ਮੁਰਲੀ ਚਾਚਾ ਗਿਆ ਵਿਸਾਖੀ

ਮੁਰਲੀ ਚਾਚਾ ਗਿਆ  ਵਿਸਾਖੀ ,
ਪੀ ਕੇ ਅਧੀਆ ਖੋਲ੍ਹ ਕੇ ਤਾਕੀ ।
ਕੱਦੂ ਰੰਗੀ ਪੱਗ ਬੰਨ੍ਹ ਕੇ ,
ਤੁਰਲੀ ਕੱਢ ਕੇ ਬੜੀ ਤੜਾਕੀ ।
ਬੰਨ੍ਹ ਚਾਦਰਾ ਟੌਹਰ ਬਣਾਇਆ ,
ਕਸਰ ਨਾ ਛੱਡੀ ਚਾਚੇ ਬਾਕੀ ।
ਮੇਲੇ ਵਿਚ ਜਾ ਪਹੁੰਚਾ ਚਾਚਾ ,
ਘਰੇ ਛੱਡ ਗਿਆ ਕੱਲੀ ਚਾਚੀ ।
ਹਰ ਕੋਈ ਅਪਣੇ ਰੰਗ ਚ ਰੰਗਿਆ
ਮੇਲੇ ਦੇ ਵਿਚ ਰੌਣਕ ਡਾਢੀ ।
ਮੁੱਛਾਂ ਤੇ ਹੱਥ ਫ਼ੇਰੇ ਚਾਚਾ ,
ਚਾਚਾ ਲੱਗੇ ਹੋ ਗਿਆ ਆਕੀ ।
ਚਾਚੇ ਨੇ ਫਿਰ ਮਾਰੀ ਚਾਂਗਰ ,
ਹੋ ਗਿਆ ਚਾਚਾ ਵਾਂਗਰ ਹਾਥੀ ।
ਇੱਕ ਬੁੜ੍ਹੀ ਵਿਚ ਜਾਕੇ ਵੱਜਾ ,
ਚੌੜੀ ਕਰਕੇ ਚਾਚਾ ਛਾਤੀ ।
ਲਾਹਕੇ ਜੱਤੀ ਝੱਟ ਬੁੜ੍ਹੀ ਨੇ ,
ਚਾਚੇ ਦੇ ਸਿਰ ਵਿਚ ਟਿਕਾ ਤੀ ।
ਹੋ ਗਈ ਭੀੜ ਇੱਕੱਠੀ ਬਹੁਤੀ ,
ਚਾਚੇ ਦੀ ਤਾਂ ਬੱਸ ਕਰਾ ਤੀ ।
ਵੇਖ ਕੇ ਕਿਧਰੋਂ ਦੌੜੀ ਆਈ  ,
ਪੱਗਾਂ ਲਾਲ ਤੇ ਵਰਦੀ ਖਾਕੀ ।
ਨਾ ਕੁਝ ਖਾਧਾ ਨਾ ਕੁਝ ਪੀਤਾ ,
ਖੂਬ ਕਰਾਈ , ਮੁੱਠੀ ਚਾਪੀ ।
ਚਾਚਾ ਡਾਢੇ ਤਰਲੇ ਕੱਢੇ,
ਨਾ ਮੰਨਣ ਚਾਚੇ ਦੀ ਆਖੀ ।
ਕੀਤੀ ਮੁੱਠੀ ਗਰਮ ਪੁਲਸ ਦੀ ,
ਫਿਰ ਚਾਚੇ ਦੀ ਹੋਈ ਖਲਾਸੀ ।
ਦਾਰੂ ਪੀ ਕੇ ਖੂਬ ਕਢਾਈ ,
ਚਾਚੇ ਮੁਰਲੀ ਅਪਣੀ ਝਾਕੀ ।
ਸੁਣਿਆ ਜਦ ਚਾਚੀ ਨੇ ਕਿੱਸਾ ,
ਹੋ ਗਈ ਚਾਚੀ ਲੋਹੀ ਲਾਖੀ ।
ਮੁਰਲੀ ਚਾਚਾ ਗਿਆ ਵਿਸਾਖੀ ,
ਅਧੀਆ ਪੀ ਕੇ ਖੋਲ੍ਹ ਕੇ ਤਾਕੀ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>