ਗ਼ਜ਼ਲ

ਫੁੱਲ ਜਿਹੀ ਮਹਿਕ ਲੈ ਕੇ ਕੱਲ ਮਿਲੀ ਉਹ ਹਵਾ ਬਣਕੇ ।
ਕੈਦ  ਮੈਨੂੰ  ਕਰ ਗਈ  ਤੁਰ  ਗਈ ਉਹ  ਸਜਾ  ਬਣਕੇ ।

ਜੁਲਫਾਂ ਦੀ ਘਟਾ  ਥੱਲੇ  ਨੈਣਾਂ  ਦੀ  ਬਿਜਲੀ  ਚਮਕੀ ,
ਦੌਰ ਵਧਾ ਗਈ ਖੂਨ ਦਾ  ਤੱਕਣੀ ਉਹਦੀ ਨਸਾ ਬਣਕੇ ।

ਲਫ਼ਜ  ਉਹਦੇ  ਖੰਜਰ  ਬਣ  ਖੁਭੇ  ਮੇਰੇ ਸ਼ੀਨੇ  ਵਿੱਚ ,
ਦਿੱਲ ਦੀ ਜਦੋ  ਗੱਲ ਆਖੀ ਉਸਨੇ ਮੇਰੀ ਭੁਜਾ ਬਣਕੇ ।

ਮਿਲਣ ਕਰਕੇ ਰਿਸਣ ਲੱਗੇ ਜ਼ਖਮ ਅੱਲੇ ਬਣ ਨਸੂਰ ,
ਮਿਲਦੀ ਜੇ ਪਹਿਲਾਂ ਕਦੇ ਤਾਂ ਉਹ ਮਿਲਦੀ ਦਵਾ ਬਣਕੇ ।

ਖੁਸ਼ਬੂ ਉਸ ਦੇ ਬਦਨ ਦੀ ਜਦ ਮਿਲੀ ਮੇਰੇ ਸ਼ਾਹਾ ਵਿੱਚ ,
ਭਾਰੂ ਦਿੱਲ ਤੇ ਸੋਚ ਹੋ ਗਈ ਤੁਰ ਗਈ ਹਾਦਸਾ ਬਣਕੇ ।

ਇਹ ਵਕਤ ਦੀ ਸਾਜਸ ਸੀ ਨਾ ਕਿ ਮੇਰਾ ਆਪਣਾ ਕਸੂਰ ,
ਉਤਰ ਨਾ ਮੈ  ਦੇ  ਸਕਿਆ  ਤੈਨੂੰ  ਤੇਰੀ  ਰਜਾ  ਬਣਕੇ ।

ਜਾਪਦਾ  ਹੈ  ਐ “ਸਿੱਧੂ ” ਤੂੰ  ਜਿੰਦਗੀ  ਭਰ  ਝੂਰੇਗਾ ,
ਜਿੰਦਗੀ ਵਿੱਚ ਹੈ ਆਈ ਉਹ  ਖੁਸ਼ੀ ਦੀ ਥਾਂ ਕਜਾ ਬਣਕੇ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>