ਰਾਖੀ ਸਾਵੰਤ ਹੁਣ ਰਾਜਨੀਤੀ ਵਿੱਚ ਵਿਖਾਵੇਗੀ ਜਲਵੇ

ਬਾਲੀਵੁੱਡ ਦੀ ਮਸ਼ਹੂਰ ਆਈਟਮ ਗਰਲ ਅਤੇ ਸਦਾ ਚਰਚਿਆਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਰਾਜ ਠਾਕੁਰੇ ਦੀ ਮਹਾਂਰਾਸ਼ਟਰ ਨਵਨਿਰਮਾਣ  ਸੈਨਾ (ਮਨਸੇ) ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਦੇ ਅਖਾੜੇ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਹੈ।

ਰਾਜ ਠਾਕੁਰੇ ਦੀ ਅਗਵਾਈ ਵਾਲੇ ਮਨਸੇ ਦੇ ਫਿਲਮ ਅਤੇ ਮਨੋਰੰਜਨ ਵਿਭਾਗ ਦੀ ਸ਼ਾਲਨੀ ਠਾਕੁਰੇ ਨੂੰ ਮਿਲ ਕੇ ਰਾਖੀ ਸਾਵੰਤ ਨੇ ਪਾਰਟੀ ਮੈਂਬਰਸਿਪ ਦਾ ਫਾਰਮ ਭਰ ਦਿੱਤਾ ਹੈ। ਰਾਖੀ ਨੇ ਛੇ ਹਜ਼ਾਰ ਰੁਪੈ ਦਾ ਚੈਕ ਵੀ ਜਮ੍ਹਾਂ ਕਰਵਾ ਦਿੱਤਾ ਹੈ। ਜਿਕਰਯੋਗ ਹੈ ਕਿ ਰਾਖੀ  ਮੂੰਹਫੱਟ ਹੋਣ ਕਰਕੇ ਸਦਾ ਕਿਸੇ ਨਾਂ ਕਿਸੇ ਚਰਚਾ ਵਿੱਚ ਰਹਿੰਦੀ ਹੈ। ਉਹ ਬੋਲਡ ਇਮੇਜ਼ ਦੀ ਹੋਣ ਕਰਕੇ ਸਦਾ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਰਾਖੀ ਨੇ ਬਿਗ ਬਾਸ, ਰਾਖੀ ਕਾ ਇਨਸਾਫ ਅਤੇ ਰਾਖੀ ਕਾ ਸਵੰਬਰ ਵਰਗੇ ਰਿਆਲਟੀ ਸ਼ੋਆਂ ਵਿੱਚ ਭਾਗ ਲੈਣ ਤੋਂ ਬਾਅਦ ਹੁਣ ਰਾਜਨੀਤੀ ਵਿੱਚ ਉਤਰਨ ਦੀ ਪੂਰੀ ਤਿਆਰੀ ਕਰ ਲਈ ਹੈ।

This entry was posted in ਮੁਖੱ ਖ਼ਬਰਾਂ, ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>