ਭੁੱਖੇ ਦੀ ਧੀ ਰੱਜੀ ਤੇ ਸਿਰ ਸਜਾਉਣ ਲੱਗੀ

ਪਹਿਲਾ ਚੰਦਰਯਾਨ ਅਜੇ ਰਾਹ ਚ ਹੈ, ਪਰ ਭਾਰਤ ਸਰਕਾਰ ਨੇ ਦੂਜੇ ਚੰਦਰਯਾਨ 2010 ‘ਚ ਦੇ ਪ੍ਰੋਗਰਾਮ ਲਈ 4.25 ਅਰਬ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ-ਕਿਹੋ ਜੇਹੀਆਂ ਖੇਡਾਂ ਹਨ ਰਜਵਾੜਿਆਂ ਦੀਆਂ-ਕੀ ਇਹ ਸਾਡੇ ਲਈ ਪੁੱਗ ਸਕਦਾ ਹੈ, ਜਿਥੇ ਅਜੇ ਰੋਟੀ ਪਾਣੀ ਦਾ ਪ੍ਰਬੰਧ ਵੀ ਨਹੀ ਹੈ-ਕਮਾਲ ਹੈ ਬਈ। ਦੂਜੇ ਚੰਦਰਯਾਨ 2010 ਮਿ ਮਿਸ਼ਨ ਵਿਚ ਰੂਸੀ ਫੈਡਰਲ ਪੁਲਾੜ ਏਜੰਸੀ ਵੀ ਹਿੱਸੇਦਾਰ ਹੋਵੇਗੀ ਅਤੇ ਉਹ ਚੰਦਰਮਾ ‘ਤੇ ਚੱਲਣ ਵਾਲੀ ਗੱਡੀ ਮੁਹੱਈਆ ਕਰਵਾਏਗੀ। ਇਸ ਨੂੰ ਸਾਲ 2010 ਵਿਚ ਚੰਦਰਮਾ ‘ਤੇ ਭੇਜੇ ਜਾਣ ਦੀ ਯੋਜਨਾ ਹੈ। ਭਾਰਤੀ ਪੁਲਾੜ ਵਿਗਿਆਨੀ ਚੰਦਰਮਾ ਤੋਂ ਬਾਅਦ ਮੰਗਲ, ਸ਼ੁੱਕਰ ਤੇ ਬੁੱਧ ਆਦਿ ਗ੍ਰਹਿਆਂ ਵਲ ਜਾਣ ਦੀ ਵੀ ਝਾਕ ਰੱਖਦੇ ਹਨ। ਦੇਖੋ ਰੱਜੇ ਪੁੱਜੇ ਦੇਸ਼ ਦੀਆਂ ਖੇਡਾਂ-ਚੰਦਰਯਾਨਾਂ ਤੇ ਅਰਬਾਂ ਰੁਪਏ ਖਰਚਾ।
ਭਭਾਰਤ ਦੇ ਪਹਿਲੇ ਚੰਦਰਯਾਨ-1 ਨੂੰ ਇਸਰੋ ਦੇ ਸ਼੍ਰੀ ਹਰੀਕੋਟਾ ਪੁਲਾੜ ਕੇਂਦਰ ਤੋਂ 22 ਅਕਤੂਬਰ ਨੂੰ ਸਵੇਰੇ 6.20 ਵਜੇ ਧਰੁਵੀ ਪੁਲਾੜ ਗੱਡੀ ਪੀ.ਐਸ.ਐਲ.ਵੀ.ਸੀ.-11 ਰਾਹੀਂ ਦਾਗਿਆ ਗਿਆ। ਇਹ ਰਵਾਨਾ ਹੋਣ ਤੋਂ 19 ਮਿੰਟਾਂ ਬਾਅਦ ਹੀ ਪਹਿਲੇ ਪੜਾਅ ‘ਚ ਪ੍ਰਿਥਵੀ ਦੇ ਸਭ ਤੋਂ ਨੇੜਲੇ ਪੰਧ 250 ਤੋਂ 23000 ਕਿਲੋਮੀਟਰ ਦੇ ਦਰਮਿਆਨ ਟਰਾਂਸਫਰ ਪੰਧ ‘ਤੇ ਪਹੁੰਚ ਗਿਆ। ਜਿੱਥੋਂ ਇਹ 37000 ਕਿਲੋਮੀਟਰ ਸਫਰ ਤਹਿ ਕਰ ਗਿਆ ਤੇ ਫਿਰ 75000 ਕਿਲੋਮੀਟਰ ਦੀ ਦੂਰੀ ਦੇ ਦਰਮਿਆਨ ਪਹੁੰਚਿਆ। ਉਥੋਂ 3.87 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਕੇ 15 ਦਿਨਾਂ ‘ਚ ਚੰਦਰਮਾ ਦੇ ਪੰਧ ‘ਚ ਪਹੁੰਚ ਜਾਵੇਗਾ ਤੇ ਚੰਦਰਮਾ ਦੇ ਉੱਤਰੀ ਧਰੁਵ ਤੋਂ ਕੁਝ ਸੌ ਕਿਲੋਮੀਟਰ ‘ਤੇ ਕੇਂਦਰਿਤ ਹੋਵੇਗਾ। ਉਥੇ ਪਹੁੰਚਣ ‘ਤੇ ਚੰਦਰਯਾਨ ਨੂੰ ਕੁਝ ਹੇਠਾਂ ਲਿਆਂਦਾ ਜਾਵੇਗਾ ਤਾਂ ਕਿ ਇਸ ਵਿਚ ਲੱਗੇ ਯੰਤਰ ਚੰਦਰਮਾ ਦੇ ਧਰਾਤਲ, ਖਣਿਜ ਤੇ ਜਲ ਭੰਡਾਰਾਂ ਦਾ ਪਤਾ ਲਗਾ ਸਕਣ। ਜਿਵੇਂ ਅੱਗੇ ਚੰਦ ਤੇ ਹੀ ਨਿਰਭਰ ਹਨ- ਚੰਦਰਯਾਨ-1 ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2010 ਜਾਂ 2011 ‘ਚ ਚੰਦਰਮਾ ਮਿਸ਼ਨ ਦੀ ਲੜੀ ਤਹਿਤ ਚੰਦਰਯਾਨ-2 ਅਤੇ 2015 ਤਕ ਮਨੁੱਖ-ਯੁਕਤ ਚੰਦਰਯਾਨ-3 ਭੇਜਣ ਦੀ ਵੀ ਯੋਜਨਾ ਬਣਾਈ ਹੈ। ਇਸ ਮੁਹਿੰਮ ‘ਚ ਇਕ ਚੰਦਰ ਗੱਡੀ ਭੇਜੀ ਜਾਵੇਗੀ ਜੋ ਚੰਦਰਮਾ ਦੀ ਮਿੱਟੀ ਤੇ ਪੱਥਰਾਂ ਦੇ ਨਮੂਨੇ ਇਕੱਠੇ ਕਰਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਸੰਬੰਧਤ ਜਾਣਕਾਰੀ ਪੰਧ ‘ਚ ਸਥਿਤ ਚੰਦਰਯਾਨ-2 ਨੂੰ ਦੇਵੇਗੀ ਤੇ ਉਥੋਂ ਉਹ ਭਾਰਤੀ ਪੁਲਾੜ ਕੇਂਦਰ ਨੂੰ ਆਵੇਗੀ।
ਇਸ ਅਪਾਰ ਸਫ਼ਲਤਾ ਤੋਂ ਪਿੱਛੋਂ ਰਾਸ਼ਟਰਪਤੀ, ਉਪ–ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੰਸਾਰ ਭਰ ਤੋਂ ਇਸ ਕਾਰਜ ਵਿਚ ਲੱਗੇ ਭਾਰਤੀ ਵਿਗਿਆਨੀਆਂ ਨੂੰ ਵਧਾਈ ਸੰਦੇਸ਼ ਮਿਲਣੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀਆਂ ਨੇ ਉਸ ਸਮੇਂ ਖੁਸ਼ੀ ਨਾਲ ਤਾੜੀਆਂ ਮਾਰੀਆਂ ਜਦ 44.4 ਮੀਟਰ ਉੱਚਾ 4-ਪੜਾਵੀ ਰਾਕਟ ਬੜੀ ਸ਼ਾਨ ਨਾਲ ਆਕਾਸ਼ ਵਿਚ ਉੱਠਿਆ ਅਤੇ ਦੇਖਦੇ ਹੀ ਦੇਖਦੇ ਨਜ਼ਰਾਂ ਤੋਂ ਓਹਲੇ ਹੋ ਗਿਆ। ‘ਇਸਰੋ’ ਦੇ ਚੇਅਰਮੈਨ ਜੀ. ਮਾਧਵਨ ਨਾਇਰ, ਜੋ ਬੇਹਦ ਪ੍ਰਸੰਨ ਚਿਤ ਨਜ਼ਰ ਆ ਰਹੇ ਸਨ, ਨੇ ਇਸ ਉਡਾਣ ਨੂੰ ਪੂਰੀ ਤਰ੍ਹਾਂ ਸਫਲ ਅਤੇ ਸਟੀਕ ਦੱਸਿਆ।
ਉਨ੍ਹਾਂ ਕਿਹਾ ਕਿ ਚੰਦਰਯਾਨ-1 ਨੂੰ ਚੰਦਰਮਾ ਦੇ ਗ੍ਰਹਿ ਪੰਧ ਤੱਕ ਪਹੁੰਚਣ ਵਿਚ 15 ਦਿਨ ਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ ਭਾਰਤ ਅਮਰੀਕਾ, ਰੂਸ, ਯੂਰਪ ਪੁਲਾੜ ਏਜੰਸੀ ਚੀਨ ਅਤੇ ਜਾਪਾਨ ਪਿੱਛੋਂ ਚੰਦਰਮਾ ਤੱਕ ਪਹੁੰਚਣ ਵਾਲਾ 6ਵਾਂ ਦੇਸ਼ ਬਣ ਜਾਵੇਗਾ। ਭਾਰਤ ਦੇ 40 ਸਾਲਾ ਪੁਲਾੜ ਪ੍ਰੋਗਰਾਮ ਵਿਚ ਇਹ ਪਹਿਲੀ ਵਾਰ ਹੈ ਕਿ ਉਸ ਦਾ ਕੋਈ ਉਪ ਗ੍ਰਹਿ ਧਰਤੀ ਦੀ ਗੁਰੂਤਾ ਖਿੱਚ ਤੋਂ ਬਾਹਰ ਜਾਵੇਗਾ। ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੋ ਕਿ ਇਸ ਸਮੇਂ ਜਾਪਾਨ ਦੇ ਦੌਰੇ ‘ਤੇ ਹਨ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਸਫਲ ਉਡਾਣ ‘ਤੇ ਪੁਲਾੜ ਵਿਗਿਆਨੀਆਂ ਨੂੰ ਨਿੱਘੀ ਵਧਾਈ ਦਿੱਤੀ। ਨਾਇਰ ਨੇ ਵੀ ਸਾਰੇ ਸਾਥੀ ਵਿਗਿਆਨੀਆਂ ਨੂੰ ਉਨ੍ਹਾਂ ਦੀ ਕੁਸ਼ਲਤਾ ਤੇ ਲਗਨ ਲਈ ਮੁਬਾਰਕਬਾਦ ਦਿੱਤੀ। ਚੰਦਰਯਾਨ ਨਾਲ ਨਾਸਾ, ਯੂਰਪੀ ਸਪੇਸ ਏਜੰਸੀ ਤੇ ਬੈਲਜ਼ੀਅਮ ਏਅਰੋਸਪੇਸ ਏਜੰਸੀ ਦੇ ਵਿਗਿਆਨਕ ਯੰਤਰ ਵੀ ਭੇਜੇ ਗਏ ਹਨ ਜੋ ਚੰਦਰਮਾ ਦੇ ਵੱਖ-ਵੱਖ ਪਹਿਲੂਆਂ ਦਾ ਡੂੰਘਾਈ ਨਾਲ ਅਧਿਐਨ ਕਰਨਗੇ ਤੇ ਉਸ ਦੀ ਜਾਣਕਾਰੀ ਵਿਗਿਆਨੀਆਂ ਨੂੰ ਦੇਣਗੇ।
380 ਕਰੋੜ ਰੁਪਏ ਦੇ ਖਰਚ ਨਾਲ ਅਮਲ ‘ਚ ਆਏ ਚੰਦਰ ਮਿਸ਼ਨ ਦਾ ਪਹਿਲਾ ਚੰਦਰਯਾਨ ਤੇ ਉਸ ਦੇ ਨਾਲ ਭੇਜੇ ਗਏ ਯੰਤਰ ਦੋ ਸਾਲਾਂ ਤੱਕ ਕੰਮ ਕਰਨਗੇ। ਇਸ ਯੋਜਨਾ ਦੇ ਨਿਰਦੇਸ਼ਕ ਮਾਇਲਾਸਵਾਮੀ ਅੰਨਾਦੁਰੱਈ ਅਨੁਸਾਰ ਚੰਦਰਯਾਨ ਆਪਣੇ ਨਾਲ ਲਿਜਾਏ ਗਏ ਮੂਨ ਇੰਪੈਕਟਰ ਪ੍ਰੋਬ ਯੰਤਰ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਾਰੇਗਾ। ਇਸ ਤਰ੍ਹਾਂ ਅਮਰੀਕਾ, ਰੂਸ, ਯੂਰਪੀ ਪੁਲਾੜ ਏਜੰਸੀ, ਚੀਨ ਤੇ ਜਾਪਾਨ ਤੋਂ ਬਾਅਦ ਭਾਰਤ ਚੰਦਰਮਾ ਮੁਹਿੰਮ ਚਲਾਉਣ ਵਾਲਾ 6ਵਾਂ ਦੇਸ਼ ਬਣ ਜਾਵੇਗਾ ਤੇ ਨੰਗਭੁੱਖ ਚ —?
21 ਜੁਲਾਈ 1969 ਨੂੰ ਰਾਤੀਂ 1.49 ਵਜੇ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਤੇ ਐਲਡ੍ਰਿਨ ਪਹਿਲੀ ਵਾਰ ਅਪੋਲੋ ਗੱਡੀ ਰਾਹੀਂ ਚੰਦਰਮਾ ‘ਤੇ ਉਤਰੇ ਸਨ, — ਪਰ ਇਹ ਕਹਾਣੀ ਕਹਿੰਦੇ ਝੂਠੀ ਹੈ, ਟੀਵੀ ਤੇ ਇਹ ਕੁਫਰ ਵੀ ਦੇਖਿਆ ਹੈ। ਉਦੋਂ ਭਾਰਤ ਵਿਚ ਟੀ.ਵੀ. ਦਾ ਪਸਾਰ ਨਹੀਂ ਹੋਇਆ ਸੀ ਅਤੇ ਲੋਕ ‘ਵੁਆਇਸ ਆਫ ਅਮਰੀਕਾ’ ਤੋਂ ਇਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਵੇਰਵਾ ਸੁਣ ਰਹੇ ਸਨ।
ਇਸ ਤੋਂ ਬਾਅਦ ਰੂਸੀ ਪੁਲਾੜ ਗੱਡੀ ਵੀ ਚੰਦਰਮਾ ‘ਤੇ ਪਹੁੰਚੀ। ਹੁਣ ਇਸੇ ਚੰਦਰਮਾ ਮੁਹਿੰਮ ਲੜੀ ‘ਚ ਭਾਰਤ ਨੇ ਵੀ ਪੈਰ ਧਰਿਆ ਹੈ।ਚੰਦ
ਚੰਦਰਯਾਨ-1 ਨੂੰ ਲੈ ਕੇ ਜਾਣ ਵਾਲੇ ਪੀ.ਐਸ.ਐਲ.ਵੀ.ਸੀ.-11 ਦੇ ਸਫਲ ਲਾਂਚ ਨਾਲ ਭਾਰਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਸ ਕੋਲ ਸਵਦੇਸ਼ੀ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਟੈਕਨਾਲੋਜੀ ਹੈ। ਹੁਣ ਤਕ ਇਹ ਟੈਕਨਾਲੋਜੀ ਅਮਰੀਕਾ, ਚੀਨ ਤੇ ਰੂਸ ਕੋਲ ਹੀ ਸੀ। ਜੇ ਕਦੇ ਚੀਨ ਤੋਂ ਭਾਰਤ ਨੂੰ ਖਤਰਾ ਹੋਇਆ ਤਾਂ ਭਾਰਤ ਨੂੰ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਟੈਕਨਾਲੋਜੀ ਲਈ ਅਮਰੀਕਾ ਜਾਂ ਰੂਸ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਚੰਦਰਯਾਨ-1 ਤੇ ਉਸ ਨਾਲ ਨਾਸਾ, ਯੂਰਪੀਅਨ ਸਪੇਸ ਏਜੰਸੀ ਤੇ ਬੈਲਜੀਅਮ ਦੇ ਪੁਲਾੜ ਯੰਤਰ ਭੇਜਣ ਨਾਲ ਵੀ ਭਾਰਤ ਦੀ ਇਹ ਸਮਰੱਥਾ ਮੁੜ ਜ਼ਾਹਿਰ ਹੋ ਗਈ ਹੈ ਕਿ ਉਹ ਪੁਲਾੜ ‘ਚ ਹੋਰਨਾਂ ਦੇਸ਼ਾਂ ਦੇ ਸੰਚਾਰ, ਮੌਸਮ ਆਦਿ ਕਈ ਉਪਗ੍ਰਹਿ ਦਾਗ ਸਕਦਾ ਹੈ। ਭਾਰਤੀ ਪੁਲਾੜ ਕੇਂਦਰ ਇਸ ਤੋਂ ਪਹਿਲਾਂ ਵੀ ਕੁਝ ਵਿਦੇਸ਼ੀ ਉਪਗ੍ਰਹਿਆਂ ਨੂੰ ਪੁਲਾੜ ‘ਚ ਉਨ੍ਹਾਂ ਦੇ ਪੰਧ ਵਿਚ ਸਫਲਤਾਪੂਰਵਕ ਸਥਾਪਤ ਕਰ ਚੁੱਕਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>