ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ‘ਇਤਿਹਾਸ ਵਿੱਚ ਬੀਬੀਆਂ ਦਾ ਯੋਗਦਾਨ’ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ

ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਸਰਪ੍ਰਸਤ ਇਸਤਰੀ ਵਿੰਗ ਉਨ੍ਹਾਂ ਦੇ ਨਾਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਗੁਲਸ਼ਨ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀਮਤੀ ਸਤਵਿੰਦਰ ਕੌਰ ਧਾਰੀਵਾਲ ਅਤੇ ਹੋਰ ਅਹੁਦੇਦਾਰ ਵੀ ਦਿਖਾਈ ਦੇ ਰਹੇ ਹਨ। ਹੇਠਲੀ ਤਸਵੀਰ ਵਿੱਚ ਇਸਤਰੀਆਂ ਦਾ ਭਰਵਾਂ ਇਕੱਠ। (ਗੁਰਿੰਦਰਜੀਤ ਸਿੰਘ ਪੀਰਜੈਨ)

ਫਤਹਿਗੜ੍ਹ ਸਾਹਿਬ (ਗੁਰਿੰਦਰਜੀਤ ਸਿੰਘ ਪੀਰਜੈਨ) – ਔਰਤਾਂ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਦੀਆਂ ਪ੍ਰਤੀਕ ਹਨ, ਇਤਿਹਾਸ ਗਵਾਹ ਹੈ ਕਿ ਜਦੋਂ ਵੀ ਮਨੁੱਖਤਾ ਨੂੰ ਜੁਲਮ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਮਹਾਨ ਔਰਤਾਂ ਨੇ ਨਾ ਕੇਵਲ ਉਸ ਜੁਲਮ ਦੇ ਖਾਤਮੇ ਲਈ ਉਸ ਵਿਰੁੱਧ ਡਟ ਕੇ ਲੜਾਈ ਲੜੀ ਸਗੋਂ ਧਰਮ, ਸੱਚ ਅਤੇ ਨਿਆਂ ਲਈ ਮਰਦਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਸਮਾਜ ਦੀ ਯੋਗ ਅਗਵਾਈ  ਵੀ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਅਤੇ ਮਿੱਠੀ ਯਾਦ ਨੂੰ ਸਮਰਪਿਤ ਵਚਨਬੱਧਤਾ ਦਿਵਸ ਤੇ  ‘ ਇਤਿਹਾਸ ਵਿੱਚ ਬੀਬੀਆਂ ਦਾ ਯੋਗਦਾਨ’ ਵਿਸ਼ੇ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਕਰਵਾਏ ਪਹਿਲੇ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।  ਉਨ੍ਹਾਂ ਆਖਿਆ ਕਿ ਮਾਤਾ ਗੁਜਰੀ ਜੀ ਨੇ ਨਾ ਕੇਵਲ ਆਪਣਾ ਸਗੋਂ ਆਪਣੇ ਚਾਰ ਪੋਤਰਿਆਂ , ਪੁੱਤਰ ਅਤੇ ਪਤੀ ਦਾ ਧਰਮ ਅਤੇ ਕੌਮ  ਦੀ  ਰਾਖੀ ਲਈ ਬਲੀਦਾਨ ਦੇ ਕੇ ਸਮੁੱਚੇ ਵਿਸ਼ਵ ਵਿੱਚ ਅਜਿਹੀ ਮਿਸਾਲ ਕਾਇਮ ਕੀਤੀ  ਜਿਸ ਦਾ ਕੋਈ ਸਾਨੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮਾਤਾ ਤ੍ਰਿਪਤਾ ਜੀ, ਭੈਣ ਨਾਨਕੀ ਜੀ, ਬੀਬੀ ਵੀਰੋ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ  ਜੀ ਅਤੇ ਮਾਤਾ ਸੁੰਦਰੀ ਜੀ ਵਰਗੀਆਂ ਮਹਾਨ ਔਰਤਾਂ ਨੇ ਵੀ ਧਰਮ ਦੀ ਰੱਖਿਆ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਇਸਤਰੀਆਂ ਦੇ ਭਰਵੇਂ ਇਕੱਠ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਕਿਉਂਕਿ ਇੱਕ ਜੁੱਟ ਹੋ ਕੇ ਹੀ ਔਰਤਾਂ ਸਮਾਜ ਵਿੱਚ ਉੱਚਾ ਤੇ ਸੁੱਚਾ  ਰੁਤਬਾ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਔਰਤਾਂ ਨੂੰ ਪ੍ਰੇਰਤ ਕੀਤਾ ਕਿ ਉਹ ਮਾਤਾ ਗੁਜਰੀ ਜੀ ਅਤੇ ਸਿੱਖ ਇਤਿਹਾਸ ਦੀਆਂ ਹੋਰ ਮਹਾਨ ਔਰਤਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਵਿੱਚੋਂ ਜਗਤ ਜਣਨੀ ਦੀ ਭਰੂਣ ਹੱਤਿਆ ਰੋਕਣ ਲਈ ਹੰਭਲਾ ਮਾਰਨ । ਕਿਉਂਕਿ ਅਜਿਹਾ ਕਰਨਾ ਇਨਸਾਨੀਅਤ ਦੇ ਨਾਂ ਤੇ ਬਹੁਤ ਵੱਡਾ ਕ¦ਕ ਹੈ।

ਮੈਂਬਰ ਲੋਕ  ਸਭਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਸਮੂਹ ਬੀਬੀਆਂ ਨੂੰ ਇਸ ਗੱਲ ਲਈ ਵਚਨਬੱਧ ਹੋਣ ਅਤੇ ਪ੍ਰਣ ਲੈਣ ਦਾ ਸੱਦਾ ਦਿੱਤਾ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸਿੱਖੀ ਸਰੂਪ ਅਪਣਾਉਣ ਲਈ ਪ੍ਰੇਰਤ ਕਰਨਗੀਆਂ ਅਤੇ ਦਹੇਜ ਪ੍ਰਥਾ ਨੂੰ ਖਤਮ ਕਰਨ ਲਈ ਜੱਦੋ ਜਹਿਦ ਕਰਨਗੀਆਂ ਕਿਉਂਕਿ ਦਹੇਜ ਪ੍ਰਥਾ ਮਾਦਾ ਭਰੂਣ ਹੱ੍ਯਤਿਆ ਦਾ ਕਾਰਨ ਬਣਦੀ ਹੈ। ਉਨ੍ਹਾਂ ਬੀਬੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਪਰਿਵਾਰਾਂ ਨੂੰ ਸੀਮਤ ਰੱਖਣ ਲਈ ਵੀ ਔਰਤਾਂ ਨੂੰ ਜਾਗਰੂਕ ਕਰਨ ਕਿਉਂਕਿ ਸੀਮਤ ਪਰਿਵਾਰ ਹੀ ਖੁਸ਼ਹਾਲ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਦੀਆਂ ਕੁਰਬਾਨੀਆਂ ਬਾਰੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਤ ਕਰੀਏ। ਉਨ੍ਹਾਂ ਆਖਿਆ ਕਿ ਔਰਤਾਂ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਇਹ ਸੈਮੀਨਾਰ ਔਰਤਾਂ ਨੂੰ ਜਾਗਰੂਕ ਕਰਨ ਵਿੱਚ ਸਫਲ ਹੋਵੇਗਾ ਕਿਉਂਕਿ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਸਤਰੀ ਵਿੰਗ ਦੀਆਂ ਪ੍ਰਤੀਨਿੱਧ ਔਰਤਾਂ ਪਿੰਡਾਂ ਵਿੱਚ ਇਸਤਰੀ ਵਿੰਗ ਦੇ ਯੂਨਿਟ ਬਣਾ ਕੇ ਵੱਧ ਤੋਂ ਵੱਧ ਔਰਤਾਂ ਦੇ ਸਸ਼ਕਤੀ ਕਰਨ ਲਈ ਉਨ੍ਹਾਂ ਨੂੰ ਪ੍ਰੇਰਤ ਕਰਨਗੀਆਂ। ਉਨ੍ਹਾਂ ਆਖਿਆ ਕਿ ਇਸਤਰੀ ਵਿੰਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਸਮੇਂ ਸਮੇਂ ਤੇ ਕਰਵਾਏ ਜਾਣਗੇ।

ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਸਤਵਿੰਦਰ ਕੌਰ ਧਾਰੀਵਾਲ ਨੇ ਆਖਿਆ ਕਿ ਮਾਤਾ ਗੁਜਰੀ ਜੀ ਤਿਆਗ, ਸਮਰਪਣ ਅਤੇ ਵਚਨਬੱਧਤਾ ਦੀ ਮਿਸਾਲ ਸਨ। ਉਨ੍ਹਾਂ ਆਖਿਆ ਕਿ ਸਮੂਹ ਇਸਤਰੀ ਵਰਗ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਅਜੋਕੇ ਸਮਾਜ ਵਿੱਚ ਪਣਪ ਰਹੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਯਤਨ ਕੀਤੇ ਜਾਣ। ਉਨ੍ਹਾਂ ਆਖਿਆ ਕਿ ਵਚਨਬੱਧਤਾ ਤੇ ਇਸਤਰੀ ਇੱਕ ਸਿੱਕੇ ਦੇ ਦੋ ਪਹਿਲੂ ਹਨ ਜੋ ਕਿ ਸਮਾਜ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸਤਰੀਆਂ ਧਰਮ, ਰਾਜਨੀਤੀ, ਵਿਦਿਅਕ, ਸਮਾਜਿਕ ਅਤੇ ਹੋਰ ਖੇਤਰਾਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਇਸਤਰੀ ਵਿੰਗ ਦੀ ਜਨਰਲ ਸਕੱਤਰ ਬੀਬੀ ਮੰਜੂ ਕੁਰੈਸ਼ੀ ਨੇ ਕਿਹਾ ਕਿ ਔਰਤਾਂ ਦੁਨੀਆਂ ਦੀ ਤਕਦੀਰ ਬਦਲਣ ਦੀ ਸ਼ਕਤੀ ਰੱਖਦੀਆਂ  ਹਨ। ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਸ਼੍ਰੀਮਤੀ ਰਜਿੰਦਰ ਕੌਰ ਬਲਾਰਾ ਨੇ ਰੁੱਖ ਤੇ ਕੁੱਖ ਨੂੰ ਬਚਾਉਣ ਦੀ ਲੋੜ ਤੇ ਜੋਰ ਦਿੱਤਾ। ਇਸਤਰੀ ਵਿੰਗ ਦੀ ਮੀਤ ਪ੍ਰਧਾਨ ਬੀਬੀ ਅਨੁਪਿੰਦਰ ਕੌਰ ਸੰਧੂ ਨੇ ਆਖਿਆ ਕਿ ਔਰਤਾਂ ਦੇ ਹੱਕਾਂ ਦੇ ਨਾਲ ਨਾਲ ਔਰਤਾਂ ਨੂੰ ਆਪਣੇ ਫਰਜਾਂ ਦੀ ਪਹਿਚਾਣ ਕਰਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਿੱਖ ਧਰਮ ਵਿੱਚ ਔਰਤ ਵਰਗ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਹੈ। ਇਸ ਸੈਮੀਨਾਰ ਨੂੰ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਬੀਬੀ ਗੁਰਦੇਵ ਕੌਰ ਸੰਘਾ, ਬੀਬੀ ਮਨਮੋਹਨ ਕੌਰ ਕੌਂਸਲਰ ਮੋਹਾਲੀ, ਬੀਬੀ ਸੁਰਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ., ਬੀਬੀ ਪਰਮਜੀਤ ਕੌਰ ਲਾਂਡਰਾ,ਬੀਬੀ ਮਨਜੀਤ ਕੌਰ ਸੰਘੋਲ ਨੇ ਵੀ ਸੰਬੋਧਨ ਕੀਤਾ।

ਇਸ ਸੈਮੀਨਾਰ ਵਿੱਚ ਇਸਤਰੀ ਵਿੰਗ ਦੀ ਸਕੱਤਰ ਜਨਰਲ ਬੀਬੀ ਸਤਵੰਤ ਕੌਰ ਜੌਹਲ, ਮੀਤ ਪ੍ਰਧਾਨ ਬੀਬੀ ਪਲਵਿੰਦਰ ਕੌਰ ਰਾਣੀ, ਮੀਤ ਪ੍ਰਧਾਨ ਬੀਬੀ ਮਨਜੀਤ ਕੌਰ ਵੜੈਚ, ਸੰਯੁਕਤ ਸਕੱਤਰ ਬੀਬੀ ਸਤਪਾਲ ਕੌਰ ਤੂਰ, ਸੀਨੀਅਰ ਮੀਤ ਪ੍ਰਧਾਨ ਬੀਬੀ ਸੰਤੋਸ਼ ਕੌਰ ਮਹੰਤ, ਜਥੇਬੰਦਕ ਸਕੱਤਰ ਬੀਬੀ ਰਜਿੰਦਰ ਕੌਰ ਬਰਾੜ, ਜਰਨਲ ਸਕੱਤਰ ਬੀਬੀ ਸ੍ਰੀਲਮ ਸੋਹੀ, ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਬੀਬੀ ਬਲਬੀਰ ਕੌਰ ਚੀਮਾ, ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਬੀਬੀ ਸਤਿੰਦਰ ਕੌਰ ਬੀਸਲਾ, ਹੁਸ਼ਿਆਰਪੁਰ ਤੋਂ ਬੀਬੀ ਸੁਖਦੇਵ ਕੌਰ, ਮਾਨਸਾ ਤੋਂ ਬੀਬੀ ਨਛੱਤਰ ਕੌਰ, ਦਿਹਾਤੀ ਮਾਨਸਾ ਤੋਂ ਬੀਬੀ ਕਰਮਜੀਤ ਕੌਰ, ਦਿਹਾਤੀ ਬਰਨਾਲਾ ਤੋਂ ਬੀਬੀ ਜਸਵਿੰਦਰ ਕੌਰ, ਬਰਨਾਲਾ ਸ਼ਹਿਰ ਤੋਂ ਬੀਬੀ ਪਰਮਜੀਤ ਕੌਰ, ਦਿਹਾਤੀ ਪਟਿਆਲਾ ਤੋਂ ਬੀਬੀ ਜਸਪਾਲ ਕੌਰ , ਪਟਿਆਲਾ ਸ਼ਹਿਰੀ ਤੋਂ ਬੀਬੀ ਸੀਮਾ ਸ਼ਰਮਾ, ਦਿਹਾਤੀ ਬਠਿੰਡਾ ਤੋਂ ਬੀਬੀ ਪਰਨੀਤ ਕੌਰ, ਮੋਗਾ ਤੋਂ ਬੀਬੀ ਜਸਵਿੰਦਰ ਕੌਰ, ਐਸ.ਜੀ.ਪੀ.ਸੀ. ਮੈਂਬਰ ਬਠਿੰਡਾ ਤੋਂ ਬੀਬੀ ਦਵਿੰਦਰ ਕੌਰ, ਬੀਬੀ ਭਜਨ ਕੌਰ ਡੋਗਰਾਂ, ਬੀਬੀ ਅਜਾਇਬ ਕੌਰ, ਬੀਬੀ ਸਤਵਿੰਦਰ ਕੌਰ , ਬੀਬੀ ਪ੍ਰੀਤਮ ਕੌਰ, ਬੀਬੀ ਨੇਤਰ ਕੌਰ, ਬੀਬੀ ਮੁਖਤਿਆਰ ਕੌਰ, ਬੀਬੀ ਪਰਮਜੀਤ ਕੌਰ ਭਗੜਾਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਐਸ.ਜੀ.ਪੀ.ਸੀ. ਮੈਂਬਰ ਅਤੇ ਇਸਤਰੀ ਵਿੰਗ ਦੇ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>