ਕੌਣ ਭਲੇ ਕੌਣ ਮੰਦੇ (ਨਜ਼ਮ)

ਘਣੇ ਜੰਗਲ ਵਿੱਚ ਭਟਕਦੇ ਫਿਰਦੇ ,
ਸੁਣੋ ਉਏ ਵੀਰੋ ਨੌਜਵਾਨੋ ।
ਜਿੱਦਾਂ ਚਾਹੁੰਦੇ ਹੋ ਖੁਸ਼ਹਾਲੀ ,
ਇੱਦਾਂ ਨਹੀ ਮਿਲਣੀ ਸੁਣੋ ਨਦਾਨੋ ।
ਇਹ ਤਰਸੂਲ ਤਲਵਾਰਾਂ ਤਾਂ ਹੁਣ ,
ਜ਼ਹਿਰ ਘੋਲਣ ਵਿੱਚ ਫਿਜਾ ਦੇ ।
ਇਨਾ ਵਿਚੋ ਮੁਕ ਗਈ ਉਹ ਸਕਤੀ ,
ਬਹਾਰ ਜੋ ਲਿਆਉਦੀ ਸੀ ਵਿੱਚ ਖਿਜ਼ਾ ਦੇ ।
ਭੁਲ ਕੇ ਆਪਣੇ ਵਿਰਸੇ ਨੂੰ ਇਹ ,
ਰਸਤਾ ਦਸੋ ਕਿਹੜਾ ਫੜਿਆ ।
ਬੇਗੁਨਾਹਾਂ ਨੂੰ ਕੋਹ-ਕੋਹ ਮਾਰਨਾ ,
ਕਿਹੜੇ ਵੇਦ ,ਗਰੰਥ ਚ ਪੜਿਆ ।
ਜੇ ਇਹ ਮੰਦਿਰ ,ਗੁਰੂਦਵਾਰੇ ,
ਸੱਭ ਹੀ ਰੱਬ ਦਾ ਘਰ ਨੇ ।
ਸਾਡੇ ਅੰਦਰ ਮੈ ਦੇ ਫਿਰ ਕਿਉ ,
ਚੜਦੇ ਸੂਰਜ ਉਗਦੇ ਪਰ ਨੇ ।
ਦੇਸ਼ ਦੇ ਰੁਕਨੋ ਸੋਚੋ ,ਸਖਝੋ,ਹੋਸ ਕਰੋ ,
ਚੰਗੀ ਨਹੀ ਇਹ ਅੱਗ ਲੱਗਣੀ ।
ਲੱਗ ਗਈ ਅੱਗ ਜਦ ਸਾਰੇ ਜੰਗਲ ਨੂੰ ,
ਇਸ ਕੋਈ ਕੋਠੀ, ਕੋਈ ਝੁਗੀ ਨਹੀ ਛੱਡਣੀ ।
ਪੁਛੋ ਹਾਲ ਉਹਨਾਂ ਦਾ ਜਾ ਕੇ ,
ਜੋ ਸੰਨਤਾਲੀ ਦੀ ਅੱਗ ਵਿੱਚ ਆਏ ।
ਦਾਗ ਨਹੀ ਲੱਥੇ ਅੱਜ ਤੱਕ ਦਿੱਲ ਤੋ ,
ਮੁਖੋ ਹਨ ਬੇ ਸੱਕ ਮੁਸਕਰਾਏ ।
ਭਟਕਦੀ ਫਿਰਦੀ ਇਸ ਅੱਗ ਨੂੰ ,
ਸੱਥ ਵਿੱਚ ਫੜਕੇ ਕੋਲ ਬਿਠਾਈਏ ।
ਨਫਰਤ ਦੀ ਅੱਗ ਦਿੱਲ ਚੋ ਕੱਢ ਕੇ ,
ਪਿਆਰ ਦੀ ਅੱਗ ਨਾਲ ਚੁੱਲਾ ਤਪਾਈਏ ।
ਇਸ ਅੱਗ ਨੂੰ ਮੁਖਾਤਵ ਕਰਕੇ ,
ਭਗਤ ਕਬੀਰ ਜੀ ਕਿਹਾ ਸੁਣ ਬੰਦੇ ।
ਇੱਕ ਨੂਰ ਤੋ ਸੱਭ ਜੱਗ ਉਪਜਿਆ ,
ਕੌਣ ਭਲੇ , ਕੌਣ ਮੰਦੇ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>