ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ

ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ

ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ

ਹਮਬਰਗ -ਪਾਰਟੀ ਪ੍ਰਧਾਂਨ ਰੇਸ਼ਮ ਭਰੋਲੀ ਦੀ ਪ੍ਰਧਾਂਨਗੀ ਹੇਠ ਕਾਂਗਰਸ ਵਰਕਰਾਂ ਦੀ ਇਕੱਤਰਤਾ ਰਿਸਟੋਰੈਟ ਅਮੀਰੋਸ ਵਿੱਚ ਹੋਈ। ਜਿਥੇ ਉਹਨਾਂ ਵਲੋਂ ਪਾਰਟੀ ਦੇ ਅਹੁਦੇਦਾਰਾਂ ਨੂੰ ਨਾਮਜਦ  ਕੀਤਾ ਗਿਆ। ਮੀਤ ਪ੍ਰਧਾਨ ਸ੍ਰੀ ਸੁਭਾਸ਼ ਜੈਨ, ਜਨਰਲ ਸੈਕਟਰੀ ਸੁਖਜਿੰਦਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਤਾਰੀ ਨੂੰ ਖਜ਼ਾਨਚੀ ਥਾਪਿਆ ਗਿਆ। ਪ੍ਰਧਾਂਨ ਵੱਲੋ ਇਹਨਾਂ ਨੂੰ ਹਾਰ ਪਾ ਕੇ ਸਨਮਾਨਿਆ ਗਿਆ। ਪ੍ਰਧਾਨ ਸਾਹਿਬ ਵੱਲੋ ਗਿਆਰਾਂ ਮੈਬਰੀ ਐਗਜਿਕਟਵ ਕਮੇਟੀ ਦਾ ਵੀ ਐਲਾਨ ਕੀਤਾ ਗਿਆ। ਜਿਸ ਵਿੱਚ ਰਣਜੀਤ ਸਿੰਘ ਪਾਬਲਾ, ਦਿਲਬਾਗ ਬੰਗਾ, ਸੁਖਵਿੰਦਰ ਸਿੰਘ ਵਿਰਕ, ਮਾਈ ਲਾਲ, ਰਾਜਿੰਦਰ ਪ੍ਰਸਾਦ ਰੱਤੂ, ਜਸਪਾਲ ਸਿੰਘ, ਜਗਤਾਰ ਸਿੰਘ ਸੰਧੂ, ਅਸਵਨੀ ਕੁਮਾਰ, ਹਰਜਿੰਦਰ ਸਿੰਘ ਮੰਗਾ, ਫਜਲ ਅਹਿਮਦ (ਵਕੀਲ) ਤੇ ਅਮਰੀਕ ਸਿੰਘ ਮੀਕਾ ਨੂੰ ਸਾਮਲ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ੳਪਰੋਕਤ ਮੈਬਰਾਂ ਤੋ ਇਲਾਵਾ ਸੁਖਦੇਵ ਸਿੰਘ ਚਾਹਲ,ਜਸਵੀਰ ਸਿੰਘ ਗਰੇਵਾਲ, ਪਰਜੀਤ ਸਿੰਘ ਹੋਠੀ ,ਰਾਜਿੰਦਰ ਕੁਮਾਰ ਤੇ ਸੁਚਾ ਰਾਮ ਵੀ ਹਾਜਰ ਸਨ।

ਇੰਡੀਅਨ ਓਵਰਸੀਜ ਕਾਂਗਰਸ ਹਮਬਰਗ ਵੱਲੋਂ ਬੰਬਈ ਸ਼ਹਿਰ ਵਿਖੇ ਅੱਤਵਾਦੀਆਂ ਵੱਲੋ ਪੁਲੀਸ ਅਫਸਰ, ਪੁਲੀਸ ਮੁਲਾਜਮਾਂ, ਵਿਦੇਸੀ ਨਾਗਰਿਕਾਂ ਅਤੇ ਬੇਦੋਸੇ ਲੋਕਾਂ ਦੇ ਕੀਤੇ ਗਏ ਮਨੁੱਖੀ ਘਾਣ ਦੀ ਪੁਰ ਜੋਰ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ। ਨਿੰਦਾ ਕਰਨ ਵਾਲਿਆਂ ਵਿੱਚ ਪ੍ਰਧਾਂਨ ਰੇਸ਼ਮ ਭਰੋਲੀ , ਮੀਤ ਪ੍ਰਧਾਂਨ ਸੁਭਾਸ ਜੈਨ, ਜਨਰਲ ਸਕੱਤਰ ਸੁਖਜਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਚਾਹਲ, ਹਰਜਿੰਦਰ ਸਿੰਘ ਮੰਗਾ, ਅਵਤਾਰ ਸਿੰਘ ਤਾਰੀ, ਸੁਖਵਿੰਦਰ ਸਿੰਘ ਵਿਰਕ ਤੇ ਰਾਜਿੰਦਰ ਕੁਮਾਰ ਰੱਤੂ ਨੇ ਭਾਰਤ ਸਰਕਾਰ ਨੂੰ ਪੁਰ ਜੋਰ ਸਬਦਾਂ ਵਿੱਚ ਅਪੀਲ ਕੀਤੀ ਕਿ ਇਸ ਤਰਾਂ ਦੇ ਮਨੁਖਤਾ ਦਾ ਘਾਣ ਕਰਨ ਵਾਲੇ ਗਲਤ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ । ਤਾਂ ਜੋ ਅੱਗੇ ਤੋਂ ਅਜਿਹੇ ਗਲਤ ਅਨਸਰ ਮਨੁੱਖਤਾ ਦਾ ਘਾਣ ਨਾ ਕਰ ਸਕਣ। ਇਹਨਾਂ ਵੱਲੋ ਇਸ ਅਨਮਨੁੱਖੀ ਕੀਤੇ ਗਏ ਜਬਰ ਦੇ ਵਿੱਚ ਹੋਏ ਜਖਮੀਆਂ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹੋਇਆਂ ਸਰਕਾਰ ਨੂੰ ਅਪੀਲ ਕੀਤੀ ਕਿ ਮਰਨ ਵਾਲਿਆਂ ਤੇ ਜ਼ਖਮੀ ਹੋਏ ਲੋਕਾਂ ਦੇ ਪ੍ਰਵਾਰਾਂ ਦੀ ਆਰਥਿਕ ਮੱਦਦ ਕੀਤੀ ਜਾਵੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>