ਸੇਵਾ ਮੁਕਤੀ

ਸੇਵਾ ਮੁਕਤੀ  ਦਾ ਫੱਲ ਮਿੱਠਾ,

ਕਰਮਾ  ਵਾਲੇ  ਪਾਉਂਦੇ  ਨੇ ।

ਜੀਵਨ ਭਰੇ  ਸੋਨਹਿਰੀ ਸੁਪਨੇ ,

ਹਰ ਦਮ  ਚੇਤੇ  ਆਉਂਦੇ ਨੇ ।

ਸਫ਼ਰ  ਬੜਾ ਹੈ  ਮੰਜ਼ਿਲ  ਦਾ ,

ਪਰ ਮੰਜ਼ਿਲ ਪਾਉਣੀ ਔਖੀ ਏ ।

ਗਾਥਾ  ਆਪਣੇ  ਜੀਵਨ  ਦੀ ,

ਹਰ ਤਾਈਂ ਸੁਨਾਉਣੀ ਔਖੀ ਏ।

ਜੇ ਰੋੜਾ ਰਾਹ ਵਿਚ ਆ ਜਾਵੇ ,

ਤਾਂ ਸੋਚ ਕੇ ਪਰ੍ਹੇ ਹਟਾਉਂਦੇ ਨੇ ;

ਸੇਵਾ ਮੁਕਤੀ  ਦਾ ਫੱਲ ਮਿੱਠਾ ,

ਕਰਮਾ  ਵਾਲੇ   ਪਾਉਂਦੇ  ਨੇ ।

ਜੀਵਨ ਭਰੇ  ਸੋਨਹਿਰੀ ਸੁਪਨੇ ,

ਹਰ ਦਮ  ਚੇਤੇ  ਆਉਂਦੇ  ਨੇ ।

ਵਿਦਿਆ ਪਉਣੀ  ਸੌਖੀ ਨਹੀਂ ,

ਇਹ ਔਖੀ ਘਾਟੀ  ਜੀਵਨ ਦੀ।

ਇੱਛਾ  ਪੂਰੀ  ਤਾਂ  ਹੁੰਦੀ , ਜੇ

ਚਾਹ ਹੈ  ਅਮ੍ਰਿਤ ਪੀਵਨ  ਦੀ।

ਉਹ ਪਰ ਉਪਕਾਰੀ ਬਣ ਜਾਂਦੇ ,

ਜੋ ਬੱਚਿਆਂ ਤਾਈਂ ਪੜਾਉਂਦੇ ਨੇ

ਸੇਵਾ ਮੁਕਤੀ  ਦਾ ਫੱਲ ਮਿੱਠਾ ,

ਕਰਮਾ  ਵਾਲੇ  ਪਾਉਂਦੇ   ਨੇ ।

ਜੀਵਨ ਭਰੇ ਸੋਨਹਿਰੀ  ਸੁਪਨੇ ,

ਹਰ  ਦਮ  ਚੇਤੇ ਆਉਂਦੇ ਨੇ ।

ਗੁਰੂ ਦੀ ਸੇਵਾ  ਕਰਨੀ ਔਖੀ ,

ਵੇਖ ਲਉ  ਜਿਨ੍ਹਾਂ ਕੀਤੀ ਹੈ ।

ਸੋਨ-ਸੁਨਹਿਰੀ  ਅੱਖਰਾਂ ਵਰਗੀ,

ਉਨ੍ਹਾਂ ਦੀ  ਹੱਢ  ਬੀਤੀ  ਹੈ ।

ਕ੍ਰਿਤ  ਕਮਾਈ  ਵਾਲੇ  ਬੰਦੇ ,

ਰੱਬ ਦਾ  ਸ਼ੁਕਰ ਮਨਾਉਂਦੇ  ਨੇ।

ਸੇਵਾ ਮਕਤੀ  ਦਾ ਫੱਲ ਮਿੱਠਾ ,

ਕਰਮਾ  ਵਾਲੇ   ਪਾਉਂਦੇ  ਨੇ ।

ਜੀਵਨ ਭਰੇ  ਸੋਨਹਿਰੀ ਸੁਪਨੇ ,

ਹਰ ਦਮ  ਚੇਤੇ  ਆਉਂਦੇ  ਨੇ ।

ਜਿਸ ਦੀ ਕੋਠੀ ਦੇ ਵਿਚ ਦਾਣੇ ,

ਉਸ ਦੇ ਬੱਚੇ  ਬੜੇ  ਸਿਆਣੇ ।

ਵਿਦਿਆ ਦਾ ਹੈ ਚਾਨਣ ਜਿਸਨੂੰ,

ਉਸ ਨੇ ਧੱਕੇ ਕਦੇ ਨਹੀਂ ਖਾਣੇ ।

ਜੀਵਨ ਭਰ ਜੋ  ਕਰਨ ਕਮਾਈ ,

ਉਹ ਸੁੱਖ ਦੀ ਨੀਂਦਰ ਸਉਂਦੇ ਨੇ।

ਸੇਵਾ ਮੁਕਤੀ  ਦਾ ਫੱਲ  ਮਿੱਠਾ ,

ਕਰਮਾ   ਵਾਲੇ   ਪਾਉਂਦੇ  ਨੇ ।

ਮਿਹਨਤ ਭਰੇ ਸੁਨਹਿਰੀ  ਸੁਪਨੇ ,

ਹਰ  ਦਮ  ਚੇਤੇ  ਆਉਂਦੇ ਨੇ ।

ਜੋ ਪੱਕੀ ਖੇਤੀ  ਜ਼ਿਮੀਦਾਰ ਦੀ ,

ਘਰ  ਆਵੇ  ਤਾਂ   ਜਾਣ ਲਵੋ ।

ਸਰਵਿਸ ਵਾਲੇ  ਤਾਈਂ ਵਧਾਈ ,

ਪੈਨਸ਼ਨ  ਖੁਸ਼ੀਆਂ  ਮਾਣ ਲਵੋ ।

ਸ਼ਗਨਾ ਦਾ ਤਿਉਹਾਰ  ਦਿਹਾੜਾ,

ਗੀਤ ਖ਼ੁਸ਼ੀ  ਦੇ  ਤਾਂ ਗਾਉਂਦੇ  ਨੇ ।

ਸੇਵਾ ਮੁਕਤੀ  ਦਾ ਫੱਲ  ਮਿੱਠਾ ,

ਕਰਮਾ  ਵਾਲੇ ਹੀ  ਪਾਉਂਦੇ ਨੇ ।

ਜੀਵਨ ਭਰੇ  ਸੁਨਹਿਰੀ  ਸੁਪਨੇ ,

ਹਰ  ਦਮ ਚੇਤੇ  ਆਉਂਦੇ  ਨੇ ।

ਮਲਕੀਅਤ “ਸੁਹਲ” ਨੂੰ ਜਾ ਪੁਛੋ,

ਮਿਹਨਤ  ਦਾ  ਫੱਲ  ਮਿੱਠਾ ਹੈ ।

ਜੀਵਨ ਭਰ ਉਹ  ਖ਼ੁਸ਼ੀ  ਮਨਾਵੇ,

ਜਿਸ ਨੇ  ਇਹ ਫੱਲ  ਡਿੱਠਾ ਹੈ ।

ਜੋ ਪੱਕੀ ਖ਼ੇਤੀ  ਘਰ ਲੈ  ਆਵਣ,

ਉਹ  ਭਾਗ ਭਰੇ  ਅਖਵਾਉਂਦੇ ਨੇ।

ਸੇਵਾ  ਮੁਕਤੀ  ਦਾ  ਫੱਲ ਮਿੱਠਾ ,

ਕਰਮਾ   ਵਾਲੇ  ਪਾਉਂਦੇ ਨੇ ।

ਜੀਵਨ  ਭਰੇ  ਸੁਨਹਿਰੀ  ਸੁਪਨੇ ,

ਹਰ  ਦਮ  ਚੇਤੇ  ਆਉਂਦੇ  ਨੇ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>