ਮੈਨੂੰ ਕਲਮ ਦਿਓ

ਮੈਨੂੰ ਕਲਮ ਦਿਓ ,  ਇਲਮ ਦਿਓ ,
ਸ਼ਬਦ ਦਿਓ ,  ਅਰਥ ਦਿਓ ।
ਅੱਜੇ ਤਾਂ ਮੈਂ ,ਸਿੱਖਣਾ ਹੈ ,
ਅੱਜੇ ਤਾਂ ਮੈਂ , ਲਿਖਣਾ ਹੈ।
ਅਜੇ ਤਾਂ ਮੈਂ ,ਅੱਖਰਾਂ ਦੀ ,ਧਰਤੀ ਤੇ ,
ਮਸਾਂ ਰਿੜ੍ਹਣਾ ਹੀ , ਸਿੱਖਿਆ ਹੈ ,
ਅਜੇ ਤਾਂ ਮੈਂ ,ਸਾਹਿਤ ਦੀ ਧਰਤੀ ਦੇ ,
ਕਣ ਕਣ ਦੀ ,ਖੁਸ਼ਬੋ ਲੈਣੀ ਹੈ ,
ਇੱਸ ਸੂਰਜ ਦੀਆਂ ਕਿਰਣਾਂ ਦੀ ,
ਛੋਹ ਲੈਣੀ ਹੈ ;
ਤੇ ਅੱਖਰਾਂ ਦੇ ਤਾਰਾ ਮੰਡਲ ਦੀ ,
ਪ੍ਰਿਕਰਮਾ ਕਰਨੀ ,
ਅਜੇ ਤਾਂ ਮੇਰੀ ਉਮਰ ਨਾ ਮੁੱਕੀ ,
ਅਜੇ ਤਾਂ ਮੇਰੇ ,ਸਾਹ ਹਨ ਬਾਕੀ,
ਅਜੇ ਤਾਂ ਮਰੀ ਰੀਝ ਕੁਵਾਰੀ,
ਅਜੇ ਤਾਂ ਮੇਰੀ ਜੀਭ ਤੋਤਲੀ ,
ਬੋਲੀ ਸਿਖਦੇ ਬਾਲ ਦੇ ਵਰਗੀ .
ਅਜੇ ਤਾਂ ਮੈਂ ਤੇ ਮੇਰਾ ਆਪਾ ,
ਖੇਡ ਰਹੇ ਹਾਂ ,ਲੁਕਣ ਮੀਟੀਆਂ ,
ਦੌੜ ਦੌੜ ਕੇ , ਅੱਗੜ ਪਿੱਛੜ ,
ਫੜਨ  ਲਈ ,
ਹਰਫਾਂ ਦੀ ਫੁਲਵਾੜੀ ਵਿਚੋਂ ,
ਉਡ ਰਹੀਆਂ , ਕੁੱਝ ਤਿਤਲੀਆਂ ,
ਅਜੇ ਤਾਂ ਮੈਨੂੰ  ਖਬਰ ਨਹੀਂ ਹੈ,
ਸ਼ਾਹਿਤ ਦੀ ਰੂਹ ਕਿੱਥੇ ਵਸੱਦੀ  ,
ਯਾਰੋ ਮੇਰਾ ਸਾਥ ਦਿਓ ,
ਮੈਨੂੰ ਉੰਗਲੀ ਲਾ ਕੇ ਦੱਸੋ ,ਤੇ
ਮੈਨੂੰ ਛੱਡ ਅਵੋ ,
ਅਦਬ ਦੀਆਂ ਮੁਹਾਠਾਂ ਤੀਕਰ ,
ਲ਼ੰਘ ਜਾਂਵਾਂਗਾ ਸਰਦਲ ਆਪੇ ,
ਢੂੰਡਾਂ ਗਾ ਫਿਰ ਮੰਜ਼ਿਲ ਆਪੇ ,
ਏਸੇ ਰੀਝ ਚ ,ਲਿਖਦਾ ਆਪੇ .
ਸ਼ਾਹਿਤ ਤੇ ਰਿਸ਼ਤੇ ਦੀਆਂ ਪੈੜਾਂ .
ਲ਼ੱਭਦਾ ਲੱਭਦਾ ,ਗੁੰਮ  ਜਾਂਵਾਂਗਾ,
ਮੈਨੂੰ ਇਲਮ ਦਿਓ ,  ਮੈਨੂੰ ਕਲਮ ਦਿਓ ।

,

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>