‘ਭ’ ਤੋਂ ਭਾਰਤ, ‘ਭ’ ਤੋਂ ਭ੍ਰਿਸ਼ਟਾਚਾਰ

ਅੱਖਰ ‘ਭ’ ਭਾਰਤ ਦੇ ਨਾਮ ਨਾਲ ਪੂਰਨ ਤੌਰ ‘ਤੇ ਜੁੜਿਆ ਹੋਇਆ ਹੈ। ਇਵੇਂ ਹੀ ਅੱਖਰ ‘ਭ’ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ ਹੈ। ਇਹ ਕਾਰਨ ਹੈ ਕਿ ਭਾਰਤ ਤੇ ਭ੍ਰਿਸ਼ਟਾਚਾਰ ਦਾ ਸੁਮੇਲ ਇਹ ਦੇਸ਼ ਤੱਰਕੀ ਭਾਵੇਂ ਜਿੰਨੀ ਮਰਜ਼ੀ ਕਰ ਰਿਹਾ ਹੋਵੇ ਪਰ ਦੇਸ਼ ਫੇਰ ਵੀ ਕਰਜਿ਼ਆਂ ਵਿਚ ਡੁੱਬਿਆ ਹੋਇਆ ਹੈ। ਜਦੋਂ ਤੱਕ ਭਾਰਤ ਵਿਚ ਭ੍ਰਿਸ਼ਟਾਚਾਰ ਕਾਇਮ ਹੈ ਇਸ ਦੇਸ਼ ਦਾ ਵਿਕਾਸ ਹੋਣਾ ਅਸੰਭਵ ਹੈ। ਭਾਰਤ ਦੀ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ ਜਾਂ ਮਿਊਂਸੀਪਲ ਕਾਰਪੋਰੇਸ਼ਨਾਂ ਹੋਣ ਇਨ੍ਹਾਂ ਉਪਰ ਕਾਬਜ਼ ਸਾਰੇ ਹੀ ਉੱਚ ਅਹੁਦੇਦਾਰ ਭ੍ਰਿਸ਼ਟਾਚਾਰ ਦੀ ਬਿਮਾਰੀ ਨਾਲ ਗ੍ਰਸਤ ਹਨ।
ਇਥੋਂ ਤੱਕ ਦੁਨੀਆਂ ਭਰ ਦੇ ਭ੍ਰਿਸ਼ਟ ਦੇਸ਼ਾਂ ਦੀ ਇਕ ਲਿਸਟ ਹੁਣੇ ਜਿਹੇ ਜਾਰੀ ਕੀਤੀ ਗਈ ਹੈ ਜਿਸ ਵਿਚ ਚੰਗੇ ਦੇਸ਼ਾਂ ਨੂੰ ਉਪਰਲੀ ਲਿਸਟ ਵਿਚ ਰੱਖਿਆ ਗਿਆ। ਇਸ ਲਿਸਟ ਵਿਚ ਭਾਰਤ ਦਾ ਨੰਬਰ 87ਵਾਂ ਹੈ। ਇਸਤੋਂ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਤੋਂ ਉਪਰ ਘੱਟ ਭ੍ਰਿਸ਼ਟ ਦੇਸ਼ 86 ਹੋਰ ਹਨ।
ਮੈਂ ਹਮੇਸ਼ਾਂ ਇਹ ਗੱਲ ਜ਼ਰੂਰ ਕਹਿੰਦਾ ਹਾਂ ਜਦੋਂ ਇਹ ਲੀਡਰ ਕਰੋੜਾਂ ਰੁਪਏ ਖਰਚਕੇ ਕਿਸੇ ਗੱਦੀ ਉਪਰ ਕਾਬਜ਼ ਹੋਣ ਲਈ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਹਨ। ਫਿਰ ਉਨ੍ਹਾਂ ਨੇ ਆਪਣੀ ਇਕ ਕਾਰੋਬਾਰੀ ਸਿਆਸਤ ਨੂੰ ਅੱਗੇ ਚਲਾਉਣ ਲਈ ਉਨ੍ਹਾਂ ਰੁਪਿਆਂ ਚੋਂ ਆਪਣੀ ਇਨਵੈਸਟਮੈਂਟ ਅਤੇ ਆਪਣਾ ਨਫ਼ਾ ਵੀ ਤਾਂ ਕੱਢਣਾ ਹੋਇਆ। ਇਸ ਲਈ ਜਿਹੜੇ ਲੋਕ ਦੇਸ਼ ਸੇਵਾ ਜਾਂ ਲੋਕ ਸੇਵਾ ਦਾ ਨਾਮ ਲੈਕੇ ਜਨਤਾ ਨੂੰ ਬੇਵਕੂਫ਼ ਬਣਾਉਂਦੇ ਨੇ ਉਹ ਸਭ ਤੋਂ ਵੱਡੇ ਚੋਰ ਹੁੰਦੇ ਹਨ। ਸਾਈਕਲਾਂ ਚਲਾਕੇ ਆਪਣੀਆਂ ਨੌਕਰੀਆਂ ‘ਤੇ ਜਾਣ ਵਾਲੇ ਇਹ ਲੋਕ ਲੀਡਰ ਬਣਦੇ ਹੀ ਕਾਰਾਂ ਅਤੇ ਹਵਾਈ ਜਹਾਜ਼ਾਂ ਦੇ ਸਫ਼ਰ ਕਰਨੇ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਚੋਂ ਕੁਝ  ਕਾਰਾਂ ਸਰਕਾਰੀ ਹੁੰਦੀਆਂ ਹਨ, ਪਰ ਇਨ੍ਹਾਂ ਤੋਂ ਇਲਾਵਾ ਇਨ੍ਹਾਂ ਪਾਸ ਆਪਣੀਆਂ ਕਿੰਨੀਆਂ ਕਾਰਾਂ ਹੁੰਦੀਆਂ ਹਨ ਇਸਦੀ ਗਿਣਤੀ ਕਰਨੀ ਔਖੀ ਹੁੰਦੀ ਹੈ।
ਇਹੀ ਕਾਰਨ ਹੈ ਕਿ ਹੁਕਮਰਾਨ ਪਾਰਟੀ ਵਲੋਂ ਆਪਣੇ ਵਿਰੋਧੀ ਲੀਡਰਾਂ ਨੂੰ ਤੰਗ ਕਰਨ ਦੇ ਇਰਾਦੇ ਨਾਲ ਭ੍ਰਿਸ਼ਟਾਚਾਰ ਦੇ ਕੇਸ ਪਾ ਦਿੱਤੇ ਜਾਂਦੇ ਹਨ। ਕਾਰਨ ਇਹ ਨਹੀਂ ਹੁੰਦਾ ਕਿ ਵਿਰੋਧੀ ਪਾਰਟੀ ਦੇ ਲੀਡਰ ਨੂੰ ਸਜ਼ਾ ਦਿਵਾਉਣੀ ਹੈ, ਕਾਰਨ ਇਹ ਹੁੰਦਾ ਹੈ ਕਿ ਇਹ ਅਦਾਲਤਾਂ ਵਿਚ ਉਲਝਿਆ ਰਹੇ ਅਤੇ ਹੁਕਮਰਾਨ ਲੀਡਰਾਂ ਦੀਆਂ ਹੇਰਾਫੇਰੀਆਂ ਵੱਲ ਉਸਦਾ ਧਿਆਨ ਬਹੁਤਾ ਨਾ ਜਾਵੇ। ਇਸਤੋਂ ਵੱਧ ਇਨ੍ਹਾਂ ਦਾ ਇਰਾਦਾ ਕੋਈ ਨਹੀਂ ਹੁੰਦਾ। ਇਸਦੀ ਮਿਸਾਲ ਇਹੀ ਹੈ ਕਿ ਤੁਸੀਂ ਕਦੀ ਬਹੁਤ ਘੱਟ ਹੀ ਕਿਸੇ ਲੀਡਰ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਜੇਲ੍ਹ ਕੱਟਦੇ ਵੇਖਿਆ ਹੋਵੇਗਾ। ਇਸਦੀਆਂ ਇਕ ਨਹੀਂ ਅਨੇਕਾਂ ਉਦਾਹਰਣਾਂ ਤੁਹਾਡੇ ਸਾਹਮਣੇ ਹਨ।
ਮੁੰਬਈ ਵਿਖੇ ਹਾਊਸਿੰਗ ਘੋਟਾਲੇ ਵਿਚ ਵੱਡੇ ਵੱਡੇ ਲੀਡਰਾਂ ਅਤੇ ਅਧਿਕਾਰੀਆਂ ਦੇ ਨਾਮ ਆ ਰਹੇ ਹਨ ਪਰੰਤੂ ਇਨ੍ਹਾਂ ਦੇ ਖਿਲਾਫ਼ ਕੁਝ ਵੀ ਨਹੀਂ ਹੋਣਾ। ਬੱਸ ਮੁੱਖ ਮੰਤਰੀ ਅਤੇ ਇਕ ਦੋ ਹੋਰ ਲੋਕਾਂ ਦੇ ਅਸਤੀਫਿਆਂ ਤੋਂ ਬਾਅਦ ਸ਼ਾਂਤੀ ਹੋ ਜਾਵੇਗੀ। ਇਸ ਘੁਟਾਲੇ ਵਿਚ ਲੀਡਰਾਂ ਤੋਂ ਇਲਾਵਾ ਸੈਨਾ ਦੇ ਵੱਡੇ ਵੱਡੇ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ। ਪਰੰਤੂ ਇਨ੍ਹਾਂ ਦਾ ਅਸਰ ਰਸੂਖ ਇਨ੍ਹਾਂ ਨੂੰ ਘੁਟਾਲਿਆਂ ਚੋਂ ਇਵੇਂ ਬਾਹਰ ਕੱਢ ਲਿਆਵੇਗਾ ਜਿਵੇਂ ਦੁੱਧ ਚੋਂ ਮੱਖੀ।
ਅਨੇਕਾਂ ਵਾਰ ਅਜਿਹਾ ਵਾਪਰ ਚੁਕਿਆ ਹੈ। ਜਦੋਂ ਕਿਸੇ ਦਫ਼ਤਰ ਦਾ ਚਪੜਾਸੀ ਜਾਂ ਕੋਈ ਬਿਨਾਂ ਅਸਰ ਰਸੂਖ ਵਾਲਾ ਕਲਰਕ ਕੁਝ ਸੌ ਰੁਪਏ ਦੀ ਰਿਸ਼ਵਤ ਦੇ ਇਲਜ਼ਾਮ ਵਿਚ ਫੱਸ ਜਾਂਦਾ ਹੈ ਤਾਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਪਰ ਸਾਡੇ ਇਹ ਲੀਡਰ ਜਦੋਂ ਕਿਸੇ ਘੁਟਾਲੇ ਵਿਚ ਫਸ ਜਾਂਦੇ ਹਨ ਤਾਂ ਇਸਨੂੰ ਵਿਰੋਧੀ ਪਾਰਟੀ ਦੀ ਚਾਲ ਕਹਿਕੇ ਉਨ੍ਹਾਂ ਨੂੰ ਸਾਫ਼ ਬਰੀ ਕਰ ਦਿੱਤਾ ਜਾਂਦਾ ਹੈ। ਇਸ ਭ੍ਰਿਸ਼ਟਾਚਾਰ ਰੂਪੀ ਬਿਮਾਰੀ ਦੀ ਸਭ ਤੋਂ ਵੱਡੀ ਜੜ੍ਹ ਇਹ ਲੀਡਰ ਲੋਕ ਹਨ। ਆਮ ਚਪੜਾਸੀ ਜਾਂ ਕਲਰਕ ਨਹੀਂ ਕਿਉਂਕਿ ਇਨ੍ਹਾਂ ਵਲੋਂ ਕੀਤੀ ਰਿਸ਼ਵਤਖੋਰੀ ਕੁਝ ਸੈਂਕੜਿਆਂ ਵਿਚ ਹੁੰਦੀ ਹੈ। ਪਰ ਲੀਡਰਾਂ ਦੇ ਘੁਟਾਲੇ ਕਰੋੜਾਂ ਦੇ ਇਸ ਲਈ ਮੇਰੀ ਜਾਚੇ ਜੇਕਰ ਇਨ੍ਹਾਂ ਲੀਡਰਾਂ ਦੀਆਂ ਭ੍ਰਿਸ਼ਟਾਚਾਰੀ ਨੀਤੀਆਂ ਨੂੰ ਨੱਥ ਪਾ ਲਈ ਜਾਵੇ ਤਾਂ ਆਮ ਕਲਰਕ ਅਤੇ ਚਪੜਾਸੀ ਆਪਣੇ ਆਪ ਹੀ ਸੁਧਰ ਜਾਣਗੇ। ਇਸ ਦੇ ਨਾਲ ਹੀ ਇਹ ਗੱਲ ਵੀ ਸਪਸ਼ਟ ਹੈ ਜਦੋਂ ਕੋਈ ਕਲਰਕ ਰਿਸ਼ਵਤ ਮੰਗਦਾ ਹੈ ਤਾਂ ਉਸਦਾ ਹਿੱਸਾ ਅਫ਼ਸਰਾਂ ਤੱਕ ਜਾਂਦਾ ਹੈ। ਅਫ਼ਸਰਾਂ ਵਲੋਂ ਲਈ ਗਈ ਰਿਸ਼ਵਤ ਦਾ ਹਿੱਸਾ ਉਸਦੇ ਵੱਡੇ ਆਕਾਵਾਂ ਤੱਕ ਪਹੁੰਚਦਾ ਹੈ। ਇਸ ਲਈ ਭ੍ਰਿਸ਼ਟਾਚਾਰ ਰੂਪੀ ਜ਼ਹਿਰੀਲੇ ਸੱਪ ਦੀ ਲਕੀਰ ਨੂੰ ਕੁੱਟੀ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ। ਸਗੋਂ ਇਸ ਸੱਪ ਨੂੰ ਖ਼ਤਮ ਕਰਨ ਲਈ ਉਸਦੇ ਆਕਾਵਾਂ ਨੂੰ ਫੜਣਾ ਵਧੇਰੇ ਜ਼ਰੂਰੀ ਹੈ।
ਮੇਰੀ ਜਾਚੇ ਤਾਂ ਇਸ ਭਾਰਤ ਦੇ ਨਾਲ ਭ੍ਰਿਸ਼ਟਾਚਾਰ ਦਾ ਰਿਸ਼ਤਾ ‘ਚੋਲੀ ਦਾਮਨ’ ਦਾ ਰਿਸ਼ਤਾ ਹੈ।

This entry was posted in ਸੰਪਾਦਕੀ.

5 Responses to ‘ਭ’ ਤੋਂ ਭਾਰਤ, ‘ਭ’ ਤੋਂ ਭ੍ਰਿਸ਼ਟਾਚਾਰ

 1. nice concept and presentation.

 2. jaspreet kaur gulati says:

  GOOD THOUGHT ,WORDS.IT IS VERY SUITABLE WORDS FOR INDIAN COREPT PEOPLE THIS IS REAL MIRROR OF INDIAN SOCIETY,PEOPLE

 3. jaspreet kaur gulati says:

  YES,it is real mirror of indian society,people

 4. AMISHA SAHOTRA says:

  REALLY WORTH APPERECIATING…. WORDS WHICH CAN MAKE MUCH DIFFERENCE…

 5. hny sidhu says:

  Verrrryyyyy wwwelll writtenn good thoughts and words………….

Leave a Reply to AMISHA SAHOTRA Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>