ਬੰਬਈ ਸਟਾਕ ਐਕਸਚੇਂਜ ਦੀ ਸੁਰੱਖਿਆ ਵਿੱਚ ਵਾਧਾ


ਮੁੰਬਈ- ਬੰਬਈ ਸਟਾਕ ਐਕਸਚੇਂਜ ਨੂੰ ਧਮਕੀ ਭਰੇ ਈਮੇਲ ਮਿਲ ਰਹੇ ਹਨ ਕਿ 24 ਜਾਂ 27 ਜਨਵਰੀ ਨੂੰ ਵਿਸਫੋਟ ਕੀਤੇ ਜਾਣਗੇ। ਇਸ ਕਰਕੇ ਦੱਖਣੀ ਮੁੰਬਈ ਸਥਿਤ ਦੇਸ਼ ਦੇ ਮੁੱਖ ਸ਼ੈਅਰ ਬਜ਼ਾਰ ਦੇ ਆਲੇਦੁਆਲੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।

ਸਥਾਨਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਫਰੂਕ ਨਾਂ ਦੇ ਇੱਕ ਵਿਅਕਤੀ ਵਲੋਂ 15 ਈਮੇਲਾਂ ਕੀਤੀਆਂ ਗਈਆਂ ਹਨ । ਜਿਸ ਵਿੱਚ ਇਹ ਜਿਕਰ ਕੀਤਾ ਗਿਆ ਹੈ ਕਿ 24 ਜਾਂ 27 ਜਨਵਰੀ ਨੂੰ ਬਿਲਡਿੰਗ ਵਿੱਚ ਵਿਸਫੋਟ ਕੀਤੇ ਜਾਣਗੇ। ਸਥਾਨਕ ਪੁਲਿਸ ਤੋਂ ਇਲਾਵਾ ਸਾਈਬਰ ਪੁਲਿਸ ਅਤੇ ਸਾਈਬਰ ਕਰਾਈਮ ਇਨਵੈਸਟੀਗੇਸ਼ਨ ਸੈਲ ਵੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚ ਕਰਤਾ ਇਸ ਨੂੰ ਮਜਾਕ ਵੀ ਸਮਝ ਰਹੇ ਹਨ। ਪਰ ਬੀਐਸਈ ਦੀ ਸੁਰੱਖਿਆ ਸਬੰਧੀ ਉਹ ਕੋਈ ਵੀ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੇ।

This entry was posted in ਭਾਰਤ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>