿੱਚ ਜਾ ਵੜੇ ਮਿਲਾਪੜਾ ,ਹਸਮੁਖ ਤੇ ਮਿੱਠ ਬੋਲੜਾ ਸਟਾਫ ਸੀ।ਸਾਰੇ ਮੈਡੀਕਲ ਦੇ ਹੋ ਰਹੇ ਪੇਪਰਾਂ ਵਾਂਗ ਰੁੱਝੇ ਹੋਏ ਸਨ।ਇੱਕ ਖੂੰਝੇ ਵਿੱਚ ਸ.ਰਾਵਿੰਦਰ ਦੀਵਾਨਾ ਜੀ ਨੇ ਚਾਹ ਦੀ ਪਿਆਲੀ ਦੇ ਨਾਲ ਨਾਲ ਕਾਗਜ਼ ਪਿੰਨ ਚੁੱਕ ਕਿ ਪਰਸਨਲ, ਸਭਿਆਚਾਰਕ,ਸਮਾਜਿਕ ਅਤੇ ਪੰਜਾਬ ਤੇ ਫਰਾਂਸ ਦੀ ਅਸਮਾਨਤਾ ਭਰਪੂਰ ਸੁਆਲਾ ਦੀ ਲੜੀ ਸ਼ੁਰੂ ਕਰ ਦਿੱਤੀ।ਇਥੋਂ ਮੇਰੇ ਪਿੰਡ ਦਾ ਸਫਰ ਕੋਈ ਡੇਢ ਘੰਟੇ ਦਾ ਸੀ ।ਮੈਨੂੰ ਰਵਿੰਦਰ ਦੀਵਾਨਾ ਜੀ ਦੇ ਸੁਆਲਾਂ ਨਾਲੋਂ ਰਾਤ ਦੇ ਧੁੰਦਲੇ ਸਫਰ ਵੱਲ ਜਿਆਦਾ ਖਿਆਲ ਸੀ।ਅੱਧੇ ਘੰਟੇ ਬਾਅਦ ਉਹਨਾਂ ਕੋਲੋ ਮੈ ਜਾਣ ਦੀ ਇਜ਼ਾਜ਼ਤ ਲਈ।ਤੁਰਦੇ ਵਕਤ ਸੁਖਜੀਤ ਤੇ ਦੀਵਾਨਾ ਜੀ ਨੇ ਕਿਹਾ ਸਾਡੀਆਂ ਸੰਸਥਾਵਾਂ ਵਲੋਂ ਜਿਵੇਂ ਕਿ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੈਂਸ਼ਨ ,ਪੰਜਾਬ ਫਰੈਂਡਸ਼ਿਪ ਕਲੱਬ ਤੇ ਸਭਿਆਚਾਰਕ ਵਿੰਗ ਪੰਜਾਬ ਵਲੋਂ ਤਹਾਨੂੰ ਸਨਮਾਨਤ ਕਰਨ ਦਾ ਵਿਚਾਰ ਹੈ ।ਮੈਂ ਸਤਿਕਾਰ ਸਹਿਤ ਉਹਨਾਂ ਦਾ ਧੰਨਵਾਦ ਕੀਤਾ ਤੇ ਤਿੰਨ ਜਨਵਰੀ ਦੀ ਤਰੀਕ ਨੂੰ ਆਉਣ ਦਾ ਵਾਅਦਾ ਕਰਕੇ ਅਸੀ ਆਪਣਾ ਰਾਤ ਦੀ ਧੁੰਦ ਦਾ ਸਫਰ ਫਿਰ ਸ਼ੁਰੂ ਕਰ ਦਿੱਤਾ।ਹੁਣ ਹੋਰ ਵੀ ਗੂਹੜੀ ਧੁੰਦ ਹੋਣ ਕਰਨ ਕਾਕੂ ਸ਼ੜਕ ਦੀ ਸਾਈਡ ਵਾਲੀ ਸਫੇਦ ਲਾਈਨ ਵੇਖ ਕਿ ਹੀ ਗੱਡੀ ਚਲਾਉਦਾ ਸੀ।ਉਹ ਵੀ ਮਸਾਂ ਹੀ ਦਿੱਸ ਦੀ ਸੀ ਹੋਰ ਸ਼ੜਕ ਤੇ ਕੁਝ ਵੀ ਨਹੀ ਸੀ ਦਿੱਸਦਾ।ਅਸੀ ਮੁੱਲਾਂਪੁਰ ਤੋਂ ਖੱਬੇ ਰਾਇਕੋਟ ਵਾਲੀ ਸ਼ੜਕ ਮੁੜਨਾ ਸੀ।ਸਾਨੂੰ ਇਤਨੀ ਚੌੜੀ ਸ਼ੜਕ ਦਾ ਮੌੜ ਵੀ ਨਾ ਲੱਭਿਆ।ਸਿੱਧੇ ਹੀ ਲੰਘ ਗਏ।ਕਾਕੂ ਬੋਲਿਆ ਕੋਈ ਨਹੀ ਜਗਰਾਵਾਂ ਤੋਂ ਮੁੜ ਲਵਾਂ ਗੇ।ਰਾਤ ਦੇ ਨੌ ਦਸ ਵੱਜ ਗਏ ਸਨ।ਅਸੀ ਗੱਡੀ ਵਿੱਚੋਂ ਉਤਰ ਉਤਰ ਕਿ ਮੁੜਨ ਲਈ ਸ਼ੜਕ ਵੇਖਦੇ ਰਹੇ।ਅਖੀਰ ਪਿੰਡ ਵਾਲਾ ਰਸਤਾ ਲੱਭ ਹੀ ਲਿਆ।ਡੇਢ ਘੰਟੇ ਦਾ ਸਫਰ ਚਾਰ ਘੰਟੇ ਵਿੱਚ ਤਹਿ ਕਰਕੇ ਅੱਧੀ ਰਾਤ ਨੂੰ ਪਿੰਡ ਪਹੁੰਚ ਗਏ।ਜਾਨ ਬਚੀ ਤਾਂ ਲਾਖੋ ਪਾਏ ਕਹਿ ਕਿ ਸਣੇ ਜੁਰਾਬਾਂ ਰਜਾਈ ਵਿੱਚ ਜਾ ਵੜਿਆ।ਕਿਉ ਕਿ ਸਵੇਰੇ ਜਲਦੀ ਉਠਣਾ ਸੀ।ਪਤਾ ਹੀ ਨਹੀ ਕਦੋਂ ਦਿੱਨ ਚੜ ਗਿਆ।ਅਗਲੇ ਦਿੱਨ ਅਖਬਾਰ ਵਿੱਚ ਮੇਰੀ ਮੁਲਾਕਾਤ ਦੇ ਨਾਲ ਰੀਠੇ ਜਿੱਡੀ ਫੋਟੋ ਵੀ ਲੱਗੀ ਹੋਈ ਸੀ।ਕੁਝ ਦਿੱਨ ਬੇਟੇ ਦੀ ਸ਼ਾਦੀ ਵਿੱਚ ਮਸ਼ਰੂਫ ਹੋਣ ਕਾਰਨ ਦੋ ਤਰੀਕ ਨੂੰ ਸੁਖਜੀਤ ਅਲਕੜਾ ਦਾ ਫੋਨ ਆ ਗਿਆ ਫਿਰ ਤਿੰਨ ਤਰੀਕ ਲੁਧਿਆਣੇ ਆ ਰਹੇ ਹੋ ਨਾ।ਅਸੀ ਤੁਹਾਡੇ ਲਈ ਮਹਿਫਲ ਹੋਟਲ ਬੁੱਕ ਕਰ ਲਿਆ ਹੈ।ਮੈਂ ਉਸ ਨੂੰ ਨਵੇਂ ਰਿਸ਼ਤੇ ਦੇ ਰੁਝੇਵਿਆਂ ਦੀ ਅੜਚਣ ਦੱਸ ਕਿ ਢਿੱਲੇ ਜਿਹੇ ਬੋਲਾਂ ਨਾਲ ਮੁਆਫੀ ਮੰਗੀ,ਤੇ ਛੇ ਜਨਵਰੀ ਨੂੰ ਆਉਣ ਦਾ ਵਾਅਦਾ ਕੀਤਾ। ਵੈਸੇ ਮੈਂ ਟਾਈਮ ਦਾ ਪਾਬੰਧ ਹਾਂ।ਪਰ ਭਾਰਤ ਵਿੱਚ ਜਾ ਕੇ ਟਾਈਮ ਦੀ ਕਦਰ ਘੱਟ ਰਿਸ਼ਤਿਆਂ ਦੀ ਜਿਆਦਾ ਹੋ ਜਾਦੀ ਆ।ਖਿਆਲ ਰੱਖਣਾ ਮੀਡੀਆ ਨੂੰ ਵੀ ਟਾਈਮ ਦਿੱਤਾ ਹੁੰਦਾ, ਤੇ ਹੋਟਲ ਵੀ ਬੁੱਕ ਹੁੰਦਾ। ਛੇ ਜਨਵਰੀ ਪੱਕੀ ਗੱਲ ਹੋਈ।ਨਾਲੇ ਦੀਵਾਨਾ ਜੀ ਕਹਿੰਦੇ ਸੀ ਆਪਣੇ ਦੋਵੇਂ ਲੜਕੇ ਨਾਲ ਲੈਕੇ ਆਉਣੇ ਜਿਹੜੇ ਪੈਰਿਸ ਵਿੱਚ ਸ਼ਾਨ ਪੰਜਾਬ ਦੀ ਭੰਗੜਾ ਗਰੁੱਪ ਦੇ ਮੋਢੀ ਹਨ।ਪੂਰੇ ਯੋਰਪ ਵਿੱਚ ਇੱਕੋ ਇੱਕ ਭੰਗੜਾ ਗਰੁੱਪ ਹੈ ਜਿਸ ਸਾਰੀ ਟੀਮ ਪੈਰਿਸ ਦੀ ਪਹਿਲੀ ਜੰਮ ਪਲ ਪੀੜ੍ਹੀ ਦੀ ਹੈ।ਜਿਹਨਾਂ ਦੇ ਬਾਪ ਨੇ ਕਦੇ ਪੱਗ ਤੇ ਚਾਦਰੇ ਨਹੀ ਬੰਨੇ।ਉਹ ਇਹ ਬੰਨ ਕਿ ਭੰਗੜੇ ਪਾਉਦੇ ਨੇ।ਇਹ ਫਰਾਂਸ ਦੇ ਇਤਿਹਾਸ ਵਿੱਚ ਪਹਿਲਾ ਗਰੁੱਪ ਹੈ,ਜਿਸ ਨੇ ਐਮ 6 ਟੀ ਵੀ ਚੈਨਲ ਦੇ ਕਾਬਲੀਅਤ ਭਰਪੂਰ ਨਾਂ ਦੇ ਮਸ਼ਹੂਰ ਮੁਕਾਬਲਾ ਪ੍ਰੋਗ੍ਰਾਮ ਵਿੱਚ ਹਿੱਸਾ ਲਿਆ ਸੀ,ਤੇ ਫਾਈਨਲ ਵਿੱਚ ਜਾ ਕੇ ਹਾਰ ਗਏ ਸਨ।ਉਹਨਾਂ ਨੂੰ ਨਾਲ ਲੈਕੇ ਨਾ ਭੁੱਲਣਾ ਦੀ ਤਾਕੀਦ ਕੀਤੀ।

ਅਸੀ ਛੇ ਜਨਵਰੀ ਨੂੰ ਸਮੇਤ ਦੋਨੋਂ ਬੱਚੇ ਸਤਿੰਦਰ ਸਿੰਘ 20 ਸਾਲ ਤੇ ਨਵਤੇਜ਼ ਸਿੰਘ 25 ਸਾਲ ਦੁਪਿਹਰ ਦੇ ਤਿੰਨ ਵਜੇ ਦੇ ਕਰੀਬ ਮਹਿਫਲ ਹੋਟਲ ਪਹੁੰਚ ਗਏ।ਜਿਥੇ ਪਹਿਲਾਂ ਹੀ ਸੁਖਜੀਤ ਅਲਕੜਾ,ਦਵਿੰਦਰ ਦੀਵਾਨਾ ਤੇ ਹੋਰ ਪ੍ਰਸਿਧ ਕਲਾਕਾਰ ਕੇ.ਦੀਪ.,ਪ੍ਰਸਿਧ ਗਾਇਕਾ ਜਸਬੀਰ ਕੌਰ,ਸ.ਪ੍ਰੀਤਮ ਸਿੰਘ ਕੋਰੇ(ਜਿਲਾ ਭਲਾਈ ਅਫਸਰ),ਸੁਖਦੇਵ ਸਲੇਮਪੁਰੀ ਸਟੇਟ ਅਵਾਰਡੀ, ਡਾ. ਗੁਰਦੀਪ ਸਿੰਘ, ਡਾ.ਮੰਗਲ ਸਿੰਘ,ਡਾ. ਲਖਵਿੰਦਰ ਕੌਰ ਸੰਧੂ,ਤੇ ਸੁਖਜੀਤ ਕੌਰ, ਗੁਰਦੀਪ ਸਿੰਘ ਨੀਲੂ, ਜਗਜੀਤ ਸਿੰਘ ਮਾਨ(ਸੋਸ਼ਲ ਵਰਕਰ)ਹਰਦੇਵ ਸਿੰਘ ਢੋਲਣ, ਤੇ ਪ੍ਰਸ਼ੋਤਮ ਸਿੰਘ ਤੇ ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਤੇ ਟੀ ਵੀ ਵਾਲੇ ਆਦਿ ਪਧਾਰੇ  ਹੋਏ ਸਨ।ਪੱਤਰਕਾਰਾਂ ਨੇ ਵੱਖ ਵੱਖ ਸੁਆਲਾਂ ਦੀ ਝੜੀ ਲਾ ਰੱਖੀ ਸੀ।ਕਈ ਪੱਤਰਕਾਰਾਂ ਨੂੰ ਇਸ ਗੱਲ ਤੇ ਹੈਰਾਨੀ ਹੋਈ ਜਦੋਂ ਪਤਾ ਲੱਗਿਆ ਕਿ ਫਰਾਂਸ ਵਿੱਚ ਪੱਗ ਸਕੁਲਾਂ, ਕਾਲਜ਼ਾਂ, ਯੁਨੀਵਿਰਸਟੀਆਂ ਜਾਂ ਸਰਕਾਰੀ ਅਦਾਰਿਆਂ ਵਿੱਚ ਬੰਨਣ ਦੀ ਮਨਾਹੀ ਹੈ।ਆਮ ਵਿਚਰਣ ਵਿੱਚ ਨਹੀ।ਬਾਅਦ ਵਿੱਚ ਸਾਨੂੰ ਸਾਂਈ ਮੀਆਂ ਮੀਰ ਇੰਟਰਨੈਂਸ਼ਨਲ ਫਾਉਡੈਂਸ਼ਨ ਅਤੇ ਪੰਜਾਬ ਓਵਰਸੀਜ ਫਰੈਡਿਸ਼ਪ ਕਲੱਬ ਵਲੋਂ ਸਨਮਾਨਤ ਕੀਤਾ ਗਿਆ।ਖੁਸ਼ਗਵਾਰ ਮਹੌਲ ਵਿੱਚ ਚਾਹ ਪਾਰਟੀ ਤੋਂ ਬਾਅਦ ਵਦਾਇਗੀ ਲਈ। ਅਸੀ ਆਏ ਸਾਰੇ ਮਹਿਮਾਨਾਂ ਤੇ ਪੱਤਰਕਾਰਾਂ ਦਾ ਹੱਥ ਜੋੜ ਕਿ ਧੰਨਵਾਦ ਕੀਤਾ ਤੇ ਬਾਹਰ ਆ ਗਏ। ਅੱਜ ਵੀ ਪੈਰਿਸ ਵਿੱਚ ਯਾਦ ਕਰਦਿਆ ਉਹਨਾਂ ਸ਼ਖਸ਼ੀਅਤਾਂ ਅੱਗੇ ਮੇਰਾ ਸਿਰ ਆਦਰ ਸਤਿਕਾਰ ਲਈ ਝੁੱਕ ਜਾਦਾਂ ਹੈ।ਜਿਹਨਂਾ ਨੇ ਇਸ ਨਿਮਾਣੇ ਨੂੰ ਇਤਨਾ ਮਾਨ ਬਖਸ਼ਿਆ।ਇਹ ਅਹਿਮ ਦਿੱਨ ਮੇਰੀ ਜਿੰਦਗੀ ਦੇ ਪੰਨੇ ਉਤੇ ਇੱਕ ਛਾਪ ਛੱਡ ਗਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>