ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

ਦੋਸਤੋ…! ਲੇਖ ਦਾ ਸਿਰਲੇਖ ਪੜ੍ਹਕੇ ਦਿਲ ਨੂੰ ਮਿਲਦੀ ਹੈ ਨਾ ਠੰਡਕ। ਪਰ ਅਸਲ ਵਿੱਚ ਸ਼ਾਤੀ ‘ਤੇ ਪਿਆਰ, ਕੱਟੜਪੂਣੇ ਦੀ ਭੇਟ ਚੜ੍ਹ ਚੁੱਕਾ ਹੈ। ਤੇ ਬਚੀ ਉਨੱਤੀ, ਉਹ ਇੱਕ ਬੁਝਾਰਤ ਬਣ ਕੇ ਰਹੇ ਗਈ ਹੈ। ਸਭ ਸਾਧਨ ‘ਤੇ ਦਿਮਾਗ ਹੁੰਦੇ ਹੋਏ ਵੀ ਅਸੀ ਪੂਰੀ ਤਰ੍ਹਾਂ ਵਿਦੇਸ਼ਾਂ ਤੇ ਮੁਹਤਾਜ ਬਣ ਚੁੱਕੇ ਹਾਂ। ਅਸਲ ਵਿੱਚ ਅਸੀ ਆਪਣੇ ਦੇਸ਼ ਦੀ ਨਿਹਾਰ ਬਦਲਣਾ ਹੀ ਨਹੀ ਚਾਹੁੰਦੇ। ਜਿੰਨਾ ਹੈ, ਜਿਸ ਤਰ੍ਹਾਂ ਦਾ ਹੈ, ਇਸ ਵਿੱਚ ਹੀ ਸੰਤੁਸ਼ਟ ਹਾਂ। ਕਿੰਨੀ ਸ਼ਰਮ ਦੀ ਗੱਲ ਹੈ। ਪਤਾ ਨਹੀਂ ਕਿਉਂ ਬਾਹਰਲੇ ਮੁਲਕਾਂ ਵੱਲ ਵੇਖ ਕੇ ਸਾਨੂੰ ਭੋਰਾ ਰੀਸ ਨਹੀਂ ਆੳਂੁਦੀ। ਇਸ ਧਰਤੀ ‘ਤੇ ਹਰ ਜੀਵ ਨੇ ਜੀਣਾ ਸਿੱਖਿਆਂ ਹੈ। ਆਪਣੀ ਇੱਕ ਵੱਖਰੀ ਹੋਂਦ ਕਾਇਮ ਕੀਤੀ ਏ। ਪਰ ਸਿਰਫ ਮਨੁੱਖ ਜੂਨੀ ਹੀ ਪੂਰਨ, ਸਰਵਸ਼੍ਰੇਸਟ, ਸ਼ਕਤੀਮਾਨ,‘ਤੇ ਬੁੱਧੀਮਾਨ ਹੈ। ਜਾਂ ਇੰਜ ਕਹਿ ਲਵੋ ਕੀ ਦੂਜੇ ਜੀਵਾਂ ਦੇ ਮੁਕਾਬਲੇ ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ। ਜਿਸ ਕੋਲ ਮਾਇਡ ਬਲੋਈਗ ਦਿਮਾਗ ਹੈ। ਸੋਚਨ ਸਮਝਣ ਦੀ ਜ਼ਬਰਦਸਤ ਸ਼ਕਤੀ ਹੈ। ਇੱਕ ਸਮਾਂ ਸੀ ਜਦ ਮਨੁੱਖ ਆਪਣੇ ਅਨੁਸਾਰ, ਆਪਣਾ ਆਲਾ-ਦੁਆਲਾ ਬਦਲ ਲੈਂਦਾ ਸੀ। ਪਰ ਪਤਾ ਨਹੀਂ ਕਿਉ..? ਹੁਣ ਅਜਿਹਾ ਨਹੀਂ। ਅਜੋਕਾ ਸਮਾਂ ਬਿੱਲਕੁਲ ਉਲੱਟ ਹੁੰਦਾ ਜਾ ਰਿਹਾ ਹੈ। ਹੁਣ ਮਨੁੱਖ ਆਲੇ-ਦੁਆਲੇ ਅਨੁਸਾਰ, ਆਪਣੇ ਆਪ ਨੂੰ ਢਾਲ ਰਿਹਾ ਹੈ। ਇਹ ਕਿੱਥੋਂ ਤੱਕ ਸਹੀ ਹੈ। ਇਸਦਾ ਫੈਂਸਲਾ ਕੌਣ ਕਰੁ…? ਸਾਡੇ ਦੇਸ਼ ਦੀ ਅਵਾਮ ਜਾਂ ਫਿਰ ਸਾਡੇ ਸੁੱਤੇ ਹੋਏ ਆਗੂ। ਸੋਚਣ ਵਾਲੀ ਗੱਲ ਇਹ ਹੈ ਕੀ ਜੀਂਦੇ ਤਾਂ ਪਸ਼ੂ ਵੀ ਨੇ। ਫਿਰ ਮਨੁੱਖ ‘ਤੇ ਜਾਨਵਰਾ ‘ਚ ਫਰਕ ਕੀ…? ਆਦਮੀ ਨਿੱਜੀ ਸਵਾਰਥ,ਘਰ ਪਰਿਵਾਰ ਲਈ ਸਾਰੀ ਉਮਰ ਸੰਘਰਸ਼ ਕਰਦਾ ਰਹਿੰਦੈਂ। ਬਾਲ ਪਰਿਵਾਰ,ਘਰ ਜ਼ਮੀਨ,ਵੱਧਦਾ ਪੈਂਸਾ ਕਿਸਨੂੰ ਚੰਗਾ ਨਹੀਂ ਲੱਗਦਾ। ਪਰ ਇਸ ਚੱਕਰਵਿਉ ‘ਚੋ ਬਾਹਰ ਨਿੱਕਲ ਕੇ ਸਾਨੂੰ ਆਪਸ ਵਿੱਚ ਜੋੜਨ ਵਾਲੀ, ਇੱਕ ਦਾਇਰੇ ‘ਚ ਬੰਨਣ ਵਾਲੀ ਮਾਤ ਭੂਮੀ ਲਈ ਸੋਚਣ ਸਮਝਣ ਦੀ ਵਿਹਲ ਕੱਦ ਮਿਲੇਗੀ। ਆਪਣੇ ਦੇਸ਼,ਸ਼ਹਿਰ,ਪਿੰਡ ਦੀ ਲਗਾਤਾਰ ਵੱਧ ਰਹੀ ਮੰਦਾਹਾਲ ਦੁਰਗਤੀ ਦਾ ਜਾਇਜਾ ਅਸੀ ਕੱਦ ਲਵਾਗੇ। ਸਮਾਂ ਤਾਂ ਹਰ ਚੀਜ ਲਈ ਕੱਢਣਾ ਹੀ ਪੈਦੇਂ। ਅਸੀ ਹੁਣ ਕਿੰਨਾ ਹੇਠਾਂ ਡਿੱਗ ਚੁੱਕੇ ਹਾਂ। ਕਿੱਥੇ ਗਿਆ ਉਹ ਭਾਈਚਾਰਾ। ਦੂਜੀਆਂ ਲਈ ‘ਤੇ ਆਪਣੀ ਜਨਮ ਭੂਮੀ ਲਈ ਮਿਲਕੇ ਕੁਝ ਕਰਣ ਦਾ ਜਨੂੰਨ। ਅਸੀ ਆਪਣੇ ਦੇਸ਼ ਨੂੰ ਕੁਦਰਤ ਦੇ ਹਵਾਲੇ ਕਰਕੇ ਖੁਦ ਨਰਕ ਦੀ ਜਿੰਦਗੀ ਕਿਉ ਜੀ ਰਹੇ ਹਾ।

ਆਸਟੇਲਿਆ ਜਿਹੇ ਵਿਕਸਤ ਦੇਸ਼ਾਂ ‘ਚ ਲੋਕ ਆਪਣੇ ਨਾਲੋ ਹਜ਼ਾਰਾ ਗੁਣਾ ਵਧੀਆ ਜਿੰਦਗੀ ਗੁਜਰ-ਬਸਰ ਕਰ ਰਹੇ ਨੇ। ਕਿੰਨੀ ਸ਼ਰਮ ਦੀ ਗੱਲ ਹੈ। ਸੋਚਣ-ਸਮਝਣ ਦੀ ਸਮੱਰਥਾ ਸਾਰੀਆਂ ਦੀ ਇੱਕ ਬਰਾਬਰ ਹੈ। ਫਿਰ ਇੰਨ੍ਹੀ ਭਿੰਨਤਾ ਕਿਉ..? ਕਾਰਨ ਸਿਰਫ ਇਹ ਨਹੀਂ ਕੀ ਦੇਸ਼ ਆਰਥਿਕ ਤੰਗੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਆਪਣਾ ਮੁਲਕ ਵੀ ਕਿਸੇ ਨਾਲੋ ਘੱਟ ਨਹੀ। ਆਤਮਨਿਰਭਰ ਹੈ। ਬਸ ਫਰਕ ਇਨ੍ਹਾਂ ਹੈ ਕੀ ਵਿਦੇਸ਼ੀ ਲੋਕਾਂ ਵਿੱਚ ਏਕਤਾ ਹੈ। ਇਮਾਨਦਾਰੀ ਹੈ। ਇਹ ਲੋਕ ਨਿਯਮ ਦੇ ਪੱਕੇ ਹਨ। ਆਪਣੇ ਫਰਜ ਤੇ ਜਿੰਮੇਦਾਰੀ ਨੂੰ ਚੰਗੀ ਤਰ੍ਹਾ ਸਮਝਦੇ ਨੇ। ਇੱਥੋ ਦੇ ਬੱਚੇ-ਬੱਚੇ ਨੂੰ ਪਤਾਂ ਹੈ ਕੀ ਕੇਡੀ, ਚਾਕਲੇਟ ਦੇ ਪੰਨੇ ਹੇਠਾਂ ਨਹੀਂ ਬਲਕੀ ਬੀਨ ਵਿੱਚ ਸੁੱਟਣੇ ਨੇ। ਕਿਸੇ ਡਰੱਗੀ ਦੁਆਰਾ ਸਿੱਟੀ ਬੀਅਰ ਦੀ ਬੋਤਲ ਜਾਂ ਸਿਗਰੇਟ ਨੂੰ ਰਾਹ ਜਾਦਾ ਮੁਸਾਫੀਰ ਚੁੱਕ ਕੇ ਬੀਨ ‘ਚ ਸੁੱਟ ਦਿੰਦਾ ਹੈ। ਜਨਤਕ ਥਾਵਾ ਤੇ ਜਾਂ ਫਿਰ ਸਟੇਸ਼ਨਾ ਤੇ ਕੋਈ ਕਸਟਮਰ ਸੇਵਾ ਵਾਲਾ ਮੁਲਾਜ਼ਮ ਮਿਲੇ ਨਾ ਮਿਲੇ ਪਰ ਸਫਾਈ ਕਾਮੇ ਜ਼ਰੂਰ ਮਿਲ ਜਾਣਗੇ। ਜਨਤਕ ਵਾਹਨਾ ‘ਚ ਚੜ੍ਹਨ ਸਮੇਂ ਪਹਿਲਾ ਆਇਆਂ ਸਵਾਰੀਆਂ ਨੂੰ ਉਤਰਨ ਦੀ ਥਾਂ ਦੇਣੀ ਹੈ।‘ਤੇ ਫਿਰ ਬਜੁਰਗਾਂ ਤੇ ਔਰਤਾਂ ਨੂੰ ਬੈਠਣ ਦੀ ਪਹਿਲ ਦੇਣੀ ਹੈ। ਖੁਦ ਨੂੰ ਭਾਂਵੇਂ ਖੜ੍ਹਕੇ ਕਿਉਂ ਨਾ ਸਫਰ ਕਰਨਾ ਪਵੇ। ਆਪਣਾ ਦੇਸ਼ ਇਸਦੇ ਉਲਟ ਕੰਮਚੋਰ,ਜਮ੍ਹਾਖੋਰ,ਰਿਸ਼ਵਤ ਖੋਰ’ਤੇ ਭ੍ਰਿਸ਼ਟ ਲੋਕਾ ਨਾਲ ਭਰੀਆ ਪਿਆ ਹੈ। ਫਿਰ ਇਨ੍ਹਾਂ ਤੋਂ ਆਪਸੀ ਪਿਆਰ ਦੀ ਆਸ ਕਿੱਦਾ ਕੀਤੀ ਜਾਂ ਸਕਦੀ ਹੈ। ਹਰ ਕੋਈ ਕਹਿੰਦਾ ਹੈ ਕਿ ਭਾਰਤ ਇੱਕ ਗਰੀਬ ਮੁਲਕ ਹੈ। ਪਰ ਇੱਥੇ ਦੁਨੀਆਂ ਦੇ ਸਭ ਤੋਂ ਅਮੀਰ ਲੋਕ ਵੱਸਦੇ ਨੇ। ਕਾਫੀ ਬੇਨਤੀਆਂ ਤੋਂ ਬਾਅਦ ਸਵਿਸ ਬੈਂਕ ਐਸੋਮੀਏਸ਼ਨ ਨੇ ਖੁਲਾਸਾ ਕੀਤਾ ਹੈ ਕਿ 2010 ਦੇ ਅੰਕੜਿਆ ਅਨੁਸਾਰ ਉਸ ਦੇ ਬੈਂਕਾ ਵਿੱਚ ਭਾਰਤ ਦਾ 65256 ਅਰਬ ਰੁਪਏ ਜਮ੍ਹਾਂ ਨੇ। ਇਸ ਅੰਕੜਿਆ ਅਨੁਸਾਰ ਕਾਲਾ ਧੰਨ  ਜਮ੍ਹਾਂਖੋਰੀ ਦੇ ਕੰਮ ਵਿੱਚ ਭਾਰਤ ਨੇ ਬਾਝੀ ਮਾਰੀ ਹੈ। ਦੇਸ਼ ਦੇ ਤਮਾਮ ਭ੍ਰਿਸ਼ਟ ਨੇਤਾ,ਅਧਿਕਾਰੀ,ਉਦਯੋਗਪਤੀ, ਬਿਜਨਸਮੈਨ ‘ਤੇ  ਵਪਾਰੀ ਸੱਪ ਪੋੜੀ ਦੀ ਖੇਡ ਹਰ ਕੋਈ ਖੇਡਦੈਂ। ਜਿਹੜਾ ਤਰੱਕੀ ਦੀਆਂ ਪੋੜੀਆ ਕੁਝ ਜਿਆਦਾ ਚੜ੍ਹ ਜਾਦੈਂ ਉਹ ਵਿੱਤੀ ਕਾਨੂੰਨਾਂ ਤੋਂ ਬਚਣ ਲਈ ਸਵਿਟਜ਼ਰਲੈਂਡ ਜਾਂ ਸਵਿਸ ਬੈਂਕਾ ‘ਚ  ਖਾਤੇ ਖੋਲ ਲੈਦੇਂ। ਜਮ੍ਹਾਂਖੋਰ, ਕਾਲਾ ਬਾਜਾਰੀਏ ‘ਤੇ ਹੋਰ ਗੈਰ ਕਾਨੂੰਨੀ ਕੰਮਾਂ ਵਿੱਚ ਲੱਗੇ ਲੋਕ, ਰਾਜਨੇਤਾਵਾਂ ‘ਤੇ ਸਿਆਸੀ ਪਾਰਟੀਆਂ ਨੂੰ ਵੱਡੇ-ਵੱਡੇ ਫੰਡ ਦੇ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿੰਦੇ ਨੇ। ਜਿਸ ਕਾਰਨ ਸਰਕਾਰ ਚਲਾ ਰਹੀ ਕੋਈ ਵੀ ਪਾਰਟੀ ਇਨ੍ਹਾਂ ਲੋਕਾ ਦੇ ਹਿੱਤਾਂ ਦੇ ਵਿਰੁੱਧ ਖੜ੍ਹੀ ਨਹੀ ਹੁੰਦੀ। ਗੋਰਿਆ ਨੇ 250 ਸਾਲ ਦੇ ਰਾਜ ਵਿੱਚ ਭਾਰਤ ਦਾ ਲੱਗਭਗ ਇੱਕ ਲੱਖ ਕਰੌੜ ਰੁਪਏ ਦਾ ਧੰਨ ਲੁੱਟਕੇ ਆਪਣੀਆਂ ਤਜੋਰੀਆਂ ਭਰੀਆ। ਪਰ

ਸਾਡੇ ਭ੍ਰਿਸ਼ਟ ਰਾਜਸੀ ਆਗੂਆਂ ਨੇ ਤਾਂ ਹੱਦ ਹੀ ਕਰ ਦਿੱਤੀ, 62 ਸਾਲਾ ਵਿੱਚ  ਹੀ  ਭਾਰਤ ਨੂੰ ਲਗਾਇਆ ਬਹਤਰ ਲੱਖ ਕਰੌੜ ਰੁਪਏ ਦਾ ਚੂਨਾ। ਇਹ ਸਾਰਾ  ਧੰਨ ਸਾਡਾ ਹੈ। ਸਾਡੇ ਖੂਨ ਪਸੀਨੇ ਦੀ ਕਮਾਈ। ਇਹ ਧੰਨ ਉਨ੍ਹਾਂ ਮਜਦੂਰਾਂ ਦਾ ਹੈ ਜੋ ਦਿਨ ਵਿੱਚ ਅੱਠ ਤੋਂ ਜਿਆਦਾ ਘੰਟੇ ਕੰਮ ਕਰਦੇ ਨੇ, ਪਰ ਉਨ੍ਹਾਂ ਨੂੰ ਪੇਟ ਭਰਨ ਲਈ ਪੂਰੀ ਰੋਟੀ ਨਹੀ ਮਿਲਦੀ। ਜੇ ਇਹ ਕਾਲਾ ਧੰਨ ਵਾਪਸ ਆ ਜਾਵੇ ਤਾਂ ਭਾਰਤ ਕਿਸੇ ਮਜਬੂਤ ਦੇਸ਼ ਨਾਲੋ ਘੱਟ ਨਹੀਂ ਹੋਵੇਗਾ। ਵਿਦੇਸ਼ਾਂ ਵਾਗ ਹਰ ਸੁੱਖ-ਸੁਵਿਧਾ ਹੋਵੇਗੀ। ਕੰਮ ਦੀ ਕੀਮਤ ਪੂਰੀ ਮਿਲੇਗੀ। ਸਾਨੂੰ ਪੈਸੇ ਲਈ ਵਿਦੇਸ਼ਾਂ ‘ਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ। ਦੇਸ਼ ਉਨੱਤੀ ਦੇ ਸਿਖਰ ਤੇ ਹੋਵੇਗਾ। ਪਰ ਅਫਸੋਸ ਭ੍ਰਿਸ਼ਟਾਚਾਰੀ ਦੀ ਸਿਉਕ ਦਾ ਕੀੜਾ ਦੇਸ਼ ਨੂੰ ਚਲਾਉਣ ਵਾਲੇ ਮੁਡਾ (ਲੀਡਰਾਂ) ਨੂੰ ਪੂਰੀ ਤਰ੍ਹਾਂ ਲੱਗ ਚੁੱਕਾ ਹੈ। ਜੇ ਸਾਡੇ ਦੇਸ਼ ਦੀ ਜਨਤਾ ਇੰਝ ਹੀ ਸੁੱਤੀ ਰਹੀ ਤਾਂ ਬਹੁਤ ਛੇਤੀ ਇਹ ਕੀੜਾ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ। ਕੱਲੇ ਛਿਲੜ ਹੀ ਲੋਕਾਂ ਦੇ ਪੱਲੇ ਰਹਿੰਣਗੇ। ਛੋਟੀ ਕੁਰਸੀ ਤੇ ਬੈਠਾ ਹੋਵੇ ਜਾਂ ਵੱਡੀ ਤੇ। ਹਰ ਅਫਸਰ ਜਾਂ ਲੀਡਰ ਪਹਿਲਾਂ ਆਪਣੀ ਜੇਬ ਗਰਮ ਕਰਦੇ ਨੇ ‘ਤੇ ਫਿਰ ਮਿੱਥੇ ਕੰਮ ਨੂੰ ਅੱਗੇ ਤੋਰਦੇ ਨੇ। ਬੱਚੀ ਰਕਮ ਦਾ ਇੱਕ ਵੱਡਾ ਹਿੱਸਾ ਠੇਕੇਦਾਰ ਰਗੜ ਜਾਦੇਂ ਨੇ। ਇੰਝ ਸਮਝ ਲਵੋ ਕੀ ਇੱਕ ਰੁਪਏ ਦਾ ਪੰਚੀ ਪ੍ਰਤੀਸ਼ਤ ਹੀ ਜਨਤਾ ਤੱਕ ਪਹੁੰਚਦਾ ਹੈ। ਜਿਹੜੇ ਦੇਸ਼ ਦੇ ਭ੍ਰਿਸ਼ਟ ਆਗੂ ਵੱਡੀਆਂ-ਵੱਡੀਆਂ ਇਮਾਰਤਾ, ਪੁਲ,ਸੜਕਾ ਹਜ਼ਮ ਕਰ ਜਾਦੇ ਨੇ। ਉਨ੍ਹਾਂ ਤੋਂ ਦੇਸ਼ ਦੀ ਅੰਦਰੂਨੀ ਸਾਫ-ਸਫਾਈ ਦਾ ਭਰੋਸਾ ਕਿੱਦਾ ਕੀਤਾ ਜਾਂ ਸਕਦਾ ਹੈ। ਸਫਾਈ ਕਾਮੀਆਂ ਦੀਆਂ ਤਨਖਾਵਾ ਨਾਲ ਸਰਕਾਰੀ ਬੱਜਟ ਜੋ ਹਿਲ ਜਾਦਾ ਹੈ ‘ਤੇ ਨਾਲ ਹੀ ਸ਼ੁਰੂ ਹੋ ਜਾਦਾ ਹੈ ਆਰਥੀਕ ਤੰਗੀ ਦਾ ਡਰਾਮਾਂ। ਜਦ ਕਿਸੇ ਮੰਤਰੀ ਨੇ ਸ਼ਹਿਰ ‘ਚ ਚਰਨ ਪਾਉਣਾ ਹੁੰਦੈਂ। ਕੁਝ ਸਮੇਂ ਲਈ ਸਾਡੇ ਆਗੂ ਜਾਗਦੇ ਨੇ ਨੀਦ ਤੋਂ। ਨਗਰ ਕੌਂਸਲ ਦੀਆਂ ਟਰਾਲੀਆ ਭਰੀਆ ਆਉਦੀਆ ਨੇ ਪਾਣੀ  ਨਾਲ ਤੇ ਧੜਾ-ਧੜ ਸੜਕਾਂ ਧੋਤੀਆਂ ਜਾਦੀਆ ਨੇ। ਕੂੜਾ-ਕਬਾੜਾ ਚੁੱਕ ਕੇ ਸੜਕਾ ਤੇ ਤੁਰਣ ਲਈ ਰਸਤਾ ਬਣਾਇਆ ਜਾਦਾ ਹੈ। ਮੰਤਰੀ ਦੀ ਫੇਰੀ ਵਾਲੇ ਰਸਤੇ ਦੀਆ ਕੰਧਾ ‘ਤੇ ਵੀ ਕੂਚਾ-ਕੂਚੀ ਕੀਤੀ ਜਾਦੀ ਹੈ। ਤੇ ਮੰਤਰੀ ਦੇ ਵਾਪਸ ਜਾਦੀਆਂ ਹੀ ਫਿਰ ਤੋਂ ਲੰਬੀ ਨੀਦ ‘ਚ ਸੋ ਜਾਦੇ ਨੇ ਆਗੂ।  ਤੇ ਸਾਡੇ ਦੇਸ਼ ਦੀ ਅਵਾਮ ਦੀਵਾਲੀ ਸਮੇਂ ਜਾਗਦੀ ਹੈ। ਦੀਵਾਲੀ ਦਾ ਸਵਾਗਤ ਕਰਣ ਲਈ ਹਰ ਕੋਈ ਆਪਣੇ ਘਰਾਂ,ਦੁਕਾਨਾਂ ‘ਤੇ ਦਫਤਰਾਂ ਦੀ ਸਫਾਈ ਕਰਦੈਂ। ਪਰ ਸ਼ਫਾਈ ਆਪਣੀ ਮਲਕੀਅਤ ਤੱਕ ਹੀ ਸੀਮਿਤ ਰਹਿੰਦੀ ਹੈ। ਪਤਾਂ ਨਹੀਂ ਕਿਉਂ….? ਕਿਸੇ ਨੂੰ ਆਪਣੇ ਗਲੀ,ਮਹੁੱਲੇ ਪਿੰਡ ਜਾਂ ਸ਼ਹਿਰ ਦੀ ਯਾਦ ਨਹੀਂ ਆਉਂਦੀ। ਥਾਂ-ਥਾਂ ਤੇ ਖੱਡੇ ‘ਤੇ ਗੰਦ ਦੇ ਪਏ ਢੇਰ ਹੀ ਢੇਰ ਨਜ਼ਰ ਨਹੀਂ ਆਉਂਦੇ। ਗੰਦੇ ਪਾਣੀ ਨਾਲ ਭਰੇ ਨਾਲੇ’ਤੇ ਛੱਪੜ ਨਜ਼ਰ ਨਹੀਂ ਆਉਂਦੇ। ਕੂੜੇ-ਕਬਾੜੇ ਦੀਆਂ

ਲਗਾਤਾਰ ਵੱਧਦੀਆਂ-ਫੁਲਦੀਆਂ ਰੁੜੀਆ ਨਜ਼ਰ ਨਹੀਂ ਆਉਂਦੀਆਂ।  ਰੇਲ ਸਟੈਂਸ਼ਨ, ਬੱਸ ਅੱਡਿਆ ਵਰਗੀਆਂ ਜਨਤਕ ਥਾਵਾਂ ‘ਤੇ ਚਿੱਪਕੀ ਮਨ-ਮਨ ਪੱਕੀ ਧੂੜ ਮਿੱਟੀ ਪਤਾਂ ਨਹੀਂ ਕਿਉਂ ਸਾਡੀਆਂ ਅੱਖਾ ‘ਚ ਰੜਕਦੀ ਹੀ ਨ੍ਹੀ। ਆਖਿਰ ਕਿਉਂ…? ਬਜ਼ਾਰ ਸ਼ਹਿਰ ਦਾ ਦਿਲ ਹੁੰਦਾ ਹੈ। ਪਰ ਉੱਥੇ ਵੀ ਚਾਰੇ ਪਾਸੇ ਗੰਦ ਹੀ ਗੰਦ। ਸਵੇਰੇ ਦੁਕਾਨਾ, ਦਫਤਰ ਖੋਲਣ ਤੋਂ ਬਾਅਦ ਅਸੀ ਝਾੜੂ-ਪੋਚਾ ਕਰਦੇ ਹਾ। ਪਰ ਆਪਣੇ ਦਾਇਰੇ ਅੰਦਰ, ਬਾਹਰ ਸੜਕ ਤੇ ਜੇ ਝਾੜੂ ਮਾਰਨਾ ਪੈ ਜਾਵੇ ਤਾਂ ਬਸ ਆਪਣੀ ਦੁਕਾਨ ਜਾਂ ਦਫਤਰ ਦੇ ਥੜੇ ਤੱਕ। ਇੱਕਠਾ ਹੋਈਆਂ ਕੂੜਾ-ਕਰਕਟ ਬੀਨ ਵਿੱਚ ਨਹੀਂ ਬਲਕਿ ਗਵਾਂਢੀਆ ਦੀ ਪ੍ਰਾਪਰਟੀ ਦੇ ਕੋਨੇ ਤੇ ਰੱਖ ਦੇਣਾ ਹੈ। ਜੇ ਕੋਈ ਸਫਾਈ ਕਾਮਾ ਚੱਕ ਕੇ ਲੈ ਗਿਆ ਤਾਂ ਠੀਕ ਹੈ ਜੇ ਨਾ ਵੀ ਲੈ ਗਿਆ ਤਾਂ ਆਪਾ ਨੂੰ ਕੀ…? ਆਪੇ ਅੱਗਲੇ ਦਿਨ ਚੁੱਕ ਕੇ ਲੈ ਜਾਵੇਗਾ। ਅੱਗਲੇ ਦਿਨ ਗੁਆਂਢੀ ਪਹਿਲਾਂ ਆ ਕੇ ਇੰਝ ਹੀ ਕਰਦੈਂ। ਇਸ ਤਰ੍ਹਾਂ ਹਰ ਰੋਜ ਦੀ ਜੰਗ ਲੱਗ ਜਾਦੀ ਹੈ। ਕਈ ਬਾਹਲੇ ਹੀ ਸਿਆਣੇ ਮੇਰੇ ਵੀਰ ਗੰਦ ਨੂੰ ਧੱਕ-ਧੱਕ ਕੇ ਰੋੜ ਦੇ ਵਿੱਚਕਾਰ ਇੱਕਠਾ ਕਰ ਦਿੰਦੇ ਨੇ। ਤਾਂ ਜੋ ਆਉਦੇ ਜਾਦੇ ਤੇ ਪਾਊਡਰ ਲੱਗਦਾ ਰਹੇ। ਰਹਿੰਦੀ ਕਸਰ ਨਗਰ ਕੌਂਸਲ ਦੇ ਸਫਾਈ ਕਾਮੇ ਪੂਰੀ ਕਰ ਦਿੰਦੇ ਨੇ ਜੋ ਕਈ-ਕਈ ਦਿਨ ਸਿਵਰੇਜ ਦਾ ਕੱਡੀਆ ਮਲਵਾ ਚੁੱਕਣ ਹੀ ਨਹੀਂ ਆਉਂਦੇ। ਲੋਕ ਜੇ ਏਕਾ ਕਰ ਲੈਣ ਤਾਂ ਆਪਣੇ ਗਲੀ, ਮਹੁੱਲੇ ਪਿੰਡ, ਸ਼ਹਿਰ ਦੀ ਸਾਫ-ਸਫਾਈ ਖੁਦ ਚੰਗੀ ਤਰ੍ਹਾਂ ਰੱਖ ਸਕਦੇ ਹਨ ਜਾਂ ਕਰਵਾ ਸਕਦੇ ਨੇ। ਬਸ ਲੋੜ ਹੈ ਥੋੜੀ ਮਿਹਨਤ ‘ਤੇ ਸਮਝਦਾਰੀ ਦੀ। ਇਸ ਗੱਲ ਦੀ ਖੁਸ਼ੀ ਹੈ ਕੀ ਆਪਣੇ ਦੇਸ਼ ਵਿੱਚ ਬਹੁਤ ਸਾਰੇ ਧਾਰਮਿਕ ਮੱਤ ਦੇ ਲੋਕ ਆਪਣੀ ਨੇਕ ਕਮਾਈ ‘ਚੋਂ ਦਸਵਾਂ ਹਿੱਸਾ ਦੀਨ-ਦੁਖੀਆਂ, ਅਸਹਾਏ ਲੋੜਵੰਦਾ,ਮਜ਼ਲੂਮਾ ‘ਤੇ ਮਜਬੂਰਾਂ ਦੀ ਮੱਦਦ ਲਈ ਕੱਢ ਰਹੇ ਨੇ। ਬਹੁਤ ਚੰਗੀ ਗੱਲ ਹੈ। ਪਰ ਅਜੋਕੇ ਸਮੇਂ ‘ਚ ਲੋੜ ਹੈ ਇੱਕ ਰੁਪਈਆ ਰੋਜ ਦਾ ਹੋਰ ਕੱਢਣ ਦੀ। ਮਹੀਨੇ ਦੇ ਤੀਹ ਹਰ ਘਰ ਅਸਾਨੀ ਨਾਲ ਕੱਡਕੇ, ਸਫਾਈ ਕਾਮੇ ਨੂੰ ਸੇਵਾ ਦਾ ਮੁੱਲ ਦੇ ਸਕਦੈਂ। ਇਸ ਨਾਲ ਸਾਡਾ ਖਜ਼ਾਨਾ ਖਾਲੀ ਨਹੀਂ ਹੋਣ ਲੱਗਾ। ਸੰਗੋ ਸ਼ਹਿਰ ਪਿੰਡ ਦੀਆਂ ਗਲੀਆਂ ਨਾਲੇ ਸਾਫ-ਸੁਥਰੇ ਹੋਣ ਨਾਲ ਬੀਮਾਰੀਆਂ ਮੱਛਰਾਂ ਤੋਂ ਛੁੱਟਕਾਰਾ ਮਿਲੇਗਾ। ਜੇ ਹੁਣ ਵੀ ਨੀਂਦ ਤੋਂ ਨਾ ਜਾਗਾਗੇ ਤਾਂ ਕੱਦ ਵੀਰੋ ਸਾਡਾ ਸਵੇਰਾ ਹੋਵੇਗਾ। ਕਿਤੇ ਇੰਝ ਨਾ ਹੋਵੇ ਮੇਰੇ ਵੀਰੋ ਜਦ ਅੱਖਾ ਖੁੱਲਣ ਤਾਂ ਸਾਡਾ ਭਵਿੱਖ ਪ੍ਰਦੂਸ਼ਨ ‘ਤੇ ਗੰਦਗੀ ਦੇ ਢੇਰ ਹੇਠਾ ਦੱਬ ਚੁੱਕਾ ਹੋਵੇ। ਕਿਤੇ ਸਾਹ ਲੈਣਾ ਵੀ ਦੁਬਰ ਨਾ ਹੋ ਜਾਵੇ। ਅਜੋਕੇ ਸਮੇਂ ਦੀ ਮੰਗ ਹੈ,ਮਿਲਕੇ ਦੇਸ਼ ਲਈ ਕੁਝ ਕਰਿਏ। ਏਕਾ ਕਰਕੇ ਸਰਕਾਰ ‘ਤੇ ਦਬਾਵ ਪਾਇਏ । ਤਾਂ ਜੋ ਜਮ੍ਹਾਂਖੋਰਾ ਨੂੰ ਸ਼ਜਾ ਮਿਲ ਸਕੇ। ਤਾਂ ਜੋ ਦੇਸ਼ ਦਾ ਪੈਸਾ ਦੇਸ਼ ਦੀ ਉੱਨਤੀ ਤੇ ਹੀ ਖਰਚ ਹੋਵੇ। ਆਉ ਵੀਰੋ…
ਸ਼ਰਮ ਕਿਸ ਗੱਲ ਦੀ, ਮਿਲਕੇ ਅਸੀ ਆਪਣੇ ਪਿੰਡ, ਸ਼ਹਿਰ ਦੀਆਂ ਸੜਕਾਂ ‘ਤੇ ਉਤਰ ਆਈਏ ‘ਤੇ ਮਿਲਕੇ ਇੱਕ ਨਵਾਂ ਇਤਿਹਾਸ ਰਚੀਏ।  ਜੈ ਹਿੰਦ………!!

This entry was posted in ਲੇਖ.

One Response to ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

  1. CHAMKAUR SINGH SIMSK says:

    Bahut vadiya gal kiti hai Ravi veere..
    par lok ena gala nu ni samjde ke
    je sada aala doaala saaf sutra hovega ta asi bahut sariya bimariya to bach sakde aa..\
    ae lok saaf sutre mahaol ch jeena hi ni chaode.
    bas 1 duje te nirbar ne..ke oh kare ga mein kyu kara …

Leave a Reply to CHAMKAUR SINGH SIMSK Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>