ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਹਮਬਰਗ, ਜਰਮਨੀ – ਜ਼ਰਮਨ ਦੇ ਸਹਿਰ ਹਮਬਰਗ ਵਿਖੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਪੁਤਰ ਕਰਤਾਰ ਸਿੰਘ  ਵਾਸੀ ਧਾਲੀਵਾਲ ਜਿਲਾ ਕਪੂਰਥਲਾ ਉਮਰ ਤਕਰੀਬਨ 32 ਸਾਲ ਪਿਛਲੇ ਦਿਨੀ ਸੜਕ ਪਾਰ ਕਰਨ ਲੱਗਿਆਂ ਇਕ ਤੇਜ ਰਫਤਾਰ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਸਖਤ ਜਖਮੀ ਹੋ ਗਿਆ। ਗੱਡੀ ਦੀ ਚਾਲਕ ਔਰਤ ਗੱਡੀ ਛੱਡ ਕੇ ਮੌਕੇ ਤੋ ਫਰਾਰ ਹੋ ਗਈ। ਕਿਸੇ ਹੋਰ ਆਦਮੀ ਨੇ ਪੁਲੀਸ ਨੂੰ ਫੋਨ ਕਰਕੇ ਦੱਸਿਆ। ਪੁਲੀਸ ਤੇ ਐਬੂਲਿੰਸ ਨੇ ਆ ਕੇ ਉਸ ਨੂੰ ਬੇਸੁਰਤ ਪਏ ਨੂੰ ਚੱਕ ਕੇ ਹੱਸਪਤਾਲ ਵਿੱਚ ਦਾਖਲ ਕਰਵਾਇਆ। ਤਿੰਨ ਦਿਨ ਹੱਸਪਤਾਲ ਵਿੱਚ ਉਹ ਜਿੰਦਗੀ ਮੌਤ ਨਾਲ ਜੂਝਦਾ ਰਿਹਾ।  ਅਖੀਰ ਨੂੰ ਜਖਮਾਂ ਦੀ ਤਾਬ ਨਾਂ ਝੱਲਦਾ ਉਹ ਇਸ ਸੰਸਾਰ ਤੋ ਕੂਚ ਕਰ ਗਿਆ। ਉਸ ਦਾ ਅੰਤਮ ਸੰਸਕਾਰ ਹਮਬਰਗ ਵਿਖੇ ਹੀ ਕਰ ਦਿੱਤਾ ਗਿਆ। ਉਸ ਦੀ ਅੰਤਮ ਅਰਦਾਸ  ਵਿੱਚ ਪਿਤਾ ਕਰਤਾਰ ਸਿੰਘ, ਭਰਾ ਬਲਵਿੰਦਰ ਸਿੰਘ, ਜੁਗਿੰਦਰ ਸਿੰਘ, ਜੀਜਾ ਪਰਵਿੰਦਰ ਸਿੰਘ ਅਟਵਾਲ, ਜਸਵਿੰਦਰ ਸਿੰਘ ਖੱਖ, ਸਾਹਿਬ ਸਿੰਘ ਖੱਖ, ਸੁਖਦੇਵ ਸਿੰਘ ਚਾਹਲ, ਸੁਰਿੰਦਰ ਸਿੰਘ ਭੱਟੀ, ਰੇਸ਼ਮ ਭਰੋਲੀ, ਸਿੰਗਾਰਾ ਸਿੰਘ ਤੇ ਬਲਵਿੰਦਰ ਸਿੰਘ ਜੁਆਏ ਵਾਲਾ ਤੇ ਹੋਰ ਉਸ ਦੇ ਬਹੁਤ ਮਿੱਤਰ ,  ਦੋਸਤ ਪਹੁੰਚੇ ਹੋਏ ਸਨ।


ਇੱਕ ਹੋਰ ਜਰਨੈਲ ਸਿੰਘ ਰਾਏ ਨਾਮੀ ਪੰਜਾਬੀ ਦਾ ਦਿਹਾਤ ਹੋ ਗਿਆ। ਜਿਸ ਦੀ ਉਮਰ 60ਸਾਲ ਦੇ ਲੱਗਭੱਗ ਸੀ। ਪਤਾ ਲੱਗਾ ਹੈ ਕਿ ਉਹ ਪੌੜੀਆਂ ਚੜ ਰਿਹਾ ਸੀ। ਉਸ ਨੂੰ ਅਚਾਨਕ ਹੀ ਦਿੱਲ ਦਾ ਦੌਰਾ ਪਿਆ ਤੇ ਐਬੂਲਿੰਸ ਦੇ ਪਹੁੰਚਣ ਤੋ ਪਹਿਲਾਂ ਹੀ ਉਸ ਦੀ ਜੀਵਨ ਲੀਲਾ ਖਤਮ ਹੋ ਚੁਕੀ ਸੀ। ਡਾਕਟਰਾਂ ਨੇ ਆ ਕੇ ਉਸ ਨੂੰ ਮਰਿਆ ਘੋਸਤ ਕਰ ਦਿਤਾ

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>