ਗ਼ਜ਼ਲ

ਆਪਣਿਆਂ ਨੇ ਵੀ ਜਦੋਂ, ਆਪਣਾ ਬਣਾਇਆ ਨਾਂ ।
ਸਾਡੇ ਲਈ ਰਿਹਾ ਫਿਰ ,ਕੋਈ ਵੀ ਪਰਾਇਆ ਨਾਂ ।

ਰੋ-ਰੋ ਕੇ ਹੋ ਗਏ ਅਸੀਂ, ਜਿੰਨਾਂ ਪਿੱਛੇ ਕਮਲੇ,
ਸੁਣਿਆ ਹੈ ਉਹਨਾਂ ਹੰਝੂ, ਇੱਕ ਵੀ ਵਹਾਇਆ ਨਾ ।

ਹੌਲਾ ਦਿਲ ਕੀਤਾ ਜੀਹਨੇ, ਪਾਕੇ ਖ਼ਤ ਆਖਰੀ,
ਲਿਖਿਆ ਸੀ ਮੈਂ ਵੀ ਉਹਨੂੰ, ਪਰ ਕਦੇ ਪਾਇਆ ਨਾਂ ।

ਯਾਦ ਨਾਂ ਦੁਆਵੇ ਤੇਰੀ, ਆ ਕੇ ਕੋਈ ਤਿਤਲੀ ,
ਫੁੱਲ ਰੱਖਾਂ ਕਾਗ਼ਜ਼ੀ ਮੈਂ, ਮਰੂਆ ਉਗਾਇਆ ਨਾਂ,

ਰੁੱਤਾਂ ਦੇ ਮਿਲਾਪ ਬਣੇ, ਉਹਨਾਂ ਲਈ ਹਾਦਸੇ,
ਪੌਣਾਂ ਦਾ ਲਿਬਾਸ ਜਿੰਨਾਂ ,ਰੁੱਖਾਂ ਨੇ ਹੰਢਾਇਆ ਨਾਂ ।

ਹੋ ਸਕਦੈ ਉਹ ਮਿਲੇ, ਫੇਰ ਕਿਸੇ ਮੋੜ ‘ਤੇ,
ਏਸੇ ਲਈ ਮੈਂ ਜਿੰ਼ਦਗੀ ਦਾ, ਰਾਸਤਾ ਮੁਕਾਇਆ ਨਾਂ ।

ਸੱਜਣਾਂ ਨੂੰ ਬੱਸ  ਓਹੀ ,ਸੜਕਾਂ ਪਿਆਰੀਆਂ,
ਜਿੰਨਾਂ ਉੱਤੇ ਘਰ ਕਦੇ “ਸ਼ੇਖਰ” ਦਾ ਆਇਆ ਨਾਂ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>