ਧੀਆਂ ਦੀ ਬਰਬਾਦੀ

ਮਲਕੀਤ ਸਿੰਘ

ਇਨ੍ਹਾਂ   ਡਾਲਰ   ਪੌਂਡਾਂ   ਨੇ ,

ਕੀਤੀ  ਧੀਆਂ  ਦੀ  ਬਰਬਾਦੀ ।

ਗ਼ੋਦੀ   ਵਿਚ  ਖਡਾਉਂਦੇ   ਸੀ,

ਮਾਪੇ  ਸੀਨੇ  ਨਾਲ  ਲਗਾ  ਕੇ ।

ਮਾਂ  ਤਾਂ  ਸੁਪਨੇ   ਲੈਂਦੀ   ਸੀ ,

ਧੀ ਦੇ ਗਲ ‘ਚ  ਬਸਤਾ ਪਾ ਕੇ ।

ਪੜ੍ਹ   ਲਿਖ   ਕੇ  ਧੀ   ਰਾਣੀ

ਉਹ   ਮਾਣੇ  ਰੱਜ   ਆਜ਼ਾਦੀ ;

ਇਨ੍ਹਾਂ     ਡਾਲਰ   ਪੌਡਾਂ   ਨੇ ,

ਕੀਤੀ   ਧੀਆਂ  ਦੀ  ਬਰਬਾਦੀ ।

ਅੱਜ    ਪੁਤਾਂ   ਨਾਲੋਂ    ਵੀ ,

ਧੀਆਂ  ਵੱਧ  ਪੜ੍ਹਾਉਂਦੇ ਲੋਕੀਂ ।

ਹੁਣ  ਧੀ  ਦੀ   ਲੋਹੜੀ   ਨੂੰ ,

ਪੁਤਾਂ  ਵਾਂਗ  ਮਨਾਉਂਦੇ ਲੋਕੀਂ ।

ਮਾਪੇ   ਸੋਚਾਂ   ਵਿਚ    ਡੁੱਬੇ

ਕਿਥੇ  ਧੀ  ਦੀ ਕਰੀਏ  ਸ਼ਾਦੀ ;

ਇਨ੍ਹਾਂ   ਡਾਲਰ   ਪੌਂਡਾਂ   ਨੇ ,

ਕੀਤੀ  ਧੀਆਂ  ਦੀ  ਬਰਬਾਦੀ ।

ਸੁਪਨਾਂ   ਲੈ   ਵਿਦੇਸ਼ਾਂ   ਦੇ ,

ਨਿੱਤ  ਨਵੀਂ  ਉਡਾਰੀ  ਮਾਰਨ ।

ਮਾਪੇ   ਜੂਆ   ਲਾ   ਬਹਿੰਦੇ ,

ਭਾਵੇਂ  ਜਿੱਤ ਜਾਣ  ਜਾਂ ਹਾਰਨ ।

ਧੀ  ਵੀ  ਅੜੀਅਲ  ਹੋ ਜਾਂਦੀ ,

ਜਿਉਂ  ਕਸਮ  ਹੁੰਦੀ ਏ ਖਾਧੀ ।

ਇਨ੍ਹਾਂ   ਡਾਲਰ   ਪੌਂਡਾਂ   ਨੇ ,

ਕੀਤੀ  ਧੀਆਂ  ਦੀ  ਬਰਬਾਦੀ ।

“ਸੁਹਲ”  ਇਹੋ ਜਿਹੇ  ਸੁਪਨੇ ,

ਹੁੰਦੇ  ਕਿਸੇ  ਕਿਸੇ  ਦੇ  ਪੂਰੇ ।

ਘਰ   ਉਜੜ    ਜਾਂਦੇ   ਨੇ ,

ਫਿਰ ਕੋਈ ਇਕ ਦੂਜੇ ਨੂੰ ਘੂਰੇ।

ਘਰ  ਫ਼ੂਕ  ਤਮਾਸ਼ਾ  ਬਣਿਆਂ ,

ਸੋਚਾਂ ਵਿਚ  ਪਈ  ਸ਼ਹਿਜ਼ਾਦੀ ।

ਇਨ੍ਹਾਂ   ਡਾਲਰ   ਪੌਂਡਾਂ   ਨੇ ,

ਕੀਤੀ  ਧੀਆਂ  ਦੀ  ਬਰਬਾਦੀ ।

This entry was posted in ਕਵਿਤਾਵਾਂ.

One Response to ਧੀਆਂ ਦੀ ਬਰਬਾਦੀ

  1. Harjinder says:

    Excellentttttttttttttttttttttttttttttt

Leave a Reply to Harjinder Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>