ਦਸਤਾਰ ਹਰ ਸਿੱਖ ਦੀ ਨਿਆਰੀ ਤੇ ਵਿਲੱਖਣ ਪਹਿਚਾਣ ਦੀ ਪ੍ਰਤੀਕ ਹੈ

ਨਵੀਂ ਦਿੱਲੀ– : ਸਿੱਖ ਧਰਮ ’ਚ ਦਸਤਾਰ ਸਜਾਉਣੀ ਹਰ ਸਿੱਖ ਲਈ ਲਾਜ਼ਮੀ ਹੀ ਨਹੀਂ ਬਲਕਿ ਉਸ ਦੇ ਜੀਵਨ ਅਤੇ ਬਾਣੇ (ਡਰੈਸ ਕੋਡ) ਦਾ ਅਨਿੱਖੜਵਾਂ ਅੰਗ ਹੈ ਜੋ ਸਿੱਖ ਦੀ ਨਿਆਰੀ ਤੇ ਵਿਲੱਖਣ ਪਹਿਚਾਣ ਦੀ ਪ੍ਰਤੀਕ ਹੈ। ਇਸ ਨਾਲ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਕਰਨੀ ਸਿੱਖ ਦਾ ਅਪਮਾਨ ਕੀਤੇ ਜਾਣ ਦੇ ਤੁਲ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਅਗਵਾਈ ’ਚ ਅਮਰੀਕਾ ’ਚ ਵੱਖ-ਵੱਖ ਏਅਰਪੋਰਟਾਂ ’ਤੇ ਸੁਰੱਖਿਆ ਦੀ ਆੜ ਹੇਠ ਸਿੱਖਾਂ ਦੀ ਦਸਤਾਰ ਦੀ ਜ਼ਬਰੀ ਤਲਾਸ਼ੀ ਲਏ ਜਾਣ ਕਾਰਨ ਸਿੱਖਾਂ ’ਚ ਪੈਦਾ ਹੋਏ ਰੋਸ ਤੇ ਰੋਹ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਅੰਤਰ-ਰਾਸ਼ਟਰੀ ਪੱਧਰ ’ਤੇ ਰੋਸ ਪ੍ਰਗਟ ਕਰਨ ਲਈ ਜਾਂ ਹਜ਼ਾਰਾਂ ਦੀ ਗਿਣਤੀ ’ਚ ਜਾ ਰਹੀ ਸੰਗਤ ਨੂੰ ਅਮਰੀਕੀ ਦੂਤਾਵਾਸ ਤੋਂ ਪਹਿਲਾਂ ਨਹਿਰੂ ਤਾਰਾ ਮੰਡਲ ਬਿਲਡਿੰਗ ਦੇ ਸਾਹਮਣੇ ਰੋਕ ਲਏ ਜਾਣ ’ਤੇ ਉਥੇ ਹੀ ਸ਼ਾਂਤਮਈ ਧਰਨਾ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਹਵਾਈ ਸਫਰ ਦੋਰਾਨ ਮਨੁੱਖਤਾ ਦੀ ਸੁਰੱਖਿਆ ਵੀ ਜ਼ਰੂਰੀ ਹੈ ਪਰ ਅਜੋਕੇ ਯੁੱਗ ’ਚ ਆਧੁਨਿਕ ਕਿਸਮ ਦੀਆਂ ਮਸ਼ੀਨਾਂ ਅਤੇ ਅਜਿਹੇ ਯੰਤਰ ਉਪਲਬਧ ਹਨ ਜਿਨ੍ਹਾਂ ਨਾਲ ਦਸਤਾਰ ਨੰ ਹੱਥ ਲਗਾਏ ਬਿਨਾਂ ਇਸ ਦੀ ਪੜਤਾਲ ਹੋ ਸਕਦੀ ਹੈ ਇਸ ਲਈ ਦਸਤਾਰ ਦੀ ਜ਼ਬਰੀ ਤਲਾਸ਼ੀ ਲੈਣ ਦੀ ਬਜਾਏ ਅਮਰੀਕਨ ਸਰਕਾਰ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਦਿਆਂ ਸਿੱਖ ਧਰਮ ਦੇ ਅਕੀਦੇ ਤੇ ਧਾਰਮਿਕ ਕਦਰਾਂ ਕੀਮਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਦਸਤਾਰ ਦੀ ਤਲਾਸ਼ੀ ਬੰਦ ਕਰਨ ਅਤੇ ਦਸਤਾਰ ਦੀ ਸਿੱਖ ਧਰਮ ’ਚ ਮਹੱਤਤਾ ਸਬੰਧੀ ਅਮਰੀਕਨ ਰਾਜਦੂਤ ਨੰ ਦਿੱਤੇ ‘ਮੈਮੋਰੰਡਮ’ ’ਚ ਅਮਰੀਕਾ ਸਰਕਾਰ ਨੂੰ ਕਿਹਾ ਹੈ ਕਿ “ਦਸਤਾਰ ਸਿੱਖੀ ਦਾ ਕੇਵਲ ਅਹਿਮ ਹਿੱਸਾ ਹੀ ਨਹੀਂ ਬਲਕਿ ਸਿੱਖ ਰਹਿਤ ਮਰਯਾਦਾ ਤੇ ਸਿੱਖ ਵਿਸ਼ਵਾਸ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਇਹ ਸਿੱਖਾਂ ਦੀ ਵੱਖਰੀ ਹੋਂਦ ਨੰ ਸਥਾਪਤ ਕਰਦੀ ਹੈ, ਜਿਸ ਨੰ ਸਦੀਆਂ ਤੋਂ ਸਮੁੱਚੇ ਸੰਸਾਰ ’ਚ ਸਵੀਕਾਰ ਕੀਤਾ ਗਿਆ ਹੈ, ਸਿੱਖ ਭਾਈਚਾਰਾ ਆਪਣੇ ਜੀਵਨ ਦੀ ਸਾਰੀ ਅਗਵਾਈ ਅਤੇ ਪ੍ਰੇਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਆਪਣੀ ਜੀਵਨ ਜਾਂਚ ਨਿਰਧਾਰਤ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਦਿੱਖ ਨੰ ਕਾਇਮ ਰੱਖਦਾ ਹੈ। ਸਿੱਖ ਧਰਮ ’ਚ ਕੇਸ (ਵਾਲ) ਕਟਾਉਣੇ ਵਿਵਰਜਤ ਹਨ ਅਤੇ ਹਰ ਸਿੱਖ ਨੂੰ ਸਿਰ ’ਤੇ ਦਸਤਾਰ ਸਜਾਉਣੀ ਜ਼ਰੂਰੀ ਹੈ।
ਪਿਛਲੇ ਦਿਨੀਂ ਅਮਰੀਕਾ ਦੀਆਂ ਏਅਰਪੋਰਟਾਂ ਉੁਪਰ ਸੁਰੱਖਿਆ ਦੀ ਆੜ ’ਚ ਦਸਤਾਰ ਦੀ ਜਬਰੀ ਤਲਾਸ਼ੀ ਲੈ ਕੇ ਸਿੱਖਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਦਸਤਾਰ ਦੀ ਬੇਅਦਬੀ ਕੀਤੀ ਗਈ। ਸ. ਹਰਦੀਪ ਸਿੰਘ ਪੁਰੀ ਜੋ ਯੂ.ਐਨ.ਓ. ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਹਨ, ਨੂੰ ਵੀ ਆਸਟਿਨ ਏਅਰਪੋਰਟ ਉਪਰ ਦਸਤਾਰ ਉਤਾਰਨ ਲਈ ਕਿਹਾ ਗਿਆ। ਜੋ ਦਸਤਾਰ ਦਾ ਘੋਰ ਨਿਰਾਦਰ ਹੈ ਅਤੇ ਅਮਰੀਕਨ ਏਅਰਪੋਰਟਾਂ ਉਪਰ ਇਕ ਰਵਾਇਤ ਬਣ ਗਈ ਹੈ।
ਸਿੱਖ ਭਾਈਚਾਰੇ ਦਾ ਯੂ.ਐੱਸ.ਏ.  ਦੇ ਸਮੁੱਚੇ ਵਿਕਾਸ ’ਚ ਬਹੁਤ ਮਹੱਤਵਪੂਰਨ ਯੋਗਦਾਨ ਹੈ, ਇਹ ਵੀ ਇਕ ਸਰਬ ਪ੍ਰਵਾਨਤ ਸਚਾਈ ਹੈ ਕਿ ਸਿੱਖ ਹਮੇਸ਼ਾਂ ਮਨੁੱਖੀ ਭਾਈਚਾਰੇ, ਮਨੁੱਖੀ ਕਦਰਾਂ ਕੀਮਤਾਂ ਤੇ ਨਿਆਂ ਦੇ ਧਾਰਨੀ ਰਹੇ ਹਨ ਪਰ ਫਿਰ ਵੀ ਬਦਕਿਸਮਤੀ ਇਹ ਹੈ ਕਿ ਸਿੱਖਾਂ ਨੂੰ ਅਮਰੀਕਾ ’ਚ ਉਨ੍ਹਾਂ ਦੇ ਬੁਨਿਆਦੀ ਹੱਕ ਵੀ ਨਹੀਂ ਮਾਨਣ ਦਿੱਤੇ ਜਾ ਰਹੇ। ੳਨ੍ਹਾਂ ਨਾਲ ਅਮਰੀਕਨ ਏਅਰਪੋਰਟਾਂ ’ਤੇ ਕੀਤੇ ਜਾ ਰਹੇ ਦੁਰ-ਵਿਹਾਰ ਤੋਂ ਪ੍ਰਤੀਤ ਹੁੰਦਾ ਹੈ ਕਿ ਅਜਿਹਾ ਉਨ੍ਹਾਂ ਦੀ ਸਹੀ ਪਹਿਚਾਣ ਕਰਕੇ ਨਹੀਂ ਹੋ ਰਿਹਾ ਜਾਂ ਫਿਰ ਸੁਰੱਖਿਆ ਅਫਸਰਾਂ ਨੂੰ ਸਿੱਖ ਧਰਮ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਮੁਹੱਈਆ ਨਹੀਂ ਕੀਤੀ ਗਈ। ਅਮਰੀਕਨ ਸਰਕਾਰ ਨੂੰ ਏਅਰਪੋਰਟਾਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਇਸ ਗੱਲ ਪ੍ਰਤੀ ਚੇਤੰਨ ਕਰਨਾ ਚਾਹੀਦਾ ਹੈ ਕਿ ਦਸਤਾਰ ਸਿੱਖਾਂ ਦੀ ਸਖਸ਼ੀਅਤ ਦਾ ਕਦੇ ਵੀ ਨਾ ਵੱਖ ਹੋਣ ਵਾਲਾ ਹਿੱਸਾ ਹੈ ਅਤੇ ਇਸ ਨਾਲ ਕਿਸੇ ਵੀ ਪ੍ਰਕਾਰ ਦੀ ਛੇੜ-ਛਾੜ ਕਰਨੀ ਜਾਂ ਕਿਸੇ ਸਿੱਖ ਨੂੰ ਦਸਤਾਰ ਉਤਾਰਨ ਲਈ ਕਹੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਇਹ ਗੱਲ ਵਿਸ਼ਵ ਪੱਧਰ ’ਤੇ ਪ੍ਰਵਾਨਤ ਹੈ ਕਿ ਸਿੱਖ ਧਰਮ ਦੁਨੀਆ ਦਾ ਬਹੁਤ ਮਹੱਤਵਪੂਰਨ ਧਰਮ ਹੈ ਅਤੇ ਸਿੱਖ ਭਾਈਚਾਰੇ ਦਾ ਸਮੁੱਚੇ ਵਿਸ਼ਵ ’ਚ ਬਹੁਤ ਸਨਮਾਨਯੋਗ ਸਥਾਨ ਹੈ। ਸਿੱਖ ਧਰਮ ਉਪਰ ਕਿਸੇ ਵੀ ਕਿਸਮ ਦਾ ਹਮਲਾ ਸਮੁੱਚੇ ਭਾਈਚਾਰੇ ਲਈ ਇਕ ਚੁਨੌਤੀ ਹੈ ਅਤੇ ਇਸ ਨੂੰ ਇਸੇ ਰੂਪ ’ਚ ਹੀ ਲਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸਰਵਉੱਚ ਪ੍ਰਤੀਨਿਧ ਧਾਰਮਿਕ ਸੰਸਥਾ ਹੈ ਜੋ ਇਸ ਸਥਿਤੀ ’ਚ ਕਿਸੇ ਵੀ ਤਰ੍ਹਾਂ ਚੁੱਪ ਨਹੀਂ ਰਹਿ ਸਕਦੀ। ਦਸਤਾਰ ਨਾਲ ਛੇੜ ਛਾੜ ਦਾ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਸਮੁੱਚਾ ਸਿੱਖ ਭਾਈਚਾਰਾ ਇਹ ਮੰਗ ਕਰਦਾ ਹੈ ਕਿ ਅਮਰੀਕਨ ਸਰਕਾਰ ਆਪਣੀਆਂ ਏਅਰਪੋਰਟਾਂ ’ਤੇ ਸਿੱਖਾਂ ਦੀ ਦਸਤਾਰ ਨਾਲ ਕਿਸੇ ਵੀ ਕਿਸਮ ਦੀ ਛੇੜ-ਛਾੜ ਤੁਰੰਤ ਬੰਦ ਕਰੇ।”
ਰੋਸ ਧਰਨੇ ’ਚ ਅੱਜ ਵੱਖ-ਵੱਖ ਸੂਬਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ  ’ਚ ਪੁੱਜੀਆਂ ਭਾਰੀ ਗਿਣਤੀ ’ਚ ਸਿੱਖ ਜਗਤ ਦੀਆਂ ਪ੍ਰਮੁੱਖ ਸਖਸ਼ੀਅਤਾਂ, ਸਿੱਖ ਸੰਗਤਾਂ, ਵੱਖ-ਵੱਖ ਧਾਰਮਿਕ ਸਭਾ-ਸਸਾਇਟੀਆਂ, ਸਿੰਘ ਸਭਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰਾਂ ਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਦਪਹਿਰ 12.30 ਵਜੇ  ਗੁਰਦੁਆਰਾ ਰਕਾਬ ਗੰਜ ਵਿਖੇ ਅਰਦਾਸ ਉਪਰੰਤ ਹੱਥਾਂ ’ਚ ‘ਦਸਤਾਰ ਸਿੱਖ ਦੀ ਸ਼ਾਨ ਹੈ’ ਲਿਖੀਆਂ ਤਖਤੀਆਂ ਲਈ ਗੱਡੀਆਂ ਦੇ ਕਾਫਲੇ ਦੇ ਰੂਪ ’ਚ ਅਮਰੀਕਨ ਅੰਬੈਸੀ ਵੱਲ ਰਵਾਨਾ ਹੋਇਆ। ਪਰ ਅੰਬੈਸੀ ਤੋਂ ਪਹਿਲਾਂ ਹੀ ਨਹਿਰੂ ਤਾਰਾ ਮੰਡਲ ਇਮਾਰਤ ਦੇ ਸਾਹਮਣੇ ਪੁਲੀਸ ਨ ਬੈਰੀਕੇਡ ਲਗਾ ਕੇ ਗੱਡੀਆਂ ਦੇ ਕਾਫਲੇ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜਥੇਦਾਰ ਅਵਤਾਰ ਸਿੰਘ ਤੇ ਹੋਰ ਸਖਸ਼ੀਅਤਾਂ ਸੰਗਤਾਂ ਨਾਲ ਇਥੇ ਹੀ ਰੋਸ ਪ੍ਰਗਟਾਉਣ ਲਈ ਬੈਠ ਗਈਆਂ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਉਪਰੰਤ ਦਸਤਾਰ ਨਾਲ ਛੇੜ-ਛਾੜ ਕੀਤੇ ਜਾਣ ਨੂੰ ਤੁਰੰਤ ਬੰਦ ਕਰਨ ਅਤੇ ਸਿੱਖ ਸਮਾਜ ’ਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਂਦਾ ਮੈਮੋਰੰਡਮ ਅਮਰੀਕਨ ਰਾਜਦੂਤ ਨੂੰ ਦਿੱਤਾ।
ਧਰਨੇ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਰੋਸ ਧਰਨਾ ’ਚ ਕੇਵਲ ‘ਸਤਿਨਾਮ-ਵਹਿਗੁਰੂ’ ਦਾ ਜਾਪ ਕਰਨ ਤੇ ਕਿਸੇ ਵੀ ਕਿਸਮ ਦਾ ਸਿਆਸੀ ਨਾਅਰਾ ਨਾ ਲਾਉਣ। ਜੈਕਾਰਿਆਂ ਦੀ ਗੂੰਜ ’ਚ ਧਰਨੇ ਲਈ ਰਵਾਨਾ ਹੋਈਆਂ ਸੰਗਤਾਂ ਨੂੰ ਅਮਰੀਕੀ ਦੂਤਾਵਾਸ ਤੋਂ ਪਹਿਲਾਂ ਹੀ ਪੁਲਿਸ ਨੇ ਬੈਰੀਕੇਡ ਲਗਾ ਕੇ ‘ਨਹਿਰੂ ਤਾਰਾ ਮੰਡਲ’ ਦੇ ਸਾਹਮਣੇ ਰੋਕ ਲਿਆ ਗਿਆ, ਜਿਥੇ ਸਮੂੰਹ ਸੰਗਤਾਂ ਨੇ ਸੜਕ ’ਤੇ ਹੀ ਬੈਠ ਕੇ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ।  ਕਰੀਬ ਡੇਢ ਘੰਟੇ ਦੇ ਰੋਸ ਧਰਨੇ ਤੋਂ ਬਾਅਦ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿਚ ਸ. ਕੇਵਲ ਸਿੰਘ ਬਾਦਲ, ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਨਿਰਮੈਲ ਸਿੰਘ ਜੌਲਾ ਕਲਾਂ, ਸ. ਦਿਆਲ ਸਿੰਘ ਕਲਿਆਂਵਾਲੀ, ਸਕੱਤਰ ਸ. ਦਲਮੇਘ ਸਿੰਘ, ਸੰਤ ਹਰਨਾਮ ਸਿੰਘ ਖਾਲਸਾ, ਬਾਬਾ ਅਵਤਾਰ ਸਿੰਘ, ਸ. ਮਨਜੀਤ ਸਿੰਘ ਜੀ.ਕੇ. ਅਤੇ ਸ. ਪ੍ਰਮਜੀਤ ਸਿੰਘ ਚੰਡੋਕ ’ਤੇ ਅਧਾਰਤ 11 ਮੈਂਬਰੀ ਟੀਮ ਨੇ ਮੈਮੋਰੰਡਮ ਅਮਰੀਕਨ ਅੰਬੈਸੀ ’ਚ ਦਿੱਤਾ।
ਅੱਜ ਦੇ ਰੋਸ ਧਰਨੇ ’ਚ ਸ਼੍ਰੋਮਣੀ ਕਮੇਟੀ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਬਲਵਿੰਦਰ ਸਿੰਘ (ਬੈਂਸ), ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਕਰਨੈਲ ਸਿੰਘ ਪੰਜੋਲੀ, ਬੀਬੀ ਦਵਿੰਦਰ ਕੌਰ ਖਾਲਸਾ, ਸ. ਦੀਦਾਰ ਸਿੰਘ (ਭੱਟੀ), ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਕਸ਼ਮੀਰ ਸਿੰਘ ਬਰਿਆਰ, ਸ. ਗੁਰਬਖਸ਼ ਸਿੰਘ ਪੁੜੈਣ, ਸ. ਕੰਵਲਇੰਦਰ ਸਿੰਘ ਠੇਕੇਦਾਰ, ਸ. ਮਹਿੰਦਰ ਸਿੰਘ ਰੋਮਾਣਾ, ਸ. ਮਨਜੀਤ ਸਿੰਘ ਬੱਪੀਆਣਾ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਸ. ਗੋਪਾਲ ਸਿੰਘ ਜਾਣੀਆ, ਬੀਬੀ ਹਰਬੰਸ ਕੌਰ, ਸ. ਅਮਰੀਕ ਸਿੰਘ ਵਿਛੋਆ, ਸ. ਹਰਦਿਆਲ ਸਿੰਘ ਸੁਰਸਿੰਘ, ਸ. ਸੁਖਵਿੰਦਰ ਸਿੰਘ ਝਬਾਲ, ਸ. ਗੁਰਵਿੰਦਰਪਾਲ ਸਿੰਘ ਰਈਆ, ਸ. ਬਲਦੇਵ ਸਿੰਘ ਚੂੰਘਾ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਦਰਸ਼ਨ ਸਿੰਘ ਸ਼ੇਰ ਖਾਂ, ਸ. ਸਵਿੰਦਰ ਸਿੰਘ ਸਭਰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਗੁਰਮੀਤ ਕੌਰ, ਸ. ਮਹਿੰਦਰ ਸਿੰਘ ਹੁਸੈਨਪੁਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਮੱਖਣ ਸਿੰਘ ਨੰਗਲ, ਸ. ਹਰਿੰਦਰ ਸਿੰਘ ਰਣੀਆ, ਸ. ਕੁਲਦੀਪ ਸਿੰਘ ਭੋਗਲ, ਸ. ਬਲਦੇਵ ਸਿੰਘ ਕਿਆਮਪੁਰ, ਸ. ਗੁਰਮੀਤ ਸਿੰਘ ਦਾਦੂਵਾਲ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਜਸਮੇਰ ਸਿੰਘ ਲਾਛੜੂ, ਸ. ਕੁਲਵੰਤ ਸਿੰਘ ਮੰਨਣ, ਸ. ਬਲਦੇਵ ਸਿੰਘ, ਸ. ਸੁਖਵੰਤ ਸਿੰਘ, ਬਾਬਾ ਨਿਰਮਲ ਸਿੰਘ, ਸ. ਰਾਮ ਦਿਆਲ ਸਿੰਘ ਨਿਰਮਾਣ, ਸ. ਹਰਸੁਰਿੰਦਰ ਸਿੰਘ (ਗਿੱਲ), ਸ. ਸੁਰਿੰਦਰਪਾਲ ਸਿੰਘ ਬੱਦੋਵਾਲ, ਬੀਬੀ ਹਰਬੰਸ ਕੌਰ ਸੁਖਾਣਾ, ਸ. ਸੁਖਦੇਵ ਸਿੰਘ ਬਾਠ, ਸ. ਨਾਜ਼ਰ ਸਿੰਘ ਸਰਾਵਾਂ, ਸ. ਸ਼ੇਰ ਸਿੰਘ ਮੰਡ, ਸ. ਬਲਜੀਤ ਸਿੰਘ ਜਲਾਲਉਸਮਾ ਸ. ਜਗਬੀਰ ਸਿੰਘ ਸੋਖੀ, ਸ. ਵਰਦੇਵ ਸਿੰਘ (ਮਾਨ), ਸ. ਸੁਖਵੰਤ ਸਿੰਘ ਥੇਹ ਗੁੱਜਰ, ਸ. ਰਵਿੰਦਰ ਸਿੰਘ ਖਾਲਸਾ, ਸ. ਸੁਰਜੀਤ ਸਿੰਘ ਰਾਹਪੁਰ, ਬੀਬੀ ਅਜਾਇਬ ਕੌਰ, ਸ. ਗੁਰਮੇਲ ਸਿੰਘ ਸੰਗੋਵਾਲ, ਸ. ਭੂਪਿੰਦਰ ਸਿੰਘ ਭਲਵਾਨ, ਸ. ਅਮਰ ਸਿੰਘ ਬੀ.ਏ., ਸ. ਹਰਦਿਆਲ ਸਿੰਘ ਸੁਰਸਿੰਘ, ਸ. ਦਿਆਲ ਸਿੰਘ ਕਲਿਆਂਵਾਲੀ, ਸ. ਗੁਰਿੰਦਰਪਾਲ ਸਿੰਘ ਕਾਦੀਆਂ, ਬੀਬੀ ਭਜਨ ਕੌਰ ਡੋਗਰਾਂਵਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ  ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਭਰਪੂਰ ਸਿੰਘ ਖਾਲਸਾ ਤੇ ਸ. ਹਰਦਲਬੀਰ ਸਿੰਘ ਸ਼ਾਹ, ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਜੀ ਖਾਲਸਾ, ਬਿਧੀ ਚੰਦ ਸੰਪ੍ਰਦਾ ਸੁਰਸਿੰਘ ਵਲੋਂ ਬਾਬਾ ਅਵਤਾਰ ਸਿੰਘ, ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਲਖਬੀਰ ਸਿੰਘ ਜੀ ਰਤਵਾੜਾ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਦਸਮੇਸ਼ ਤਰਨਾ ਦਲ ਲੁਧਿਆਣਾ ਦੇ ਜਥੇਦਾਰ ਬਲਕਾਰ ਸਿੰਘ (ਸੋਢੀ), ਸ. ਕੁਲਦੀਪ ਸਿੰਘ ਬ੍ਰਦਰਜ, ਸ. ਜਗਦੀਪ ਸਿੰਘ (ਚੀਮਾ), ਸ. ਸੁਰਜੀਤ ਸਿੰਘ ਫਰੀਦਾਬਾਦ, ਸ. ਸ਼ਰਨਜੀਤ ਸਿੰਘ ਸੋਖਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੈਥਲ, ਸ. ਸਾਧੂ ਸਿੰਘ ਰਣੀਆ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ. ਹਰਬੰਸ ਸਿੰਘ ਮੰਝਪੁਰ ਤੇ ਸ. ਭੁਪਿੰਦਰ ਸਿੰਘ ਅਸੰਧ, ਸੀਨੀਅਰ ਅਕਾਲੀ ਆਗੂ ਸ. ਅਵਤਾਰ ਸਿੰਘ ਹਿੱਤ ਤੇ ਸ. ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਜੀ.ਕੇ., ਸ. ਪ੍ਰਮਜੀਤ ਸਿੰਘ ਚੰਡੋਕ, ਅਕਾਲੀ ਦਲ ਯੂਥ ਵਿੰਗ ਦਿੱਲੀ ਦੇ ਪਧਾਨ ਸ. ਮਨਜਿੰਦਰ ਸਿੰਘ ਸਿਰਸਾ ਤੇ ਸ. ਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਸੂਬਿਆਂ ਤੋਂ ਪੁੱਜੀਆਂ ਸੰਗਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

This entry was posted in ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>