ਨਾਂਦੇੜ ਤੋਂ ਚਪੜ-ਚਿੜੀ ਤੀਕ ਦੇ ਰਸਤੇ ’ਤੇ ਸ਼੍ਰੋਮਣੀ ਕਮੇਟੀ ਜਾਗ੍ਰਤੀ ਮਾਰਚ ਆਯੋਜਿਤ ਕਰੇਗੀ- ਜਥੇ. ਅਵਤਾਰ ਸਿੰਘ

ਦੇਗਸਰ ਕਟਾਣਾ/ਦੋਰਾਹਾ: ਮੁਗਲ ਸਾਮਰਾਜ ਦੇ ਖਿਲਾਫ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ’ਚ  ਚਪੜ-ਚਿੜੀ ਦੇ ਮੈਦਾਨ ’ਚ ਹੋਈ ਸ਼ਾਨਦਾਰ ਫ਼ਤਹਿ ਦੀ ਤੀਜੀ ਸ਼ਤਾਬਦੀ 2010 ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਬੜੀ ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ, ਚਪੜ-ਚਿੜੀ ਵਿਖੇ ਅਤੇ ਮੁਖਲਸਗੜ੍ਹ ਵਿਖੇ ਸ਼ਾਨਦਾਰ ਯਾਦਗਾਰਾਂ ਬਣਾਈਆਂ ਜਾਣਗੀਆਂ, ਅਤੇ ਨਾਂਦੇੜ ਤੋਂ ਚਪੜ-ਚਿੜੀ ਤੀਕ ਦੇ ਰੂਟ ’ਤੇ ਜਾਗਰਤੀ ਮਾਰਚ ਆਯੋਜਿਤ ਕੀਤਾ ਜਾਵੇਗਾ। ਦਸਤਾਰ ਦੇ ਕੇਸ ਦੇ ਸਬੰਧ ਵਿਚ ਯੂਨਾਈਟਿਡ ਸਿੱਖਸ ਨਿਊਯਾਰਕ ਨੂੰ 5 ਲੱਖ ਰੁਪਏ ਦੀ ਸਹਾਇਤਾ ਅਤੇ ਸ. ਜਗਤਾਰ ਸਿੰਘ ਭੱਟੀ (ਕਨੇਡਾ) ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ 6ਵੀਂ ਤੇ 10ਵੀਂ ਦੇਗਸਰ ਕਟਾਣਾ ਸਾਹਿਬ ਦੇ ਇਕੱਤਰਤਾ ਹਾਲ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਇਕ ਪ੍ਰੈਸ ਰਲੀਜ਼ ’ਚ ਕੀਤਾ।

ਉਨ੍ਹਾਂ ਕਿਹਾ ਕਿ ਇਹ ਜਾਗ੍ਰਤੀ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਖ਼ਾਲਸਾ ਪੰਥ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਯਾਦ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡਾ ਉਪਰਾਲਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ’ਚ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਨੂੰ ਨਵੀਆਂ ਪੁਸਤਕਾਂ ਖਰੀਦ ਕਰਨ,  ਫਿਜੀਕਸ ਲੈਬੋਰਟਰੀ  ਬਨਾਉਣ ਅਤੇ ਕੰਪਿਊਟਰ ਆਦਿ ਖਰੀਦ ਕਰਨ ਲਈ ਢਾਈ ਲੱਖ ਰੁਪਏ ਦੀ ਸਹਾਇਤਾ, ‘ਯੁਨਾਈਟਿਡ ਸਿੱਖਸ’ ਨਿਊਯਾਰਕ (ਅਮਰੀਕਾ) ਨਾਮ ਦੀ ਸੰਸਥਾ ਵਲੋਂ ਫਰਾਂਸ ਅਤੇ ਬੈਲਜੀਆ ਵਿਚ “ਰਾਈਟ ਟੂ ਟ੍ਰਬਨ” ਕੇਸ ਲਈ ਕੀਤੇ ਖਰਚਾਂ ’ਚ ਸਹਾਇਤਾ ਵਜੋਂ 5 ਲੱਖ ਰੁਪਏ ਦੇਣ, ਪੰਜਾਬ ਐਗਰੀ-ਕੈਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਬੇਟੇ ਸ. ਰਣਜੀਤ ਸਿੰਘ ਕੁਕੀ ਜਿਸ ਨੇ ਸਿੱਖ ਸੰਗਰਸ਼ ਦੋਰਾਨ ਲੰਮਾ ਸਮਾਂ ਜ਼ੇਲ੍ਹ ਕੱਟੀ ਹੈ, ਨੂੰ 5 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਨੇਡਾ ਦੇ ਸ. ਜਗਤਾਰ ਸਿੰਘ ਭਟੀ ਜਿਨ੍ਹਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਲਈ ਕਨੇਡਾ ਸਰਕਾਰ ਵਲੋਂ ‘ਂੋਬਲੲ ਫੲੳਚੲ’ ਫਰਜ਼ਿੲ ਮਿਲਿਆ ਹੈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸਨਮਾਨਤ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਪੰਜਾਬ ਵਿਚ ਖੋਲੇ 9 ਸਕੂਲਾਂ ਦੀ ਸੀ.ਬੀ.ਐਸ.ਈ. ਦੀ ਐਫੀਲੀਏਸ਼ਨ ਲੈਣ ਲਈ ਲਾਇਬ੍ਰੇਰੀ ਲਈ ਪੁਸਤਕਾਂ, ਕੰਪਿਊਟਰ ਹੋਰ ਲੋੜੀਂਦਾ ਸਮਾਨ ਆਦਿ ਖਰੀਦ ਕਰਨ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਫੰਡਾਂ ਚੋਂ ਸਹਾਇਤਾ 50 ਲੱਖ ਰੁਪਏ ਉਚੇਚੀ ਸਹਾਇਤਾ ਦੇਣ, ਜੀਰਕਪੁਰ ਵਿਖੇ, ਖੋਹਲੇ ਜਾ ਰਹੇ ‘ਬਾਬਾ ਅਜੀਤ ਸਿੰਘ ਬਹੁਤਕਨੀਕੀ ਕਾਲਜ’ ਦਾ ਨਾਮ ਬਦਲ ਕੇ  ਦਸਮੇਸ਼ ਇੰਸਟੀਚਿਊਟ ਆਫ ਹਾਇਰ ਐਜ਼ੂਕੇਸ਼ਨ ਰੱਖਣ ਆਦਿ ਦੇ ਫੈਸਲਿਆਂ ਨੂੰ ਪ੍ਰਵਾਨਗੀ  ਦਿੱਤੀ ਗਈ ਹੈ। ਭਦੌੜ  ਅਤੇ ਫਫੜੇ ਭਾਈਕੇ ਵਿਖੇ ਦੋ ਨਵੇਂ ਕਾਲਜ ਖੋਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਸਾਬਤ ਸੂਰਤ ਰੈਸਲਰ ਸ. ਪੁਸ਼ਪਿੰਦਰ ਸਿੰਘ, ਪੰਜਾਬ ਵਿਚੋਂ ਮੈਟ੍ਰਿਕ ਚੋਂ ਤੀਜੇ ਨੰਬਰ ’ਤੇ ਆਉਣ ਵਾਲੀ ਜਨਦੀਪ ਕੌਰ ਅਤੇ ਟੈਨਿਸ ਖਿਡਾਰੀ ਸ. ਪ੍ਰਮਬੀਰ ਸਿੰਘ ਨੂੰ ਕਰਮਵਾਰ ਇਕ ਲੱਖ ਰੁਪਏ ਅਤੇ 51-51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤੇ ਜਾਣ ਦਾ ਵੀ ਫੈਸਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸ. ਜਗਦੀਸ਼ ਸਿੰਘ ਝੀਡਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ  ਦੇ 300 ਸਾਲ ਗੁਰਤਾ-ਗੱਦੀ ਨੂੰ ਸਮਰਪਿਤ ਸ਼ੁਕਰਾਨਾ  ਯਾਤਰਾ ਲਈ ਮੰਗ ਕੀਤੀ 20 ਲੱਖ ਦੀ ਸਹਾਇਤਾ ਸਬੰਧੀ ਫੈਸਲਾ ਕੀਤਾ ਹੈ ਕਿ ਜੇ ਸ. ਝੀਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਹੇਠ ਸਮਾਗਮ ਕਰਨਾ ਚਾਹੁੰਦੇ ਹਨ ਤਾਂ ਇਹ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਥਲੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।

ਅੱਜ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਅੰਤਿੰ੍ਰਗ ਮੈਂਬਰਾਨ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਸੂਬਾ ਸਿੰਘ ਡੱਬਵਾਲਾ, ਸ. ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ, ਸ. ਸੁਖਵਿੰਦਰ ਸਿੰਘ ਝਬਾਲ, ਸ. ਨਿਰਮੈਲ ਸਿੰਘ ਜੌਲਾ ਕਲਾਂ, ਸ. ਬਲਦੇਵ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਮੋਹਣ ਸਿੰਘ ਬੰਗੀ, ਸ. ਕਰਨੈਲ ਸਿੰਘ ਪੰਜੋਲੀ, ਬੀਬੀ ਭਜਨ ਕੌਰ ਡੋਗਰਾਂਵਾਲਾ, ਸਕੱਤਰ ਸ. ਦਲਮੇਘ ਸਿੰਘ, ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਰੂਪ ਸਿੰਘ, ਸ. ਸਤਬੀਰ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਨਿਜੀ ਸਹਾਇਕ ਪ੍ਰਧਾਨ ਸਾਹਿਬ ਸ. ਪ੍ਰਮਜੀਤ ਸਿੰਘ, ਸੈਕਸ਼ਨ 87 ਦੇ ਇੰਚਾਰਜ ਸ. ਰਘਬੀਰ ਸਿੰਘ, ਅਮਲਾ ਵਿਭਾਗ ਦੇ ਇੰਚਾਰਜ ਸ. ਜਸਵਿੰਦਰ ਸਿੰਘ, ਟ੍ਰਸਟ ਵਿਭਾਗ ਦੇ ਸਹਾ: ਸੁਪਰਵਾਈਜ਼ਰ ਸ. ਗੁਰਦਿਆਲ ਸਿੰਘ, ਸ. ਮਨਜੀਤ ਸਿੰਘ, ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਦੇ ਮੈਨੇਜਰ ਸ. ਸੁਖਵਿੰਦਰ ਸਿੰਘ (ਗਰੇਵਾਲ), ਗੁਰਦੁਆਰਾ ਚਰਨ ਕੰਵਲ ਮਾਛੀਵਾੜਾ ਦੇ ਮੈਨੇਜਰ ਸ. ਗੁਰਮੀਤ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਗੁਰਦੇਵ ਸਿੰਘ ਉਬੋਕੇ, ਸੁਪਰਵਾਈਜ਼ਰ ਸ. ਕਰਮਬੀਰ ਸਿੰਘ, ਸਹਾਇਕ ਸੁਪਰਵਾਈਜ਼ਰ ਸ. ਪ੍ਰਮਦੀਪ ਸਿੰਘ ਖਟੜਾ, ਸ. ਗੁਰਚਰਨ ਸਿੰਘ ਤੇ ਸ. ਹਰਜਿੰਦਰ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>