ਕੁਲਦੀਪ ਮਾਣਕ ਦੇ ਲੋਕਾਂ ਨੇ ਪਿਆਰ ਦੇ ਜੱਫਿਆਂ ਨਾਲ ਹੱਡ ਦੁਖਣ ਲਾ ਦਿੱਤੇ

ਫਰਾਂਸ (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਬਣੀ ਹੋਈ ਵਾਈਸ ੲੈਸ਼ੋਸੀਏਸ਼ਨ ਨਾਂ ਦੀ ਕੰਪਨੀ ਜਿਹੜੀ ਕੇ ਪੰਜਾਬੀ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਦੀ ਰਹਿੰਦੀ ਹੈ।ਉਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਇਸ ਸਾਲ ਗਰਮੀਆਂ ਦੇ ਪੰਜਾਬੀ ਪ੍ਰੋਗ੍ਰਾਮਾਂ ਵਾਰੇ ਵੇਰਵੇ ਦਿੰਦੇ ਦੱਸਿਆ,ਕਿ ਜਦੋਂ ਇਸ ਵਾਰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉੇਹ ਤਾਂ ਮੰਜ਼ੇ ਤੇ ਪਏ ਹੋਏ ਹਨ।ਜਦੋ ਉਸ ਨੇ ਇਸ ਦਾ ਕਾਰਨ ਪੁਛਣਾਂ ਚਾਹਿਆ ਤਾਂ ਉਹਨਾਂ ਦੇ ਪਿਛਲੇ ਦਿੱਨੀ ਅਸਟ੍ਰੇਲੀਆ ਵਿੱਚ ਜਿਥੇ ਉਹ ਪਹਿਲੀ ਵਾਰ ਪ੍ਰੋਗ੍ਰਾਮ ਕਰਨ ਗਏ ਸਨ।ਉਥੋ ਦੇ ਸਰੋਤਿਆਂ ਨੇ ਪ੍ਰੋਗ੍ਰਾਮਾਂ ਦੌਰਾਨ ਇਤਨਾਂ ਪਿਆਰ ਦਿੱਤਾ,ਕਿ ਲੋਕਾਂ ਦੀਆਂ ਪਿਆਰ ਭਰੀਆਂ ਗਲਵਕੜੀਆਂ ਨਾਲ ਮਾਣਕ ਦੇ ਹੱਡ ਦੁਖਣ ਲੱਗ ਗਏ ਤੇ ਅੱਜ ਕੱਲ ਉਹ ਮੰਜ਼ੇ ਉਤੇ ਪਏ ਅਰਾਮ ਫੁਰਮਾਨ ਰਹੇ ਹਨ।ਇਥੇ ਇਹ ਵੀ ਯਿਕਰਯੋਗ ਹੈ ਕਿ ਇਹ ਪਹਿਲੇ ਪੰਜਾਬੀ ਕਲਾਕਾਰ ਹਨ ਜਿਹਨਾਂ ਨੇ ਪੈਰਿਸ ਵਿੱਚ ਪਹਿਲਾ ਪੰਜਾਬੀ ਸ਼ੋਅ ਕੀਤਾ ਸੀ।ਭਾਵੇ ਉਹ ਉਮਰ ਦੇ ਤਕਾਜ਼ੇ ਨਾਲ ਸਿਹਤ ਪੱਖ ਤੋਂ ਹੌਲੇ ਜਾਪਦੇ ਹਨ।ਪਰ ਅੱਜ ਵੀ ਉਹਨਾਂ ਦੀ ਸੁਰੀਲੀ ਤੇ ਬਲੁੰਦ ਅਵਾਜ਼ ਨੌਜੁਆਨ ਸਰੋਤਿਆਂ ਨੂੰ ਗੋਰਖ ਦੇ ਟਿੱਲੇ ਤੋਂ ਹੀਰ ਨੂੰ ਵੇਖਣ ਲਈ ਮਜ਼ਬੂਰ ਕਰ ਦਿੰਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>