ਕਾਂਗਰਸ ਸਰਕਾਰ ਆਉਣ ਤੇ ਜ਼ਿਆਦਤੀਆਂ ਕਰਨ ਵਾਲੇ ਅਕਾਲੀਆਂ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ : ਕੈਪਟਨ ਅਮਰਿੰਦਰ

ਕੈਪਟਨ ਅਮਰਿੰਦਰ ਸਿੰਘ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਕਾਨਫੰਰਸ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦੇ ਹੋਏ। (ਫੋਟੋ ਗੁਰਿੰਦਰਜੀਤ ਸਿੰਘ ਪੀਰਜੈਨ)

ਫਤਹਿਗੜ੍ਹ ਸਾਹਿਬ (ਗੁਰਿੰਦਰਜੀਤ ਸਿੰਘ ਪੀਰਜੈਨ) – ਕਾਂਗਰਸ ਸਰਕਾਰ ਆਉਣ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗਠਜੋੜ ਸਮੇਂ ਕਾਂਗਰਸੀਆਂ ਨਾਲ ਜ਼ਿਆਦਤੀਆਂ ਕਰਨ ਵਾਲੇ ਅਕਾਲੀਆਂ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਆਯੋਜਿਤ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੇ ਵਰਕਰਾਂ ਦੇ ਰਿਕਾਰਡ ਤੋੜ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਸਬੰਧਿਤ ਸਾਰੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਜੋ ਕਿ ਸਿੱਖਾਂ ਦੀ ਧਾਰਮਿਕ ਸੰਸਥਾ ਕਹਾਉਂਣ ਵਾਲੀ ਸ਼੍ਰੋਮਣੀ ਕਮੇਟੀ ਦਾ ਕੰਮ ਸੀ।

ਕੈਪਟਨ ਅਮਰਿੰਦਰ ਨੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦਾਂ ਲਈ ਕੀ ਯੋਗਦਾਨ ਪਾਇਆ, ਜਦ ਕਿ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਦੋਰਾਨ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ, ਦਲਿੱਤਾ ਆਦਿ ਹਰ ਵਰਗ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਕਾਂਗਰਸ ਪਾਰਟੀ ਦੀਆਂ ਸਾਰੀਆਂ ਸਹੂਲਤਾਂ ਤੇ ਰਾਜ ਲਈ ਵਿਕਾਸ ਨੂੰ ਦਰਸਾਉਣ ਵਾਲੇ ਵੱਡੇ ਵੱਡੇ ਪ੍ਰੋਜੋਕਟ ਵਾਪਸ ਲੈਣ ਦਾ ਪਹਿਲਾ ਕੰਮ ਕਰਕੇ ਜਨਤਾ ਨਾਲ ਵੱਡਾ ਧ੍ਰੋਹ ਕਮਾਇਆ।

ਕੈਪਟਨ ਕਾਂਗਰਸ ਪਾਰਟੀ ਵਲੋਂ ਆਯੋਜਿਤ ਸ਼ਹੀਦੀ ਕਾਨਫੰਰਸ ਮੌਕੇ ਸਟੇਜ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਸਮੇਤ। (ਫੋਟੋ ਗੁਰਿੰਦਰਜੀਤ ਸਿੰਘ ਪੀਰਜੈਨ)

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਕਹਾਉਣ ਦਾ ਕੋਈ ਹੱਕ ਨਹੀਂ, ਕਿਉਂਕਿ ਕਿਸਾਨ ਫਸਲ ਵੇਚਣ ਸਮੇਂ ਤੇ ਫਸਲ ਬੀਜਣ ਸਮੇਂ ਹਮੇਸਾ ਹੀ ਖੱਜਲ ਖੁਆਰ ਹੁੰਦੇ ਆਏ ਹਨ, ਜਦ ਕਿ ਕਾਂਗਰਸ ਸਰਕਾਰ ਸਮੇਂ ਪੰਜ ਹਾੜੀਆਂ ਪੰਜ ਸਾਉਣੀਆਂ ਚੁੱਕੀਆਂ ਗਈਆਂ ਤੇ ਕਿਸੇ ਇਕ ਵੀ ਜ਼ਿੰਮੀਦਾਰ ਨੇ ਇਕ ਵੀ ਰਾਤ ਨਹੀਂ ਕੱਟੀ ਤੇ 24 ਘੰਟਿਆਂ ਵਿਚ ਫਸਲਾਂ ਦੀ  ਅਦਾਇਗੀ ਕਿਸਾਨਾਂ ਨੂੰ ਤੁੰਰਤ ਹੁੰਦੀ ਰਹੀ। ਉਨ੍ਹਾਂ ਰਾਜ ’ਚ ਵੱਧ ਰਹੀ ਬੇਰੁਜ਼ਗਾਰੀ ਸਬੰਧੀ ਕਿਹਾ ਕਿ ਰਾਜ ਦੀ ਕੁਲ ਆਬਾਦੀ 2 ਕਰੋੜ 40 ਲੱਖ ਹੈ ਤੇ ਇਨ੍ਹਾਂ ਵਿਚੋਂ ਬੇਰੁਜਾਗਰਾਂ ਦੀ ਗਿਣਤੀ 44 ਲੱਖ ਦੇ ਲਗਭਗ ਹੈ। ਇਸ ਮੌਕੇ ਤੇ ਵਿਰੋਧੀ ਧਿਰ ਦੇ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਬੇਸ਼ੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਆਸੀ ਦੂਸ਼ਣਬਾਜੀ ਸਬੰਧੀ ਆਦੇਸ਼ ਜਾਰੀ ਕਰਨ ਸਬੰਧੀ ਪ੍ਰੰਸਸਾ ਕਰਦਿਆਂ ਕਿਹਾ ਕਿ ਜਬਰ ਜ਼ੁਲਮ ਦੇ ਖਿਲਾਫ ਆਵਾਜ ਉਠਾਉਣਾ ਹਰੇਕ ਦਾ ਪਹਿਲਾ ਫਰਜ਼ ਹੈ, ਜੇਕਰ ਰੋਕ ਲਗਾਉਣੀ ਹੀ ਹੈ ਤਾਂ ਗੁਰੂ ਘਰ ਦੀ ਗੋਲਕ ਛਕਣ ਵਾਲਿਆਂ ਤੇ ਲਗਾਉਣੀ ਚਾਹੀਦੀ ਹੈ।

ਇਸ ਮੌਕੇ ਤੇ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਲਾਲ ਸਿੰਘ, ਸੰਸਦ ਮੈਬਰ ਰਵਨੀਤ ਸਿੰਘ ਬਿੱਟੂ, ਜਗਮੋਹਨ ਸਿੰਘ ਕੰਗ, ਸਮਸ਼ੇਰ ਸਿੰਘ ਦੂਲੋਂ ਸਾਬਕਾ ਸੰਸਦ ਮੈਂਬਰ, ਹਰਮੋਹਿੰਦਰ ਸਿੰਘ ਵਿਧਾਇਕ ਰਾਏਕੋਟ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਅਮਰਿੰਦਰ ਸਿੰਘ ਲਿਬੜਾ, ਕਿਸਾਨ ਖੇਤ ਮਜ਼ਦੂਰ ਕਾਂਗਰਸ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸਾਬਕਾ ਮੰਤਰੀ ਤੇਜ਼ ਪ੍ਰਕਾਸ ਸਿੰਘ ਕੋਟਲੀ, ਗੁਰਕੀਰਤ ਸਿੰਘ ਕੋਟਲੀ, ਸਾਧੂ ਸਿੰਘ ਧਰਮਸੋਤ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਬੰਸਦਾਨੀ ਸ਼੍ਰੀ ਗੁਰੂ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਵਿਚਲੀ ਸਰਕਾਰ ਕੇਂਦਰ ਸਰਕਾਰ ਦੇ ਸਹਾਰੇ ਹੀ ਚੱਲ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਬੰਸ ਕੌਰ ਦੂਲੋਂ, ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਸੰਦੀਪ ਵਰਮਾ, ਅਮ੍ਰਿੰਤਪਾਲ ਸਿੰਘ ਟਿਵਾਣਾ, ਠੇਕੇਦਾਰ ਅਵਤਾਰ ਸਿੰਘ ਟਿਵਾਣਾ, ਹਰਭਜਨ ਸਿੰਘ ਧਾਲੀਵਾਲ,  ਹਰਿੰਦਰ ਸਿੰਘ ਭਾਂਬਰੀ, ਭੁਪਿੰਦਰ ਸਿੰਘ ਬਧੋਛੀ, ਗੁਰਕੀਰਤ ਸਿੰਘ ਥੂਹੀ, ਗਗਨਦੀਪ ਸਿੰਘ ਸਮਸ਼ੇਰ ਨਗਰ, ਰਣਦੀਪ ਸਿੰਘ ਲਾਡੀ, ਗੁਰਦੰਮਨ ਸਿੰਘ ਸੋਢਾ, ਗੁਰਮੀਤ ਸਿੰਘ ਮਿੱਠੂ, ਜੈ ਸਿੰਘ, ਨਰਿੰਦਰ ਸਿੰਘ ਟਿਵਾਣਾ ਐਡਵੋਕੇਟ, ਕਾਕਾ ਰਣਦੀਪ ਸਿੰਘ ਨਾਭਾ, ਗੁਰਬਿਕਰਮਜੀਤ ਸਿੰਘ ਨਾਗਰਾ, ਛਿੰਦਰਾ ਪੰਜੋਲੀ, ਮਨਦੀਪ ਸਿੰਘ ਗੱਗੀ ਆਦਿ ਆਗੂ ਵੀ ਹਾਜ਼ਰ ਸਨ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>