ਆਮਿਰ ਮਚਾਏਗਾ “ਧੂਮ-3” ‘ਚ ਧੂਮ

ਆਮਿਰ ਖਾਨ ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ “ਧੂਮ-3” ਵਿਚ ਭੂਮਿਕਾ ਨਿਭਾਏਗਾ। ਇਹ ਭੂਮਿਕਾ ਆਮਿਰ ਖਾਨ ਦੇ ਜੀਵਨ ਦੀ ਸਭ ਤੋਂ ਵੱਖਰੀ ਭੂਮਿਕਾ ਹੋਵੇਗੀ ਕਿਉਂਕਿ ਅਜੇ ਤੱਕ ਆਮਿਰ ਖਾਨ ਨੇ ਖਲਨਾਇਕ ਦੀ ਭੂਮਿਕਾ ਕਦੀ ਨਹੀਂ ਨਿਭਾਈ। ਪਿਛਲੇ ਕਾਫ਼ੀ ਦਿਨਾਂ ਤੋਂ ਆਮਿਰ ਵਲੋਂ ਧੂਮ-3 ਕਰਨ ਦੇ ਚਰਚੇ ਸਨ ਪਰੰਤੂ ਹੁਣ ਆਮਿਰ ਖਾਨ ਵਲੋਂ ਵੀ ਇਸਦੀ ਪੁਸ਼ਟੀ ਕਰ ਦਿੱਤੀ ਗਈ ਹੈ।

ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮਿਰ ਨੇ ਕਿਹਾ ਕਿ ਮੈਂ ਧੂਮ-3 ਨੂੰ ਕਰਨ ਲਈ ਕਾਫ਼ੀ ਉਤਸਾਹਿਤ ਹਾਂ। ਇਸ ਫਿ਼ਲਮ ਬਾਰੇ ਆਮਿਰ ਖਾਨ ਨੇ ਕਿਹਾ ਕਿ ਮੈਂ ਯਸ਼ ਜੀ, ਆਦਿਤਿਆ, ਅਭਿਸ਼ੇਕ ਅਤੇ ਉਦੈ ਚੋਪੜਾ ਨਾਲ ਕੰਮ ਕਰਨ ਤੋਂ ਕਾਫ਼ੀ ਉਤਸਾਹਿਤ ਹਾਂ। ਇਸ ਫਿਲਮ ਨੂੰ ਵਿਜੈ ਕ੍ਰਿਸ਼ਨ ਆਚਾਰੀਆ ਡਾਇਰੈਕਟ ਕਰ ਰਹੇ ਹਨ ਅਤੇ ਕਹਾਣੀ ਦੇ ਲੇਖਕ ਵੀ ਉਹੀ ਹਨ।

This entry was posted in ਮੁਖੱ ਖ਼ਬਰਾਂ, ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>