ਟੱਪੇ ਹਾਲਾਤ-ਏ-ਹਾਜ਼ਰਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ,

ਹੋਦੀ,

ਖਰਬੂਜੇ ਆਂਗੂੰ ਰੰਗ ਬਦਲੇ

ਸਦਭਾਵਨਾ ਧਰਮ ਆਲਾ ਮੋਦੀ ।

ਦਾਈ,

ਆਂਹਦਾ ਭਾਈਚਾਰਾ ਵੰਡਣਾ,

ਘਰੋਂ-ਘਰੀਂ ਅੱਗ ਜਿਹਨੇ ਲਾਈ ।

ਸੋਟੀ

ਰੱਜਿਆਂ ਨੇ ਵਰਤ ਰੱਖਿਆ,

ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ ।

ਪਾਵੇ,

ਅੰਨੇ ਦੀ ਚੜ੍ਹਤ ਵੇਖ ਕੇ,

ਲੰਡਾ-ਬੁੱਚਾ ਵੀ ਵਰਤ ਨੂੰ ਜਾਵੇ ।

ਦਸਤੀ,

ਮਹਿੰਗਾਈ ਆਂ ਲੱਗੀ ਅੱਗ ਵੇ,

ਹੋਈ ਪਟਰੋਲ ਤੋਂ ਦਾਰੂ ਸਸਤੀ ।

ਮੱਖੀਆਂ,

ਬਿਜਲੀ ਦਾ ਰੇਟ ਵਧਿਆ,

ਲਾਹੋ ਪੱਖੇ ਤੇ ਫੜ੍ਹ ਲੋ ਪੱਖੀਆਂ ।

ਨਾਈ,

ਚਮਚੇ ਸ਼ਸ਼ਟਾਂਗ ਕਰਦੇ,

ਬੀਬੀ ‘ਪ੍ਰੇਸ਼ਨ ਕਰਾ ਕੇ ਆਈ ।

ਸੋਇਆ,

ਡੰਡਿਆਂ ਜੋਰ ਚੱਲਿਆ,

ਧਰਮ ਕਮੇਟੀ ਕਬਜਾ ਹੋਇਆ ।

ਤਸਲੀ,

ਨਕਲੀ ਨੇ ਵੋਟਾਂ ਪੈਂਦੀਆਂ,

ਵੇਖੋ ਚੁਣਦੇ ਪੰਥਕ ਅਸਲੀ ।

ਵੋਟਾਂ,

ਆਪੂੰ ਪਾਉਂਦੇ ਆਪੇ ਗਿਣਦੇ,

ਆਪੇ ਜਿੱਤਣ ‘ਤੇ ਵੰਡਣ ਰੋਟਾਂ ।

ਕਾਈ,

ਭੱਠਾ ਸਾਰੇ ਪਾਸੇ ਬੈਠਿਆ,

ਵੇਚ ਲੀਡਰਾਂ ਸ਼ਰਮ ਜਦ ਖਾਈ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>