ਸੂਫ਼ੀ

ਸਿਰ ਪੱਗੜੀ ਬੰਧ ਕੈ ਹੱਥ ਤਸਬੀ ਫੇਰਨ,

ਸ਼ਰ੍ਹਾ ਬੱਧ ਹੋਇ ਰਹਿ ਪੰਜ ਨਮਾਜ਼ਾਂ ਪੜ੍ਹਨ ।

ਰੋਜ਼ੇ ਰੱਖਣ ਚਲੀਹੇ ਕੱਟਣ ਹੱਠ ਅਨੇਕ ਕਰਨ,

ਮੱਕੇ ਜਾਵਣ ਦਰਸ਼ਨੀਂ ਹਾਜੀ ਬਣ ਫਿਰਨ ।
ਸੁੱਚਮ ਭੇਦ ਮੰਨ ਰਹੈ ਮੁੜ੍ਹ ਮੁੜ੍ਹ ਵੁਜ਼ੂ ਕਰਨ,

ਦਿਆਨਤ ਨਾਓ ਰੱਖ ਕੈ ਜ਼ਕਾਤ ਦਿਖਾਏ ਵੰਡਣ।

ਮਸੀਤੀਂ ਲਾਵਣ ਡੇਰੜਾ ਅਵਰੀ ਉਪਦੇਸ਼ ਕਰਨ,

ਮੁਹਹਿ ਕੁੱਝ ਉਚਾਰਦੇ ਅੱਡਰੇ ਕਰਮ ਕਰਨ ।

ਅੰਦਰ ਭਾਓ ਨਾ ਰੱਖੀਅਨ ਭਓ ਭੀ ਵਿਸਾਰੀਅਨ,

ਸਿਫਤ ਦਿਲੋਂ ਕੱਢ ਕੈ ਮੁਖਹੁ ਅਲਾਹਿ ਉਚਰਣ ।
ਸੂਰਤ ਬਣਾਏ ਕੈ ਮੋਮਨਾਂ ਹੋਰਨਾਂ ਕਾਫ਼ਰ ਆਖਣ,

ਖ਼ੁਦਾ ਅਸਮਾਨੀਂ ਚੜਾਏ ਕੈ ਖਲਕਤੀ ਭੇਦਣ ।
ਗੀਤ ਸੰਗੀਤ ਮਿਜਾਜ਼ੀਆਂ ਕੂਕ ਕਵਾਲੀਆਂ ਗਾਵਣ,

ਬਾਹਰੀ ਸੁਰਾਂ ਗਵਾਚੀਅਨ ਅਨਹਦੋਂ ਮੁੱਖ ਫੇਰਨ।

ਸੂਫ਼ੀ ਓਹ ਨਾ ਆਖੀਅਨ ਜੋ ਕੱਪੜ ਕਾਲੇ ਪਹਿਰਣ,

‘ਕੰਵਲ’  ਸੂਫ਼ੀ ਓਹੇ ਜਨ ਜੋ ਇਸ਼ਕੇ ਚੋਟ ਮਰਣ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>