ਪਾਕਿਸਤਾਨ ਅਤੇ ਭਾਰਤ ਵਿਚ ਚਲ ਰਹੀ ਵਾਰਤਾ ਦੌਰਾਨ 101 ਭਾਰਤੀ ਕੈਦੀ ਰਿਹਾ

ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਵਿਚ ਗ੍ਰਹਿ ਸਕਤਰ ਪੱਧਰ ਦੀ ਮਹਤਵਪੂਰਣ ਗਲਬਾਤ ਸ਼ੁਰੂ ਹੋਈ। ਇਸਦੇ ਤਹਿਤ ਅਤਵਾਦ ਨਾਲ ਲੜਨਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੀਜ਼ਾ ਪ੍ਰਣਾਲੀ ਵਿਚ ਨਰਮ ਰਵਈਆ ਅਪਨਾਉਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਇਸ ਦਰਮਿਆਨ ਪਾਕਿਸਤਾਨ ਨੇ ਸਦਾਚਾਰ ਵਿਖਾਉਂਦੇ ਹੋਏ ਕਰਾਚੀ ਵਿਚ ਬੰਦ 101 ਭਾਰਤੀ ਕੈਦੀਆਂ ਨੂੰ ਰਿਹਾ ਕਰ ਦਿਤਾ ਹੈ। ਭਾਰਤ ਦੇ ਗ੍ਰਹਿ ਸਕਤਰ ਮਧੂਕਰ ਗੁਪਤਾ ਪਾਕਿਸਤਾਨ ਦੇ ਸਈਅਦ ਸ਼ਾਹ ਨਾਲ ਮਿਲੇ ਅਤੇ ਅਤਵਾਦ ਦੇ ਮਾਮਲੇ ਵਿਚ ਸਲਾਹ ਮਸ਼ਵਰਾ ਕੀਤਾ। ਭਾਰਤੀ ਨਾਗਰਿਕ ਸਰਬਜੀਤ ਸਿੰਘ ਜਿਸ ਨੂੰ ਮੌਤ ਦੀ ਸਜਾ ਮਿਲੀ ਹੋਈ ਹੈ। ਅਜੇ ਉਸਦੀ ਫਾਂਸੀ ਦੀ ਸਜਾ ਰੋਕੀ ਹੋਈ ਹੈ। ਉਸ ਦੀ ਰਿਹਾਈ ਬਾਰੇ ਵੀ ਗਲਬਾਤ ਚਲ ਰਹੀ ਹੈ, ਪਰ ਅਜੇ ਕਿਸੇ ਫੈਸਲੇ ਤਕ ਨਹੀ ਪਹੁੰਚ ਪਾਏ। ਗਲਬਾਤ ਜਾਰੀ ਹੈ। ਭਾਰਤ ਕੁਝ ਮੋਸਟ ਵਾਂਟਿਡ ਭਗੌੜੈ ਅਪਰਾਧੀਆਂ ਨੂੰ ਭਾਰਤ ਹਵਾਲੇ ਕਰਨ ਬਾਰੇ ਗਲਬਾਤ ਕਰੇਗਾ, ਜਿਨ੍ਹਾਂ ਵਿਚ ਦਾਊਦ ਇਬਰਾਹੀੰਮ ਵੀ ਸ਼ਾਮਿਲ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਨਭਰ ਚਲਣ ਵਾਲੀ ਇਸ ਵਾਰਤਾ ਵਿਚ ਅਸੈਨਿਕ ਕੈਦੀਆਂ ਦੀ ਅਦਲਾ ਬਦਲੀ ਅਤੇ ਪ੍ਰਸਤਾਵਿਤ ਵੀਜ਼ਾ ਨਿਯਮਾਂ ਦੇ ਨਾਲ ਗੈਰ ਕਨੂੰਨੀ ਇਮੀਗਰਾਂਟ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਾਨਵ ਤਸਕਰੀ ਅਤੇ ਜਾਲ੍ਹੀ ਮੁਦਰਾ ਦੇ ਪਸਾਰ ਨੂੰ ਰੋਕਣ ਬਾਰੇ ਸਲਾਹ-ਮਸ਼ਵਰਾ ਹੋਵੇਗਾ।  ਇਸਲਾਮਾਬਾਦ ਵਿਚ ਚਲ ਰਹੀ ਇਸ ਅਹਿਮ ਗਲਬਾਤ ਦੌਰਾਨ ਪਾਕਿਸਤਾਨ ਨੇ ਕਰਾਚੀ ਦੀਆਂ ਜੇਲ੍ਹਾਂ ਵਿਚ ਬੰਦ 101 ਭਾਰਤੀ ਕੈਦੀਆਂ ਨੂੰ ਰਿਹਾ ਕਰ ਦਿਤਾ ਹੈ। ਇਨ੍ਹਾਂ ਵਿਚ 99 ਮਛਿਆਰੇ ਹਨ ਅਤੇ ਦੋ ਹੋਰ ਭਾਰਤੀ ਕੈਦੀ ਹਨ। ਅੰਸਾਰ ਬਰਨੀ ਦੇ ਮੁਤਾਬਕ ਜਿਨ੍ਹਾਂ ਦੋ ਭਾਰਤੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ। ਉਨ੍ਹਾਂ ਦੀ ਸਜਾ  ਦੀ ਮਿਆਦ ਖਤਮ ਹੋ ਚੁਕੀ ਹੈ। ਉਸਨੇ ਹੀ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿਤੀ ਸੀ।

ਪਾਕਿਸਤਾਨੀ ਅਧਿਕਾਰੀਆਂ ਦਾ ਵੀ ਇਰਾਦਾ ਪਿਛਲੇ ਸਾਲ ਸਮਝੌਤਾ ਐਕਸਪ੍ਰੈਸ ਵਿਚ ਹੋਏ ਬੰਬ ਧਮਾਕਿਆਂ ਵਿਚ ਹਿੰਦੂ ਅਤਵਾਦੀ ਤਤਾਂ ਦੇ ਕਥਿਤ ਰੂਪ ਵਿਚ ਸ਼ਾਮਲ ਹੋਣ ਬਾਰੇ ਹਾਲ ਵਿਚ ਹੋਏ ਖਲਾਸਿਆਂ ਤੇ ਗਲਬਾਤ ਕਰਨ ਦਾ ਹੈ। ਸਮਝੌਤਾ ਐਕਸਪ੍ਰੈਸ ਵਿਚ ਹੋਏ ਹਮਲੇ ਵਿਚ 70 ਦੇ ਕਰੀਬ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜਿਆਦਾ ਤਰ ਪਾਕਿਸਤਾਨੀ ਨਾਗਰਿਕ ਸਨ। ਇਸ ਤੋਂ ਇਲਾਵਾ ਵਾਰਤਾ ਦੇ ਦੌਰਾਨ ਸਿਆਚਿਨ ਗਲੇਸ਼ੀਅਰ ਤੇ ਸੈਨਿਕ ਕਾਰਵਾਈਆਂ, ਤੁਲਬੁਲ ਨੌਵਹਿਨ ਯੋਜਨਾ,ਵੂਲਰ ਬੈਰਾਜ, ਸਰਕਰੀਕ ਸੀਮਾ ਵਿਵਾਦ, ਆਰਥਿਕ ਅਤੇ ਵਪਾਰਿਕ ਆਪਸੀ ਸਹਿਯੋਗ, ਦੋਸਤਾਨਾ ਅਦਾਨ ਪ੍ਰਦਾਨ, ਸ਼ਾਂਤੀ ਸੁਰਖਿਆ ਅਤੇ ਕਸ਼ਮੀਰ ਮਾਮਲੇ ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

This entry was posted in ਭਾਰਤ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>