ਮਨਮੋਹਨ ਸਿੰਘ ਲਾਈਸੰਸ ਬਣਵਾਉਣ ਖੁਦ ਗਏ

ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਖੁਦ ਹੀ ਆਰਟੀਓ ਦਫਤਰ ਪਹੁੰਚ ਗਏ। ਉਹ ਆਪਣਾ ਡਰਾਈਵਿੰਗ ਲਾਈਸੰਸ ਰੀਨਿਊ ਕਰਵਾਉਣ ਗਏ ਸਨ। ਮਨਮੋਹਨ ਸਿੰਘ ਨੇ ਸਾਦਗੀ ਦੀ ਇਹ ਮਿਸਾਲ ਪੇਸ਼ ਕਰਕੇ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਇਆ ਹੈ ਜੋ ਆਪਣੇ ਅਹੁਦੇ ਨੂੰ ਜਿੰਮੇਵਾਰੀ ਨਹੀ ਸਿਰਫ ਰੁਤਬਾ ਸਮਝਦੇ ਹਨ। ਐਤਵਾਰ ਸਵੇਰੇ ਪ੍ਰਧਾਨਮੰਤਰੀ ਆਪਣੀ ਪਤਨੀ ਸਮੇਤ ਡਰਾਈਵਿੰਗ ਲਾਈਸੰਸ ਰੀਨਿਊ ਕਰਵਾਉਣ ਲਈ ਖੁਦ ਹੀ ਇੰਦਰਪ੍ਰਸਥ ਸਥਿਤ ਟਰਾਂਸਪੋਰਟ ਆਫਿਸ ਪਹੁੰਚ ਗਏ। ਪ੍ਰਧਾਨਮੰਤਰੀ ਹੋਣ ਦੇ ਨਾਤੇ ਉਹ ਆਪਣਾ ਕੰਮ ਘਰ ਬੈਠੇ ਹੀ ਕਰਵਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀ ਕੀਤਾ। ਰਾਜਮਮਤਰੀ ਸ਼ਕੀਲ ਅਹਿਮਦ ਨੇ ਕਿਹਾ ਕਿ ਮਨਮੋਹਨ ਸਿੰਘ ਬਹੁਤ ਸਾਦਗੀ ਪਸੰਦ ਵਿਅਕਤੀ ਹਨ। ਇਸ ਲਈ ਉਨ੍ਹਾਂ ਦੇ ਦਫਤਰ ਆਉਣ ਤੇ ਸਾਨੂੰ ਜਿਆਦਾ ਹੈਰਾਨੀ ਨਹੀ ਹੋਈ।

This entry was posted in ਮੁਖੱ ਖ਼ਬਰਾਂ.

One Response to ਮਨਮੋਹਨ ਸਿੰਘ ਲਾਈਸੰਸ ਬਣਵਾਉਣ ਖੁਦ ਗਏ

  1. BIKA says:

    har jga PUNJABIA di BALLE BALLE. india HOVE JA PARDESH

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>