ਭਾਨੀਂ ਦਾ ਜਾਇਆ

ਰਾਮਦਾਸ ਦਾ  ਲਾਲ ,
ਬੀਬੀ ਭਾਨੀਂ ਦਾ ਜਾਇਆ ।
ਤੱਤੀ  ਤਵੀ   ਉਤੇ ,
ਜਿਸ  ਚੌਂਕੜਾ  ਲਗਾਇਆ।

ਹੋਈ  ਸੀ  ਪਾਪਾਂ  ਦੀ  ਹੱਦ,
ਕਹਿੰਦੇ  ਪਹਿਲਾਂ  ਨਾਲੋਂ ਵੱਧ।
ਜ਼ਬਰ  ਤੇ  ਜ਼ੁਲਮ  ਦਾ  ਸੀ .
ਹੋਇਆ    ਲੰਮਾ    ਕੱਦ ।
ਰੱਬ   ਦੇ   ਉਪਾਸ਼ਕਾਂ   ਤੇ ;
ਕਹਿਰ   ਸੀ    ਕਮਾਇਆ
ਤੱਤੀ  ਤਵੀ  ਉਤੇ,
ਵੇਖੋ ! ਚੌਂਕੜਾ ਲਗਾਇਆ ।

ਤਪਦੀ  ਹੋਈ ਤਵੀ ਨੇ  ਸੀ,
ਲੰਮਾ    ਹੌਕਾ    ਮਾਰਿਆ।
ਸੜਦੀ  ਹੋਈ  ਰੇਤ  ਕੋਲੋਂ ,
ਗਿਆ   ਨਾ   ਸਹਾਰਿਆ ।
ਲਾਲ – ਸੂਹੀ   ਅੱਗ   ਨੇ ;
ਸੀ   ਦੁੱਖੜਾ   ਸੁਣਾਇਆ
ਤੱਤੀ  ਤਵੀ ਉਤੇ ,
ਵੇਖੋ! ਚੌਂਕੜਾ  ਲਗਾਇਆ ।

ਲਾਹੌਰ ਦੀਆਂ  ਕੰਧਾਂ  ਸੁਣ ,
ਥਰ  -  ਥਰ    ਕੰਬੀਆਂ ।
ਚੰਂਦੂ  ਦੀਆਂ  ਚਾਲਾਂ  ਫਿਰ,
ਹੋ  ਗਈਆਂ   ਨਿੱਕਮੀਆਂ ।
ਸ਼ਹਾਦਤਾਂ   ਦਾ  ਤਾਜ  ਸੀ ;
ਅਨੋਖ਼ਾ   ਗੁਰਾਂ   ਪਾਇਆ
ਤੱਤੀ  ਤਵੀ  ਉਤੇ,
ਵੇਖੋ! ਚੌਂਕੜਾ  ਲਗਾਇਆ।

ਅਸਾਂ  ਭਾਣੇ  ‘ਚ ਹੈ ਰਹਿਣਾ,
ਭਾਣੇ  ਮੰਨੋਂ   ਕਰਤਾਰ  ਦੇ ।
ਤੇਰਾ  ਭਾਣਾ  ਮੀਠਾ  ਲਾਗੇ ,
ਉਹ  ਮੁਖ਼ੋਂ  ਸੀ   ਉਚਾਰਦੇ।
ਨੋਸ਼ਿਹਰੇ ਵਾਲੇ  “ਸੁਹਲ” ਦਾ,
ਸੀ ,  ਦਿਲ   ਤੜਫਾਇਆ
ਤੱਤੀ  ਤਵੀ ਉਤੇ ,
ਵੇਖੋ! ਚੌਂਕੜਾ  ਲਗਾਇਆ ।
ਰਾਮ ਦਾਸ ਦਾ ਲਾਲ,
ਬੀਬੀ  ਭਾਨੀ  ਦਾ ਜਾਇਆ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>