ਸਿੱਖਾਂ ਨੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਜਿਸ ਉੱਪਰ ਵਿਸ਼ਵ ਭਰ ਨੂੰ ਮਾਣ ਹੈ, ਸਿੰਦੀਆ

ਗਵਾਲੀਅਰ – ਮਾਨਯੋਗ ਜਿਓਤੀਰਾਦਿਤਿਆ ਸਿੰਦੀਆ ਕਾਮਰਸ ਤੇ ਇੰਡਸਟਰੀ ਮੰਤਰੀ ਭਾਰਤ ਨੇ ਗੁਰਦੁਆਰਾ ਦਾਤਾ ਬੰਦੀ ਛੋਡ ਗਵਾਲੀਅਰ ਵਿਖੇ ਡਾਕਟਰ ਰਘਬੀਰ ਸਿੰਘ ਬੈਂਸ ਵਲੋਂ ਤਿਆਰ ਕੀਤੇ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕੀਤਾ । ਵਿਸ਼ਵ ਭਰ ਵਿੱਚ ਆਪਣੀ ਕਿਸਮ ਦਾ ਇਹ ਚੌਥਾ ਮਿਊਜ਼ੀਅਮ ਹੈ ਜਿਸ ਦੀ ਸਥਾਪਨਾ ਵਾਤਾਤਵਰਣ ਪ੍ਰੇਮੀ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਦੀ ਸਰਪਰਸਤੀ ਹੇਠ ਕੀਤੀ ਗਈ । ਇਹ ਮਿਊਜ਼ੀਅਮ ਮਲਟੀਮੀਡੀਆ, ਟੱਚ ਸਕਰੀਨ ਤਕਨਾਲੋਜੀ, ਆਡੀਓ, ਵੀਡੀਓ, ਐਨੀਮੇਸ਼ਨ, ਗ੍ਰਾਫਿਕਸ ਅਤੇ 60,000 ਟੈਕਸਟ ਦੇ ਪੰਨਿਆਂ ਨਾਲ ਲੈਸ ਹੈ ਜਿਸ ਨੂੰ 400 ਘੰਟੇ ਲਈ ਲਗਾਤਾਰ ਸਕਰੀਨ ਉੱਪਰ ਦੇਖਿਆ ਜਾ ਸਕਦਾ ਹੈ ।
ਉਦਘਾਟਨ ਸਮੇਂ ਸਾਰੇ ਹੀ ਭਾਈਚਾਰਿਆਂ ਦੇ ਰਲੇ ਮਿਲੇ ਬੇਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਦੀਆ ਨੇ ਡਾ ਬੈਂਸ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾ ਨੇ ਭਾਰਤ ਅਤੇ ਖਾਸਕਰ ਗਵਾਲੀਅਰ ਦੇ ਲੋਕਾਂ ਨੂੰ ਵਡਮੁੱਲੀ ਸੁਗਾਤ ਦੇਕੇ ਸਿੱਖ ਧਰਮ, ਸਿੱਖ ਹਿਸਟਰੀ, ਸਭਿਆਚਾਰ ਅਤੇ ਸਿੱਖ ਵਿਰਸੇ ਦੀ ਜਾਣਕਾਰੀ ਦੇਣ ਦਾ ਜੋ ਉਪਰਾਲਾ ਕੀਤਾ ਹੈ ਅਸੀਂ ਇਸ ਤੋਹਫੇ ਲਈ ਉਨ੍ਹਾ ਦੇ ਧੰਨਵਾਦੀ ਰਹਾਂਗੇ । ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖਾ ਨੇ ਮਨੁੱਖੀ ਹੱਕਾਂ ਲਈ ਵਡਮੁੱਲੀਆਂ ਕੁਰਬਾਨੀਆਂ ਦੇ ਕੇ ਜੋ ਇਤਿਹਾਸ ਸਿਰਜਿਆ ਹੈ ਉਸ ਨਾਲ  ਵਿਸ਼ਵ ਭਰ ਵਿੱਚ ਉਨ੍ਹਾਂ ਦੀ ਸਾਖ ਨੂੰ ਹੁਲਾਰਾ ਮਿਲਿਆ ਹੈ । ਆਪਣੇ ਪੁਰਖਿਆ ਦੀ ਸਿੱਖਾਂ ਨਾਲ ਨੇੜੇ ਦੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਿਲੀ ਮਾਣ ਹੈ ਕਿ ਕਿਵੇਂ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਤਕਰੀਬਨ 25,000 ਸਿੱਖਾਂ ਦਾ ਮਧਿਆ ਪ੍ਰਾਦੇਸ਼ ਵਿੱਚ ਵਸੇਵੇ ਦਾ ਪ੍ਰਬੰਧ ਕੀਤਾ ਸੀ ।

ਇਸ ਮੌਕੇ ਮਿਊਜ਼ੀਅਮ ਦੇ ਰਚੇਤਾ ਕੈਨੇਡਾ ਨਿਵਾਸੀ ਡਾ ਰਘਬੀਰ ਸਿੰਘ ਬੈਂਸ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਕੋਈ 25 ਸਾਲ ਲਈ ਮਿਹਨਤ ਕਰਨੀ ਪਈ ।ਉਨ੍ਹਾਂ ਨੇ ਯੁਵਕ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ਿਆਂ, ਵੇਸਵਾਗਮਨੀ, ਭਰੂਣ ਹੱਤਿਆ, ਲੜਾਈ ਝਗੜਿਆਂ ਅਤੇ ਏਡਜ਼ ਵਰਗੀਆਂ ਸਮਾਜਿਕ ਕੁਰੀਤੀਆਂ  ਤੋਂ ਦੂਰ ਹੋ ਕੇ ਉਹ ਧਰਮ ਅਤੇ ਜੀਵਨ ਦੀਆਂ ਬਿਹਤਰੀਨ ਕਦਰਾਂ ਕੀਮਤਾਂ ਨਾਲ ਮੁੜ ਜੁੜਕੇ ਦੇਸ਼ ਅਤੇ ਕੌਮ ਦੀ ਸੇਵਾ ਕਰਦਿਆਂ ਵਿਸ਼ਵ ਸ਼ਾਂਤੀ ਲਈ ਆਪਣਾ ਯੋਗਦਾਨ ਪਾਉਣ । ਉਨ੍ਹਾਂ ਨੇ ਕਿਹਾ ਕਿ ਵਿਦਿਆ ਤੋਂ ਬਿਨਾ ਮਨੁੱਖ ਸੱਖਣਾ ਹੈ । ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਉੱਚ ਪਾਏ ਦੀ ਵਿਦਿਆ ਦੇ ਕੇ ਉਨ੍ਹਾਂ ਨੂੰ ਦੇਸ਼ ਦੇ ਚੰਗੇ ਸ਼ਹਿਰੀ ਬਣਾਉਣਾ ਚਾਹੀਦਾ ਹੈ ਤਾਕਿ ਉਹ ਸਰਬੱਤ ਦੇ ਭਲੇ ਲਈ ਮਨੁੱਖਤਾ ਦੀ ਸੇਵਾ ਕਰ ਸਕਣ ।

ਬਾਬਾ ਸੇਵਾ ਸਿੰਘ ਜੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਦਿਸ਼ਾ ਹੀਣ ਮਨੁੱਖ ਕਿਸੇ ਨੂੰ ਵੀ ਸੇਧ ਨਹੀਂ ਦੇ ਸਕਦਾ । ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਮੀਰ ਵਿਰਸੇ ਦੇ ਸਰਬ ਵਿਆਪੀ ਧੁਰੇ ਨਾਲ ਜੁੜੇ ਅਤੇ ਈਮਾਨਦਾਰੀ ਨਾਲ ਗਰੀਬ ਗੁਰਬੇ ਦੀ ਸੇਵਾ ਕਰਦਿਆਂ ਵਾਹਿਗੁਰੂ ਪ੍ਰਮਾਤਮਾ ਨਾਲ ਮੇਲ ਮਿਲਾਪ ਕਰਕੇ ਆਪਣਾ ਜੀਵਨ ਸਫਲਤਾ ਨਾਲ ਬਤੀਤ ਕਰ ਸਕੇ ।
ਯਾਦ ਰਹੇ ਕਿ ਡਾ. ਬੈਂਸ ਵਲੋਂ ਸਭ ਤੋਂ ਪਹਿਲਾ ਮਲਟੀਮੀਡੀਆ ਸਿੱਖ ਮਿਊਜ਼ੀਅਮ ਸੰਨ 2004 ਵਿੱਚ ਖਡੂਰ ਸਾਹਿਬ ਦੀ ਪਾਵਨ ਧਰਤੀ ਵਿਖੇ, ਦੂਸਰਾ 2008 ਵਿੱਚ ਜਲੰਧਰ ਅਤੇ ਸੰਨ 2010 ਵਿੱਚ ਤੀਸਰਾ ਮਿਊਜ਼ੀਅਮ ਟਰੰਟੋ, ਕੈਨੇਡਾ ਵਿਖੇ ਲਗਾਇਆ ਜਾ ਚੁੱਕਾ ਹੈ । ਗਵਾਲੀਅਰ ਵਿਖੇ ਚੌਥਾ ਮਿਊਜ਼ੀਅਮ ਸਥਾਪਤ ਕਰਨ ਨਾਲ ਡਾ ਰਘਬੀਰ ਸਿੰਘ ਬੈਂਸ ਨੇ ਇਕੱਲਿਆਂ ਹੀ ਇਕ ਸੰਸਥਾ ਦਾ ਕੰਮ ਕਰਕੇ ਵਿਸ਼ਵ ਭਰ ਵਿੱਚ ਇਸ ਕਿਸਮ ਦੇ ਮਿਊਜ਼ੀਅਮ ਲਗਾਣ ਦਾ ਰੀਕਾਰਡ ਕਾਇਮ ਕਰ ਦਿੱਤਾ ਹੈ ।

This entry was posted in ਭਾਰਤ, ਮੁਖੱ ਖ਼ਬਰਾਂ.

One Response to ਸਿੱਖਾਂ ਨੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਜਿਸ ਉੱਪਰ ਵਿਸ਼ਵ ਭਰ ਨੂੰ ਮਾਣ ਹੈ, ਸਿੰਦੀਆ

  1. Sukhdarshan Singh Dhaliwal says:

    Dear
    This is precious work for the community by Dr. Raghbir Singh Bains. Dr Bains is known as dedicated and great worker in the sikh ommunity. Waheguru bless Dr. Bains with a long, healthy and wealty life so they can sereve the community for long time with their valuable knowlege. Is Shiromani Committe do some thing to honour Dr. Bains anmol Heera of Sikh Panth?

Leave a Reply to Sukhdarshan Singh Dhaliwal Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>