ਰੱਖੇ ਰੱਬ ਤੇ ਮਾਰੇ ਕੌਣ

ਪੈਰਿਸ (ਸੁਖਵੀਰ ਸਿੰਘ ਸੰਧੂ) – ਇਹ ਉਸ ਵੇਲੇ ਸੱਚ ਹੋ ਨਿਬੜਿਆ ਜਦੋਂ ਇਥੇ ਇੱਕ ਦੋ ਸਾਲ ਦੀ ਬੱਚੀ ਆਪਣੇ ਤਿੰਨ ਸਾਲ ਦੇ ਭਰਾ ਨਾਲ ਪੰਜਵੀ ਮੰਜ਼ਲ ਦੇ ਘਰ ਅੰਦਰ ਖੇਡ ਰਹੀ ਸੀ।ਕਮਰੇ ਦੀ ਖਿੜਕੀ ਖੁੱਲੀ ਹੋਣ ਕਾਰਨ ਖੇਡਦੀ ਖੇਡਦੀ ਤਾਕੀ ਵਿੱਚ ਦੀ ਬਾਹਰ ਜਾ ਡਿੱਗੀ।ਉਸ ਵਕਤ ਇੱਕ ਰਾਹਗੀਰ ਜੋ ਰੂਸ ਦਾ ਇੱਕ ਟੁਰਿਸਟ ਆਦਮੀ ਸ਼ੜਕ ਉਪਰ ਦੀ ਗੁਜ਼ਰ ਰਿਹਾ ਸੀ।ਜਿਸ ਨੇ ਬੱਚੀ ਨੂੰ ਡਿੱਗਦੀ ਹੋਈ ਵੇਖ ਕੇ ਦੋਵੇਂ ਹੱਥ ਅੱਗੇ ਕਰਕੇ ਬੋਚ ਲਿਆ, ਨਹੀ ਤਾਂ ਬੱਚੀ ਦੀ ਜਿੰਦਗੀ ਤੇ ਮੌਤ ਦਾ ਫੈਸਲਾ ਕੁਝ ਸਕਿੰਟਾਂ ਦੀ ਦੁਰੀ ਉਪਰ ਹੀ ਸੀ।ਰੱਬ ਦਾ ਸ਼ੁਕਰ ਕੇ ਬੱਚੀ ਦੀ ਜਾਨ ਬਚ ਗਈ। ਪਰ ਉਸ ਦੇ ਸਰੀਰ ਉਪਰ ਗਹਿਰੀਆਂ ਸੱਟਾਂ ਲੱਗੀਆਂ ਹਨ।ਜਿਸ ਨੂੰ ਬਾਅਦ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।ਇਸ ਵਕਤ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>