ਪੰਜਾਬ ਸਰਕਾਰ ਵਿਆਹਾਂ ਵਿਚ ਸਗਨ ਦੇਣ ਦੀ ਥਾਂ ਸਗਨ ਲੈਣ ਲਗੀ

ਚੰਡੀਗੜ੍ਹ- ਅਜਕਲ੍ਹ ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਲਈ ਵਿਆਹਾਂ ਤੇ ਕੀਤੇ ਜਾਣ ਵਾਲੇ ਖਰਚੇ ਪਹਿਲਾਂ ਹੀ ਆਮ ਆਦਮੀ ਦਾ ਚੰਡ ਕਢ ਰਹੇ ਹਨ। ਹੁਣ ਰਹਿੰਦੀ ਖੂੰਹਦੀ ਕਸਰ ਪੰਜਾਬ ਸਰਕਾਰ ਵਿਆਹ ਵਿਚ ਦਿਤੀ ਜਾਣ ਵਾਲੀ ਰੋਟੀ ਤੇ ਵੀ ਟੈਕਸ ਲਾ ਕੇ ਪੂਰੀ ਕਰ ਰਹੀ ਹੈ। ਪੰਜਾਬ ਸਰਕਾਰ ਨੇ ਮੈਰਿਜ ਪੈਲਿਸਾਂ ਅਤੇ ਬੈਂਕਵਿਟ ਹਾਲਾਂ ਅਤੇ ਹੋਰ ਸਥਾਨਾਂ ਤੇ ਆਮ ਲੋਕਾਂ ਦੁਆਰਾ ਅਯੋਜਿਤ ਪਾਰਟੀਆਂ ਵਿਚ ਪਰੋਸੇ ਜਾਣ ਵਾਲੇ ਪਕਵਾਨਾਂ ਅਤੇ ਹੋਰ ਖਰਚਿਆਂ ਦਾ ਪੂਰਾ ਪੂਰਾ ਹਿਸਾਬ ਰੱਖਣਾ ਹੋਵੇਗਾ ਅਤੇ ਉਸ ਉਤੇ ਬਣਦਾ ਟੈਕਸ ਵੀ ਦੇਣਾ ਹੋਵੇਗਾ।

ਬੈਂਕਵਿਟ ਹਾਲਾਂ ਅਤੇ ਮੈਰਿਜ ਪੈਲਿਸਾਂ ਵਿਚ ਹੋਣ ਵਾਲੇ  ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਤੇ ਹੋਣ ਵਾਲੇ ਖਰਚਿਆਂ ਦਾ ਹਿਸਾਬ ਇਨ੍ਹਾਂ ਹਾਲਾਂ ਦੇ ਮਾਲਕਾਂ ਅਤੇ ਸਮਾਗਮ ਕਰਵਾਉਣ ਵਾਲਿਆਂ ਨੂੰ ਰੱਖਣਾ ਹੋਵੇਗਾ। ਜੇ ਤਿਆਰ ਕੀਤਾ ਹੋਇਆ  ਖਾਣਾ ਦਿਤਾ ਜਾਂਦਾ ਹੈ ਤਾਂ ਵੀ ਅਤੇ ਜੇ ਕਚਾ ਰਾਸ਼ਨ ਲਿਆ ਕੇ ਖਾਣਾ ਤਿਆਰ ਕੀਤਾ ਜਾਂਦਾ ਹੈ ਤਦ ਵੀ ਸਾਰੀਆਂ ਰਸੀਦਾਂ ਸੰਭਾਲ ਕੇ ਰੱਖਣੀਆਂ ਹੋਣਗੀਆਂ। ਇਨ੍ਹਾਂ ਪਾਰਟੀਆਂ ਅਤੇ ਵਿਆਹਾਂ ਵਿਚ ਦਿਤੀ ਜਾਣ ਵਾਲੀ ਸ਼ਰਾਬ ਲਈ ਵੀ ਹੁਣ ਲਾਈਸੈਂਸ ਲੈਣਾ ਹੋਵੇਗਾ ਅਤੇ ਇਹ ਲਾਈਸੈਂਸ ਵੀ ਸਮਾਗਮ ਕਰਨ ਵਾਲੇ ਨੂੰ ਹੀ ਲੈਣਾ ਪਵੇਗਾ। ਇਹ ਪਰਮਿਟ ਇਲਾਕੇ ਦੇ ਸਬੰਧਤ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਤੋਂ ਲੈਣਾ ਪਵੇਗਾ। ਜਿਸ ਮੈਰਿਜ ਪੈਲਸ ਜਾਂ ਬੈਂਕਵਿਟ ਹਾਲ ਵਿਚ ਪਾਰਟੀ ਦਾ ਅਯੋਜਨ ਕਰਨਾ ਹੈ ਉਸ ਕੋਲ ਖਾਸ ਮੌਕਿਆਂ ਤੇ ਸ਼ਰਾਬ ਸਰਵ ਕਰਨ ਦਾ ਪਰਮਿਟ ਹੋਣਾ ਚਾਹੀਦਾ ਹੈ। ਜਿਹੜੀ ਸ਼ਰਾਬ ਦਿਤੀ ਜਾਣੀ ਹੈ, ਉਹ ਪੰਜਾਬ ਸਰਕਾਰ ਦੇ ਠੇਕਿਆਂ ਤੋਂ ਖ੍ਰੀਦੀ ਗਈ ਹੋਵੇ। ਚੰਡੀਗੜ੍ਹ ਜਾਂ ਨਾਲ ਲਗਦੇ ਹੋਰ ਸ਼ਹਿਰਾਂ ਤੋਂ ਜਿਥੇ ਸਸਤੀ ਸ਼ਰਾਬ ਮਿਲਦੀ ਹੈ। ਉਨ੍ਹਾਂ ਤੋਂ ਸ਼ਰਾਬ ਖ੍ਰੀਦਣ ਵਾਲਿਆਂ ਤੇ ਪੰਜਾਬ ਆਬਕਾਰੀ ਨੀਤੀ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਆਰਮੀ ਦੀ ਕੈਨਟੀਨ ਤੋਂ ਖ੍ਰੀਦੀ ਗਈ ਸ਼ਰਾਬ ਵੀ ਨਹੀ ਵਰਤਾ ਸਕਦੇ। ਪੈਲਸਾਂ ਵਾਲਿਆਂ ਨੂੰ  ਵੀ ਇਹ ਨਿਰਦੇਸ਼ ਦਿਤੇ ਗਏ ਹਨ ਕਿ ਉਹ ਪਬੰਦੀ ਸ਼ੁਦਾ ਸ਼ਰਾਬ ਆਪਣੇ ਹਾਲਾਂ ਦੇ ਏਰੀਏ ਵਿਚ ਨਾਂ ਵਰਤਣ ਦੇਣ।

This entry was posted in ਪੰਜਾਬ, ਮੁਖੱ ਖ਼ਬਰਾਂ.

2 Responses to ਪੰਜਾਬ ਸਰਕਾਰ ਵਿਆਹਾਂ ਵਿਚ ਸਗਨ ਦੇਣ ਦੀ ਥਾਂ ਸਗਨ ਲੈਣ ਲਗੀ

  1. Gurmit Singh says:

    This is a good step. This should reduce un-necessary expenses.

  2. Pal Singh says:

    This is a horrible decision, this will just mean that the middle/lower class Punjabis will have to pay even more bribes to corrupt gov’t officials. As always it is just another way for the “Badal Mafia” to steal money from the average Punjabi. Punjabis will continue to waste money on weddings as long as everyone else they know does it, no matter how expensive it becomes. One of the biggest reasons Punjabi’s are killing their daughters is because of marriage expenses, so this just might mean even more people killing their girls or aborting girls.

Leave a Reply to Gurmit Singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>