ਮਾਇਓਫੈਸ਼ੀਅਲ ਸਿਰਦਰਦ: ਨਵੀਂ ਤਬਦੀਲੀ ਦਾ ਸਮਾਂ

ਮੈਡੀਕਲ ਦੇ ਪ੍ਰੋਫੈਸ਼ਨ ਨਾਲ ਸਬੰਧ ਰੱਖਣ ਵਾਲੇ ਸਾਰੇ ਮਾਹਿਰਾਂ ਸਾਹਮਣੇ ਸਿਰਦਰਦ ਸਭ ਤੋਂ ਵੱਡੀ ਸਿ਼ਕਾਇਤ ਵਜੋਂ ਸਾਹਮਣੇ ਆਇਆ ਹੈ। ਵੱਖ ਵੱਖ ਖੇਡਰਾਂ ਦੇ ਮੈਡੀਕਲ ਮਾਹਿਰਾਂ ਅਤੇ ਐਮਰਜੰਸੀ ਰੂਮ ਵਿਚ ਕੰਮ ਕਰਨ ਵਾਲੇ ਡਾਕਟਰਾਂ ਲਈ ਵੀ ਇਹ ਸਿਰਦਰਦ ਵੱਡੀ ਸਿ਼ਕਾਇਤ ਵਜੋਂ ਸਾਹਮਣੇ ਆ ਰਿਹਾ ਹੈ। ਸਿਰਦਰਦ ਦੀ ਇਸ ਸਮੱਸਿਆ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਅਤੇ ਆਖਿਆ ਗਿਆ ਹੈ। ਬਹੁਤ ਸਾਰੀਆਂ ਮੈਡੀਕਲ ਵਿਧੀਆਂ ਰਾਹੀਂ ਇਸਦਾ ਇਲਾਜ ਕਰਨ ਦੇ ਯਤਨ ਕੀਤੇ ਗਏ ਹਨ। ਸਿਰਦਰਦ ਦੀ ਇਸ ਬੀਮਾਰੀ ਨੇ ਸਾਰੀ ਦੁਨੀਆਂ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸਿਰਦਰਦ ਦੀ ਸੱਮਸਿਆ ਤੋਂ ਹਰ ਸੱਤਵਾਂ ਅਮਰੀਕੀ ਨਾਗਰਿਕ ਪ੍ਰਭਾਵਿਤ ਹੈ। ਸਾਰੀ ਦੁਨੀਆਂ ਵਿੱਚ ਜਿੰਨੇ ਵੀ ਮਰੀਜ ਮੌਜੂਦ ਹਨ ਉਨ੍ਹਾਂ ਵਿਚੋਂ ਅੱਧੀ ਗਿਣਤੀ ਸਿਰਦਰਦ ਦੇ ਮਰੀਜਾਂ ਦੀ ਹੈ। ਇਸ ਬੀਮਾਰੀ ਕਾਰਨ ਹੀ ਕੰਮ ਦੇ ਲੱਖਾਂ ਘੰਟੇ ਖ਼ਰਾਬ ਹੋ ਰਹੇ ਹਨ ਅਤੇ ਲੱਖਾਂ ਕਾਮਿਆਂ ਨੂੰ ਇਸ ਕਾਰਨ ਬੀਮਾਰੀ ਦੀ ਛੁੱਟੀ ਲੈਣੀ ਪੈਂਦੀ ਹੈ। ਇਸ ਬੀਮਾਰੀ ਕਾਰਨ ਨਾ ਸਿਰਫ਼ ਆਮ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਬਲਕਿ ਇਸ ਨਾਲ ਸਾਡੀ ਆਰਥਿਕਤਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੁੰਦੀ ਹੈ।
20ਵੀਂ ਸਦੀ ਵਿਚ ਮਾਈਗਰੇਨ ਬੀਮਾਰੀ ਨੂੰ ਡਾਇਗਨੋਜ਼ ਕਰਨ ਤੇ ਵੱਡਾ ਜ਼ੋਰ ਲਗਾਇਆ ਗਿਾ, ਪਰ ਹਾਲ ਵਿਚ ਹੀ ਸਾਹਮਣੇ ਆਈ ਇਕ ਖੋਜ ਵਿੱਚ ਪਤਾ ਲੱਗਾ ਹੈ ਕਿ 90 ਫ਼ੀਸਦੀ ਸਿਰਦਰਦ ਮਾਇਓਫੈਸ਼ੀਅਲ ( ਮਾਸਪੇਸ਼ੀ ਦੇ ਸੁੰਗੜਾਓ) ਕਾਰਨ ਹੁੰਦਾ ਹੈ। ਸਿਰਫ਼ 5 ਜਾਂ 6 ਫ਼ੀਸਦੀ ਸਿਰਦਰਦ ਮਾਈਗਰੇਨ ਹੁੰਦਾ ਹੈ। ਬਾਕੀ ਬਚਦੇ ਸਿਰਦਰਦ ਵੱਖ ਵੱਖ ਕਿਸਮ ਦੇ ਹੁੰਦੇ ਹਨ।
ਮਾਈਗਰੇਨਜ਼ ਅਤੇ ਗਲਤ ਤਸ਼ਖੀਸ਼
ਮਾਈਗਰੇਨ ਫਰੈਂਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਇੱਕ ਪਾਸੇ ਦਾ ਦਰਦ। ਪਰ ਇਸ ਨੂੰ ਡਾਕਟਰਾਂ ਅਤੇ ਆਮ ਲੋਕਾਂ ਵਲੋਂ ਬਹੁਤ ਸਾਰੇ ਸਿਰ ਅਤੇ ਗਰਦਨ ਦੇ ਦਰਦ ਬਾਰੇ ਗਲਤ ਢੰਗ ਨਾਲ ਵਰਤਿਆ ਜਾਂਦਾ ਰਿਹਾ ਹੈ। ਮਾਈਗਰੇਨ ਨੂੰ ਪਰਿਭਾਸ਼ਤ ਕਰਨ ਲਈ ਕਈ ਕਿਸਮ ਦੀਆਂ ਵੰਨਗੀਆਂ ਦੀ ਵਰਤੋਂ ਕੀਤੀ ਗਈ। ਪਰ ਇਨ੍ਹਾਂ ਵਿਚੋਂ ਬਹੁਤੇ ਯਤਨ ਇਸ ਬੀਮਾਰੀ ਨੂੰ ਸਹੀ ਢੰਗ ਨਾਲ ਪਰਿਭਾਸ਼ਤ ਨਹੀਂ ਕਰ ਸਕੇ। ਸਿਰਦਰਦ ਦੀ ਇਸ ਵਨੰਗੀ ਦਾ ਇਲਾਜ ਕਰਨ ਲਈ ਕਈ ਥੇਰੈਪੀਆਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਵਿੱਚ ਸ਼ਾਮਲ ਹਨ ਐਂਟੀ ਮਾਈਗਰੇਸ਼ਨ ਦੀਆਂ ਦਵਾਈਆਂ, ਕਈ ਕਿਸਮ ਦੇ ਕਾਕਟੇਲ, ਨਾਰਕੋਟਿਕ ਐਨੈਲਜੈਸਿਕ, ਐਸਪਰੀਨ ਅਤੇ ਐਸਪਰੀਨ ਵਰਗੇ ਹੀ ਹੋਰ ਪਦਾਰਥ ਪਰ ਇਨ੍ਹਾਂ ਸਾਰਿਆਂ ਨਾਲ ਵੀ ਇਸ ਬੀਮਾਰੀ ਦੇ ਲੱਛਣ ਖ਼ਤਮ ਨਹੀਂ ਹੋਏ ਅਤੇ ਲੰਬੇ ਸਮੇਂ ਦੇ ਅਸਰ ਤਾਂ ਕਾਫ਼ੀ ਖ਼ਰਾਬ ਸਨ। ਇਸ ਸਭ ਕਾਸੇ ਨੇ ਮਾਮਲੇ ਬਾਰੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਮਰੀਜਾਂ ਨੂੰ ਜਿੱਥੇ ਇਸ ਕਾਰਨ ਮਾਨਸਿਕ ਦਬਾਅ (ਡਿਪਰੈਸ਼ਨ) ਦਾ ਸਿ਼ਕਾਰ ਹੋਣਾ ਪਿਆ ਉੱਥੇ ਇਸਦਾ ਇਲਾਜ ਕਰਨ ਵਾਲੇ ਫਿਜੀਸ਼ੀਅਨਜ਼ ਲਈ ਕਈ ਔਕੜਾਂ ਪੈਦਾ ਹੋ ਗਈਆਂ।
ਸਿਰਦਰਦ ਨੂੰ ਘਟਾਉਣ ਜਾਂ ਖ਼ਤਮ ਕਰਨ ਲਈ ਸਾਰੇ ਉਪਾਅ ਵਰਤ ਲੈਣ ਤੋਂ ਬਾਅਦ ਇਸਦੇ ਮਰੀਜ ਇੱਕ ਅਜਿਹੇ ਚਕੱਰ ਵਿਚ ਫਸ ਗਏ ਜਿਸ ਵਿਚੋਂ ਬਾਹਰ ਨਿਕਲਣਾਂ ਲਗਭਗ ਅਸੰਭਵ ਹੋ ਗਿਆ। ਇਸ ਸਥਿਤੀ ਕਾਰਨ ਉਨ੍ਹਾਂ ਦਾ ਜੀਵਨ ਦੂਭਰ ਹੋ ਗਿਆ ਅਤੇ ਉਨ੍ਹਾਂ ਦੇ ਜੀਵਨ ਦੀ ਉਪਯੋਗਤਾ ਵੀ ਜਿਵੇਂ ਖ਼ਤਮ ਹੋਣ ਲੱਗ ਪਈ। ਜੀਵਨ ਇੱਕ ਬੋਝ ਬਣ ਗਿਆ।
ਮਾਇਓਫੈਸ਼ੀਅਲ ਸਿਰਦਰਦ ਕੀ ਹਨ?
ਨਾੜਾਂ ਦੇ ਸੁੰਗੜਨ ਨਾਲ ਪੈਦਾ ਹੋਣ ਵਾਲੇ ਸਿਰਦਰਦ ਕਾਫ਼ੀ ਸਮਾਂ ਪਹਿਲਾਂ ਸੁਰਖੀਆਂ ਬਣਦੇ ਰਹੇ ਹਨ ਪਰ ਇਨ੍ਹਾਂ ਨੇ ਕਾਫ਼ੀ ਲੰਮੇ ਸਮੇਂ ਤੱਕ ਮਰੀਜਾਂ ਅਤੇ ਖਾਸ ਕਰਕੇ ਡਾਕਟਰਾਂ ਦਾ ਧਿਆਨ ਵੀ ਨਹੀਂ ਖਿਚਿਆ। ਇਸਦਾ ਵੱਡਾ ਕਾਰਨ ਹੈ ਕਿ ਇਸ ਬਾਰੇ ਸਭ ਸਾਧਾਰਨ ਪਹੁੰਚ ਹੀ ਅਪਣਾਉਂਦੇ ਰਹੇ। ਇਸਦੇ ਕਾਰਨਾਂ ਬਾਰੇ ਬਹੁਤੀ ਸੋਝੀ ਦਾ ਨਾ ਹੋਣਾ ਵੀ ਸਮਸਿਆ ਦਾ ਵੱਡਾ ਕਾਰਨ ਹੈ। ਇਸਦੋਂ ਵੀ ਵਧਕੇ ਸਿਰਦਰਦ ਠੀਕ ਕਰਨ ਲਈ ਕਿਸੇ ਉੱਤਮ ਤਕਨੀਕ ਦਾ ਨਾ ਹੋਣਾਂ ਵੀ ਇਸ ਸਮਸਿਆ ਦਾ ਵੱਡਾ ਕਾਰਨ ਬਣਿਆ।
ਇੱਕ ਦਰਦ ਨਿਵਾਰਕ ਮਾਹਿਰ ( ਫੈਲੋਸਿ਼ਪ ਟਰੇਂਡ ਅਤੇ ਸਰਟੀਫਾਈਡ ਇੰਨ ਪੇਨ ਮੈਨੇਜਮੈਂਟ) ਵੱਜੋਂ ਮੈਂ ਇਸ ਸਬੰਧੀ ਇਕ ਨਵੀਂ ਪਰੀਭਾਸ਼ਾ ਪੇਸ਼ ਕਰ ਰਿਹਾ ਹਾਂ। ਇਸਨੂੰ ਮੈਂ ਮਾਇਓਫੈਸ਼ੀਅਲ ਸਿਰਦਰਦ ਦਾ ਨਾਂ ਦਿੱਤਾ ਹੈ। ਇਸਦੀ ਗੰਭੀਰ ਸਮਝ ਨਾਲ ਹੀ ਮਨੁੱਖਤਾ ਲਈ ਅਜਾਬ ਬਣ ਚੁੱਕੀ ਇਸ ਬੀਮਾਰੀ ਦੇ ਇਲਾਜ ਬਾਰੇ ਅਗਲੇ ਕਦਮ ਪੁੱਟੇ ਜਾ ਸਕਦੇ ਹਨ। ਇਸ ਨਾਲ ਬੀਮਾਰੀ ਦੇ ਇਲਾਜ ਬਾਰੇ ਵੀ ਨਵੀਂ ਸੰਭਾਵਨਾ ਪੈਦਾ ਕੀਤੀ ਜਾ ਸਕਦੀ ਹੈ। ਮੇਰਾ ਯਤਨ ਮੈਡੀਕਲ ਖੇਤਰ ਦੇ ਲੋਕਾਂ ਅਤੇ ਆਮ ਜਨਤਾ ਦਾ ਇਸ ਦਰਦ ਬਾਰੇ, ਇਸਦੇ ਮੁਲੰਕਣ ਬਾਰੇ ਅਤੇ ਇਸਦੇ ਇਲਾਜ ਬਾਰੇ ਵਤੀਰਾ ਤਬਦੀਲ ਕਰਨ ਵੱਲ ਹੈ।
ਮਾਇਓਫੈ਼ਸ਼ੀਅਲ ਸਿਰਦਰਦ ਨੂੰ ਅਸਲ ਵਿਚ ਬਹੁਤ ਹੀ ਵੱਖਰੀ ਪਹੁੰਚ ਤੋਂ ਦੇਖਿਆ ਅਤੇ ਸਮਝਿਆ ਗਿਆ ਹੈ। ਇਸ ਨੂੰ ਮਾਈਗਰੇਨ ਹੀ ਸਮਝ ਲਿਆ ਗਿਆ। ਇਸਦਾ ਸਬੰਧ ਸਿਰ ਦੇ ਦੁਆਲੇ ਦੀਆਂ ਨਾੜਾਂ ਜੋ ਗਰਦਨ, ਮੋਢੇ ਅਤੇ ਪਿੱਠ ਦੇ ਉਪਰਲੇ ਪਾਸੇ ਦੀਆਂ ਨਾੜਾਂ ਹਨ ਨਾਲ ਜੋੜ ਦਿੱਤਾ ਗਿਆ। ਇਸੇ ਕਾਰਨ ਹੀ ਇਲਾਜ ਦੇ ਰਵਾਇਤੀ ਸਾਧਨ ਜਿਵੇਂ ਐਮ ਆਰ ਆਈ, ਸੀ ਟੀ ਸਕੈਨ, ਈ ਈ ਜੀ ਅਤੇ ਐਕਸ ਰੇਅ ਇਸਦੇ ਅੰਦਰੂਨੀ ਕਾਰਨਾਂ ਨੂੰ ਜਾਂਚਣ ਦੇ ਅਸਮਰਥ ਰਹੇ। ਉਹ ਹਨ ਮਾਇਓਫੈ਼ਸ਼ੀਅਲ ਟਰਿਗਰ ਪੁਆਇੰਟਸ ਇਨ੍ਹਾਂ ਕਾਰਨ ਹੀ ਸਿਰ ਦਰਦ ਪੈਦਾ ਹੁੰਦੇ ਹਨ। ਗੰਭੀਰ ਕਿਸਮ ਦਾ ਸਦਮਾ ਅਤੇ ਨਾੜਾਂ ਦੀ ਗੰਭੀਰ ਕਿਸਮ ਦੀ ਟੁੱਟ ਭੱਜ ਹੀ ਮਾਇਓਫੈ਼ਸ਼ੀਅਲ ਟਰਿਗਰ ਪੁਆਇੰਟਸ ਦਾ ਕਾਰਨ ਬਣਦੀ ਹੈ। ਇਸੇ ਕਾਰਨ ਗੰਭੀਰ ਸਿਰ ਦਰਦ ਅਤੇ ਅਜਿਹੀਆਂ ਹੋਰ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਹ ਦਰਦ ਸਿਰ ਦੇ ਇਕ ਪਾਸੇ ਵੀ ਹੋ ਸਕਦਾ ਹੈ ਅਤੇ ਦੋਵੇਂ ਪਾਸੇ ਵੀ।
ਮਾਇਓਫੈ਼ਸ਼ੀਅਲ ਸਿਰਦਰਦ ਦੇ ਕਈ ਕਾਰਨ ਹੋ ਸਕਦੇ ਹਨ। ਗੰਭੀਰ ਸਦਮਾ ਜਾਂ ਕਿਸੇ ਹਾਦਸੇ ਵਿਚ ਜਾਂ ਗਰਦਨ ਦੇ ਕਿਸੇ ਹਿੱਸੇ ‘ਤੇ ਸੱਟ ਲੱਗ ਜਾਣ ਕਾਰਨ ਵੀ ਦਰਦ ਹੋ ਸਕਦੀ ਹੈ। ਇਸਤੋਂ ਬਿਨਾਂ ਨਾੜਾਂ ਤੇ ਕਿਸੇ ਕਿਸਮ ਦੀ ਸੱਟ ਜਾਂ ਦਬਾਅ ਕਾਰਨ ਵੀ ਦਰਦ ਦੀ ਅਰੰਭਤਾ ਹੋ ਸਕਦੀ ਹੈ। ਗਰਦਨ, ਮੋਢੇ ਅਤੇ ਪਿੱਠ ਦੇ ਉਪਰਲੇ ਪਾਸੇ ਦਾ ਤਾਲਮੇਲ ਵਿਗੜ ਜਾਣ ਕਾਰਨ ਵੀ ਦਰਦ ਹੋ ਸਕਦਾ ਹੈ। ਕਿਸੇ ਲੱਤ ਦੇ ਛੋਟੇ ਹੋਣ ਕਾਰਨ, ਬੈਠਣ ਦੇ ਘਟੀਆ ਢੰਗ, ਗਲਤ ਢੰਗ ਨਾਲ ਪਾਈਆਂ ਹੋਈਆਂ ਐਨਕਾਂ ਵੀ ਸਿਰਦਰਦ ਨੂੰ ਸੱਦਾ ਦੇ ਸਕਦੇ ਹਨ।
ਗੰਭੀਰ ਸਦਮਾਂ, ਮਾਨਸਿਕ ਦਬਾਅ ਕੰਪਿਊਟਰ ਤੇ ਲਗਾਤਾਰ ਬੈਠਣ ਕਾਰਨ ਸਰੀਰ ਵਿੱਚ ਪੈਦਾ ਹੋਣ ਵਾਲੀ ਗੜਬੜ ਅਤੇ ਮਾਨਸਿਕ ਤਣਾਅ ਵੀ ਸਿਰਦਰਦ ਦੇ ਕਾਰਨ ਹੋ ਸਕਦੇ ਹਨ। ਜਿ਼ਆਦਾ ਠੰਡੇ ਅਤੇ ਜਿ਼ਆਦਾ ਗਰਮ ਮੌਮਸ ਵਿਚ ਰਹਿਣ ਕਾਰਨ ਵੀ ਇਹ ਹੋ ਸਕਦੇ ਹਨ।
ਮਾਇਓਫੈਸ਼ੀਅਲ ਸਿਰਦਰਦ ਦਾ ਨਿਜ਼ਾਮ:
ਮਾਇਓਫੈ਼ਸ਼ੀਅਲ ਸਿਰਦਰਦ, ਮਾਸਪੇਸ਼ਆਂਿ ਦੇ ਸੁੰਗੜਨ ਅਤੇ ਮਾਇਓਫੈ਼ਸ਼ੀਅਲ ਟਰਿੰਗਰ ਪੁਆਇੰਟਸ ਦੀ ਸਰਗਰਮੀ ਕਾਰਨ ਹੋਂਦ ਵਿਚ ਆਉਂਦਾ ਹੈ। ਗਰਦਨ, ਮੋਢੇ ਅਤੇ ਪਿੱਠ ਦੇ ਉਪਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਬਾਅ ਇਸਦੇ ਮੁੱਖ ਕਾਰਨ ਹਨ। ਇਹ ਇਕ ਅਜਿਹਾ ਘਟੀਆ ਚੱਕਰ ਹੈ ਜਿਸ ਕਾਰਨ ਸਿਰਦਰਦ ਗੰਭੀਰ ਸ਼ਕਲ ਅਖ਼ਤਿਆਰ ਕਰ ਜਾਂਦਾ ਹੈ।

ਦਰਦ ਦਾ ਚੱਕਰ:
ਇਹ ਦਰਦ ਥੋੜ੍ਹੇ ਵਕਫ਼ੇ ਦੇ ਵੀ ਹੋ ਸਕਦੇ ਹਨ ਅਤੇ ਲੰਮੀ ਮਿਆਦ ਦੇ ਵੀ ਹੋ ਸਕਦੇ ਹਨ। ਦਰਦ ਕੁਝ ਵਕਫ਼ੇ ਬਾਅਦ ਦੁਬਾਰਾ ਹੋਣੇ ਜਿਸਨੂੰ ਪੀਰੀਆਡਿਕ ਦਰਦ ਆਖਦੇ ਹਨ ਵੀ ਹੋ ਸਕਦੇ ਹਨ। ਇਹ ਮਹੀਨਿਆਂ, ਸਾਲਾਂ ਅਤੇ ਉਮਰ ਭਰ ਲਈ ਵੀ ਮਨੁੱਖ ਨੂੰ ਤੰਗ ਕਰ ਸਕਦੇ ਹਨ। ਜੇ ਬੱਚੇ ਨੂੰ ਸਿਰ ਦਰਦ ਹੋ ਜਾਵੇ ਤਾਂ ਉਸਦੇ ਮਾਂ ਬਾਪ ਜਾਂ ਅਧਿਆਪਕ ਇਸਦਾ ਕਾਰਨ ਬੱਚੇ ‘ਤੇ ਪੜ੍ਹਾਈ ਦਾ ਬੋਝ ਮੰਨਦੇ ਹਨ। ਬੱਚੇ ਦੀ ਜਿ਼ੰਦਗ਼ੀ ਦੇ ਸਭ ਤੋਂ ਮਹਤਵਪੂਰਣ ਲੋਕਾਂ ਵਲੋਂ ਇਸਦੇ ਮੂਲ ਕਾਰਨਾਂ ਨੂੰ ਬਹੁਤ ਹਲਕੇ ਢੰਗ ਨਾਲ ਅਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਇਸ ਗਲਤੀ ਕਾਰਨ ਹੀ ਇੱਕ ਮਾਸੂਮ ਬੱਚਾ ਦਰਦ ਦੇ ਇਕ ਅਜਿਹੇ ਚੱਕਰ ਵਿਚ ਫਸ ਜਾਂਦਾ ਹੈ ਜਿਸ ਕਾਰਨ ਉਸਨੂੰ ਜਿ਼ੰਦਗ਼ੀ ਵਿੱਚ ਅੰਗਹੀਣ ਬਣਕੇ ਰਹਿਣਾ ਪੈਂਦਾ ਹੈ ਕਿਉਂਕਿ ਉਹ ਪੜ੍ਹਾਈ ਤੇ ਆਪਣਾ ਧਿਆਨ ਨਹੀਂ ਲਗ ਸਕਦਾ। ਜੇ ਇਸ ਬੀਮਾਰੀ ਦਾ ਸਹੀ ਇਲਾਜ ਨਾ ਹੋਵੇ ਤਾਂ ਦਰਦ ਦਾ ਇਹ ਚੱਕਰ ਸਾਰੀ ਉਮਰ ਲਈ ਪਿੱਛਾ ਨਹੀਂ ਛੱਡਦਾ।

ਲੱਛਣ:
ਮਾਇਓਫੈ਼ਸ਼ੀਅਲ ਸਿਰਦਰਦ ਆਮ ਤੌਰ ‘ਤੇ ਸਿਰ ਦੇ ਸਾਰੇ ਹਿੱਸੇ ਵਿੱਚ ਹੋ ਸਕਦੇ ਹਨ। ਇਹ ਇਕ ਪਾਸੇ ਵੀ ਹੋ ਸਕਦੇ ਹਨ, ਵਿਚਕਾਰ ਵੀ ਅਤੇ ਪਿਛਲੇ ਪਾਸੇ ਵੀ। ਸਿਰ ਵਿੱਚ ਹੋਣ ਵਾਲਾ ਦਰਦ ਅਸਲ ਵਿਚ ਟਰਿਗਰ ਪੁਆਇੰਟਸ ਵਿੱਚ ਹੋਣ ਵਾਲੀ ਸਰਗਰਮੀ ਜਾਂ ਗਰਦਨ, ਪਿੱਠ ਦੇ ਉਪਰਲੇ ਹਿੱਸੇ ਵਿਚ ਹੋਣ ਵਾਲੇ ਮਾਸਪੇਸ਼ੀਆਂ ਦੇ ਤਣਾਅ ਕਾਰਨ ਹੁੰਦਾ ਹੈ। ਜਿਸ ਹਿੱਸੇ ਵਿੱਚ ਦਰਦ ਹੋ ਰਿਹਾ ਹੁੰਦਾ ਹੈ ਉਹ ਹੀ ਦਰਦ ਦਾ ਕੇਂਦਰ ਹੁੰਦਾ ਹੈ। ਹਰ ਮਾਸਪੇਸ਼ੀ ਦਾ ਆਪੋ ਆਪਣਾ ਦਰਦ ਪੈਟਰਨ ਹੁੰਦਾ ਹੈ।
ਇਸਦੇ ਆਮ ਲੱਛਣ ਹਨ ਗੱਲ੍ਹਾਂ ਵਿਚ ਦਰਦ, ਜਬਾੜੇ ਵਿੱਚ ਦਰਦ, ਦੰਦਾਂ ਵਿਚ ਦਰਦ, ਅੱਖਾਂ ਵਿਚ ਦਰਦ, ਅੱਖਾਂ ਦਾ ਲਾਲ ਹੋਣਾ, ਕੰਨਾਂ ਦੇ ਪਿਛਲੇ ਪਾਸੇ ਦਰਦ ਹੋਣਾ, ਨੱਕ ਬੰਦ ਹੋ ਜਾਣਾ, ਨੀਂਦ ਜਿਹੀ ਆਉਂਣੀ, ਅੱਖਾਂ ਦੀ ਨਜ਼ਰ ਵਿਚ ਕਮਜ਼ੋਰੀ ਹੋਣੀ, ਉਲਟੀਆਂ ਆਉਣੀਆਂ ਆਦਿ। ਜਬਾੜੇ ਖੋਲ੍ਹਣ ਵਿੱਚ ਪਰੇਸ਼ਾਨੀ ਹੋਣੀ। ਗਰਦਨ ਦੀਆਂ ਮਾਸਪੇਸ਼ੀਆਂ ਦੀ ਸਰਗਰਮੀ ਕਰਾਨ ਵੀ ਦਰਦ ਹੋ ਸਕਦੀ ਹੈ।

ਅਸਫ਼ਲਤਾ ਦੇ ਕਾਰਨ:
ਇਨ੍ਹਾਂ ਦਰਦਾਂ ਦਾ ਇਲਾਜ ਕਰਨ ਵਿਚ ਜੋ ਅਸਫ਼ਲਤਾ ਪੇਸ਼ ਆ ਰਹੀ ਹੈ ਉਹ ਮੈਡੀਕਲ ਪੇਸ਼ੇ ਦੇ ਲੋਕਾਂ ਲਈ ਇਕ ਚੁਣੌਤੀ ਵਜੋਂ ਉਭਰ ਰਹੇ ਹਨ। ਇਸਦੇ ਇਲਾਜ ਦੇ ਰਵਾਇਤੀ ਤਰੀਕੇ ਜਿਵੇਂ ਬਾਇਓਫੀਡਬੈਕ, ਐਕਿਓਪੰਕਚਰ, ਨਾਰਕੋਟਿਕ ਐਨੈਲਜਿਸਕ ਦਵਾਈਆਂ, ਐਂਟੀ ਮਾਈਗਰੇਸ਼ਨ ਦਵਾਈਆਂ, ਜਿਵੇਂ ਸਮਾਗਟਿਪਟਿੰਨ, ਐਸਪਰਿਨ ਅਤੇ ਐਸਪਰਿਨ ਵਰਗੀਆਂ ਹੋਰ ਚੀਜ਼ਾਂ, ਗ਼ੈਰ ਸਟੀਰੋਡੀਅਲ, ਐਂਟੀ ਇੰਮਫਲਾਮੇਟਰੀ ਦਵਾਈਆਂ ਆਦਿ ਵੀ ਇਸ ਦਰਦ ਨੂੰ ਠੀਕ ਕਰਨ ਵਿੱਚ ਸਫ਼ਲ ਨਹੀਂ ਹੋ ਸਕੀਆਂ। ਰਵਾਇਤੀ ਦਰਦ ਨਿਵਾਰਕ ਤਰੀਕਿਆਂ ਦੇ ਅਸਫ਼ਲ ਹੋਣ ਦੇ ਕਾਰਨ ਅਸਲ ਵਿਚ ਇਸ ਬਾਰੇ ਗਲਤ ਡਾਇਗਨੋਸਿਸ ਦਾ ਹੋਣਾ ਹੈ। ਮਾਇਓਫੈ਼ਸ਼ੀਅਲ ਸਿਰਦਰਦ ਨੂੰ ਮਾਈਗਰੇਨ ਸਮਝਣ ਦੀ ਪਰਵਿਰਤੀ ਕਾਰਨ ਹੀ ਇਹ ਮਰਜ਼ ਠੀਕ ਨਹੀਂ ਹੁੰਦੀ। ਸਿਰ ਦਰਦ ਬਾਰੇ ਘੱਟ ਜਾਣਕਾਰੀ ਰੱਖਣ ਵਾਲੇ ਫਿਜੀਸ਼ੀਅਲ ਵੀ ਇਸਦਾ ਇਕ ਗੰਭੀਰ ਕਾਰਨ ਹਨ। ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਵਲੋਂ ਆਪਣੀ ਮਾਈਗਰੇਨ ਵਿਰੋਧੀ ਦਵਾਈਆਂ ਵੇਚਣ ਲਈ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਨੇ ਵੀ ਮਾਇਓਫੈ਼ਸ਼ੀਅਲ ਸਿਰਦਰਦ ਬਾਰੇ ਆਮ ਲੋਕਾਂ ਵਿੱਚ ਗਲਤ ਸੋਝੀ ਪੈਦਾ ਕਰ ਦਿੱਤਾ ਹੈ ਜੋ ਸਮੱਸਿਆ ਨੂੰ ਘਟਾਉਣ ਦੀ ਥਾਂ ਵਧਾ ਹੀ ਰਹੀ ਹੈ।

ਇਲਾਜ:
ਮਾਇਓਫੈ਼ਸ਼ੀਅਲ ਸਿਰਦਰਦ ਤੋਂ ਰਾਹਤ ਹਾਸਲ ਕਰਨੀ ਉਨ੍ਹਾਂ ਲੋਕਾਂ ਲਈ ਇਕ ਚੁਣੌਤੀ ਹੈ ਜੋ ਲਗਾਤਾਰ ਇਸ ਬੀਮਾਰੀ ਤੋਂ ਪੀੜਤ ਹੁੰਦੇ ਆ ਰਹੇ ਹਨ। ਇਸ ਸਬੰਧੀ ਸਾਰੇ ਰਵਾਇਤੀ ਤਰੀਕਿਆਂ ਦੇ ਅਸਫ਼ਲ ਹੋਣ ਕਾਰਨ ਆਮ ਲੋਕਾਂ ਵਿਚ ਦਬਾਅ ਪੈਦਾ ਹੋ ਰਹੇ ਹਨ ਅਤੇ ਬਹੁਤੀ ਥਾਈਂ ਤਾਂ ਗੱਲ ਖੁਦਕਸ਼ੀ ਤੱਕ ਪਹੁੰਚ ਗਈ ਹੈ। ਪਰ ਅਜਿਹਾ ਕਰਨਾ ਨਹੀਂ ਚਾਹੀਦਾ ਕਿਉਂਕਿ ਮਾਇਓਫੈ਼ਸ਼ੀਅਲ ਸਿਰਦਰਦ ਦਾ ਵੀ ਇਲਾਜ ਸੰਭਵ ਹੈ।
ਇਸ ਗੰਭੀਰ ਬੀਮਾਰੀ ਦਾ ਇਲਾਜ ਇਸ ਬਾਰੇ ਸਹੀ ਮੁਲੰਕਣ ਕਰਨ ਅਤੇ ਬੀਮਾਰੀ ਦਾ ਸਹੀ ਕਾਰਨਾਂ ਨੂੰ ਜਾਣਨ ਵਿੱਚ ਪਿਆ ਹੈ। ਜੇ ਬੀਮਾਰੀ ਦੇ ਸਹੀ ਲੱਛਣਾਂ ਦੀ ਪਹਿਚਾਣ ਹੋ ਜਾਵੇ ਤਾਂ ਫਿਰ ਮੈਡੀਕਲ ਖੇਤਰ ਦੇ ਲੋਕ ਇਸਦੇ ਇਲਾਜ ਬਾਰੇ ਆਪਣੀ ਯੋਜਨਾਬੰਦੀ ਕਰ ਸਕਦੇ ਹਨ। ਇਸਦੇ ਇਲਾਜ ਦੀਆਂ ਕਈ ਕਿਸਮਾਂ ਹਨ। ਇਲਾਜ ਦੀ ਸਭ ਤੋਂ ਮਹੱਤਵਪੂਰਨ ਕਿਸਮ ਟਰਿਗਰ ਪੁਆਇੰਟਸ ਤੇ ਇੰਜੈਕਸ਼ਨ ਦੇਣੇ ਹਨ।
ਇਸਦੇ ਨਾਲ ਨਾਲ ਹੀ ਮਾਸਪੇਸ਼ੀਆਂ ਦੀ ਕਸਰਤ ਵੀ ਦਰਦ ਨੂੰ ਨਿਵਾਰਨ ਵਿੱਚ ਸਹਾਈ ਹੁੰਦੀ ਹੈ। ਇਸਦੇ ਨਾਲ ਹੀ ਦਰਦ ਨਿਵਾਰਕ ਦਵਾਈਆਂ ਵੀ ਇਸ ਬੀਮਾਰੀ ਦੇ ਇਲਾਜ ਲਈ ਸਹਾਈ ਹੋ ਸਕਦੀਆਂ ਹਨ। ਇਸ ਬੀਮਾਰੀ ਦੇ ਇਲਾਜ ਲਈ ਡਾਕਟਰ ਦੇ ਨਾਲ ਨਾਲ ਮਰੀਜ ਦਾ ਸਹਿਯੋਗ ਅਤੇ ਦਰਸਾਏ ਇਲਾਜ ਦੀਆਂ ਸਾਰੀਆਂ ਮਦਾਂ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਉਣਾ ਵੀ ਕਾਫ਼ੀ ਜ਼ਰੂਰੀ ਹੈ।
ਇਲਾਜ ਦੇ ਨਾਲ ਹੀ ਦਰਦ ਦੇ ਮਾਹਿਰ ਕੁਝ ਅਜਿਹੇ ਕਦਮ ਦੱਸਦੇ ਹਨ ਜੋ ਦਰਦ ਦਾ ਕਾਰਨ ਬਣਦੇ ਹਨ ਅਤੇ ਪਹਿਲੇ ਪੜਾਅ ਤੇ ਹੀ ਇਸਨੂੰ ਖ਼ਤਮ ਕਰਨ ਲਈ ਸਹਾਈ ਹੁੰਦੇ ਹਨ। ਇਸਦੀ ਇਕ ਉਦਾਹਰਣ ਮਰੀਜ਼ ਦੀਆਂ ਲੱਤਾਂ ਦੀ ਲੰਬਾਈ ਨੂੰ ਠੀਕ ਕਰਨ ਹੈ। ਐਰੋਗੋਨੋਮਿਕਸ ਵੀ ਇਸ ਦਰਦ ਨੂੰ ਘਟਾਉਣ ਵਿਚ ਸਹਾਈ ਹੁੰਦੇ ਹਨ। ਉਦਾਹਰਣ ਵਜੋਂ ਜਿਹੜਾ ਵਿਅਕਤੀ ਸਾਰਾ ਦਿਨ ਕੰਪਿਊਟਰ ਦੇ ਸਾਹਮਣੇ ਬੈਠਾ ਰਹਿੰਦਾ ਹੈ ਨੂੰ ਰਾਤ ਨੂੰ ਸੋਣ ਵੇਲੇ ਖਾਸ ਡੀਜ਼ਾਈਨ ਕੀਤਾ ਹੋਇਆ ਸਿਰਹਾਣਾ ਵਰਤਣਾ ਚਾਹੀਦਾ ਹੈ।
ਅਸੀਂ ਵੇਖਿਆ ਹੈ ਕਿ ਸਿਰਦਰਦ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਵੀ ਇਸਦੇ ਮਰੀਜ ਦਰਦ ਦੇ ਘਟੀਆ ਕਿਸਮ ਦੇ ਚੱਕਰ ਵਿਚ ਫਸ ਜਾਂਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕੁਆਲੀਫਾਈਡ ਦਰਦ ਮਾਹਿਰ ਦੀ ਸਲਾਹ ਹੀ ਲੈਣੀ ਚਾਹੀਦੀ ਹੈ ਤਾਂ ਕਿ ਜਿ਼ੰਦਗ਼ੀ ਵਿੱਚ ਸੁੱਖ ਮਾਣਿਆਂ ਜਾ ਸਕੇ।
ਹੋਰ ਜਾਣਕਾਰੀ ਲਈ ਵੇਖੋ: www.PainSpecialist.com

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>